image caption: ਬਲਵਿੰਦਰ ਕੌਰ ਚਾਹਲ ਸਾਊਥਾਲ

ਅੰਗਦਾਨ ਲਈ ਕਿਸੇ ਦੀ ਮਨਜ਼ੂਰੀ ਦੀ ਲੋੜ ਨਹੀਂ - ਦਾਨ ਕ੍ਰਿਤ ਕਮਾਈ 'ਚੋਂ ਕਰਨਾ ਗੁਰੂ ਫੁਰਮਾਣ ਹੈ, ਪਰ ਇਹ ਮੇਰੀ ਕਮਾਈ ਨਹੀਂ ਤਾਂ ਦਾਨ ਕਾਹਦਾ

ਅਦਾਰਾ ਪੰਜਾਬ ਟਾਈਮਜ਼ ਜੀਓ

       ਹਰ ਮਨੁੱਖ ਦੇ ਜੀਵਨ ਦਾ ਕੋਈ ਨਿੱਜੀ ਮਨੋਰਥ ਹੁੰਦਾ ਹੈ। ਮੇਰਾ ਮੰਨਣਾ ਹੈ ਕਿ ਜੇਕਰ ਦਿਨ 'ਚ ਕੋਈ ਸਦਾਚਾਰੀ, ਸਾਧਾਰਨ ਅਤੇ ਪ੍ਰਮੇਸ਼ਰ ਦਾ ਮਨੌਤੀ ਤੁਹਾਨੂੰ ਮਿਲ ਜਾਵੇ ਅਤੇ ਕੋਈ ਦੋ ਬਚਨ ਹੀ ਚੱਜ ਦੇ ਅਤੇ ਮਨ-ਟੁੰਭਣ ਵਾਲੇ ਦੱਸ ਜਾਵੇ ਤਾਂ ਸਮਝੋ ਦਿਨ ਦਾ ਸਭ ਪੂਜਾ ਪਾਠ ਨਿੱਤ-ਨੇਮ ਸੰਪੂਰਨ ਹੋ ਗਿਆ। ਕੱਲ੍ਹ ਸਿਹਤ ਦੋ ਹਫ਼ਤੇ ਤੋਂ ਕੁਝ ਸੋਫੇ ਸੈਟੀਆਂ ਤੋੜਨ ਵੱਲ ਧੱਕੀ ਬੈਠੀ ਕਰਕੇ ਚੈਨਲ 'ਤੇ ਪ੍ਰੋਗਰਾਮ ਲਾਇਆ, ਭਾਵੇਂ ਸਮਾਪਤੀ ਵੱਲ ਹੀ ਸੀ ਕਿ ਰਜਿੰਦਰ ਸਿੰਘ ਪੁਰੇਵਾਲ ਹੋਰਾਂ ਦੇ ਪ੍ਰਵਚਨ ਸੁਣਨ ਦਾ ਅਵਸਰ ਮਿਲ ਗਿਆ। ਪਹਿਲਾ ਭਾਗ ਨਾ ਸੁਣਨ ਕਰਕੇ ਕੁਝ ਲਿਖ ਤਾਂ ਨਹੀਂ ਸਕਦੀ ਪਰ ਅਨੁਭਵ ਕਰ ਲਿਆ ਸੀ ਕਿ ਜੋ ਕੁਝ ਭੀ ਪੁਰੇਵਾਲ ਹੋਰਾਂ ਸੰਖੇਪਤ ਕੀਤਾ ਕਿ ਧਰਮ ਦੀ ਕੱਟੜਤਾ, ਦੁਨੀਆਂਦਾਰੀ, ਦਿਆਨਤਦਾਰੀ, ਕਬੀਲਦਾਰੀ ਅਤੇ ਜੀਵਨਦਾਰੀ ਦੀ ਕਸਵੱਟੀ 'ਤੇ ਪੂਰੀ ਪੂਰੀ ਉਭਰਨੀ ਅਸੰਭਵ ਹੈ, ਸਮਝੌਤੇ ਕਰਨੇ ਹੀ ਪੈਂਦੇ ਹਨ, ਕਿੱਤਾ, ਮਿਹਨਤਾਂ, ਮਜ਼ਦੂਰੀਆਂ ਲਈ ਬਹੁਤ ਸਾਰੇ ਨਿਯਮ ਸੁੱਤੇ ਸਿੱਧ ਹੀ ਵਿਸਾਰਨੇ ਪੈਂਦੇ ਹਨ, ਨਹੀਂ ਤਾਂ ਸੰਸਾਰੀ ਤਰੱਕੀ ਤੋਂ ਵਾਂਝੇ ਰਹਿ ਕੇ ਉੱਨਤੀ 'ਚ ਪਛੜਨਾ ਹੀ ਸਾਡੇ ਪੱਲੇ ਪਵੇਗਾ ਅਤੇ ਅਗਾਂਹ ਦੀ ਪੀੜ੍ਹੀ ਅੱਡਰੀ ਹੀ ਰਹਿਜੇ ਗੀ। ਇਕ ਨਿੱਕੀ ਜਿਹੀ ਵਾਰਤਾ ਦੇਰ ਦੀ ਹੈ, ਲਿਖਣੀ ਨਹੀਂ ਸੀ ਚਾਹੁੰਦੀ, ਪਰ ਹੌਂਸਲਾ ਕਰਦੀ ਹੀ ਹਾਂ, ਮੇਰੀਆਂ ਕੁਝ ਸਖੀਆਂ ਕੇਟਰਿੰਗ 'ਚ ਕੰਮ ਕਰਦੀਆਂ ਹਨ, ਇਕ ਤਾਂ ਬੜੀ ਪੜ੍ਹੀ ਲਿਖੀ ਹੈ। ਅਸੀਂ ਸਬੱਬੀ ਬੈਠੀਆਂ ਗੱਲ ਛੇੜ ਬੈਠੀਆਂ, ਕਹਿੰਦੀ ਬਈ ਅੰਮ੍ਰਿਤਧਾਰੀ ਕੇਸਕੀ ਵਾਲੀਆਂ ਸਾਥਣਾਂ ਕਈ ਵਾਰੀ ਬੜਾ ਹੀ ਨੀਵਾਂ ਜਿਹਾ ਦਿਖਾਉਂਦੀਆਂ ਹਨ, ਇਕ ਦਿਨ ਦੁਖੀ ਜਿਹੀ ਹੋ ਕੇ ਕਹਿੰਦੀ ਮੈਂ ਆਖ ਹੀ ਦਿੱਤਾ ਕਿ ਤੁਸੀਂ ਅੰਮ੍ਰਿਤ ਵੇਲੇ ਆ ਕੇ ਇਥੇ ਮੀਟ ਵਗੈਰਾ ਦੀ ਪੈਕਿੰਗ 'ਚ ਹੱਥ ਲਉਂਦੀਆਂ ਹੋ, ਤੁਹਾਨੂੰ ਤਾਂ ਇਥੇ ਕੰਮ ਨੀਂ ਕਰਨਾ ਚਾਹੀਦਾ, ਦੇਖੋ ਕ੍ਰਿਤ ਕਰੋ ਮਾੜੀ ਨਹੀਂ, ਪਰ ਸਾਰਾ ਦਿਨ ਪੈਸੇ ਮੰਗੀ ਜਾਵੋ, ਜੀ ਦਾਨ ਦਿਓ, ਅਸੀਂ ਫਲਾਣਾ ਕਾਰਜ ਕਰਨਾ ਹੈ ਦਾਨ ਕ੍ਰਿਤ 'ਚੋਂ ਦੇਈਦਾ ਹੈ ਨਾ ਕਿ ਮੰਗ ਮੰਗ, ਸੋ ਕ੍ਰਿਤ 'ਚ ਕੋਈ ਗੁਨਾਹ ਨਹੀਂ, ਅਸੀਂ ਅਜਿਹੇ ਦੇਸ਼ 'ਚ ਆ ਵੱਸੇ ਹਾਂ, ਇੰਨੀਆਂ ਉਨਤੀਆਂ ਕੀਤੀਆਂ ਹੀ ਤਾਂ ਗਈਆਂ ਜੋ ਅਸੀਂ ਮਨ ਮਾਰ ਕੇ ਮਿਹਨਤਾਂ ਮਸ਼ਕੱਤਾਂ ਕਰਕੇ ਆਪ ਵਧੇ ਦੂਜਿਆਂ ਲਈ ਵੀ ਵਪਾਰਕ ਅਦਾਰੇ ਚਲਾ ਕੇ ਰਾਹ ਖੋਲ੍ਹ ਧਰਮ ਨਾਲ ਜੜੁੱਤ ਆਪਣਾ ਵਿਸ਼ਵਾਸ ਹਾਜਰ ਕਰ ਦੇਵਾਂ ਦੇਸ਼ 'ਚ ਹੁਣ ਕਾਨੂੰਨ ਬਣ ਗਿਆ ਕਿ ਅੰਗਦਾਨ ਲਈ ਕਿਸੇ ਦੀ ਮਨਜ਼ੂਰੀ ਦੀ ਲੋੜ ਨਹੀਂ, ਸਗੋਂ ਨਾਂਹ ਕਰਨ ਵਾਲੇ ਨੂੰ ਸਰਕਾਰੀ ਅਦਾਰੇ ਨੂੰ ਲਿਖਤੀ ਸੂਚਤ ਕਰਨਾ ਹੋਵੇਗਾ।
