image caption:

ਰਣਜੀਤਾ ਰੰਜਨ ਨੇ ਪੁੱਛਿਆ: ਅਮਿਤ ਸ਼ਾਹ ਦੇ ਮੁੰਡੇ ਦੀ 16 ਹਜ਼ਾਰ ਗੁਣਾਂ ਟਰਨ ਓਵਰ ਵਧੀ ਸੀ ਤਾਂ ਕੰਪਨੀ ਕਿਉਂ ਵੇਚੀ

ਸ਼ਿਮਲਾ- ਕਾਂਗਰਸ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੇ ਬੇਟੇ ਜੈ ਸ਼ਾਹ ਦੀ ਕੰਪਨੀ ਦੀ ਟਰਨ ਓਵਰ ਵਿੱਚ ਮੋਦੀ ਸਰਕਾਰ ਬਣਨ ਦੇ ਬਾਅਦ ਹੋਏ ਵਾਧੇ ਨੂੰ ਲੈ ਕੇ ਭਾਜਪਾ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਇਸ ਬਾਰੇ ਕੁੱਲ ਹਿੰਦ ਕਾਂਗਰਸ ਕਮੇਟੀ ਦੀ ਸਕੱਤਰ ਅਤੇ ਕਾਂਗਰਸ ਦੀ ਹਿਮਾਚਲ ਕੋ-ਇੰਚਾਰਜ ਰਣਜੀਤਾ ਰੰਜਨ ਨੇ ਸ਼ਿਮਲਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਸ ਦੀ ਜਾਂਚ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ ਹੈ।
ਰਣਜੀਤਾ ਰੰਜਨ ਨੇ ਕਿਹਾ ਕਿ ਜੈ ਸ਼ਾਹ ਦੀ ਕੰਪਨੀ ਦੀ ਟਰਨ ਓਵਰ ਸਾਲ ਦੇ ਅੰਦਰ 16 ਹਜ਼ਾਰ ਗੁਣਾ ਵਧ ਗਈ, ਇਹ ਕਿਵੇਂ ਸੰਭਵ ਹੈ। ਟਰਨ ਓਵਰ ਵਧਣ ਦੇ ਅਗਲੇ ਸਾਲ ਕੰਪਨੀ ਨੂੰ ਨੁਕਸਾਨ ਹੋ ਗਿਆ ਤੇ ਬਾਅਦ ਵਿੱਚ ਉਸ ਨੂੰ ਵੇਚ ਦਿੱਤਾ ਗਿਆ। ਉਨ੍ਹਾਂ ਹੈਰਾਨੀ ਪ੍ਰਗਟ ਕਰਦੇ ਹੋਏ ਪੁੱਛਿਆ ਕਿ ਇਨਕਮ ਟੈਕਸ ਵਿਭਾਗ ਨੇ ਜਾਂਚ ਕਿਉਂ ਨਹੀਂ ਕੀਤੀ। ਰੰਜਨ ਨੇ ਕਿਹਾ ਕਿ ਕੰਪਨੀ ਨੂੰ 51 ਕਰੋੜ ਰੁਪਏ ਦੀ ਰਾਸ਼ੀ ਵਿਦੇਸ਼ਾਂ ਤੋਂ ਆਈ ਹੈ। ਈ ਡੀ ਨੇ ਇਸ ਦਾ ਜਵਾਬ ਕੰਪਨੀ ਤੋਂ ਕਿਉਂ ਨਹੀਂ ਮੰਗਿਆ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਪੁੱਛਿਆ ਕਿ ਇਕ ਕੰਪਨੀ ਨੂੰ ਬਿਨਾਂ ਕਿਸੇ ਤਜਰਬੇ ਦੇ ਮੱਧ ਪ੍ਰਦੇਸ਼ ਵਿੱਚ ਪਵਨ ਊਰਜਾ ਪਲਾਂਟ ਨੂੰ ਅਲਾਂਟ ਕਰ ਦਿੱਤਾ ਗਿਆ। ਇਸ ਦੇ ਕੀ ਕਾਰਨ ਸਨ ਤੇ ਇਹ ਪਲਾਂਟ ਲਗਾ ਵੀ ਜਾਂ ਨਹੀਂ। ਉਨ੍ਹਾਂ ਨੇ ਸ਼ੱਕਾ ਪ੍ਰਗਟਾਈ ਕਿ ਕਿਤੇ ਸਬਸਿਡੀ ਲਈ ਇਸ ਨੂੰ ਅਲਾਂਟ ਤਾਂ ਨਹੀਂ ਕੀਤਾ ਗਿਆ।
ਪ੍ਰਧਾਨ ਮੰਤਰੀ &lsquoਤੇ ਦੋਹਰੀ ਨੀਤੀ ਅਪਣਾਉਣ ਦਾ ਦੋਸ਼ ਲਾਉਂਦੇ ਹੋਏ ਰਣਜੀਤਾ ਰੰਜਨ ਨੇ ਕਿਹਾ ਕਿ ਚੋਣਾਂ ਵਿੱਚ ਇਸ ਨੂੰ ਮੁੱਖ ਮੁੱਦਾ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਕਿਸੇ ਨੂੰ ਗੁਨਹਗਾਰ ਨਹੀਂ ਦੱਸਦੀ, ਪਰ ਜੋ ਦੋਸ਼ ਲੱਗੇ ਹਨ, ਉਨ੍ਹਾਂ ਦੀ ਜਾਂਚ ਹੋਣੀ ਚਾਹੀਦੀ। ਰਣਜੀਤਾ ਨੇ ਕਿਹਾ ਕਿ ਅਜੇ ਤੱਕ ਭਾਜਪਾ ਦੇ ਤਿੰਨ ਕੌਮੀ ਪ੍ਰਧਾਨਾਂ &lsquoਤੇ ਦੋਸ਼ ਲੱਗੇ ਹਨ। ਉਨ੍ਹਾਂ ਨੇ ਕਿਹਾ ਕਿ ਲਾਲ ਕ੍ਰਿਸ਼ਨ ਅਡਵਾਨੀ, ਬੰਗਾਰੂ ਲਕਸ਼ਮਣ ਅਤੇ ਨਿਤਿਨ ਗਡਕਰੀ ਉੱਤੇ ਪ੍ਰਧਾਨ ਰਹਿੰਦੇ ਦੋਸ਼ ਲੱਗੇ ਸਨ ਅਤੇ ਉਨ੍ਹਾਂ ਨੂੰ ਪ੍ਰਧਾਨ ਦਾ ਅਹੁਦਾ ਛੱਡਣਾ ਪਿਆ ਸੀ। ਹੁਣ ਅਮਿਤ ਸ਼ਾਹ &lsquoਤੇ ਦੋਸ਼ ਲੱਗੇ ਹਨ। ਅਜਿਹੇ ਵਿੱਚ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਿਤ ਸ਼ਾਹ ਦਾ ਅਸਤੀਫਾ ਲੈਣਗੇ ਅਤੇ ਇਨ੍ਹਾਂ &lsquoਤੇ ਲੱਗੇ ਦੋਸ਼ਾਂ ਦੀ ਜਾਂਚ ਕਰਾਉਣਗੇ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ &lsquoਤੇ ਛੇ ਕਰੋੜ ਰੁਪਏ ਦੇ ਦੋਸ਼ਾਂ ਨੂੰ ਲੈ ਕੇ ਈ ਡੀ ਤੋਂ ਜਾਂਚ ਕਰਵਾਈ ਜਾ ਰਹੀ ਹੈ, ਜਦ ਕਿ ਆਪਣਿਆਂ ਦੇ ਮਾਮਲਿਆਂ ਨੂੰ ਦਬਾਉਣ ਦਾ ਯਤਨ ਹੋ ਰਿਹਾ ਹੈ।