image caption:

ਟੂਰਸਿਟ ਵੀਜ਼ੇ 'ਤੇ ਦੁਬਈ ਗਈਆਂ ਭੈਣਾਂ ਨੂੰ ਬੰਦੀ ਬਣਾਇਆ

ਬਠਿੰਡਾ-  ਪਰਸ ਰਾਮ ਨਗਰ ਦੀ ਦੋ ਭੈਣਾਂ ਨੂੰ ਟਰੈਵਲ ਏਜੰਟਨੇ ਧੋਖੇ ਨਾਲ ਟੂਰਿਸਟ ਵੀਜ਼ੇ 'ਤੇ ਦੁਬਈ ਭੇਜ ਦਿੱਤਾ। 3 ਦਿਨ ਪਹਿਲਾਂ ਦੁਬਈ ਪਹੁੰਚੀ ਭੈਣਾਂ ਨੂੰ ਹੋਟਲ ਮਾਲਕ ਨੇ ਡਾਂਸ ਕਲੱਬਾਂ ਵਿਚ ਨੱਚਣ ਦੇ ਲਈ ਕਿਹਾ। ਇਨਕਾਰ  ਕਰਨ 'ਤੇ ਹੋਟਲ ਮਾਲਕ ਨੇ ਉਨ੍ਹਾਂ ਦੇ ਪਾਸਪੋਰਟ ਜ਼ਬਤ ਕਰਕੇ ਬੰਦੀ ਬਣਾ ਲਿਆ। ਇੱਕ ਔਰਤ ਨੇ ਵਾਇਸ ਮੈਸੇਜ ਰਾਹੀਂ ਅਪਣੇ ਪਤੀ ਨੂੰ ਸਾਰੀ ਘਟਨਾ ਦੱਸੀ ਤਾਂ ਪਤੀ ਨੇ ਬਠਿੰਡਾ ਦੇ ਥਾਣੇ ਵਿਚ ਸ਼ਿਕਾਇਤ ਕੀਤੀ। ਪੁਲਿਸ ਨੇ 3 'ਤੇ ਕੇਸ ਦਰਜ ਕਰਕੇ ਦੋ ਨੂੰ ਕਾਬੂ ਕਰ ਲਿਆ।  ਇਨ੍ਹਾਂ ਦੀ ਪਛਾਣ ਸੁਖਦੇਵ ਸਿੰਘ, ਜੋਬਨਪ੍ਰੀਤ ਸਿੰਘ ਦੇ ਤੌਰ 'ਤੇ ਹੋਈ। ਤੀਜੇ ਮੁਲਜ਼ਮ ਸਲਮਾਨ ਖਾਨ ਦੀ ਭਾਲ ਜਾਰੀ ਹੈ। ਜਸਵੰਤ ਸਿੰਘ ਵਾਸੀ ਪਰਸਰਾਮ ਨਗਰ ਬਠਿੰਡਾ ਨੇ ਦੱਸਿਆ ਕਿ ਉਸ ਦੀ ਪਤਨੀ ਪ੍ਰਿਆ ਨੇ ਉਸ ਨੂੰ ਦੱਸਿਆ ਸੀ ਕਿ ਉਸ ਦੇ ਪਿਤਾ ਉਸ ਨੂੰ ਅਤੇ ਉਸ ਦੀ ਭੈਣ ਪ੍ਰੀਤੀ ਨੂੰ ਟੂਰਿਸਟ ਵੀਜ਼ੇ 'ਤੇ ਦੁਬਈ ਭੇਜ ਰਹੇ ਹਨ। ਇਸ ਦੇ ਲਈ ਸੁਖਦੇਵ ਸਿੰਘ ਗੋਰਾ, ਜੋਬਨਜੀਤ ਸਿੰਘ ਅਤੇ ਸਲਮਾਨ ਖਾਨ ਨਾਲ ਗੱਲ ਕੀਤੀ ਗਈ। ਉਨ੍ਹਾਂ ਦੀ 7 ਜੂਨ ਨੂੰ ਦਿੱਲੀ ਤੋਂ ਮੁੰਬਈ ਦੇ ਲਈ ਫਲਾਈਟ ਹੈ। 7 ਜੂਨ ਨੂੰ ਉਸ ਦੀ ਪਤਨੀ ਪ੍ਰਿਆ ਅਤੇ ਸਾਲੀ ਪ੍ਰੀਤੀ ਨੇ ਦਿੱਲੀ ਏਅਰਪੋਰਟ ਤੋਂ ਦੁਈ ਦੀ ਫਲਾਈਟ ਲਈ ਅਤੇ 8 ਜੂਨ ਦੀ ਸਵੇਰ 12 ਵਜੇ ਉਹ ਦੁਬਈ ਪਹੁੰਚ ਗਏ। ਇੱਥੇ ਦੁਪਹਿਰ ਇੱਕ ਵਜੇ ਦੇ ਕਰੀਬ ਉਸ ਦੀ ਪਤਨੀ ਪ੍ਰਿਆ ਦਾ ਉਸ ਦੇ ਮੋਬਾਈਲ ਫੋਨ 'ਤੇ ਇੱਕ ਵਾਇਸ ਮੈਸਜ ਆਇਆ ਕਿ ਉਹ ਦੁਬਈ ਵਿਚ ਫਸ ਗਏ ਹਨ। ਹੋਟਲ ਵਿਚ ਮਾਲਕ ਨੇ ਉਨ੍ਹਾਂ ਬੰਦੀ ਬਣਾ ਲਿਆ ਹੈ। ਹੋਟਲ ਮਾਲਕ ਉਨ੍ਹਾਂ ਹੋਟਲਾਂ ਵਿਚ ਡਾਂਸ ਕਰਨ ਲਈ ਦਬਾਅ ਬਣਾ ਰਿਹਾ ਹੈ, ਜਦ ਉਨ੍ਹਾਂ ਵਿਰੋਧ ਕੀਤਾ ਤਾਂ ਦੋਵਾਂ ਨੂੰ ਅਲੱਗ ਅਲੱਗ ਹੋਟਲਾਂ ਵਿਚ ਬੰਦ ਕਰ ਦਿੱਤਾ ਗਿਆ। ਪੁਲਿਸ ਨੇ ਮੁਲਜ਼ਮ ਸੁਖਦੇਵ ਸਿੰਘ, ਜੋਬਨਜੀਤ ਸਿੰਘ ਨੂੰ ਕਾਬੂ ਕਰ ਲਿਆ ਜਦ ਕਿ ਸਲਮਾਨ ਦੀ ਗ੍ਰਿਫਤਾਰੀ ਬਾਕੀ ਹੈ।  ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੁਬਈ ਵਿਚ ਸਥਿਤ ਹੋਟਲ ਮੈਨੇਜਰ ਨਾਲ ਗੱਲ ਕਰਕੇ ਲੜਕੀਆਂ ਦੇ ਪਾਸਪੋਰਟ ਵਾਪਸ ਕਰਵਾ ਦਿੱਤੇ ਹਨ,  ਛੇਤੀ ਹੀ ਲੜਕੀਆਂ ਘਰ ਪਰਤਣਗੀਆਂ।