image caption:

25 ਦਿਨਾਂ ਤੋਂ ਲਾਪਤਾ ਬੱਚੀ ਦਾ ਬਾਪ ਹੀ ਨਿਕਲਿਆ ਕਾਤਲ

ਚੰਡਗੜ੍ਹ: ਪਿਛਲੇ ਮਹੀਨੇ ਲੋਹੜੀ ਦੀ ਰਾਤ ਰੋਪੜ ਦੀ ਬਸਤੀ ਤੋਂ ਲਾਪਤਾ ਹੋਈ ਲੜਕੀ ਦੇ ਕੇਸ ਸਬੰਧੀ ਪੁਲਿਸ ਨੇ ਵੱਡਾ ਖ਼ੁਲਾਸਾ ਕੀਤਾ ਹੈ। ਲੰਮੀ ਜਾਂਚ ਤੋਂ ਬਾਅਦ ਪੁਲਿਸ ਨੇ ਮਾਮਲਾ ਹੱਲ ਕਰਦਿਆਂ ਦੱਸਿਆ ਕਿ ਅਸਲ ਵਿੱਚ ਨੂਰਪੁਰ ਬੇਦੀ ਤੋਂ ਲਾਪਤਾ ਹੋਈ 5 ਸਾਲਾਂ ਦੀ ਬੱਚੀ ਖ਼ੁਸ਼ੀ ਦਾ ਮਤਰਏ ਪਿਤਾ ਸੰਜੀਤ ਨੇ ਕਤਲ ਕਰ ਦਿੱਤਾ ਸੀ। 25 ਦਿਨਾਂ ਬਾਅਦ ਲੜਕੀ ਦੀ ਲਾਸ਼ ਬਰਾਮਦ ਕਰਕੇ ਪੋਸਟ ਮਾਰਟਮ ਲਈ ਭੇਜ ਦਿੱਤੀ ਹੈ।

ਡੀਐਸਪੀ ਆਨੰਦਪੁਰ ਸਾਹਿਬ ਰਮਿੰਦਰ ਸਿੰਘ ਕਾਹਲੋਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਲੋਹੜੀ ਵਾਲੇ ਦਿਨ ਸੰਜੀਤ ਨੇ ਆਪਣੀ ਮਤਰਈ ਧੀ ਖ਼ੁਸ਼ੀ ਦਾ ਗਲਾ ਘੁੱਟ ਦੇ ਕਤਲ ਕਰ ਦਿੱਤਾ ਸੀ। ਇਸ ਪਿੱਛੋਂ ਉਸ ਨੇ ਬੰਗਾਲਾ ਬਸਤੀ ਸਥਿਤ ਪੁਰਾਣੇ ਸੁੱਕੇ ਖੂਹ ਵਿੱਚ ਬੱਚੀ ਦੀ ਲਾਸ਼ ਨੂੰ ਪੁਰਾਣੇ ਕੱਪੜਿਆਂ ਦੇ ਢੇਰ ਹੇਠਾਂ ਨੱਪ ਦਿੱਤਾ ਤੇ ਉਸ ਦੇ ਅਗਵਾ ਹੋਣ ਦਾ ਝੂਠਾ ਨਾਟਕ ਰਚਿਆ। ਵੀਰਵਾਰ ਸ਼ਾਮੀਂ 6 ਵਜੇ ਪੁਲਿਸ ਟੀਮ ਨੇ ਕਾਤਲ ਬਾਪ ਦੀ ਨਿਸ਼ਾਨਦੇਹੀ ਤੇ ਕਤਲ ਦੇ 25 ਦਿਨਾਂ ਬਾਅਦ ਲੜਕੀ ਦੀ ਲਾਸ਼ ਬਰਾਮਦ ਕਰ ਲਈ ਹੈ।

ਇਸ ਮਾਮਲੇ ਨੂੰ ਹੱਲ ਕਰਨ ਲਈ ਨੂਰਪੁਰ ਬੇਦੀ ਬਲਾਕ ਦੇ ਥਾਣੇ ਸਮੇਤ ਦੋ ਚੌਕੀਆਂ ਦੀ ਪੁਲਿਸ ਤੇ ਰੋਪੜ ਦੇ ਕਈ ਥਾਣਿਆਂ ਦੀ ਪੁਲਿਸ ਜਾਂਚ ਵਿੱਚ ਜੁਟੀ ਹੋਈ ਸੀ। ਡੀਐਸਪੀ ਨੇ ਦੱਸਿਆ ਕਿ ਪੁਲਿਸ ਨੂੰ ਪਹਿਲਾਂ ਹੀ ਲੜਕੀ ਦੇ ਪਿਤਾ ਸੰਜੀਤ &rsquoਤੇ ਸ਼ੱਕ ਸੀ। ਉਸ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ। ਇਸੇ ਦੌਰਾਨ ਉਸ ਨੇ ਖ਼ੁਦ ਹੀ ਦੱਸ ਦਿੱਤਾ ਕਿ ਉਸ ਨੇ ਹੀ ਆਪਣੀ ਧੀ ਦਾ ਕਤਲ ਕੀਤਾ ਸੀ।