image caption:

ਬਠਿੰਡਾ ‘ਚ ਨੌਜਵਾਨ ਦੀ ਨਸ਼ੇ ਦੇ ਓਵਰਡੋਜ਼ ਨਾਲ ਮੌਤ

ਬਠਿੰਡਾ : ਪੰਜਾਬ &lsquoਚ ਨਸ਼ੇ, ਹੈਰੋਇਨ, ਸਮੈਕ, ਆਈਸ ਡਰਗੱਜ ਅਤੇ ਮੈਡੀਕਲ ਨਸ਼ਿਆਂ ਦੇ ਦਲਦਲ &lsquoਚ ਫਸੀ ਨੌਜਵਾਨ ਪੀੜੀ ਮੌਤ ਦੇ ਮੂੰਹ &lsquoਚ ਜਾਣ ਦੇ ਬਾਵਜੂਦ ਮੌਜੂਦਾ ਸਰਕਾਰ ਨਸ਼ੇ &lsquoਤੇ ਕਾਬੂ ਪਾਉਣ ਦੀ ਬਜਾਏ ਇਹ ਕਹਿ ਕੇ ਪੱਲਾ ਝਾੜ ਰਹੀ ਹੈ।  ਸੂਬਾ ਸਰਕਾਰ ਨਸ਼ਿਆਂ ਨੂੰ ਰੋਕਣ ਲਈ ਪੂਰੀ ਤਰ੍ਹਾਂ ਅਸਫਲ ਰਹੀ ਹੈ। ਜਿਸ ਕਾਰਨ ਪੰਜਾਬ &lsquoਚ ਨਸ਼ੇ ਦੀ ਓਵਰਡੋਜ਼ ਨਾਲ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।ਦੱਸ ਦੇਈਏ ਕਿ ਰੇਲਵੇ ਦੇ ਮਾਲ ਗੋਦਾਮ ਦੇ ਨੇੜੇ ਬੀਤੇ ਦਿਨੀਂ ਨਸ਼ੇ ਦਾ ਟੀਕਾ ਲਗਾ ਕੇ ਨੌਜਵਾਨ ਮੌਤ ਹੋ ਗਈ।
ਬਾਂਹ &lsquoਤੇ ਨਸ਼ੇ ਦੇ ਟੀਕੇ ਦਾ ਨਿਸ਼ਾਨ ਸੀ ਤੇ ਮੂੰਹ ਤੋਂ ਝੱਗ ਨਿਕਲ ਰਹੀ ਸੀ।ਪੁਲਿਸ ਨੂੰ ਸੂਚਨਾ ਮਿਲੀ ਕਿ ਗੋਦਾਮ &lsquoਚ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਲਾਸ਼ ਨੇੜੇ ਦੋ ਇੰਜੈਕਸ਼ਨ ਦੀ ਸਰਿੰਜਾਂ ਵੀ ਭਰੀਆਂ ਪਾਈਆਂ ਸਨ। ਮ੍ਰਿਤਕ ਦੀ ਜੇਬ &lsquoਚ 7300 ਰੁਪਏ ਤੇ ਮੋਬਾਈਲ ਵੀ ਬਰਾਮਦ ਹੋਇਆ ਹੈ। ਪੁਲਿਸ ਨੇ ਮੋਬਾਈਲ ਦੇ ਜਰੀਏ ਨੌਜਵਾਨ ਦੀ ਪਹਿਚਾਣ ਕੀਤੀ। ਆਏ ਦਿਨ ਨਸ਼ੇ ਨਾਲ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ , ਸੂਬਾ ਸਰਕਾਰ ਇਸ ਖ਼ਿਲਾਫ਼ ਕੋਈ ਠੋਸ ਕਦਮ ਨਹੀਂ ਚੁੱਕ ਰਹੀ। ਜਿਸ ਕਰਕੇ ਆਏ ਦਿਨ ਨੌਜਵਾਨਾਂ ਦੀ ਮੌਤ ਹੋ ਰਹੀ ਹੈ। ਸਰਕਾਰ ਨੂੰ ਨਸ਼ੇ ਖ਼ਿਲਾਫ਼ ਸਖ਼ਤ ਨਿਯਮ ਬਣਾਉਣੇ ਚਾਹੀਦੇ ਹਨ ਤਾਂ ਜੋ ਇਸ &lsquoਤੇ ਨਕੇਲ ਪਾਈ ਜਾਵੇ।