image caption:

ਹਿਮਾਲਿਆ ਵਿੱਚ 100 ਲਾਸ਼ਾਂਦੱਬੀਆਂ ਹੋਣ ਦਾ ਸ਼ੱਕ

ਕਾਠਮੰਡੂ, - ਐਵਰੈਸਟ ਸਮੇਤ ਹਿਮਾਲਿਆਂ ਦੀਆਂ ਸਭ ਚੋਟੀਆਂ 'ਤੇ ਫਤਹਿ ਹਾਸਲ ਕਰਨ ਦੀ ਤਮੰਨਾ ਹਰ ਸਾਲ ਕਈ ਲੋਕਾਂ ਦੀ ਜਾਨ ਲੈ ਲੈਂਦੀ ਹੈ। ਇਕ ਅੰਦਾਜ਼ਾ ਹੈ ਕਿ ਉਚੀਆਂ ਪਹਾੜੀਆਂ 'ਤੇ ਬਰਫ ਹੇਠਾਂ ਪਿਛਲੇ ਕੁਝ ਦਹਾਕਿਆਂ 'ਚ ਜਾਨ ਗੁਆਉਣ ਵਾਲੇ ਕਰੀਬ 100 ਲੋਕਾਂ ਦੀਆਂ ਲਾਸ਼ਾਂ ਦੱਬੀਆਂ ਹੋ ਸਕਦੀਆਂ ਹਨ।
ਪਿੱਛੇ ਜਿਹੇ ਚੜ੍ਹਾਈ ਦਾ ਸੀਜ਼ਨ ਬੀਤਣ ਪਿੱਛੋਂ ਐਵਰੈਸਟ 'ਚ ਚਲਾਈ ਗਈ ਸਫਾਈ ਮੁਹਿੰਮ 'ਚ ਚਾਰ ਅਜਿਹੀਆਂ ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ਦੀ ਪਛਾਣ ਨਹੀਂ ਹੋ ਸਕੀ। ਨੇਪਾਲ ਸਰਕਾਰ ਇਨ੍ਹਾਂ ਦੀ ਪਛਾਣ ਲਈ ਕਾਠਮੰਡੂ ਸਥਿਤ ਵੱਖ-ਵੱਖ ਦੇਸ਼ਾਂ ਦੇ ਦੂਤਘਰਾਂ ਨਾਲ ਸੰਪਰਕ ਕਰ ਰਹੀ ਹੈ।ਨੇਪਾਲ 'ਚ ਹਰ ਸਾਲ ਵੱਡੀ ਗਿਣਤੀ ਵਿੱਚ ਲੋਕ ਐਵਰੈਸਟ ਤੇ ਹੋਰ ਚੋਟੀਆਂ 'ਤੇ ਚੜ੍ਹਾਈ ਚੜ੍ਹਨ ਲਈ ਆਉਂਦੇ ਹਨ। ਇਸ ਕੋਸ਼ਿਸ਼ 'ਚ ਕਈਆਂ ਦੀ ਜਾਨ ਚਲੀ ਜਾਂਦੀ ਅਤੇ ਕਈ ਲਾਪਤਾ ਹੋ ਜਾਂਦੇ ਹਨ। 11 ਮੌਤਾਂ ਨਾਲ ਇਸ ਸਾਲ ਦਾ ਸੀਜ਼ਨ ਸਭ ਤੋਂ ਜਾਨ ਲੇਵਾ ਸੀਜ਼ਨਾਂ ਵਿੱਚ ਸ਼ਾਮਲ ਰਿਹਾ। ਬਹੁਤ ਸਾਰੇਲੋਕਾਂ ਦੇ ਤੁਰ ਪੈਣ ਨਾਲ ਐਵਰੈਸਟ 'ਤੇ ਜਾਮ ਦੇ ਹਾਲਾਤ ਵੀ ਬਣ ਗਏ। ਕੁਝ ਪਰਬਤਾਰੋਹੀਆਂ ਦਾ ਕਹਿਣਾ ਹੈ ਕਿ ਇਸ ਵਾਰ ਐਵਰੈਸਟ 'ਤੇ ਚਿੜੀਆਘਰ ਵਰਗਾ ਹਾਲ ਹੋ ਗਿਆ ਸੀ।ਰੁੱਝੇ ਹੋਏ ਸੀਜ਼ਨ ਤੋਂ ਬਾਅਦ ਸਫਾਈ ਮੁਹਿੰਮ ਵਿੱਚ ਚਾਰ ਅਜਿਹੀਆਂ ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ਦੀ ਪਛਾਣ ਨਹੀਂ ਹੋ ਸਕੀ। ਨੇਪਾਲ ਦੇ ਸੈਰ ਸਪਾਟਾ ਵਿਭਾਗ ਦੀ ਡਾਇਰੈਕਟਰ ਮੀਰਾ ਅਚਾਰੀਆ ਨੇ ਦੱਸਿਆ ਕਿ ਲਾਸ਼ਾਂ ਦਾ ਪੋਸਟ ਮਾਰਟਮ ਕੀਤਾ ਜਾਵੇਗਾ। ਜੇ ਇਨ੍ਹਾਂ ਲਾਸ਼ਾਂ ਲਈ ਕੋਈ ਦਾਅਵਾ ਨਹੀਂ ਕਰੇਗਾ ਤਾਂ ਨੇਪਾਲ ਸਰਕਾਰ ਇਨ੍ਹਾਂ ਦਾ ਸਸਕਾਰ ਕਰੇਗੀ।ਨੇਪਾਲ ਮਾਊਂਟੇਨੀਅਰਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਕੁਲ ਬਹਾਦਰ ਗੁਰੂੰਗ ਨੇ ਕਿਹਾ ਕਿ ਸਾਰੀਆਂ ਲਾਸ਼ਾਂ ਵਿਦੇਸ਼ੀ ਨਾਗਰਿਕਾਂ ਦੀਆਂ ਜਾਪਦੀਆਂ ਹਨ। ਬਰਫ ਦੇ ਤੋਦੇ ਖਿਸਕਣ ਕਾਰਨ ਇਨ੍ਹਾਂ ਦੇ ਸਰੀਰ ਟੁੱਟ ਗਏ ਹਨ। ਇਹ ਸਾਫ ਨਹੀਂ ਕਿ ਇਨ੍ਹਾਂ ਦੀਆਂ ਲਾਸ਼ਾਂ ਕਦੋਂ ਤੋਂ ਇਥੇ ਦੱਬੀਆਂ ਪਈਆਂ ਸਨ।