image caption:

ਦੁਨੀਆ ਦਾ ਸਭ ਤੋਂ ਜ਼ਿਆਦਾ ਤਨਖ਼ਾਹ ਲੈਣ ਵਾਲਾ ਫੁੱਟਬਾਲਰ ਬਣਿਆ ਲਿਓਨਲ ਮੇਸੀ

ਨਵੀਂ ਦਿੱਲੀ: ਮਹਾਨ ਫੁੱਟਬਾਲਰ ਲਿਓਨਲ ਮੇਸੀ ਵਿਸ਼ਵ ਦਾ ਸਭ ਤੋਂ ਜ਼ਿਆਦਾ ਸੈਲਰੀ ਲੈਣ ਵਾਲਾ ਫੁੱਟਬਾਲ ਖਿਡਾਰੀ ਬਣ ਗਿਆ ਹੈ। ਸਪੇਨ ਦੀ ਸਪੋਰਟਸ ਕਲੱਬ ਐਫਸੀ ਬਾਰਸੀਲੋਨਾ ਦੀ ਭੂਮਿਕਾ ਨਿਭਾਉਂਦੇ ਅਰਜਨਟੀਨਾ ਦੇ ਮਹਾਨ ਖਿਡਾਰੀ ਲਿਓਨਲ ਮੇਸੀ ਨੇ ਇਸ ਸੂਚੀ ਵਿੱਚ ਪੁਰਤਗਾਲ ਦੇ ਕ੍ਰਿਸਟੀਆਨੋ ਰੋਨਾਲਡੋ, ਬ੍ਰਾਜ਼ੀਲ ਦੇ ਨੇਮਾਰ ਅਤੇ ਫਰਾਂਸ ਦੇ ਐਂਥਨੀ ਗ੍ਰੇਗਮੈਨ ਨੂੰ ਪਿੱਛੇ ਛੱਡ ਦਿੱਤਾ ਹੈ।
'ਗੋਲ ਡੋਟ ਕੋਮ' &lsquoਚ ਫ੍ਰੈਂਚ ਅਖ਼ਬਾਰ &lsquoਅਲ ਸਟੀਵ&rsquo ਦੀ ਇੱਕ ਖ਼ਬਰ ਮੁਤਾਬਕ ਮੇਸੀ ਨੂੰ ਇੱਕ ਮਹੀਨੇ &lsquoਚ 83 ਲੱਖ ਯੂਰੋ ਤਨਖ਼ਾਹ, ਜਦਕਿ ਰੋਨਾਲਡੋ ਨੂੰ 47 ਮਿਲੀਅਨ ਯੂਰੋ ਤਨਖ਼ਾਹ ਮਿਲਦੀ ਹੈ। ਪਿਛਲੇ ਸਾਲ ਫੀਫਾ ਵਿਸ਼ਵ ਕੱਪ ਜਿੱਤਣ ਵਾਲੀ ਫ੍ਰੈਂਚ ਟੀਮ ਦੇ ਗਰੀਜਮਾਨ ਇਸ ਸੂਚੀ &lsquoਚ ਤੀਜੇ ਸਥਾਨ &lsquoਤੇ ਹਨ। ਜਿਨ੍ਹਾਂ ਨੂੰ ਇੱਕ ਮਹੀਨੇ &lsquoਚ 33 ਮਿਲੀਅਨ ਡਾਲਰ ਦੀ ਤਨਖ਼ਾਹ ਮਿਲਦੀ ਹੈ।
ਬ੍ਰਾਜ਼ੀਲ ਦੇ ਖਿਡਾਰੀ ਨੂੰ ਪ੍ਰਤੀ ਮਹੀਨਾ 30.6 ਮਿਲਿਅਨ ਯੂਰੋ ਸੈਲਰੀ ਮਿਲਦੀ ਹੈ, ਜਦੋਂ ਕਿ ਉਰੂਗਵੇ ਦੇ ਸਟਰਾਈਕਰ ਨੂੰ 29 ਮਿਲੀਅਨ ਯੂਰੋ ਮਿਲਦੇ ਹਨ। ਮੇਸੀ ਲੰਬੇ ਸਮੇਂ ਤੋਂ ਬਾਰਸਿਲੋਨਾ ਦੇ ਵੱਖ-ਵੱਖ ਮੁਕਾਬਲਿਆਂ &lsquoਚ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ। ਸਪੈਨਿਸ਼ ਲੀਗ ਲ-ਲੀਗਾ &lsquoਚ ਉਸਨੇ ਆਪਣੇ ਕਲੱਬ ਲਈ 400 ਤੋਂ ਜਿਆਦਾ ਗੋਲ ਬਣਾਏ ਹਨ