image caption:

ਫ਼ਤਹਿਵੀਰ ਦੀ ਮੌਤ ਮਗਰੋਂ NDRF 'ਤੇ ਸਵਾਲ, ਜਨਤਾ ਦੇ ਇਲਜ਼ਾਮਾਂ ਦੀ ਮੀਡੀਆ ਸਾਹਮਣੇ ਸਫਾਈ

ਚੰਡੀਗੜ੍ਹ: ਪਿੰਡ ਭਗਵਾਨਪੁਰਾ &lsquoਚ ਛੇ ਦਿਨ ਪਹਿਲਾਂ ਦੋ ਸਾਲ ਦਾ ਫ਼ਤਹਿਵੀਰ ਸਿੰਘ ਬੋਰਵੈੱਲ &lsquoਚ ਡਿੱਗ ਗਿਆ ਸੀ। ਇਸ ਨੂੰ ਬਚਾਉਣ ਲਈ ਲਗਾਤਾਰ ਰੈਸਕਿਊ ਕਰਨ ਦੀ ਪੂਰੀ ਕੋਸ਼ਿਸ਼ ਤਾਂ ਕੀਤੀ ਗਈ ਪਰ ਕੁਝ ਕਮੀਆਂ ਕਾਰਨ ਫ਼ਤਹਿਵੀਰ ਨੂੰ ਜ਼ਿੰਦਾ ਬਾਹਰ ਨਾ ਕੱਢਿਆ ਜਾ ਸਕਿਆ। ਅੱਜ ਸਵੇਰੇ ਫ਼ਤਹਿਵੀਰ ਨੂੰ ਬਾਹਰ ਤਾਂ ਕੱਢ ਲਿਆ ਗਿਆ ਪਰ ਅਫਸੋਸ ਉਦੋਂ ਤਕ ਉਹ ਬੱਚਾ ਮੌਤ ਅੱਗੇ ਹਾਰ ਗਿਆ ਸੀ।
ਅਜਿਹੇ &lsquoਚ ਬਚਾਅ ਕਾਰਜਾਂ 'ਚ ਲੱਗੀ ਐਨਡੀਆਰਐਫ ਦੀ ਕਾਰਗੁਜ਼ਾਰੀ &lsquoਤੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ ਕਿ ਉਨ੍ਹਾਂ ਦੀ ਢਿੱਲੀ ਕਾਰਵਾਈ ਤੇ ਗਲਤ ਤਕਨੀਕ ਕਰਕੇ ਇਹ ਘਟਨਾ ਵਾਪਰੀ ਹੈ। ਹੁਣ ਇਨ੍ਹਾਂ ਇਲਜ਼ਾਮਾਂ ਦੀ ਸਫਾਈ ਦੇਣ ਐਨਡੀਆਰਐਫ ਦੇ ਡੀਆਈਜੀ ਰਣਦੀਪ ਰਾਣਾ ਨੇ ਮੀਡੀਆ ਨਾਲ ਗੱਲ ਕੀਤੀ।
ਮੀਡੀਆ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਜੋ ਵੀ ਆਧੁਨਿਕ ਤਕਨੀਕ ਸੀ, ਉਸ ਦਾ ਇਸਤੇਮਾਲ ਕੀਤਾ ਗਿਆ। ਸਾਡਾ ਮਕਸਦ ਕ੍ਰੈਡਿਟ ਲੈਣਾ ਨਹੀਂ ਸੀ। ਸਾਡਾ ਮਕਸਦ ਸਿਰਫ ਬੱਚੇ ਨੂੰ ਬਚਾਉਣਾ ਸੀ। ਬੱਚੇ ਦੇ ਨਾਲ ਕੱਪੜੇ ਤੇ ਬੋਰੀ ਵੀ ਡਿੱਗੀ ਸੀ ਜਿਸ ਕਾਰਨ ਉਸ ਨੂੰ ਉੱਤੇ ਖਿੱਚਣਾ ਮੁਸ਼ਕਲ ਸੀ।
ਉਨ੍ਹਾਂ ਕਿਹਾ ਕਿ ਪੂਰੀ ਦੁਨੀਆ &lsquoਚ ਜੇਕਰ ਕੋਈ ਬੱਚਾ ਬੋਰਵੈੱਲ &lsquoਚ ਡਿੱਗ ਜਾਏ ਤਾਂ ਇਸ ਦੇ ਰੈਸਕਿਊ ਦੇ ਸਿਰਫ ਤਿੰਨ ਤਰੀਕੇ ਹਨ ਤੇ ਅਸੀਂ ਸਾਰੀਆਂ ਤਕਨੀਕਾਂ ਲਾ ਚੁੱਕੇ ਸੀ। ਸਾਨੂੰ ਬੇਹੱਦ ਅਫਸੋਸ ਹੈ ਕਿ ਅਸੀਂ ਬੱਚੇ ਨੂੰ ਬਚਾ ਨਹੀਂ ਸਕੇ।