image caption:

ਇਕ ਰੂਹ - ਪਤੀ ਪਤਨੀ

  ਰਿਸ਼ਤਿਆਂ ਨਾਲ ਮੋਹ ਦੀਆਂ ਤੰਦਾਂ ਮਜ਼ਬੂਤ ਹੁੰਦੀਆਂ ਹਨ । ਹਰ ਰਿਸ਼ਤੇ ਦਾ ਆਪਣਾ ਅੰਦਾਜ਼, ਸੁਭਾਅ, ਨਿਘ, ਮਾਣ ਅਤੇ ਸਲੀਕਾ ਹੁੰਦਾ ਹੈ। ਪਤੀ ਪਤਨੀ ਦਾ ਰਿਸ਼ਤਾ ਅਜਿਹਾ ਹੁੰਦਾ ਹੈ ਜਿਸ ਉਤੇ ਸਮਾਜ ਦੀ ਨਵੀਂ ਇਕਾਈ ਸਥਾਪਿਤ ਹੁੰਦੀ ਹੈ। ਦੋਵੇਂ ਰਿਸ਼ਤੇ ਪਰਦੇ ਦੇ ਪਿਛੇ ਅਤੇ ਅਗੇ ਸਮਾਜਿਕ ਮਾਨਤਾ ਪ੍ਰਾਪਤ ਕਰਕੇ ਦੋ ਜਿਸਮਾਂ  ਰੂਹਾਂ ਵਿਚੋਂ ਇਕ ਰੂਹ  ਜਿਸਮ ਵਿਚ ਬਦਲ ਜਾਂਦੇ ਹਨ। ਪਤੀ ਪਤਨੀ ਦੇ ਰਿਸ਼ਤੇ ਬਾਰੇ ਬਹੁਤ ਕੁਝ ਲਿਖਿਆ, ਪੜ੍ਹਿਆ ਅਤੇ ਸੁਣਿਆ ਜਾ ਚੁਕਿਆ ਹੈ ਪਰ ਮਜ਼ਾਕ ਦ ਪਾਤਰ ਹੀ ਰਹਿਣ ਦਿਤੇ ਗਏ ।ਧਾਰਮਿਕ ਤੌਰ ਤੇ ਧੁਰੋਂ ਲਿਖੇ ਸੰਯੋਗਾਂ ਨਾਲ ਇਸ ਰਿਸ਼ਤੇ ਦੀ ਪਵਿਤਰਤਾ ਕਾਇਮ ਹੈ।

     ਪਤੀ ਪਤਨੀ ਦਾ ਰਿਸ਼ਤਾ ਜਿਸਮ ਅਤੇ ਰੂਹ ਦੇ ਸੁਮੇਲ ਵਰਗਾ ਹੁੰਦਾ ਹੈ। ਜਿਵੇਂ ਜਿਸਮ ਵਿਚ ਰੂਹ ਨਹੀਂ ਜਾਂ ਰੂਹ ਜਿਸਮ ਵਿਚ ਨਹੀਂ ਤਾਂ ਸਮਝੋ ਖ਼ਤਮ ਕਹਾਣੀ। ਮਾਂ ਪਿਓ ਦੇ ਪਾਲਣ ਪੋਸ਼ਣ ਤੋਂ ਬਾਅਦ ਦੂਜਾ ਅਧਿਆਏ ਪਤੀ ਪਤਨੀ ਦਾ ਰਿਸ਼ਤਾ ਹੁੰਦਾ ਹੈ। ਇਹ ਪਵਿਤਰ ਰਿਸ਼ਤਾ ਸਿਰਫ਼ ਵਿਸ਼ਵਾਸ਼ ਦੀ ਬੁਨਿਆਦ ਉਤੇ ਖੜਾ ਹੈ। ਹਾਂ ਇਕ ਗਲ ਹੋਰ ਵੀ ਹੈ ਜੇ ਝੁਡੂ, ਲਾਈ ਲਗ ਲੜ ਲਗ ਜਾਵੇ ਤਾਂ ਵੀ ਰਿਸ਼ਤਾ ਬੇਸਵਾਦ ਹੋ ਜਾਂਦਾ ਹੈ। ਸਾਡੀ ਸੰਸਕ੍ਰਿਤੀ ਲੜ ਲਾਉਣ ਦਾ ਹੋਕਾ ਦਿੰਦੀ ਹੈ।ਇਸਦਾ ਭਾਵ ਇਹ ਵੀ ਹੈ ਕਿ ਧੀ ਦਾ ਸਹਾਰਾ ਪਤੀ ਹੁੰਦਾ ਹੈ। ਭਾਵੇਂ ਇਸ ਵਿਚੋਂ ਮਰਦ ਪ੍ਰਧਾਨ ਦੀ ਅਵਾਜ਼ ਆਉਂਦੀ ਹੈ। ਪਰ ਸਾਡੇ ਵਿਰਸੇ ਦਾ ਅੰਗ ਇਹ ਹੈ ਕਿ ਲੜ ਲਗ ਕੇ ਇਕ ਮਿਕ ਹੋ ਜਾਣਾ।

