image caption:

ਵਿਦਿਆਰਥਣ ਨਾਲ ਫੋਨ 'ਤੇ ਅਸ਼ਲੀਲ ਗੱਲਾਂ ਕਰਨ ਵਾਲੇ ਟੀਚਰ ਦਾ ਕੁਟਾਪਾ

ਅਰਰੀਆ&mdash ਬਿਹਾਰ ਦੇ ਅਰਰੀਆ ਜ਼ਿਲੇ 'ਚ ਇਕ ਵਿਦਿਆਰਥਣ ਨਾਲ ਮੋਬਾਇਲ 'ਤੇ ਅਸ਼ਲੀਲ ਗੱਲਾਂ ਕਰਨ 'ਤੇ ਦੋਸ਼ੀ ਅਧਿਆਪਕ ਨੂੰ ਬੁੱਧਵਾਰ ਵਿਦਿਆਰਥੀਆਂ ਨੇ ਦੌੜਾ-ਦੌੜਾ ਕੁੱਟਿਆ। ਕੁੱਟਮਾਰ ਦੌਰਾਨ ਅਧਿਆਪਕ ਭੱਜਣ ਲੱਗਾ। ਸਕੂਲ 'ਚ ਵਿਦਿਆਰਥੀਆਂ ਨੇ ਭੰਨ੍ਹਤੋੜ ਕੀਤੀ।
ਘਟਨਾ ਦੇ ਬਾਰੇ 'ਚ ਦੱਸਿਆ ਜਾ ਰਿਹਾ ਹੈ ਕਿ ਦ੍ਰਿਜਦੇਨੀ ਹਾਈ ਸਕੂਲ ਦੇ ਅਧਿਆਪਕ ਦਿਲਸ਼ਾਦ ਅਹਿਮਦ ਰੋਜ਼ ਰਾਤੀ ਵਿਦਿਆਰਥਣ ਨੂੰ ਫੋਨ ਕਰਦਾ ਸੀ ਅਤੇ ਉਸ ਨਾਲ ਅਸ਼ਲੀਲ ਗੱਲਾਂ ਕਰਦਾ ਸੀ। ਵਿਦਿਆਰਥਣ ਨੇ ਇਹ ਗੱਲ ਪਰਿਵਾਰਕ ਮੈਬਰਾਂ ਨੂੰ ਦੱਸੀ। ਜਿਸ ਦੇ ਪਰਿਵਾਰਕ ਮੈਬਰ ਬੁੱਧਵਾਰ ਨੂੰ ਸਕੂਲ ਪੁੱਜੇ। ਜਿਸ ਤਰ੍ਹਾਂ ਹੀ ਵਿਦਿਆਰਥੀਆਂ ਨੂੰ ਇਹ ਗੱਲ ਪਤਾ ਲੱਗੀ ਤਾਂ ਉਹ ਹੰਗਾਮਾ ਕਰਨ ਲੱਗੇ। ਇਸ ਦੌਰਾਨ ਕਈ ਵਿਦਿਆਰਥੀ ਨੇਤਾ ਵੀ ਪੁੱਜ ਗਏ ਅਤੇ ਸਾਰਿਆਂ ਨੇ ਦੋਸ਼ੀ ਅਧਿਆਪਕ ਦੀ ਕੁੱਟਮਾਰ ਕਰ ਦਿੱਤੀ।ਵਿਦਿਆਰਥੀਆਂ ਨੇ ਸਕੂਲ ਦੇ ਸਾਰੇ ਕਮਰਿਆਂ 'ਚ ਤਾਲਾਬੰਦੀ ਕਰਦੇ ਭੰਨ੍ਹਤੋੜ ਵੀ ਕੀਤੀ। ਵਿਦਿਆਰਥੀਆਂ ਨੇ ਸਕੂਲ ਦੀਆਂ ਕੁਰਸੀਆਂ ਵੀ ਤੋੜ ਦਿੱਤੀਆਂ। ਪੁਲਸ ਦੇ ਸਾਹਮਣੇ ਅਧਿਆਪਕ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ।