image caption:

ਬ੍ਰਿਟੇਨ : 900 ਰੁਪਏ ਵਿਚ ਖਰੀਦੀ ਅੰਗੂਠੀ, 6.8 ਕਰੋੜ ਦੀ ਨਿਕਲੀ

ਲੰਡਨ-  ਬ੍ਰਿਟੇਨ ਵਿਚ ਰਹਿਣ ਵਾਲੀ ਇੱਕ ਮਹਿਲਾ ਨੇ 33 ਸਾਲ ਪਹਿਲਾਂ ਦਸ ਪੌਂਡ ਕਰੀਬ 925 ਰੁਪਏ ਵਿਚ ਨਕਲੀ ਹੀਰੇ ਦੀ ਅੰਗੂਠੀ ਖਰੀਦੀ ਸੀ। ਉਸ ਨੂੰ ਹਾਲ ਹੀ ਵਿਚ ਪਤਾ ਚਲਿਆ ਕਿ ਉਹ ਅੰਗੂਠੀ ਅਸਲੀ ਹੀਰੇ ਦੀ ਹੈ। ਉਸ ਦੀ ਕੀਮਤ 6 ਕਰੋੜ ਰੁਪਏ ਤੋਂ ਜ਼ਿਆਦਾ ਹੈ। 55 ਸਾਲ ਦੀ ਡੇਬਰਾ ਗੋਡਾਰਡ ਨੂੰ ਹੀਰੇ ਦੀ ਅੰਗੂਠੀਆਂ ਪਹਿਨਣਾ ਪਸੰਦ ਸੀ। ਇਸ ਇੱਛਾ ਨੂੰ ਪੂਰਾ ਕਰਨ ਦੇ ਲਈ ਉਸ ਨੇ ਨਕਲੀ ਹੀਰੇ ਦੀ ਅੰਗੂਠੀ ਖਰੀਦੀ ਸੀ। ਹਾਲ ਹੀ ਵਿਚ ਡੇਬਰਾ ਨੇ ਜਵੈਲਰਸ ਨੂੰ ਦੱਸਿਆ ਕਿ ਅੰਗੂਠੀ ਵਿਚ ਲੱਗਿਆ ਨਗ ਨਕਲੀ ਹੈ। ਇਸ ਲਈ ਉਹ ਉਸ ਨੂੰ ਵੇਚਣਾ ਚਾਹੁੰਦੀ ਹੈ। ਇਸ ਤੋਂ ਬਾਅਦ ਜੌਹਰੀ ਨੇ ਦੱਸਿਆ ਕਿ ਅੰਗੂਠੀ ਨਕਲੀ ਨਹੀਂ ਬਲਕਿ ਅਸਲੀ  ਹੀਰੇ ਦੀ ਹੈ। ਅੰਗੂਠੀ 2627 ਕੈਰਟ ਡਾਇਮੰਡ ਨਾਲ ਬਣੀ ਹੈ। ਮਹਿਲਾ ਇਸ ਤੋਂ ਬਾਅਦ ਹੀਰੇ ਦੇ ਮਾਹਰ ਕੋਲ ਪੁੱਜੀ। ਜਿਸ ਨੇ ਮਹਿਲਾ ਨੂੰ ਅੰਗੂਠੀ ਨੀਲਾਮ ਕਰਨ ਦੀ ਸਲਾਹ ਦਿੱਤੀ ਸੀ। ਤਦ ਪਤਾ ਚਲਿਆ ਕਿ ਇਹ ਹੀਰਾ ਬੇਹੰਦ ਪ੍ਰਾਚੀਨ ਸੀ। ਅੰਗੂਠੀ ਦੀ ਨਿਲਾਮੀ ਕੀਤੀ ਗਈ। ਉਸ ਦੀ ਬੋਲੀ 6.82 ਕਰੋੜ ਲੱਗੀ। ਟੈਕਸ ਤੋਂ ਬਾਅਦ ਡੇਬਰਾ ਨੂੰ ਕਰੀਬ 4.5 ਕਰੋੜ ਰੁਪਏ ਮਿਲੇ ਹਨ।