image caption:

ਅਮਰੀਕਾ ਦੀ ਰਿਪੋਰਟ ‘ਚ ਖੁਲਾਸਾ, ਪਾਕਿ ਦੁਨੀਆ ਸਾਹਮਣੇ ਫੇਰ ਹੋਇਆ ਬੇਨਕਾਬ

ਵਾਸ਼ਿੰਗਟਨ: ਪਾਕਿਸਤਾਨ ਦੀ ਇੱਕ ਵਾਰ ਫੇਰ ਪੋਲ ਖੁਲ੍ਹ ਗਈ ਹੈ। ਅਮਰੀਕਾ ਦੀ ਇੱਕ ਰਿਪੋਰਟ &lsquoਚ ਕਿਹਾ ਗਿਆ ਹੈ ਕਿ ਪਾਕਿਸਤਾਨ ਲਸ਼ਕਰ-ਏ-ਤੌਏਬਾ ਅਤੇ ਜੈਸ਼-ਏ-ਮੁਹਮੰਦ ਜਿਹੇ ਅੱਤਵਾਦੀ ਸੰਗਠਨਾਂ ਨੂੰ ਫੰਡ ਇੱਕਠਾ ਕਰਨ ਤੋਂ ਰੋਕਣ &lsquoਚ ਨਾਕਾਮਯਾਬ ਰਿਹਾ ਹੈ।
ਅਮਰੀਕੀ ਵਿਦੇਸ਼ੀ ਵਿਭਾਗ ਦੇ ਸਾਂਸਦ ਦੇ ਪ੍ਰਸਤਾਅ &lsquoਤੇ 2018 ਲਈ ਅੱਤਵਾਦ &lsquoਤੇ ਸਾਲਾਨਾ ਰਿਪੋਰਟ &lsquoਚ ਸ਼ੁੱਕਰਵਾਰ ਨੂੰ ਕਿਹਾ ਗਿਆ ਕਿ ਪਾਕਿਸਤਾਨ ਸਰਕਾਰ ਨੇ ਅਫਗਾਨ ਸਰਕਾਰ ਅਤੇ ਤਾਲੀਬਾਨ &lsquoਚ ਰਾਜਨੀਤੀਕ ਸਲਾਹ ਨੂੰ ਸਮਰੱਥਨ ਦੇਣ ਦੀ ਗੱਲ ਕਹੀ ਸੀ। ਪਰ ਪਾਕਿ &lsquoਚ ਚਲ ਰਹੇ ਅੱਤਵਾਦੀ ਸੰਗਠਨਾਂ ਅਤੇ ਹੱਕਾਨੀ ਨੈਟਵਰਕ ਨੂੰ ਰੋਕਣ ਲਈ ਕਦਮ ਨਹੀਂ ਚੁੱਕੇ ਜੋ ਅਫਗਾਨੀਸਤਾਨ &lsquoਚ ਅਮਰੀਕਾ ਅਤੇ ਅਫਗਾਨ ਬੱਲਾਂ ਲਈ ਖ਼ਤਰਾ ਹੈ।
ਅਮਰੀਕੀ ਵਿਦੇਸ਼ ਵਿਭਾਗ ਨੇ ਰਿਪੋਰਟ &lsquoਚ ਕਿਹਾ, &ldquoਪਾਕਿਸਤਾਨ ਦੀ ਰਾਸ਼ਟਰੀ ਕਾਰਜ ਯੋਜਨਾ &lsquoਚ ਇਹ ਤੈਅ ਕਰਨ ਦਾ ਭਰੌਸਾ ਕੀਤਾ ਸੀ ਕਿ ਕਿਸੇ ਵੀ ਸਸ਼ਤਰ ਅੱਤਵਾਦੀ ਸੰਗਠਨ ਨੂੰ ਦੇਸ਼ &lsquoਚ ਕੰਮ ਕਰਨ ਦੀ ਇਜਾਜ਼ਤ ਨਾ ਹੋ, ਦੇਸ਼ ਦੇ ਬਾਹਰ ਦਹਿਸ਼ਤਗਰਦ ਹਮਲਿਆਂ ਨੂੰ ਅੰਜ਼ਾਮ ਦੇਣ &lsquoਚ ਲੱਗੇ ਕੁਝ ਅੱਤਵਾਦੀ ਸੰਗਠਨ 2018 &lsquoਚ ਪਾਕਿਸਤਾਨੀ ਜ਼ਮੀਨ ਤੋਂ ਆਪਣੀ ਗਤੀਵਿਧੀਆਂ ਨੂੰ ਅਮਜ਼ਾਮ ਦੇ ਰਹੇ ਸੀ ਜਿਨ੍ਹਾਂ &lsquoਚ ਹੱਕਾਨੀ ਨੈਟਵਰਕ, ਜੈਸ਼ ਏ ਮੁਹਮੰਦ ਅਤੇ ਲਸ਼ਕਰ ਏ ਤੌਇਬਾ ਸ਼ਾਮਲ ਹਨ।
ਰਿਪੋਰਟ &lsquoਚ ਕਿਹਾ ਗਿਆ ਕਿ ਸਰਕਾਰ ਅਤੇ ਸੈਨਾ ਨੇ ਦੇਸ਼ &lsquoਚ ਅੱਤਵਾਦੀਆਂ ਦੀ ਪਨਾਹਗਾਰਾਂ &lsquoਤੇ ਸਹੀ ਕਾਰਵਾਈ ਨਹੀਂ ਕੀਤੀ। ਨਾਲ ਹੀ ਰਿਪੋਰਟ &lsquoਚ ਕਿਹਾ ਗਿਆ ਕਿ ਅਧਿਕਾਰੀਆਂ ਨੇ ਕੁਝ ਅੱਤਵਾਦੀ ਸੰਗਠਨਾਂ ਅਤੇ ਵਿਅਕਤੀਆਂ ਨੂੰ ਦੇਸ਼ &lsquoਚ ਖੁਲ੍ਹੇ ਤੌਰ &lsquoਤੇ ਕੰਮ ਕਰਨ ਤੋਂ ਰੋਕਣ ਲਈ ਮੁਕਮਲ ਕਦਮ ਨਹੀਂ ਚੁੱਕੇ।