image caption:

ਕਿਸਾਨਾਂ ਅੱਗੇ ਝੁਕੀ ਪੰਜਾਬ ਸਰਕਾਰ

ਬੀਤੇ ਦਿਨੀ ਗੰਨਾ ਕਿਸਾਨਾਂ ਵਲੋਂ ਪੰਜਾਬ ਸਰਕਾਰ ਖਿਲਾਫ ਨਾਰਾਜ਼ਗੀ ਜ਼ਾਹਿਰ ਕੀਤੀ ਜਾ ਰਹੀ ਸੀ ਜਿਸਦੇ ਚਲਦਿਆਂ ਅੱਜ ਸ਼੍ਰੋਮਣੀ ਅਕਾਲੀ ਦਲ ਵਲੋਂ ਗੰਨਾ ਕਿਸਾਨਾਂ ਦੇ ਹੱਕ &lsquoਚ ਜਲੰਧਰ ਦੇ ਭੋਗਪੁਰ ਵਿੱਖੇ ਧਰਨਾ ਦਿੱਤਾ ਗਿਆ। ਅਕਾਲੀ ਦਲ ਵਲੋਂ ਗੰਨਾ ਕਾਸ਼ਤਕਾਰਾਂ ਦੇ ਹੱਕ &lsquoਚ ਇਹ ਧਰਨਾ ਭੋਗਪੁਰ ਖੰਡ ਮਿੱਲ ਦੇ ਬਾਹਰ ਦਿੱਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ &lsquoਚ ਇਹ ਧਰਨਾ ਦਿੱਤਾ ਗਿਆ &lsquoਤੇ ਪੰਜਾਬ ਦੀ ਮੌਜੂਦਾ ਸੁੱਤੀ ਹੋਈ ਸਰਕਾਰ ਖਿਲਾਫ ਰੋਸ ਜ਼ਾਹਿਰ ਕੀਤਾ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਪੰਜਾਬ ਸਰਕਾਰ ਨੇ ਗੰਨਾ ਕਿਸਾਨਾਂ ਦੀਆਂ ਮੰਗਾਂ ਨੂੰ ਮੰਨ ਲਿਆ ਗਿਆ ਹੈ।
ਪੰਜਾਬ ਦੀਆਂ ਪ੍ਰਾਈਵੇਟ ਸ਼ੂਗਰ ਮਿੱਲਾਂ ਨਾਲ ਕਿਸਾਨਾਂ ਦੀ ਪੁਰਾਣੀ ਅਦਾਇਗੀ ਕਰਨ ਦਾ ਵਾਅਦਾ ਕੀਤਾ ਗਿਆ ਹੈ। ਪੰਜਾਬ ਸਰਕਾਰ ਜਲਦ ਹੀ ਸੂਬੇ ਦੀਆਂ ਸਾਰੀਆਂ ਸ਼ੂਗਰ ਮਿੱਲਾਂ ਨੂੰ ਸ਼ੁਰੂ ਕਰਵਾਉਣ ਜਾ ਰਹੀ ਹੈ। ਹੁਣ ਤੁਹਾਨੂੰ ਦਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈੋਟਨ ਅਮਰਿੰਦਰ ਸਿੰਘ ਨੇ ਆਪਣੇ ਨਿੱਜੀ ਟਵਿੱਟਰ ਅਕਾਊਂਟ &lsquoਤੇ ਇਹ ਐਲਾਨ ਕੀਤਾ ਹੈ ਕਿ ਗੰਨਾਂ ਕਿਸਾਨਾਂ ਨੂੰ ੨੫ ਰੁਪਏ ਪ੍ਰਤੀ ਕੁਇੰਟਲ ਸਬਸਿਡੀ ਦੇਵੇਗੀ ਤੇ ਕਿਸਾਨਾਂ ਦੀ ਬਕਾਇਆ ਰਾਸ਼ੀ ਜਾਰਿ ਕਰਨ &lsquoਤੇ ਸਰਕਾਰ ਵੱਲੋਂ ਸਹਿਮਤੀ ਜਤਾਈ ਗਈ ਹੈ।ਫਿਲਹਾਲ ਕਿਸਾਨ ਧਰਨਾ ਚੁੱਕਦੇ ਹਨ ਜਾਂ ਨਹੀਂ ਇਹ ਆੁੳਣ ਵਾਲਾ ਸਮਾਂ ਹੀ ਦੱਸ ਸਕਦਾ ਹੈ।