image caption:

ਯੁਵਰਾਜ ਨੇ ਬੀ.ਸੀ.ਸੀ.ਆਈ ਤੋਂ ਮੰਗਿਆ 3 ਕਰੋੜ ਰੁਪਏ ਦਾ ਮੁਆਵਜਾ

ਭਾਰਤੀ ਕੌਮਾਂਤਰੀ ਟੀਮ ਤੋਂ ਬਾਹਰ ਚੱਲ ਰਹੇ ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਯੁਵਰਾਜ ਸਿੰਘ ਨੇ ਬੀ.ਸੀ.ਸੀ.ਆਈ. ਤੋਂ 3 ਕਰੋੜ ਰੁਪਏ ਦੀ ਮੁਆਵਜੇ ਦੀ ਮੰਗ ਕੀਤੀ ਹੈ। ਯੁਵਰਾਜ ਸਿੰਘ ਇਸ ਸਮੇਂ ਫਿਟਨੈਸ ਤੋਂ ਜੂਝ ਰਿਹਾ ਹੈ। ਇਹੀ ਕਾਰਨ ਹੈ ਕਿ ਹੈ ਕਿ ਇਸ ਸਮੇਂ ਕੌਮਾਂਤਰੀ ਟੀਮ ਤੋਂ ਬਾਹਰ ਚਲ ਰਹੇ ਹਨ।ਇਹੀ ਮੰਗ ਯੁਵਰਾਜ ਸਿੰਘ ਨੇ ਇਸ ਲਈ ਕੀਤੀ ਹੈ ਕਿ ਵੈਸਟਇੰਡੀਜ਼ ਖਿਲਾਫ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਤੋਂ ਪਹਿਲੇ ਜ਼ਖਮੀ ਹੋ ਗਏ ਸਨ ਤੇ ਜ਼ਖਮੀ ਹੋਣ ਕਾਰਨ ਉਹ ਆਈ.ਪੀ.ਐੱਲ. ਦੇ ਕਈ ਮੈਚਾਂ &lsquoਚ ਨਹੀਂ ਖੇਡ ਸਕੇ ਸਨ।ਬੀ.ਸੀ.ਸੀ.ਆਈ. ਦੇ ਨਿਯਮਾਂ ਦੇ ਅਨੁਸਾਰ ਬੀ.ਸੀ.ਸੀ.ਆਈ. ਆਪਣੇ ਖਿਡਾਰੀਆਂ ਨੂੰ ਉਸ ਰਾਸ਼ੀ ਦੇ ਲਈ ਮੁਆਵਜਾ ਦਿੰਦੀ ਹੈ ਜੋ ਕਿਸੀ ਵੀ ਖੇਡ &lsquoਚ ਗੈਰ-ਹਾਜ਼ਰ ਰਹਿ ਕੇ ਨਹੀਂ ਖੇਡ ਸਕਦੇ ਹਨ।ਯੁਵਰਾਜ ਦੇ ਪਿਤਾ ਯੋਗਰਾਜ ਸਿੰਘ ਨੇ ਕਿਹਾ ਕਿ ਬੋਰਡ ਨੇ ਜੋ ਫਿਟਨੈੱਸ ਟੈਸਟ ਰੱਖਿਆ ਹੈ ਉਸਨੂੰ ਪਾਰ ਕਰਨਾ ਹਰ ਖਿਡਾਰੀਆਂ ਲਈ ਜ਼ਰੂਰੀ ਹੈ। ਯੁਵੀ ਵੀ ਇਹ ਟੈਸਟ ਪਾਸ ਕਰੇਗਾ ਜਿਸਦੇ ਲਈ ਉਹ ਸਖਤ ਮਿਹਨਤ ਕਰ ਰਿਹਾ ਹੈ। ਜੇਕਰ ਉਹ ਟੈਸਟ ਪਾਸ ਕਰ ਲੈਂਦਾ ਹੈ ਤਾਂ ਯੁਵੀ ਟੀਮ ਵਿਚ ਫਿਰ ਤੋਂ ਵਾਪਸੀ ਕਰ ਸਕਦਾ ਹੈ। ਯੋਗਰਾਜ ਨੇ ਨਾਲ ਹੀ ਇਹ ਵੀ ਕਿਹਾ ਸੀ ਕਿ ਜੋ ਮੈਂ ਸੋਚਿਆ ਸੀ ਉਹ ਯੁਵੀ ਨੇ ਵੀ ਪੂਰਾ ਕੀਤਾ ਅਤੇ ਭਗਵਾਨ ਨੇ ਵੀ। ਜੇਕਰ ਉਹ ਕ੍ਰਿਕਟ ਛੱਡ ਕੇ ਅੱਜ ਹੀ ਸੰਨਿਆਸ ਲਵੇ ਤਾਂ ਮੈਨੂੰ ਦੁੱਖ ਨਹੀਂ।ਯੋਗਰਾਜ ਸਿੰਘ ਨੇ ਕਿਹਾ ਮੇਰਾ ਸਿਰ ਮੇਰੇ ਬੇਟੇ ਦੇ ਕਦਮਾਂ &lsquoਚ ਝੁਕ ਗਿਆ
 
