image caption:

ਕੱਲ ਆ ਸਕਦੀ ਹੈ ਭਾਜਪਾ ਦੀ ਪਹਿਲੀ ਸੂਚੀ, ਮੋਦੀ-ਰਾਜਨਾਥ ਦੀ ਸੀਟ ਦਾ ਐਲਾਨ ਸੰਭਵ

ਨਵੀਂ ਦਿੱਲੀ- ਲੋਕਸਭਾ ਚੋਣਾਂ ਦੇ ਪਹਿਲੇ ਗੇੜ ਦੇ ਮਤਦਾਨ 'ਚ ਹੁਣ ਕੁੱਝ ਹੀ ਦਿਨ ਬਚੇ ਹਨ। ਅਜਿਹੇ 'ਚ ਹਰ ਪਾਰਟੀ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਰਹੀ ਹੈ। ਭਾਰਤੀ ਜਨਤਾ ਪਾਰਟੀ ਵੀ ਸ਼ਨਿੱਚਰਵਾਰ ਨੂੰ ਆਪਣੀ ਸੂਚੀ ਜਾਰੀ ਕਰ ਸਕਦੀ ਹੈ। ਭਾਰਤੀ ਜਨਤਾ ਪਾਰਟੀ ਆਪਣੀ ਪਹਿਲੀ ਸੂਚੀ 'ਚ ਹੀ ਪ੍ਰਧਾਨ ਮੰਤਰੀ ਦੀ ਸੰਸਦੀ ਸੀਟ ਦਾ ਐਲਾਨ ਕਰ ਸਕਦੀ ਹੈ। 2014 'ਚ ਪ੍ਰਧਾਨ ਮੰਤਰੀ ਮੋਦੀ ਨੇ ਵਾਰਾਣਸੀ ਤੋਂ ਚੋਣ ਲੜੀ ਸੀ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਸਵਾਰ ਹੋਏ ਸੀ। ਉਮੀਦ ਹੈ ਕਿ ਭਾਰਤੀ ਜਨਤਾ ਪਾਰਟੀ ਸ਼ਨਿੱਚਰਵਾਰ ਨੂੰ 100 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸੂਚੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਰਾਜਨਾਥ ਸਿੰਘ, ਕੇਂਦਰੀ ਮੰਤਰੀ ਨਿਤਿਨ ਗਡਕਰੀ, ਕੇਂਦਰੀ ਮੰਤਰੀ ਸਦਾਨੰਦ ਗੌੜਾ, ਰਾਧਾ ਮੋਹਨ ਸਿੰਘ ਦੀਆਂ ਸੀਟਾਂ ਦਾ ਐਲਾਨ ਹੋ ਸਕਦਾ ਹੈ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਾਲੇ ਵਾਰਾਣਸੀ ਤੋਂ ਸੰਸਦ ਹੈ, ਬੀਤੇ ਦਿਨੀਂ ਕਿਆਸਾਂ ਸਨ ਕਿ ਉਹ ਉਡੀਸ਼ਾ ਦੀ ਪੁਰੀ ਲੋਕਸਭਾ ਸੀਟ ਤੋਂ ਚੋਣ ਲੜ ਸਕਦੇ ਹਨ।
ਹਾਲਾਂਕਿ ਕਿਸੇ ਵੀ ਤਰ&bullਾਂ ਦੀ ਪੁਸ਼ਟੀ ਨਹੀਂ ਹੋ ਸਕੀ। 2014 'ਚ ਪ੍ਰਧਾਨ ਮੰਤਰੀ ਨੇ ਵਾਰਾਣਸੀ ਤੋਂ ਇਲਾਵਾ ਗੁਜਰਾਤ ਦੇ ਵਡੋਦਰਾ ਤੋਂ ਵੀ ਚੋਣ ਲੜੀ ਸੀ ਅਤੇ ਦੋਵਾਂ ਸੀਟਾਂ 'ਤੇ ਜਿੱਤ ਦਰਜ ਕੀਤੀ ਸੀ। ਹਾਲਾਂਕਿ ਬਾਅਦ 'ਚ ਉਨ&bullਾਂ ਨੇ ਵਡੋਦਰਾ ਸੀਟ ਛੱਡ ਦਿੱਤੀ ਸੀ। 11 ਅਪ੍ਰੈਲ ਨੂੰ ਲੋਕਸਭਾ ਚੋਣਾਂ ਦੇ ਪਹਿਲੇ ਗੇੜ 'ਚ ਕੁਲ 91 ਸੀਟਾਂ 'ਤੇ ਚੋਣਾਂ ਹੋਣੀਆਂ ਹਨ। ਇਸ ਲਈ ਭਾਜਪਾ ਉਮੀਦਵਾਰਾਂ ਦਾ ਐਲਾਨ ਹੋਣਾ ਬਾਕੀ ਹੈ। ਪਹਿਲੇ ਗੇੜ 'ਚ ਉੱਤਰ ਪ੍ਰਦੇਸ਼ ਦੀਆਂ ਵੀ 8 ਸੀਟਾਂ ਹਨ। ਸਮਾਜਵਾਦੀ ਪਾਰਟੀ ਅਤੇ ਕਾਂਗਰਸ ਹਾਲੇ ਤੱਕ ਆਪਣੇ ਕਈ ਉਮੀਦਵਾਰਾਂ ਦਾ ਐਲਾਨ ਕਰ ਚੁਕੇ ਹਨ।