image caption:

125 ਸਿੱਖਾਂ ਦੇ ਕਤਲ ਨਾਲ ਸਬੰਧਤ ਫ਼ਾਈਲਾਂ ਸਰਕਾਰੀ ਰਿਕਾਰਡ 'ਚੋਂ ਗੁੰਮ

ਕਾਨਪੁਰ : 1984 ਦੇ ਸਿੱਖ ਕਤਲੇਆਮ ਨਾਲ ਸਬੰਧਤ ਕਈ ਅਹਿਮ ਫ਼ਾਈਲਾਂ ਕਾਨਪੁਰ ਦੇ ਸਰਕਾਰੀ ਰਿਕਾਰਡ ਵਿਚੋਂ ਗੁੰਮ ਹੋ ਚੁੱਕੀਆਂ ਹਨ ਜਿਸ ਦੇ ਸਿੱਟੇ ਵਜੋਂ 125 ਸਿੱਖਾਂ ਦੇ ਕਾਤਲਾਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ&bullਾ ਕਰਨਾ ਬੇਹੱਦ ਮੁਸ਼ਕਲ ਹੋ ਗਿਆ ਹੈ। ਸਿੱਖ ਕਤਲੇਆਮ ਦੇ ਮਾਮਲਿਆਂ ਦੀ ਮੁੜ ਜਾਂਚ ਲਈ ਇਸ ਸਾਲ ਫ਼ਰਵਰੀ ਵਿਚ ਗਠਿਤ ਐਸ.ਆਈ.ਟੀ. ਨੂੰ ਕਈ ਮਾਮਲਿਆਂ ਨਾਲ ਸਬੰਧਤ ਐਫ਼.ਆਈ.ਆਰ. ਹੀ ਨਹੀਂ ਮਿਲੀਆਂ। ਐਸ.ਆਈ.ਟੀ. ਦੇ ਚੇਅਰਮੈਨ ਅਤੇ ਸਾਬਕਾ ਡੀ.ਆਈ.ਜੀ. ਅਤੁਲ ਨੇ ਕਿਹਾ ਕਿ ਅਹਿਮ ਦਸਤਾਵੇਜ਼ਾਂ ਦੇ ਭੇਤਭਰੀ ਹਾਲਤ ਵਿਚ ਗੁੰਮ ਹੋ ਜਾਣ ਮਗਰੋਂ ਇਨ&bullਾਂ ਨੂੰ ਮੁੜ ਇਕੱਠਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਯੂ.ਪੀ. ਕਾਡਰ ਦੇ ਸਾਬਕਾ ਆਈ.ਪੀ.ਐਸ. ਅਫ਼ਸਰ ਅਤੁਲ ਨੇ ਦੱਸਿਆ ਕਿ ਜਾਂਚ ਟੀਮ ਵੱਲੋਂ ਇਹ ਪਤਾ ਕੀਤਾ ਜਾ ਰਿਹਾ ਹੈ ਕਿ ਕੀ ਪੁਲਿਸ ਵੱਲੋਂ ਠੋਸ ਸਬੂਤਾਂ ਦੀ ਘਾਟ ਕਾਰਨ ਮਾਮਲਿਆਂ ਨੂੰ ਪਹਿਲਾਂ ਹੀ ਬੰਦ ਕਰ ਦਿਤਾ ਗਿਆ ਸੀ ਜਾਂ ਅਦਾਲਤ ਵਿਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਚੇਤੇ ਰਹੇ ਕਿ ਸਿੱਖ ਕਤਲੇਆਮ ਦੌਰਾਨ ਇਕੱਲੇ ਕਾਨਪੁਰ ਵਿਖੇ ਕਤਲ, ਡਕੈਤੀ, ਅਗਜ਼ਨੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ 1250 ਤੋਂ ਵੱਧ ਕੇਸ ਦਰਜ ਕੀਤੇ ਗਏ ਸਨ।