image caption:

ਜੰਮੂ-ਕਸ਼ਮੀਰ 'ਚ ਗ੍ਰਿਫਤਾਰ 700 ਲੀਡਰਾਂ 'ਤੇ ਸਖ਼ਤੀ, ਸਾਲ ਭਰ ਨਹੀਂ ਵੇਖਣਗੇ ਸੂਰਜ!

ਨਵੀਂ ਦਿੱਲੀ ਜੰਮੂ-ਕਸ਼ਮੀਰ ਦਾ ਵਿਸ਼ੇਸ਼ਾਧਿਕਾਰ ਖ਼ਤਮ ਕਰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦੇ ਮੱਦੇਨਜ਼ਰ ਹਿਰਾਸਤ &lsquoਚ ਲਏ ਵੱਖ-ਵੱਖ ਰਾਜਨੀਤੀਕ ਨੇਤਾਵਾਂ, ਵੱਖਵਾਦੀਆਂ ਤੇ ਹੋਰਨਾ ਵਿਅਕਤੀਆਂ ਨੂੰ ਜਲਦੀ ਰਿਹਾਈ ਦੀ ਉਮੀਦ ਨਹੀਂ। ਇਸ ਨਾਲ ਸਬੰਧਤ ਅਧਿਕਾਰੀਆਂ ਦੀ ਮੰਨੀਏ ਤਾਂ ਇਨ੍ਹਾਂ ਨੂੰ ਇੱਕ ਸਾਲ ਤਕ ਬੰਦ ਰੱਖਿਆ ਜਾ ਸਕਦਾ ਹੈ।

ਸੂਬੇ &lsquoਚ ਕਾਨੂੰਨ ਵਿਵਸਥਾ ਨੂੰ ਠੀਕ ਬਣਾਏ ਰੱਖਣ ਤੇ ਕਿਸੇ ਵੀ ਤਰ੍ਹਾਂ ਦੇ ਰਾਸ਼ਟਰ ਵਿਰੋਧੀ ਪ੍ਰਦਰਸ਼ਨਾਂ ਦੀ ਸੰਭਾਵਨਾ ਨੂੰ ਟਾਲਣ ਲਈ ਸੂਬਾ ਪ੍ਰਸਾਸ਼ਨ ਨੇ ਬੀਤੇ ਅੱਠ ਦਿਨਾਂ ਦੌਰਾਨ 700 ਲੋਕਾਂ ਨੂੰ ਹਿਰਾਸਤ &lsquoਚ ਲਿਆ ਹੈ। ਇਨ੍ਹਾਂ &lsquoਚ ਕਰੀਬ 150 ਲੋਕਾਂ ਨੂੰ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ &lsquoਚ ਭੇਜ ਦਿੱਤਾ ਗਿਆ ਹੈ। ਇਨ੍ਹਾਂ ਲੋਕਾਂ &lsquoਚ ਨੈਸ਼ਨਲ ਕਾਨਫਰੰਸ ਦੇ ਜਨਰਲ ਸਕੱਤਰ ਅਲੀ ਮੁਹੰਮਦ ਸਾਗਰ ਵੀ ਸ਼ਾਮਲ ਹਨ। ਇੰਨਾ ਹੀ ਨਹੀਂ ਸਾਬਕਾ ਮੁੱਖ ਮੰਤਰੀ ਉਮਰ ਅੱਬਦੁਲਾ ਤੇ ਮਹਿਬੂਬਾ ਮੁਫਤੀ ਵੀ ਇਨ੍ਹਾਂ ਲੋਕਾਂ &lsquoਚ ਸ਼ਾਮਲ ਹੈ।


ਸੂਬਾ ਪ੍ਰਸਾਸ਼ਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਘਾਟੀ &lsquoਚ ਕੋਈ ਵੀ ਕਿਸੇ ਤਰ੍ਹਾਂ ਦੀ ਹਿੰਸਾ ਨਾ ਭੜਕਾ ਸਕੇ, ਇਸ ਲਈ ਇਨ੍ਹਾਂ ਨੇਤਾਵਾਂ ਤੇ ਹੋਰਨਾਂ ਲੋਕਾਂ ਨੂੰ ਅਹਿਤੀਆਤ ਦੇ ਤੌਰ &lsquoਤੇ ਹਿਰਾਸਤ &lsquoਚ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਾਲਾਤ ਆਮ ਹੋਣ ਤੋਂ ਬਾਅਦ ਹਿਰਾਸਤ &lsquoਚ ਲਏ ਲੋਕਾਂ ਨੂੰ ਛੱਡ ਦਿੱਤਾ ਜਾਵੇਗਾ।