image caption:

ਕਠੂਆ ਬਲਾਤਕਾਰ ਕਾਂਡ ਦੋ ਪੁਲਿਸ ਵਾਲਿਆਂ ਤੇ ਪੁਜਾਰੀ ਸਮੇਤ ਛੇ ਜਣੇ ਦੋਸ਼ੀ ਕਰਾਰ, 3 ਨੂੰ ਉਮਰਕੈਦ

* 3 ਹੋਰ ਦੋਸ਼ੀਆਂ ਨੂੰ 5-5 ਸਾਲ ਕੈਦ, ਇੱਕ ਬਰੀ
ਪਠਾਨਕੋਟ,- ਪਿਛਲੇ ਇੱਕ ਸਾਲ ਦੌਰਾਨ ਬਹੁ-ਚਰਚਿਤ ਰਹਿ ਚੁੱਕੇ ਕਠੂਆ ਬਲਾਤਕਾਰ ਅਤੇ ਕਤਲ ਕੇਸ ਬਾਰੇ ਅਦਾਲਤ ਨੇ ਆਪਣਾ ਫ਼ੈਸਲਾ ਦੇ ਦਿੱਤਾ ਹੈ। ਅੱਜ ਸਵੇਰੇ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਛੇ ਜਣਿਆਂ ਨੂੰ ਦੋਸ਼ੀ ਕਰਾਰ ਦੇ ਦਿੱਤਾ, ਜਿਨ੍ਹਾਂ ਵਿੱਚ ਇਸ ਘਟਨਾ ਦਾ ਮੁੱਖ ਸਾਜਿ਼ਸ਼ੀ ਅਤੇ ਮੰਦਰ ਦਾ ਮਹੰਤ ਸਾਂਝੀ ਰਾਮ ਸ਼ਾਮਲ ਹੈ। ਦੋਸ਼ੀਆਂ ਵਿਚ ਦੋ ਪੁਲਿਸ ਵਾਲੇਸਨ। ਇਕ ਜਣਾ ਬਰੀ ਕੀਤਾ ਗਿਆ ਹੈ। ਅੱਜ ਸ਼ਾਮ ਆਏ ਫ਼ੈਸਲੇ ਵਿੱਚ 3 ਦੋਸ਼ੀਆਂਪ੍ਰਵੇਸ਼ ਕੁਮਾਰ, ਦੀਪਕ ਖਜੂਰੀਆ ਅਤੇ ਸਾਂਝੀ ਰਾਮ ਨੂੰ ਉਮਰਕੈਦ ਤੇ ਬਾਕੀ ਤਿੰਨਾਂਆਨੰਦ ਦੱਤਾ, ਸੁਰਿੰਦਰ ਤੇ ਕਾਂਸਟੇਬਲ ਤਿਲਕ ਰਾਜ ਨੂੰ 5-5 ਸਾਲ ਦੀ ਸਜ਼ਾ ਹੋਈ ਹੈ। ਸਜ਼ਾ ਦੇ ਨਾਲ ਇਕ-ਇੱਕ ਲੱਖ ਰੁਪਏ ਜੁਰਮਾਨਾ ਲਾਇਆ ਗਿਆ ਹੈ।
ਵਰਨਣ ਯੋਗ ਹੈ ਕਿ ਇਸ ਕੇਸ ਦੀ ਸੁਣਵਾਈ ਸ਼ੁਰੂ ਹੋਣ ਦੇ 380 ਦਿਨਾਂ ਪਿੱਛੋਂ ਇਹ ਫ਼ੈਸਲਾ ਆਇਆ ਹੈ, ਜਿਸ ਵਿੱਚ ਦੀਪਕ ਕੁਮਾਰ, ਪ੍ਰਵੇਸ਼ ਕੁਮਾਰ, ਐੱਸ ਪੀ ਓ ਸੁਰੇਂਦਰ ਕੁਮਾਰ, ਐੱਸਪੀਓ ਆਨੰਦ ਦੱਤਾ ਤੇਸਿਪਾਹੀ ਤਿਲਕ ਰਾਜ ਦੇ ਨਾਲ ਹੀ ਮੰਦਰ ਦੇ ਪੁਜਾਰੀ ਦੱਸੇ ਜਾਂਦੇ ਸਾਂਝੀ ਰਾਮ ਨੂੰ ਦੋਸ਼ੀ ਮੰਨਿਆ ਗਿਆ ਹੈ। ਮੁੱਖ ਸਾਜਿ਼ਸ਼ ਕਰਤਾ ਸਾਂਝੀ ਰਾਮ ਦੇ ਪੁੱਤਰ ਵਿਸ਼ਾਲ ਜੰਗੋਤਰਾ ਨੂੰ ਬਰੀ ਕੀਤਾ ਗਿਆ ਹੈ। ਇਸ ਫ਼ੈਸਲੇ ਦੇ ਵਕਤ ਅਦਾਲਤ ਅੱਗੇ ਪੱਕੇ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਜੱਜ ਡਾ. ਤੇਜਵਿੰਦਰ ਸਿੰਘ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਪਿੱਛੋਂ ਫ਼ੈਸਲਾ ਸੁਣਾਇਆ।
