image caption:

ਡਾਕਟਰ ਸਰਜਰੀ ਦੌਰਾਨ ਪੇਟ ਵਿੱਚ ਦੋ ਕੈਂਚੀਆਂ ਭੁੱਲ ਗਏ, ਤਿੰਨ ਮਹੀਨੇ ਬਾਅਦ ਪਤਾ ਲੱਗਾ

ਹੈਦਰਾਬਾਦ- ਹੈਦਰਾਬਾਦ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਆਈ ਹੈ। ਇੱਕ ਔਰਤ ਦਾ ਆਪਰੇਸ਼ਨ ਕਰਨ ਤੋਂ ਬਾਅਦ ਡਾਕਟਰ ਆਪਣੀਆਂ ਦੋ ਕੈਂਚੀਆਂ ਔਰਤ ਦੇ ਪੇਟ 'ਚ ਹੀ ਭੁੱਲ ਗਏ, ਜਿਸ ਬਾਰੇ ਤਿੰਨ ਮਹੀਨਿਆਂ ਬਾਅਦ ਐਕਸਰੇ 'ਚ ਪਤਾ ਲੱਗਾ ਹੈ।
ਮਿਲ ਿਜਾਣਕਾਰੀ ਅਨੁਸਾਰ ਹੈਦਰਾਬਾਦ ਦੇ ਇੱਕ ਪ੍ਰਸਿੱਧ ਹਸਪਤਾਲ 'ਚ ਸਰਜਰੀ ਦੌਰਾਨ ਡਾਕਟਰਾਂ ਗਲਤੀ ਨਾਲ ਆਪਣੀਆਂ ਦੋ ਕੈਂਚੀਆਂ ਔਰਤਾਂ ਦੇ ਪੇਟ 'ਚ ਰਹਿਣ ਦਿੱਤੀਆਂ। ਇਸ ਗਲਤੀ ਨਾਲ ਔਰਤ ਦੀ ਜਾਨ ਨੂੰ ਖਤਰਾ ਹੋ ਸਕਦਾ ਸੀ। ਇਸ ਤੋਂ ਵੀ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਕੈਂਚੀਆਂ ਔਰਤ ਦੇ ਪੇਟ ਵਿੱਚ ਕਰੀਬ ਤਿੰਨ ਮਹੀਨਿਆਂ ਤੱਕ ਰਹੀਆਂ ਤੇ ਐਕਸਰੇ ਵਿੱਚ ਇਸ ਬਾਰੇ ਪਤਾ ਲੱਗਾ। ਇੱਕ 33 ਸਾਲਾ ਔਰਤ ਨੇ ਸ਼ਹਿਰ ਦੇ ਨਿਜ਼ਾਮ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ 'ਚ ਤਿੰਨ ਮਹੀਨੇ ਪਹਿਲਾਂ ਇੱਕ ਸਰਜਰੀ ਕਰਵਾਈ ਸੀ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ, ਪਰ ਉਸ ਔਰਤ ਦੇ ਪੇਟ ਵਿੱਚ ਦਰਦ ਰਹਿਣ ਲੱਗਾ। ਇਸ ਤੋਂ ਬਾਅਦ ਉਸ ਨੇ ਐਕਸਰੇ ਕਰਵਾਇਆ ਜਿਸ 'ਚ ਇਹ ਗੱਲ ਸਾਹਮਣੇ ਆਈ।