ਭਾਵੇਂ ਹੀ ਭਾਰਤੀ ਕ੍ਰਿਕਟ ਟੀਮ ਦੇ ਸਿਕਸਰ ਕਿੰਗ ਯੁਵਰਾਜ ਸਿੰਘ ਫਿਟਨੈੱਸ ਦੀ ਵਜ੍ਹਾ ਨਾਲ ਟੀਮ ਵਿਚ ਜਗ੍ਹਾ ਨਾ ਬਣਾ ਪਾ ਰਹੇ ਹੋਣ, ਪਰ ਉਨ੍ਹਾਂ ਦੇ ਪਿਤਾ ਯੋਗਰਾਜ ਸਿੰਘ ਨੂੰ ਹੁਣ ਵੀ ਉਮੀਦ ਹੈ ਕਿ ਉਨ੍ਹਾਂ ਦਾ ਪੁੱਤਰ ਛੇਤੀ ਹੀ ਟੀਮ ਵਿਚ ਵਾਪਸੀ ਕਰੇਗਾ। ਯੋਗਰਾਜ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਸਨੇ 17 ਸਾਲ ਤੱਕ ਮੈਦਾਨ ਵਿਚ ਆਪਣਾ ਲਹੂ ਬਹਾਇਆ, ਮੇਰਾ ਸਿਰ ਉਸਦੇ ਕਦਮਾਂ ਵਿਚ ਝੁਕ ਗਿਆ ਹੈ। ਉਨ੍ਹਾਂ ਨੇ ਕਿਹਾ, ਯੁਵਰਾਜ ਨੇ ਮੈਨੂੰ ਕਿਹਾ ਸੀ ਕਿ ਪਾਪਾ ਮੈਂ ਭਾਰਤ ਲਈ ਵਿਸ਼ਵ ਕੱਪ ਜਿੱਤਣਾ ਚਾਹੁੰਦਾ ਹਾਂ, ਜੇਕਰ ਮੈਂ ਮੈਦਾਨ ਉੱਤੇ ਮਰ ਵੀ ਗਿਆ ਤਾਂ ਮੇਰੀ ਲਾਸ਼ ਨੂੰ ਸੈਲਿਊਟ ਕਰਨਾ।
 
