image caption:

ਇੱਕ ਖਾਸ ਅਪੀਲ: ਭਾਰਤ-ਪਾਕਿਸਤਾਨ ਕ੍ਰਿਕੇਟ ਮੈਚ ਹੈ ਕੋਈ ਜੰਗ ਨਹੀਂ, ਸ਼ਾਂਤੀ ਨਾਲ ਇਸ ਦਾ ਮਜ਼ਾ ਲਓ..!

ਨਵੀਂ ਦਿੱਲੀ: ਆਈਸੀਸੀ ਵਰਡਲ ਕੱਪ 2019 ਚੱਲ ਰਿਹਾ ਹੈ, ਜਿਸ &lsquoਚ ਭਾਰਤ ਨੇ ਹੁਣ ਤਕ ਦੋ ਮੈਚ ਜਿੱਤੇ ਹਨ ਅਤੇ ਤੀਜਾ ਮੈਚ ਬਾਰਸ਼ ਦੀ ਭੇਂਟ ਚੜ੍ਹ ਚੁੱਕਿਆ ਹੈ। ਹੁਣ ਫੈਨਸ ਨੂੰ ਭਾਰਤ-ਪਾਕਿ ਦਰਮਿਆਨ ਹੋਣ ਵਾਲੇ ਚੌਥੇ ਮੇਚ ਦੀ ਬੇਸਬਰੀ ਨਾਲ ਉਡੀਕ ਹੈ। ਇਸ ਨੂੰ ਲੈ ਕੇ ਸੋਸ਼ਲ ਮੀਡੀਆ ਅਤੇ ਵ੍ਹੱਟਸਐਪ &lsquoਤੇ ਹੁਣ ਤੋਂ ਹੀ ਤਰ੍ਹਾਂ ਤਰ੍ਹਾਂ ਦੇ ਮਜ਼ਾਕੀਆ ਸੰਦੇਸ਼ ਫਾਰਵਰਡ ਹੋਣੇ ਸ਼ੁਰੂ ਹੋ ਗਏ ਹਨ।
ਅਜਿਹੇ &lsquoਚ ਇਸ ਮੁਬਕਲੇ ਤੋਂ ਪਹਿਲਾਂ ਸਾਬਕਾ ਪਾਕਿਸਤਾਨੀ ਖਿਡਾਰੀ ਵਸੀਮ ਅਕਰਮ ਨੇ ਦੋਵਾਂ ਦੇਸ਼ਾਂ ਦੇ ਫੈਨਸ ਨੂੰ ਖਾਸ ਅਪੀਲ ਕੀਤੀ ਹੈ। ਉਨ੍ਹਾਂ ਨੇ ਫੈਨਸ ਨੂੰ ਇਸ ਮੈਚ ਦਾ ਸ਼ਾਂਤੀ ਨਾਲ ਆਨੰਦ ਮਾਣਨ ਦੀ ਸਲਾਹ ਦਿੱਤੀ ਹੈ। ਅਕਰਮ ਇਸ ਸਮੇਂ ਇੰਗਲੈਂਡ &lsquoਚ ਹਨ ਅਤੇ ਕਮੈਂਟੈਟਰ ਹਨ। ਉਨ੍ਹਾਂ ਨੇ ਦੋਵਾਂ ਦੇਸ਼ਾਂ &lsquoਚ ਹੋਣ ਵਾਲੇ ਮੈਚ ਨੂੰ ਮਹਾਂਮੁਕਾਬਲਾ ਕਰਾਰ ਦਿੱਤਾ ਹੈ।
ਦੋਵਾਂ ਦੇਸ਼ਾਂ &lsquoਚ ਰਾਜਨੀਤੀਕ ਤਨਾਅ ਨੂੰ ਦੇਖਦੇ ਹੋਏ ਉਨ੍ਹਾਂ ਨੇ ਇਸ ਮੈਚ ਨੂੰ ਸਥਿਤੀ ਨੂੰ ਭੜਕਾਉਣ ਦੇ ਲਈ ਇੱਕ ਜ਼ਰੀਆ ਬਣਾਉਣ ਦੀ ਬਜਾਏ ਮੈਚ ਦਾ ਆਨੰਦ ਲੈਣ ਦੀ ਗੱਲ ਕੀਤੀ ਹੈ। ਵਸੀਮ ਨੇ ਕਿਹਾ, &ldquoਇਸ ਤੋਂ ਵੱਡਾ ਕੁਝ ਨਹੀਂ ਹੋ ਸਕਦਾ ਕਿ ਭਾਰਤ-ਪਾਕਿਸਤਾਨ ਵਿਸ਼ਵ ਕੱਪ &lsquoਚ ਆਹਮੋ-ਸਾਹਮਣੇ ਹਨ ਅਤੇ ਇੱਕ ਅਰਬ ਲੋਕ ਇਸ ਮੈਚ ਨੂੰ ਦੇਖ ਰਹੇ ਹੋਣਗੇ।&rdquo ਉਨ੍ਹਾਂ ਅੱਗੇ ਕਿਹਾ, &ldquoਇੱਕ ਟੀਮ ਹਾਰੇਗੀ ਅਤੇ ਇੱਕ ਜਿੱਤੇਗੀ। ਇਸ ਲਈ ਸ਼ਾਂਤ ਰਹੋ, ਇਸ ਮੈਚ ਨੂੰ ਇੱਕ ਜੰਗ ਦੀ ਤਰ੍ਹਾਂ ਨਾ ਦੇਖਿਆ ਜਾਵੇ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੈਂ ਉਮੀਦ ਕਰਦਾ ਹੈ ਕਿ ਇਸ ਮੈਚ ਤੋਂ ਬਾਰਸ਼ ਦੂਰ ਰਹੇ। ਫੈਨਸ ਇਸ ਮੈਚ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।&rdquo ਓਲਡ ਟ੍ਰੈਫਰਡ ਦੇ ਮੈਦਾਨ &lsquoਚ ਹੋਣ ਵਾਲੇ ਇਸ ਮੈਚ ਦੀਆਂ ਸਾਰੀਆਂ ਟਿਕਟਾਂ ਵਿੱਕ ਚੁੱਕੀਆਂ ਹਨ।