image caption:

ਵਨਡੇ ਸੀਰੀਜ਼ ‘ਚ ਇਨ੍ਹਾਂ ਭਾਰਤੀ ਖਿਡਾਰੀਆਂ ਨੇ ਆਪਣੇ ਨਾਂ ਕੀਤੇ ਅਹਿਮ ਰਿਕਾਰਡ

ਨਵੀਂ ਦਿੱਲੀ: ਬੁੱਧਵਾਰ ਨੂੰ ਨੇਪੀਅਰ &lsquoਚ ਭਾਰਤ ਤੇ ਨਿਊਜ਼ੀਲੈਂਡ &lsquoਚ ਵਨਡੇ ਸੀਰੀਜ਼ ਦੀ ਸ਼ੁਰੂਆਤ ਹੋਈ। ਇਸ &lsquoਚ ਭਾਰਤ ਨੇ ਨਿਊਜ਼ੀਲੈਂਡ ਟੀਮ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਭਾਰਤੀ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਕੀਵੀ ਟੀਮ ਖਿਲਾਫ ਸ਼ਾਨਦਾਰ ਸ਼ੁਰੂਆਤ ਕਰ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀਆਂ ਉਮੀਦਾਂ ਨੂੰ ਪੂਰਾ ਕੀਤਾ।
ਇਸ ਦੇ ਨਾਲ ਹੀ ਸ਼ੰਮੀ ਨੇ ਵਨਡੇ ਕ੍ਰਿਕਟ &lsquoਚ ਆਪਣੇ 100 ਵਿਕਟ ਵੀ ਪੂਰੇ ਕਰ ਲਏ ਹਨ। ਸ਼ੰਮੀ ਵਨਡੇ ਕ੍ਰਿਕਟ &lsquoਚ ਸਭ ਤੋਂ ਤੇਜ਼ 100 ਵਿਕਟਾਂ ਹਾਸਲ ਕਰਨ ਵਾਲੇ ਭਾਰਤੀ ਬਣ ਗਏ ਹਨ। ਇਸ ਮਾਮਲੇ &lsquoਚ ਉਨ੍ਹਾਂ ਨੇ ਇਰਫਾਨ ਪਠਾਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਸ਼ੰਮੀ ਨੇ ਇਹ ਰਿਕਾਰਡ ਆਪਣੇ ਕਰੀਅਰ ਦੇ 56ਵੇਂ ਮੈਚ &lsquoਚ ਹਾਸਲ ਕੀਤਾ ਹੈ।
ਸ਼ੰਮੀ ਨੇ 100 ਵਿਕਟਾਂ 25.87 ਦੀ ਔਸਤ ਤੇ 5.50 ਇਕੌਨਮੀ ਨਾਲ ਲਏ ਹਨ। ਉਨ੍ਹਾਂ ਦਾ ਸਭ ਤੋਂ ਬਿਹਤਰੀਨ ਪ੍ਰਦਰਸ਼ਨ 4/35 ਹੈ। ਇਸ ਦੌਰਾਨ ਉਹ ਇੱਕ ਪਾਰੀ &lsquoਚ 6 ਵਾਰ 4 ਵਿਕਟਾਂ ਲੈ ਚੁੱਕੇ ਹਨ। ਸਿਰਫ ਸ਼ੰਮੀ ਹੀ ਨਹੀਂ ਇਸ ਮੈਚ &lsquoਚ ਭਾਰਤੀ ਸਲਾਮੀ ਬੱਲੇਬਾਜ਼ ਗੱਭਰ ਯਾਨੀ ਸ਼ਿਖਰ ਧਵਨ ਨੇ ਵੀ 103 ਗੇਂਦਾਂ &lsquoਤੇ ਆਪਣੀ ਪਾਰੀ ਦੌਰਾਨ 6 ਚੌਕੇ ਲਾਏ। ਉਨ੍ਹਾਂ ਨੇ ਆਪਣਾ 26ਵੀਂ ਵਨਡੇ ਅਰਧ ਸੈਂਕੜਾ ਪੂਰਾ ਕਰ ਲਿਆ ਹੈ। 33 ਸਾਲਾਂ ਧਵਨ ਨੇ ਇੰਟਰਨੈਸ਼ਨਲ ਕਰੀਅਰ &lsquoਚ ਸਭ ਤੋਂ ਤੇਜ਼ 5000 ਦੌੜਾਂ ਪੂਰੀਆਂ ਕਰ ਲਈਆਂ ਹਨ।
ਉਹ ਵਨਡੇ ਇੰਟਰਨੈਸ਼ਨਲ &lsquoਚ ਸਭ ਤੋਂ ਘੱਟ ਪਾਰੀਆਂ &lsquoਚ 5000 ਦੌੜਾਂ ਪੂਰੀਆਂ ਕਰਨ ਵਾਲੇ ਬੱਲੇਬਾਜ਼ਾਂ ਦੀ ਲਿਸਟ &lsquoਚ ਟਾਪ-5 &lsquoਚ ਹਨ। ਭਾਰਤ ਦੇ ਲਈ ਸਭ ਤੋਂ ਘੱਟ 114 ਪਾਰੀਆਂ &lsquoਚ 5000 ਦੌੜਾਂ ਬਣਾਉਣ ਦਾ ਰਿਕਾਰਡ ਵਿਰਾਟ ਕੋਹਲੀ ਦੇ ਨਾਂ ਹੈ। ਉਧਰ ਸ਼ਿਖਰ ਧਵਨ ਨੇ ਇਹ ਮੁਕਾਮ 118 ਪਾਰੀਆਂ &lsquoਚ ਹਾਸਲ ਕੀਤਾ ਹੈ। ਵਿਰਾਟ ਤੋਂ ਇਲਾਵਾ ਸਰ ਵਿਵਿਅਨ ਰਿਚਰਡ 114 ਪਾਰੀਆਂ &lsquoਚ ਪੰਜ ਹਜ਼ਾਰ ਦੌੜਾਂ ਬਣਾ ਚੁੱਕੇ ਹਨ। ਹੁਣ ਭਾਰਤ ਤੇ ਨਿਊਜ਼ੀਲੈਂਡ ਦਾ ਅਗਲਾ ਮੈਚ 26 ਜਨਵਰੀ ਨੂੰ ਮਾਉਂਟ ਮਾਉਂਗਾਨੁਈ &lsquoਚ ਹੋਵੇਗਾ।