ਯੋਗਰਾਜ ਨੇ ਯੁਵੀ ਦੀ ਫਿਟਨੈੱਸ ਨੂੰ ਲੈ ਕੇ ਆਪਣਾ ਅਤੇ ਪੰਜਾਬੀ ਫਿਲਮ ਇੰਡਸਟਰੀ ਦੇ ਐਕਟਰ ਗੁੱਗੂ ਗਿੱਲ ਦਾ ਉਦਾਹਰਨ ਪੇਸ਼ ਕੀਤਾ। ਯੋਗਰਾਜ ਨੇ ਕਿਹਾ ਕਿ ਜਿਵੇਂ ਯੋਗਰਾਜ ਅਤੇ ਗੁੱਗੂ ਗਿੱਲ ਨੂੰ ਇਹ ਸਾਬਤ ਕਰਨ ਦੀ ਲੋੜ ਨਹੀਂ ਹੈ ਕਿ ਉਹ ਪਿਛਲੇ 40 ਸਾਲਾਂ ਤੋਂ ਪੰਜਾਬੀ ਸਿਨੇਮਾ ਲਈ ਕੰਮ ਕਰ ਰਹੇ ਹਨ। ਉਂਝ ਹੀ ਯੁਵੀ ਨੂੰ ਵੀ ਇਹ ਸਾਬਤ ਕਰਨ ਦੀ ਲੋੜ ਨਹੀਂ ਹੈ ਕਿ ਉਸਦਾ ਫਿਟਨੈੱਸ ਲੇਵਲ ਕੀ ਹੈ। ਉਨ੍ਹਾਂ ਨੇ ਕਿਹਾ ਜਦੋਂ ਯੁਵੀ ਭਾਰਤੀ ਟੀਮ ਵਿਚ ਖੇਡਣ ਗਏ ਸਨ ਤਾਂ ਸਾਥੀ ਖਿਡਾਰੀਆਂ ਨੂੰ ਕੈਚ ਕਰਨਾ ਨਹੀਂ ਆਉਂਦਾ ਸੀ। ਗੇਂਦ ਉਨ੍ਹਾਂ ਦੀਆਂ ਲੱਤਾਂ ਵਿਚਾਲਿਓ ਨਿਕਲ ਜਾਂਦੀ ਸੀ। ਯੁਵੀ ਨੇ ਜੋ 17 ਸਾਲ ਪਹਿਲਾਂ ਸਥਾਨ ਬਦਲਿਆ ਅੱਜ ਉਸਦੀ ਬਦੌਲਤ ਯੁਵਾ ਖਿਡਾਰੀ ਆਪਣੀ ਫਿਟਨੈੱਸ ਲੈਵਲ ਨੂੰ ਅੱਗੇ ਤੱਕ ਲੈ ਕੇ ਗਏ ਹਨ। ਯੋਗਰਾਜ ਨੇ ਕਿਹਾ, &rdquoਮੈਂ ਖੁਸ਼ਕਿਸਮਤ ਬਾਪ ਹਾਂ ਜਿਸ ਨੇ ਅਜਿਹਾ ਪੁੱਤਰ ਪਾਇਆ ਹੈ। ਯੁਵੀ ਇਕ ਅਜਿਹਾ ਖਿਡਾਰੀ ਹੈ ਜੋ ਕਿਤੇ ਵੀ ਆਪਣੇ ਆਪ ਨੂੰ ਠੀਕ ਸਾਬਤ ਕਰ ਸਕਦਾ ਹੈ।
 
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਯੁਵੀ ਦੇ ਬਾਹਰ ਹੋਣ ਦੇ ਪਿੱਛੇ ਬੋਰਡ ਦਾ ਹੱਥ ਹੈ ਤਾਂ ਯੋਗਰਾਜ ਭੜਕ ਉੱਠੇ। ਉਨ੍ਹਾਂ ਨੇ ਕਿਹਾ ਕਿ ਬੋਰਡ ਦਾ ਮੈਂ ਰਿਣੀ ਹਾਂ ਜਿਸ ਨੇ ਕ੍ਰਿਕਟ ਨੂੰ ਬਹੁਤ ਕੁੱਝ ਦਿੱਤਾ। ਬੋਰਡ ਨੇ ਜੋ ਦੇਸ਼ ਲਈ ਕੀਤਾ ਉਸਦਾ ਦੇਣ ਲੋਕ ਕਦੇ ਨਹੀਂ ਸਕਦੇ। ਉਨ੍ਹਾਂ ਨੇ ਖਿਡਾਰੀਆਂ ਨੂੰ ਪੈਸੇ ਦਿੱਤੇ, ਪੇਂਸ਼ਨ ਦਿੱਤੀ, ਅਜਿਹੇ ਬੋਰਡ ਨੂੰ ਕਦੇ ਬੁਰਾ ਨਹੀਂ ਕਿਹਾ ਜਾ ਸਕਦਾ। ਯੁਵੀ ਨੂੰ ਜਦੋਂ ਕੈਂਸਰ ਹੋਇਆ ਸੀ ਤਾਂ ਬੋਰਡ ਨੇ ਸਹਾਇਤਾ ਕੀਤੀ ਸੀ ਅਤੇ ਉਸਦੇ ਇਲਾਜ ਲਈ 5 ਕਰੋੜ ਰੁਪਏ ਦਿੱਤੇ ਸਨ। ਅਜਿਹੇ ਬੋਰਡ ਨੂੰ ਮੈਂ ਸੈਲਿਊਟ ਕਰਦਾ ਹਾਂ।