image caption:

ਲੱਖਾਂ ਦੀ ਜਾਅਲੀ ਕਰੰਸੀ ਨਾਲ ਤਿੰਨ ਜਣੇ ਪੁਲਸ ਨੇ ਫੜੇ

ਫਿਰੋਜ਼ਪੁਰ- ਜ਼ਿਲਾ ਪੁਲਸ ਨੇ ਜਾਅਲੀ ਕਰੰਸੀ ਦਾ ਧੰਦਾ ਕਰਦੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ &lsquoਚੋਂ ਲੱਖਾਂ ਰੁਪਏ ਦੀ ਜਾਅਲੀ ਕਰੰਸੀ ਤੇ ਕੰਪਿਊਟਰ ਸਕੈਨਰ ਬਰਾਮਦ ਕਤਿਾ ਹੈ। ਐਸ ਪੀ ਡੀ ਅਜਮੇਰ ਸਿੰਘ ਬਾਠ ਨੇ ਦੱਸਿਆ ਕਿ ਮਾੜੇ ਅਨਸਰਾਂ ਤੇ ਡਰੱਗ ਸਮੱਗਲਰਾਂ ਖਿਲਾਫ ਵਿੱਢੀ ਵਿਸ਼ੇਸ਼ ਮੁਹਿੰਮ ਦੇ ਤਹਿਤ ਫਿਰੋਜ਼ਪੁਰ ਸੀ ਆਈ ਏ ਪੁਲਸ ਨੇ ਬੀਤੇ ਦਿਨ ਇਕ ਵਿਅਕਤੀ ਨੂੰ ਗਸ਼ਤ ਦੌਰਾਨ ਇਕ ਲੱਖ ਰੁਪਏ ਦੀ ਜਾਅਲੀ ਕਰੰਸੀ ਸਮੇਤ ਇਕ ਪ੍ਰਿੰਟਰ ਬਰਾਮਦ ਕੀਤਾ ਗਿਆ ਹੈ।
ਅਜਮੇਰ ਸਿੰਘ ਬਾਠ ਨੇ ਦੱਸਿਆ ਕਿ ਥਾਣਾ ਕੁੱਲਗੜ੍ਹੀ ਵਿੱਚ ਕੇਸ ਦਰਜ ਕਰ ਕੇ ਮਨਜੀਤ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਬੂੜਾ ਗੁੱਜਰ ਜ਼ਿਲਾ ਮੁਕਤਸਰ ਸਾਹਿਬ ਨੂੰ ਇਕ ਲੱਖ 44 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਸਮੇਤ ਕਾਬੂ ਕੀਤਾ ਗਿਆ ਸੀ। ਉਸ ਦਾ ਸਾਥੀ ਗੁਰਬਾਜ ਸਿੰਘ ਫਰਾਰ ਹੋ ਗਿਆ। ਮਨਜੀਤ ਸਿੰਘ ਦੀ ਨਿਸ਼ਾਨਦੇਹੀ &lsquoਤੇ ਬੋਹੜ ਸਿੰਘ ਪੁੱਤਰ ਸੁੱਚਾ ਸਿੰਘ ਪਿੰਡ ਬੂੜਾ ਗੁੱਜਰ ਹਾਲ ਵਾਸੀ ਮਹਿਮਾ ਬਸਤੀ ਮੁਕਤਸਰ ਸਾਹਿਬ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ। ਬੋਹੜ ਸਿੰਘ ਤੋਂ ਉਸ ਵੇਲੇ ਦੋ ਹਜ਼ਾਰ ਅਤੇ 100 ਰੁਪਏ ਦੇ ਜਾਅਲੀ ਨੋਟਾਂ ਵਾਲੇ ਇਕ ਲੱਖ 80 ਹਜ਼ਾਰ 500 ਰੁਪਏ ਦੀ ਭਾਰਤੀ ਜਾਅਲੀ ਕਰੰਸੀ ਬਰਾਮਦ ਹੋਈ। ਬੋਹੜ ਤੇ ਮਨਜੀਤ ਦੀ ਮੰਨੀਏ ਤਾਂ ਉਨ੍ਹਾਂ ਦਾ ਇਕ ਹੋਰ ਸਾਥੀ ਦਲਬੀਰ ਸਿੰਘ ਜਾਅਲੀ ਕਰੰਸੀ ਦੇ ਧੰਦੇ ਨਾਲ ਜੁੜਿਆ ਹੋਇਆ ਹੈ, ਜੋ ਉਨ੍ਹਾਂ ਨੂੰ ਜਾਅਲੀ ਨੋਟ ਤਿਆਰ ਕਰਕੇ ਦਿੰਦਾ ਹੈ। ਉਕਤ ਦੋਵੇਂ ਵਿਅਕਤੀਆਂ ਦੀ ਨਿਸ਼ਾਨਦੇਹੀ &lsquoਤੇ ਦਲਬੀਰ ਸਿੰਘ ਦੇ ਘਰ &lsquoਤੇ ਛਾਪੇਮਾਰੀ ਕਰਦਿਆਂ 9 ਅਕਤੂਬਰ 2017 ਨੂੰ ਇਕ ਲੱਖ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਸਮੇਤ ਇਕ ਪ੍ਰਿੰਟਰ ਬਰਾਮਦ ਕੀਤਾ ਗਿਆ ਹੈ।