image caption:

ਭਾਰਤੀ ਮੂਲ ਦੀ ਵਿਦਿਆਰਥਣ ਨੇ ਦੁਬਈ ਵਿਚ 15 ਹਜ਼ਾਰ ਕਿਲੋ ਰੱਦੀ ਜਮ੍ਹਾ ਕਰਕੇ ਜਿੱਤਿਆ ਐਵਾਰਡ

ਦੁਬਈ-  ਯੂਏਈ ਦੇ ਦੁਬਈ ਸ਼ਹਿਰ ਵਿਚ ਰਹਿਣ ਵਾਲੀ ਅੱਠ ਸਾਲਾ ਭਾਰਤੀ ਮੂਲ ਦੀ ਵਿਦਿਆਰਥਣ ਨੀਆ ਟੋਨੀ ਨੇ ਦੇਸ਼ ਨੂੰ ਸਾਫ਼ ਸੁਥਰਾ ਰੱਖਣ ਦੀ ਮੁਹਿੰਮ ਤਹਿਤ 15 ਹਜ਼ਾਰ ਕਿੱਲੋ ਰੱਦੀ ਕਾਗਜ਼ ਇਕੱਠਾ ਕੀਤਾ ਹੈ। ਨੀਆ ਦੇ ਇਸ ਯਤਨ ਲਈ ਸੋਮਵਾਰ ਨੂੰ ਇੱਥੇ ਕਰਵਾਏ ਇਕ ਸਮਾਰੋਹ ਵਿਚ ਉਸ ਨੂੰ ਅਮੀਰਾਤ ਰੀਸਾਈਕਿਲੰਗ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਅਮੀਰਾਤ ਇਨਵਾਇਰਨਮੈਂਟਲ ਗਰੁੱਪ ਦੇ ਅਧੀਨ ਯੂਏਈ ਵਿਚ ਲੰਬੇ ਸਮੇਂ ਤੋਂ ਚੱਲ ਰਹੇ ਵੇਸਟ ਰੀਸਾਈਕਿਲੰਗ ਅਭਿਆਨ ਤਹਿਤ ਨੀਆ ਨੇ ਏਨੀ ਵੱਡੀ ਮਾਤਰਾ ਵਿਚ ਰੱਦੀ ਪੇਪਰ ਜਮ੍ਹਾਂ ਕੀਤਾ। ਉਨ੍ਹਾਂ ਆਪਣੇ ਗੁਆਂਢ ਵਿਚ ਖ਼ੁਦ ਘੁੰਮ ਕੇ ਰੱਦੀ ਇਕੱਠੀ ਕੀਤੀ ਤੇ ਇਲਾਕੇ ਨੂੰ ਸਾਫ਼ ਸੁਥਰਾ ਰੱਖਣ ਵਿਚ ਯੋਗਦਾਨ ਦਿੱਤਾ। ਆਲੇ ਦੁਆਲੇ  ਨੂੰ ਸਾਫ ਸੁਥਰਾ ਰੱਖਣ ਵਾਲਿਆਂ ਨੂੰ ਬੜ੍ਹਾਵਾ ਦੇਣ ਲਈ ਕਰਵਾਏ ਇਸ ਸਮਾਰੋਹ ਵਿਚ ਰੱਦੀ ਪੇਪਰ ਤੋਂ ਇਲਾਵਾ ਪਲਾਸਟਿਕ, ਗਿਲਾਸ, ਕੈਨ ਤੇ ਮੋਬਾਈਲ ਸਮੇਤ ਇਲੈਕਟ੍ਰਾਨਿਕ ਕਚਰਾ ਜਮ੍ਹਾਂ ਕਰਨ ਵਾਲਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਯੂਏਈ ਵਿਚ ਸਫਾਈ ਨੂੰ ਲੈ ਕੇ ਚੱਲੀ ਇਸ ਮੁਹਿੰਮ ਤਹਿਤ 73 ਹਜ਼ਾਰ ਟਨ ਤੋਂ ਵੱਧ ਕਾਰਬਨ ਨਿਕਾਸੀ ਘੱਟ ਕੀਤੀ ਹੈ।