image caption:

ਗੋ-ਏਅਰ ਦੀ ਫਲਾਈਟ ਦੀ ਹੋਈ ਐਮਰਜੈਂਸੀ ਲੈਂਡਿੰਗ, ਸਵਾਰ ਸੀ 168 ਯਾਤਰੀ

ਨਵੀਂ ਦਿੱਲੀ: ਗੋ ਏਅਰ ਦਾ ਏ 320 ਨਿਓ ਜਹਾਜ਼ ਵੀਰਵਾਰ ਨੂੰ ਦਿੱਲੀ ਦੇ ਲਈ ਰਵਾਨਾ ਹੋਇਆ ਜਿਸ ਦੇ ਇੰਜ਼ਨ &lsquoਚ ਖ਼ਰਾਬੀ ਆਉਣ ਤੋਂ ਬਾਅਦ ਇਹ 2 ਘੰਟੇ ਬਾਅਦ ਹੀ ਵਾਪਸ ਆ ਗਿਆ। ਇਸ ਜਹਾਜ਼ &lsquoਚ ਪ੍ਰੈਂਟ ਐਂਡ ਵਹਿਟਨੀ ਇੰਜ਼ਨ ਲੱਗਿਆ ਹੈ। ਖ਼ਬਰਾਂ ਨੇ ਕਿ ਜਹਾਜ਼ ਨੂੰ ਰਾਤ ਕਰੀਬ 12 ਵਜੇ ਛਤਰਪਤੀ ਸ਼ਿਵਾਜੀ ਮਹਾਰਾਜ ਇੰਟਰਨੇਸ਼ਨਲ ਏਅਰਪੋਰਟ &lsquoਤੇ ਐਮਰਜੈਂਸੀ ਲੈਂਡਿੰਗ ਕਰਵਾ ਸੁਰੱਖਿਅਤ ਉਤਾਰਿਆ ਗਿਆ।

ਇਸ ਫਲਾਈਟ &lsquoਚ 168 ਯਾਤਰੀ ਉਡਾਨ ਭਰ ਰਹੇ ਸੀ। ਗੋਏਅਰ ਦੇ ਸਕਤੱਰ ਦਾ ਕਹਿਣਾ ਹੈ ਕਿ ਕੰਪਨੀ ਦੇ ਜਹਾਜ਼ ਨੇ ਉਡਾਣ ਭਰੀ ਪਰ ਤਕਨੀਕੀ ਖ਼ਰਾਬੀ ਕਰਕੇ ਇਸ ਨੂੰ ਮੁੰਬਈ ਵਾਪਸ ਬੁਲਾ ਲਿਆ ਗਿਆ। ਮੁੰਬਈ ਏਅਰਪੋਰਟ ਤੋਂ ਉੱਡੀ ਫਲਾਈਟ ਦੇ ਇੰਜ਼ਨ &lsquoਚ ਅਸਮਾਨ &lsquoਚ ਕੰਪਨ ਹੋਣ ਕਾਰਨ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ।

ਪ੍ਰੈਟ ਐਂਡ ਵਹਿਟਨੀ ਨੂੰ ਭੇਜੇ ਗਏ ਸਵਾਲ ਦੇ ਜਵਾਬ ਦੀ ਅਜੇ ਉੜੀਕ ਕੀਤੀ ਜਾ ਰਹੀ ਹੈ। ਅਮਰੀਕੀ ਕੰਪਨੀ ਜੇਟ ਇੰਜ਼ਨ ਦੇ ਸੰਬੰਧ &lsquoਚ ਮੰਗਲਵਾਰ ਨੂੰ ਬੈਠਕ ਤੋਂ ਬਾਅਦ ਸਰਕਾਨ ਨੇ ਕੰਪਨੀ ਨੂੰ ਹਰੀ ਝੰਡੀ ਦਿੱਤੀ ਸੀ ਅਤੇ ਉਸ ਤੋਂ ਬਾਅਦ ਇਹ ਪਹਿਲੀ ਅਜਿਹੀ ਘਟਨਾ ਹੈ।