ਜਿਥੇ ਤੀਵੀਂ ਆਦਮੀ ਦਾ ਜੋੜ ਨਹੀਂ ਮਿਲਦਾ ਉਥੇ ਜਿੰਦਗੀ ਨਰਕ ਭਰੀ ਹੁੰਦੀ ਹੈ। ਸਾਡੇ ਪਰਿਵਾਰਾਂ ਵਿਚ ਇਕ ਗਲ ਜ਼ਰੂਰ ਹੈ ਕਿ ਇਥੇ ਰਾਜਨੀਤੀ ਪ੍ਰਵੇਸ਼ ਕਰ ਚੁਕੀ ਹੈ। ਕਿਤੇ ਪਤੀ, ਕਿਤੇ ਪਤਨੀ ਅਤੇ ਕਿਤੇ ਸਸ ਰਾਜਨੀਤਕ ਦਾਅ ਵਰਤਦੀ ਹੈ। ਜੇ ਇਹ ਦਾਅ ਪੇਚ ਸਦਾਚਾਰਕ ਹੋਣ ਤਾਂ ਨਤੀਜਾ ਖ਼ੁਸ਼ਗਵਾਰ ਹੁੰਦਾ ਹੈ।ਕੁਝ ਪਤੀਆ ਵਲੋਂ ਧੌਖਾ ਦੇਣਾ, ਝੂਠ ਤੇ ਜੂਠ ਵਲ ਝਾਕਣ ਦੀ ਆਦਤ ਇਕ ਜਿਸਮ ਵਿਚ ਦੋ ਰੂਹਾਂ ਨੂੰ ਫਿਟ ਨਹੀਂ ਹੋਣ ੰਿਦੰਦੀ। ਬੰਦੇ ਦੀ ਜ਼ਿੰਦਗੀ ਵਿਚ ਮਾਂ ਤੋਂ ਬਾਅਦ ਪਤਨੀ ਦਾ ਰੋਲ ਹੁੰਦਾ ਹੈ । ਪਤਨੀ ਘਰ ਵਿਚ ਕਈ ਸਮਸਿਆਵਾਂ ਪਤੀ ਕਰਕੇ ਸਹੇੜੇਦੀ ਹੈ। ਜਿਵੇਂ ਮਾਂ ਦੀ ਕਮੀ ਹੁੰਦੀ ਹੈ ਕਿ ਬਚੇ ਬਾਰੇ ਕੁਝ ਨਹੀਂ ਸੁਣ ਸਕਦੀ ਪਤਨੀ ਵੀ ਪਤਨੀ ਬਾਰੇ ਕੁਝ ਨਹੀਂ ਸੁਣ ਸਕਦੀ। ਦੋਵੇਂ ਜਣੇ ਇਕ ਦੂਜੇ ਦੇ ਪੂਰਕ ਬਣ ਕੇ ਰਹਿਣ ਤਾਂ ਸਮਾਜ ਵਿਚ ਸੁਨੇਹਾ ਵਖਰਾ ਜਾਂਦਾ ਹੈ।

   ਸਿਕੇ ਦੇ ਦੋਵੇਂ ਪਾਸਿਆ ਵਾਂਗ ਪਤੀ ਪਤਨੀ ਦੀ ਕੀਮਤ ਹੁੰਦੀ ਹੈ ਜੇ ਪਤੀ ਹੈ ਤਾਂ ਪਤਨੀ ਹੁੰਦੀ ਹੈ ।ਪਤੀ ਪਤਨੀ ਦੀ ਰੁਸ  ਰੁਸਾਈ ਵਿਚ ਆਪਣਾ ਹੀ ਸਵਾਦ ਅਤੇ ਅੰਦਾਜ਼ ਹੁੰਦਾ ਹੈ । ਇਸ ਰਿਸ਼ਤੇ ਵਿਚ ਮਨਾਉਣ ਸਮੇਂ ਨਵੀਂ ਰੂਹ ਪੈਦਾ ਹੁੰਦਾ ਹੈ । ਪਤਨੀ ਪਤੀ ਨੂੰ ਸਭਿਆਚਾਰਕ ਟਕੋਰ ਇਉਂ ਕਰਦੀ ਹੈ :

 ਐਂਵੇ ਨਾ ਲੜਿਆ ਕਰ ਢੋਲਾ ਵੇ ਮੈਂ ਸਿਹਰਿਆਂ ਨਾਲ ਵਿਆਹੀ ਹੋਈ ਹਾਂ ,
ਕਦੀ ਸਾਡੀ ਵੀ ਗਲ ਸੁਣ ਸਜਣਾ ਵੇ ਮੈਂ ਵਾਜਿਆਂ ਦੇ ਨਾਲ ਆਈ ਹੋਈ ਹਾਂ,

    ਵਧਦੀ ਤਲਾਕ ਦਰ ਨੇ ਪਤੀ  ਪਤਨੀ ਦੇ ਦੋ ਜਿਸਮਾਂ ਅਤੇ ਇਕ ਰੂਹ ਵਾਲੇ ਸੰਕਲਪ ਨੂੰ ਘਸਮੰਡਿਆ ਹੈ। ਸਾਡੀ ਸਿਖਿਆ ਨੀਤੀ ਅਤੇ ਸਮਾਜੀਕਰਨ ਦਾ ਇਕ ਅਧਿਆਏ ਇਹ ਹੋਣਾ ਚਾਹੀਦਾ ਹੈ ਕਿ ਪਤੀ ਪਤਨੀ ਦਾ ਰਿਸ਼ਤਾ ਜਿਸਮ ਅਤੇ ਰੂਹ ਦਾ ਸੁਮੇਲ ਹੈ। ਇਸ ਸੁਮੇਲ ਨੂੰ ਸਮਝਣ ਨਾਲ ਸਮਾਜਿਕ ਖੁਸ਼ਹਾਲੀ ਅਤੇ ਖੁਸ਼ਗਵਾਰ ਮਾਹੌਲ ਪੈਦਾ ਹੋਵੇਗਾ ।

ਸੁਖਪਾਲ ਸਿੰਘ ਗਿਲ

(ਅਬਿਆਣਾ ਕਲਾਂ)