image caption:

ਮੁਹਾਲੀ 'ਚ ਕੈਮੀਕਲ ਫੈਕਟਰੀ ਨੂੰ ਲੱਗੀ ਅੱਗ

ਮੁਹਾਲੀ: ਇੱਥੇ ਦੇ ਫੇਸ 7 ਇੰਡਸਟ੍ਰੀਅਲ ਏਰੀਆ &lsquoਚ ਭਿਆਨਕ ਅੱਗ ਲੱਗ ਗਈ। ਇਸ &lsquoਤੇ ਅਜੇ ਤਕ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਮੁਸ਼ੱਕਤ ਕਰ ਰਹੀਆਂ ਹਨ ਪਰ ਅੱਗ &lsquoਤੇ ਕਾਬੂ ਨਹੀਂ ਪਾਇਆ ਜਾ ਸਕਿਆ। ਕੈਮੀਕਲ ਫੈਕਟਰੀ &lsquoਚ ਅੱਗ ਦੁਪਹਿਰ ਕਰੀਬ 3 ਵਜੇ ਲੱਗੀ ਜਿਸ ਦੀਆਂ ਲਪਟਾਂ ਕਾਫੀ ਉੱਚੀਆਂ ਸੀ।
ਅੱਗ ਲੱਗਣ ਤੋਂ ਬਾਅਦ ਅਸਮਾਨ ਵੀ ਧੂੰਏਂ ਨਾਲ ਕਾਲਾ ਹੋ ਗਿਆ। ਪੁਲਿਸ ਮੌਕੇ &lsquoਤੇ ਪਹੁੰਚ ਗਈ। ਅੱਗ ਦੀ ਇਹ ਘਟਨਾ ਫੇਸ-7 &lsquoਚ ਪੇਂਟ ਤੇ ਕੈਮੀਕਲ ਦੀ ਫੈਕਟਰੀ ਹੈ। ਇਸ ਅੱਗ ਨੇ ਨੇੜਲੀ ਇੱਕ ਫੈਕਟਰੀ ਨੂੰ ਵੀ ਆਪਣੀ ਚਪੇਟ &lsquoਚ ਲੈ ਲਿਆ। ਅਜੇ ਤਕ ਇਸ ਘਟਨਾ &lsquoਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ। ਫੈਕਟਰੀ &lsquoਚ ਅੱਗ ਫੈਲਣ ਤੋਂ ਪਹਿਲਾਂ ਹੀ ਸਾਰੇ ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਗਿਆ ਸੀ।