ਕੇਸ ਹਿਸਟਰੀ ਮੁਤਾਬਕ 10 ਜਨਵਰੀ 2018 ਨੂੰ ਜੰਮੂ-ਕਸ਼ਮੀਰ ਦੇ ਕਠੂਆ ਦੀ ਹੀਰਾਨਗਰ ਤਹਿਸੀਲ ਵਿਚਲੇ ਰਸਾਨਾ ਪਿੰਡ ਵਿਚ ਅੱਠ ਸਾਲਾ ਬੱਚੀ ਪਸ਼ੂ ਚਰਾਉਣ ਗਈ ਗ਼ਾਇਬ ਹੋ ਗਈ ਸੀ। ਤਿੰਨ ਦਿਨ ਪਿੱਛੋਂ ਉਸ ਦੀ ਲਾਸ਼ ਇਕ ਸਥਾਨਕ ਮੰਦਰ ਦੇ ਕੋਲ ਮਿਲੀ ਸੀ। ਪਰਿਵਾਰ ਦੀ ਸ਼ਿਕਾਇਤ ਉੱਤੇ ਦੀਪਕ ਕੁਮਾਰ, ਪ੍ਰਵੇਸ਼ ਕੁਮਾਰ, ਵਿਸ਼ਾਲ ਜੰਗੋਤਰਾ, ਐੱਸ ਪੀ ਓ ਸੁਰੇਂਦਰ ਕੁਮਾਰ, ਐੱਸਪੀਓ ਆਨੰਦ ਦੱਤਾ, ਸਿਪਾਹੀ ਤਿਲਕ ਰਾਜ, ਸਾਂਝੀ ਰਾਮ ਤੇ ਇਕ ਨਾਬਾਲਿਗ ਉੱਤੇ ਬਲਾਤਕਾਰ, ਕਤਲ, ਸਾਜ਼ਿਸ਼ ਰਚਣ, ਸਬੂਤ ਮਿਟਾਉਣ ਦੀਆਂ ਧਾਰਾਵਾਂ ਦਾ ਕੇਸ ਦਰਜ ਕੀਤਾ ਗਿਆ ਸੀ। ਇਸ ਕੇਸ ਦੇ ਫਿਰਕੂ ਰੰਗ ਲੈਣ, ਮਾਹੌਲ ਵਿਗੜਨ ਤੇ ਸੁਰੱਖਿਆ ਦੇ ਪੱਖੋਂ ਸੁਪਰੀਮ ਕੋਰਟ ਨੇ ਕੇਸ ਨੂੰ ਜੰਮੂ-ਕਸ਼ਮੀਰ ਵਿਚਲੇਕਠੂਆ ਤੋਂ ਪੰਜਾਬ ਦੇ ਪਠਾਨਕੋਟ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਲਾਤ ਵਿਚ ਤਬਦੀਲ ਕਰ ਦਿੱਤਾ ਸੀ। ਲਗਾਤਾਰ ਇਕ ਸਾਲ ਤਕ ਸੁਣਵਾਈ ਦੌਰਾਨ ਇਸਤਗਾਸਾ ਪੱਖ ਨੇ 114 ਗਵਾਹ ਅਤੇ ਬਚਾਅ ਪੱਖ ਨੇ 18 ਗਵਾਹ ਪੇਸ਼ ਕੀਤੇ ਸਨ।
ਦੱਸਿਆ ਜਾਂਦਾ ਹੈ ਕਿ ਮਾਲ ਮਹਿਕਮੇ ਦੇ ਅਫਸਰ ਵਜੋਂ ਰਿਟਾਇਰ ਹੋਏ ਸਾਂਝੀ ਰਾਮ ਨੇ ਇਸ ਪਿੰਡ ਦੇ ਧਾਰਮਿਕ ਅਸਥਾਨ ਵਿੱਚ ਸੇਵਾ ਸ਼ੁਰੂ ਕੀਤੀ ਸੀ, ਪਰ ਉਹ ਇਸ ਅਸਥਾਨ ਨੇੜੇ ਗਾਂਵਾਂ ਪਾਲਣ ਵਾਲੇ ਬੱਕਰਵਾਲ ਭਾਈਚਾਰੇ ਦੇ ਡੇਰਾ ਬਣਾਉਣ ਤੋਂ ਨਾਰਾਜ਼ ਸੀ। ਇੱਕ ਦਿਨ ਉਸ ਪਰਵਾਰ ਦੀ ਬੱਚੀ ਗਾਂਵਾਂ ਚਾਰਨ ਗਈ ਤਾਂ ਉਸ ਨੇ ਉਸ ਨੂੰ ਅਗਵਾ ਕੀਤਾ ਤੇ ਧਾਰਮਿਕ ਅਸਥਾਨ ਵਿੱਚ ਲਿਜਾ ਕੇ ਬਲਾਤਕਾਰ ਕੀਤਾ ਸੀ, ਜਿਸ ਵਿੱਚ ਹੋਰ ਦੋਸ਼ੀਆਂ ਤੋਂ ਇਲਾਵਾ ਪੁਲਸ ਦੇ ਤਿੰਨ ਜਣੇ ਵੀ ਸ਼ਾਮਲ ਸਨ। ਬਾਅਦ ਵਿੱਚ ਇਹ ਮਾਮਲਾ ਫਿਰਕੂ ਰੰਗ ਲੈ ਗਿਆ ਸੀ। ਇੱਕ ਖਾਸ ਪਾਰਟੀ ਮੰਦਰ ਨਾਲ ਮਾਮਲਾ ਜੋੜੇ ਜਾਣ ਕਾਰਨ ਨਾਰਾਜ਼ ਸੀ ਅਤੇ ਹਾਲਾਤ ਖਰਾਬ ਹੋਣ ਕਾਰਨ ਕੇਸ ਪਠਾਨਕੋਟ ਤਬਦੀਲ ਕੀਤਾ ਗਿਆ ਸੀ।