image caption:

ਫਰਾਂਸ ਵਿੱਚ ਮੁਜ਼ਾਹਰੇ ਦੌਰਾਨ ਹੱਥ ਵਿੱਚ ਗ੍ਰੇਨੇਡ ਫਟਿਆ, ਉਂਗਲਾਂ ਉੱਡ ਗਈਆਂ

ਪੈਰਿਸ- ਫਰਾਂਸ ਵਿਚ ਸਰਕਾਰ ਵਿਰੁੱਧ ਚੱਲ ਰਹੇ &lsquoਯੇਲੋ ਵੇਸਟ'' ਪ੍ਰਦਰਸ਼ਨ ਦੇ 13ਵਾਂ ਹਫਤੇ ਦੌਰਾਨ ਇਹ ਪ੍ਰਦਰਸ਼ਨ ਹਿੰਸਕ ਹੋ ਗਿਆ। ਏਥੇ ਪਾਰਲੀਮੈਂਟ ਭਵਨ ਅੱਗੇ ਹਿੰਸਕ ਝੜਪ ਦੌਰਾਨ ਹੱਥ ਵਿਚ ਗ੍ਰੇਨੇਡ ਫਟਣ ਵਾਲ ਇਕ ਪ੍ਰਦਰਸ਼ਨਕਾਰੀ ਦੇ ਹੱਥ ਦੀਆਂ ਉਂਗਲਾਂ ਉੱਡ ਜਾਣ ਦੀ ਖਬਰ ਹੈ।
ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਫਰਾਂਸ ਦੇ ਮੀਡੀਆ ਦੀ ਖਬਰ ਹੈ ਕਿ ਇਹ ਘਟਨਾ ਸ਼ਨੀਵਾਰ ਉਸ ਸਮੇਂ ਹੋਈ, ਜਦੋਂ ਪ੍ਰਦਰਸ਼ਨਕਾਰੀ ਨੇ ਇਕ ਰਬੜ ਪੈਲੇਟ ਗ੍ਰੇਨੇਡ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਤੇ ਗ੍ਰੇਨੇਡ ਉਸ ਦੇ ਹੱਥ ਵਿਚ ਹੀ ਫਟ ਗਿਆ। ਫਰਾਂਸ ਸਰਕਾਰ ਦੇ ਅੰਕੜਿਆਂ ਮੁਤਾਬਕ 51,400 ਲੋਕ ਇਸ ਸ਼ਨੀਵਾਰ ਨੂੰ ਪ੍ਰਦਰਸ਼ਨ ਵਿਚ ਸ਼ਾਮਲ ਹੋਏ, ਜਿਨ੍ਹਾਂ ਵਿੱਚੋਂ 4,000 ਰਾਜਧਾਨੀ ਪੈਰਿਸ ਵਿਚ ਇਕੱਠੇ ਹੋਏ। ਇਹ ਅੰਕੜਾ ਪਹਿਲਾਂ ਤੋਂ ਘੱਟ ਹੈ।
ਕੱਲ੍ਹ ਪੈਰਿਸ ਵਿਚ ਪ੍ਰਦਰਸ਼ਨਕਾਰੀਆਂ ਨੇ ਚੈਂਪਸ-ਐਲੀਸੀਸ ਤੋਂ ਪਾਰਲੀਮੈਂਟ ਭਵਨ ਤੱਕ ਮਾਰਚ ਕੱਢਿਆ ਤਾਂ ਇਸ ਦੌਰਾਨ ਹਿੰਸਕ ਝੜਪ ਸ਼ੁਰੂ ਹੋ ਗਈ ਅਤੇ ਪ੍ਰਦਰਸ਼ਨ ਕਰਦੇ ਲੋਕਾਂ ਨੇ ਬੈਰੀਕੇਡ ਤੋੜ ਕੇ ਪੁਲਸ ਉੱਤੇ ਅੱਗ ਦੇ ਗੋਲੇ ਸੁੱਟੇ। ਅੱਗੋਂ ਪੁਲਸ ਨੇ ਜਵਾਬੀ ਕਾਰਵਾਈ ਵਿਚ ਪ੍ਰਦਰਸ਼ਨਕਾਰੀਆਂ ''ਤੇ ਹੰਝੂ ਗੈਸ ਦੇ ਗੋਲੇ ਛੱਡੇ। ਫਰਾਂਸ ਦੇ ਹੋਰ ਹਿੱਸਿਆਂ ਵਿਚ ਵੀ ਹਜ਼ਾਰਾਂ ਦੀ ਗਿਣਤੀ ਵਿਚ ਪ੍ਰਦਰਸ਼ਨਕਾਰੀ ਸੜਕਾਂ ਉੱਤੇ ਆਏ ਸਨ।