image caption:

ਦਾਜ ਨੇ ਲਈ ਇਕ ਹੋਰ ਵਿਆਹੁਤਾ ਦੀ ਜਾਨ

ਹੁਸ਼ਿਆਰਪੁਰ : ਹਰ ਮਾਂ-ਬਾਪ ਦਾ ਸੁਪਨਾ ਹੁੰਦਾ ਹੈ ਕਿ ਇੱਕ ਚੰਗੇ ਘਰ &lsquoਚ ਵਿਆਹੀ ਜਾਵੇ ਅਤੇ ਧੀ ਉਥੇ ਹਮੇਸ਼ਾ ਖੁਸ਼ ਰਹੇ। ਪਰ ਹਜੇ ਵੀ ਕਈ ਧੀਆਂ ਦਾਜ-ਦਹੇਜ ਦੀ ਅੱਗ &lsquoਚ ਪਹਿਲਾਂ ਸਹਿਣ ਕਰਦਿਆਂ ਹਨ ਅਤੇ ਫੇਰ ਆਪਣੀ ਜਾਨ ਦੇ ਦਿੰਦਿਆਂ ਹਨ। ਅਜਿਹਾ ਹੀ ਵਾਪਰਿਆ ਪਿੰਡ ਸਤੌਰ ਦੀ ਰਹਿਣ ਵਾਲੀ 28 ਸਾਲਾ ਸੋਨੀਆ ਰਾਣੀ  ਨਾਲ ਜਿਸਦਾ ਮਹਿਜ਼ 8 ਮਹੀਨੇ ਪਹਿਲਾਂ ਵਿਆਹ ਹੋਇਆ ਸੀ।
ਜਾਣਕਾਰੀ ਮੁਤਾਬਕ ਸੋਨੀਆ ਰਾਣੀ ਨੇ ਜ਼ਹਿਰੀਲੀ ਵਸਤੂ ਖਾ ਕੇ ਖੁਦਕੁਸ਼ੀ ਕਰ ਲਈ। ਪਿੰਡ ਸਰਹਾਲਾ ਮੁੰਡੀਆ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਦੇ ਨਾਲ ਵਿਆਹੀ ਸੋਨੀਆ ਇਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਸੀ। ਪਿਤਾ ਦੀ ਮੌਤ ਬਾਅਦ ਉਸਦੀ ਮਾਂ ਲੋਕਾਂ ਦੇ ਘਰਾਂ ਦੀ ਸਫਾਈ ਕਰਕੇ ਘਰ ਆਪਣਾ ਘਰ ਚਲਾ ਰਹੀ ਸੀ  ਅਤੇ ਭਰਾ ਅਪਾਹਜ ਹੈ।
8 ਮਹੀਨੇ ਪਹਿਲਾਂ ਸੋਨੀਆ ਨੂੰ ਉਸਦੀ ਮਾਂ ਨੇ ਚਾਹਵਾਂ ਨਾਲ ਪਿੰਡ ਸਰਹਾਲਾ ਮੁੰਡੀਆ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਜੋ ਦਿੱਲੀ&rsquoਚ ਇਕ ਨਿੱਜੀ ਕੰਪਨੀ ਦਾ ਮੈਨੇਜਰ ਵਜੋਂ ਕੰਮ ਕਰਦਾ ਹੈ  ਨਾਲ ਵਿਆਹ ਕਰ ਤੋਰਿਆ ਸੀ। ਮ੍ਰਿਤਕਾ ਦੀ ਮਾਂ ਨੇ ਦੱਸਿਆ ਕਿ ਸਹੁਰੇ ਪਰਿਵਾਰ ਵੱਲੋਂ ਦਾਜ ਦਹੇਜ ਲਈ ਉਸਨੂੰ ਬਹੁਤ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਜਿਸ ਦੀ ਸ਼ਿਕਾਇਤ ਉਹ ਅਕਸਰ ਕਰਦੀ ਸੀ , ਬੀਤੇ ਦਿਨ ਸੋਨੀਆ ਅਤੇ ਗੁਰਪ੍ਰੀਤ &lsquoਚ ਦਾਜ ਨੂੰ ਲੈਕੇ ਝਗੜਾ ਹੋਇਆ, ਜਿਸ ਤੋਂ ਬਾਅਦ ਸੋਨੀਆ ਆਪਣੇ ਪੇਕੇ ਪਿੰਡ ਸਤੌਰ ਆਈ ਗਈ ।ਸੋਨੀਆ ਦੇ ਪੇਕੇ ਪਹੁੰਚਣ ਤੋਂ ਇਕ ਘੰਟੇ ਬਾਅਦ ਉਸ ਦਾ ਪਤੀ ਗੁਰਪ੍ਰੀਤ ਵੀ ਉਥੇ ਆ ਗਿਆ ਅਤੇ ਸੋਨੀਆ ਨੂੰ ਆਪਣੇ ਨਾਲ ਸਹੁਰੇ ਪਿੰਡ ਲੈ ਗਿਆ। ਜਿਸ ਤੋਂ ਬਾਅਦ ਸੋਨੀਆ ਨੇ &lsquoਚ ਜ਼ਹਿਰੀਲੀ ਦਵਾਈ ਖਾ ਲਈ ਅਤੇ ਜਿਸ ਤੋਂ ਬਾਅਦ ਹੁਸ਼ਿਆਰਪੁਰ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ।
ਉਸ ਦੀ ਹਾਲਤ ਨੂੰ ਦੇਖਦੇ ਹੋਏ ਸੋਨੀਆ ਨੂੰ ਇਥੋਂ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸ ਨੇ ਦੱਮ ਤੋੜ ਦਿੱਤਾ। ਇਸ ਸਬੰਧੀ ਥਾਣਾ ਬੁਲੋਵਾਲ ਦੇ ਐੱਸ. ਐੱਚ. ਓ. ਲੱਖਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੋਨੀਆ ਦੇ ਪੇਕੇ ਤੋਂ ਸੂਚਨਾ ਦਿੱਤੀ ਸੀ ਕਿ ਉਨ੍ਹਾਂ ਦੀ ਬੇਟੀ ਨੇ ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਜ਼ਹਿਰ ਖਾ ਲਿਆ ਹੈ। ਸਹੁਰੇ ਪਰਿਵਾਰ ਵੱਲੋਂ ਦਾਜ ਦੀ ਮੰਗ ਕੀਤੀ ਜਾਂਦੀ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ &lsquoਚ ਲੈਕੇ ਸਰਕਾਰੀ ਹਸਪਤਾਲ &lsquoਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ &lsquoਤੇ 304 ਬੀ ਅਤੇ ਚੌਥੀ ਆਈ. ਪੀ. ਐੱਸ. ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।