image caption:

ਗਾਂ ਦਾ ਮੀਟ ਖਵਾਉਣ ਬਦਲੇ ਭਾਰਤ ਨੂੰ ਜਾਣ ਦਾ ਖਰਚਾ ਮੰਗਿਆ

ਆਕਲੈਂਡ- ਭਾਰਤੀ ਮੂਲ ਦਾ ਜਸਵਿੰਦਰ ਪਾਲ ਸੁਪਰ ਮਾਰਕੀਟ ਕਾਊਂਟਡਾਊਨ ਤੋਂ ਭਾਰਤ ਆਉਣ ਜਾਣ ਦੇ ਖਰਚੇ ਦੀ ਮੰਗ ਕਰ ਰਿਹਾ ਹੈ। ਉਸ ਦਾ ਦਾਅਵਾ ਹੈ ਕਿ ਉਸ ਨੇ ਕਾਊਂਟਡਾਊਨ ਦੇ ਬਲੇਨਹੈਮ ਵਾਲੇ ਸਟੋਰ ਤੋਂ ਸਤੰਬਰ ਦੇ ਅੰਤ ਵਿੱਚ ਪੈਕੇਟ ਖਰੀਦਿਆ ਸੀ, ਜਿਸ 'ਤੇ ਲਿਖਿਆ ਸੀ ਕਿ ਇਹ ਮੇਮਣੇ ਦਾ ਮੀਟ ਹੈ, ਪਰ ਜਦੋਂ ਉਸ ਨੂੰ ਪਕਾਇਆ ਗਿਆ ਤਾਂ ਪਤਾ ਲੱਗਾ ਕਿ ਇਹ ਗਾਂ ਦਾ ਮਾਸ ਸੀ।
ਵਰਨਣ ਯੋਗ ਹੈ ਕਿ ਗਾਵਾਂ ਨੂੰ ਹਿੰਦੂ ਧਰਮ ਵਿੱਚ ਪਵਿੱਤਰ ਮੰਨਿਆ ਜਾਂਦਾ ਹੈ, ਇਸ ਲਈ ਜਸਵਿੰਦਰ ਸਿੰਘ ਕਹਿ ਰਿਹਾ ਹੈ ਕਿ ਉਸ ਦੇ ਧਰਮ ਦਾ ਖੰਡਨ ਹੋਇਆ ਹੈ, ਇਸ ਲਈ ਕਾਊਂਟਡਾਊਨ ਜ਼ਿੰਮੇਵਾਰ ਹੈ। ਉਸ ਦਾ ਇਹ ਕਹਿਣਾ ਹੈ ਕਿ ਉਸ ਨੂੰ ਪਵਿੱਤਰ ਹੋਣ ਲਈ ਵਾਪਸ ਭਾਰਤ ਜਾਣਾ ਪਵੇਗਾ ਅਤੇ ਉਥੇ ਛੇ ਹਫਤੇ ਧਾਰਮਿਕ ਰੀਤੀ ਰਿਵਾਜ ਨਿਭਾਉਣੇ ਪੈਣਗੇ, ਜੋ ਪੰਡਿਤ ਕਰੇਗਾ। ਉਸ ਨੇ ਕਿਹਾ ਕਿ ਇਸ ਵਿੱਚ ਉਸ ਦਾ ਨਹੀਂ, ਕਾਊਂਟਡਾਊਟ ਦਾ ਦੋਸ਼ ਹੈ, ਜਿਸ ਕਰਕੇ ਸਾਰਾ ਖਰਚਾ ਕਾਊਂਟਡਾਊਟ ਨੂੰ ਦੇਣਾ ਬਣਦਾ ਹੈ। ਕਾਊਂਟਡਾਊਟ ਨੇ ਇਸ ਗਲਤੀ ਲਈ 200 ਡਾਲਰ ਦਾ ਗਿਫਟ ਵਾਊਚਰ ਦੇਣ ਦੀ ਪੇਸ਼ਕਸ਼ ਕੀਤੀ ਸੀ ਅਤੇ ਨਾਲ ਇਸ ਦੀ ਮੁਆਫੀ ਵੀ ਮੰਗੀ ਸੀ, ਪਰ ਜਸਵਿੰਦਰ ਭਾਰਤ ਆਉਣ ਜਾਣ ਦੇ ਖਰਚੇ ਦੀ ਮੰਗ ਕਰ ਰਿਹਾ ਹੈ। ਬੀਤੇ ਨਵੰਬਰ ਵਿੱਚ ਐਂਪਲਾਇਮੈਂਟ ਰਿਲੇਸ਼ਨ ਅਥਾਰਟੀ ਨੇ ਜਸਵਿੰਦਰ ਪਾਲ ਨੂੰ ਆਪਣੇ ਮੁਲਾਜ਼ਮਾਂ ਨੂੰ ਘੱਟ ਤਨਖਾਹਾਂ ਦੇਣ ਦੇ ਦੋਸ਼ ਵਿੱਚ 20,000 ਡਾਲਰ ਜੁਰਮਾਨਾ ਅਤੇ ਮੁਲਾਜ਼ੰਾਂ ਦੀਆਂ ਬਣਦੀਆਂ ਤਨਖਾਹਾਂ ਅਦਾ ਕਰਨ ਦੇ ਹੁਕਮ ਦਿੱਤੇ ਸਨ ਅਤੇ ਇਸ ਵਕਤ ਉਹ ਕਿਸੇ ਉੱਤੇ ਕੇਸ ਕਰ ਰਿਹਾ ਹੈ।