 ਮੈਂ ਪ੍ਰਭੂ ਦੀ ਰਚਨਾ 'ਚ ਅਟੱਲ ਵਿਸ਼ਵਾਸੀ ਹਾਂ, "ਤਨ ਭੀ ਤੇਰਾ, ਮਨ ਭੀ ਤੇਰਾ" ਤੇ ਮੈਂ ਇਹ ਸਰੀਰ ਉਸ ਦੀ ਮਲਕੀਤ ਹੈ, ਦਾਨ ਕਿਵੇਂ ਕਰ ਸਕਦੀ ਹਾਂ, ਜੋ ਭੀ ਆਤਮਾਂ ਕੱਢ ਕੇ ਉਹਨੇ ਮਿੱਟੀ ਛੱਡੀ ਹੈ ਉਹ ਭੀ ਉਹਦੇ ਹਵਾਲੇ ਹੀ ਕਰਨੀ ਹੈ, ਇਹ ਮੇਰੀ ਉਮੰਗ ਹੈ, ਮੈਂ ਕਰਨੀ ਹੈ, ਮੈਂ ਕਿਸੇ ਨੂੰ ਨਹੀਂ ਨਸੀਹਤ ਕਰਦੀ, ਪਰ ਮੈਂ ਆਪਣਾ ਅਸੂਲ ਇਸ ਤਰ੍ਹਾਂ ਸੋਚਿਆ ਹੈ। ਦਾਨ ਕ੍ਰਿਤ ਕਮਾਈ 'ਚੋਂ ਕਰਨਾ ਗੁਰੂ ਫੁਰਮਾਣ ਹੈ, ਪਰ ਇਹ ਮੇਰੀ ਕਮਾਈ ਨਹੀਂ ਤਾਂ ਦਾਨ ਕਾਹਦਾ
 ਸੰਕਟ ਜੋ ਚੀਨ ਨੇ ਸਾਰੇ ਸੰਸਾਰ 'ਤੇ ਵਿਸ਼ਾ ਧਰਿਆ ਦੇਖੋ ਉਹ ਲੋਕ ਸਮੁੰਦਰੀ ਪਾਣੀ ਦੇ ਜੀਵ ਜੰਤੂ, ਡੱਡੂ, ਕੱਛੂ ਆਦਿ ਮਰੋੜਦੇ ਹਨ ਪਰ ਹੁਣ ਸਮੁੰਦਰ ਸੁਥਰੇ ਪਾਣੀ ਨਹੀਂ ਰਹੇ ਨਤੀਜੇ ਆਹ ਹਨ, ਹੋਰ ਭੀ ਮਹੱਤਵਪੂਰਨ ਪਹਿਲੂ ਹੈ ਕਿ ਦਵਾ ਦਾਰੂ ਬਣਾਉਣ ਵਾਲੀਆਂ ਕੰਪਨੀਆਂ ਨੂੰ ਸਭ ਪਤਾ ਹੁੰਦਾ ਹੈ ਕਿ ਕਿਹੜੀ ਦਾਰੂ ਕੀ ਅਲਾਮਤ ਭੀ ਲਿਆ ਸਕਦੀ ਹੈ ਤਾਂ ਹੀ ਜੰਮਣ ਤੋਂ ਪਹਿਲਾਂ ਨਓ ਭੀ ਧਰੇ ਹੁੰਦੇ ਹਨ, ਚਲੋ ਆਪਾਂ ਤਾਂ ਪ੍ਰਮਾਤਮਾ ਦੀਆਂ ਕੀਤੀਆਂ 'ਚ ਸੱਤ ਸੱਤ ਕਰਨ ਵਾਲੇ ਹਾਂ, ਭਾਣੇ ਅੰਦਰ ਹੀ ਵੱਸਦੇ ਹਾਂ, ਪਰ ਅਜੋਕਾ ਸੰਸਾਰ ਪਰਵਦਗਾਰ ਨਾਲ ਲੜਨ 'ਚ ਰੁੱਝਿਆ ਹੈ, ਪਤਾ ਨਹੀਂ ਉੱਚਿਤ ਹੈ ਕਿ ਨਹੀਂ।
 ਪ੍ਰਸਤਾਵ, ਮੈਂ ਥੋੜ੍ਹੀ ਕਾਨੂੰਨ ਦੀ ਜਾਣਕਾਰੀ ਕਰਕੇ ਡੀਫੈਂਸ ਨੁਕਤੇ 'ਚ ਰੁਚੀ ਰੱਖਦੀ ਹਾਂ, ਲੰਡਨ 'ਚ ਹੋਏ ਤਿੰਨ ਪੰਜਾਬੀ ਕਾਰੀਗਰਾਂ ਦੀ ਹੱਤਿਆ ਦੇ ਮਾਮਲੇ 'ਚ ਅੱਜ ਕੁਝ ਗੁਰਦੁਆਰੇ ਚੈਨਲ ਨਾਲ ਰੱਲ ਕੇ ਮਾਇਆ ਇਕੱਤਰ ਕਰਨ ਲੱਗੇ ਹਨ, ਅੱਗੇ ਭੀ ਹੁੰਦਾ ਹੈ ਕਿ ਜੀ ਵਿਕਟਿਮਾਂ ਦੇ ਪਰਿਵਾਰਾਂ ਨੂੰ ਸਹਾਇਤਾ ਭੇਜਣੀ ਹੈ, ਮੇਰਾ ਮੁੱਦਾ ਹੈ ਕਿ ਜਦੋਂ ਅਸੀਂ ਮਰਨ ਵਾਲਿਆਂ ਨੂੰ ਤਾਂ ਸ਼ਿਕਾਰ ਹੋਏ ਬਣਾ ਦਿੱਤਾ ਤੇ ਪੁਲਸ ਹਿਰਾਸਤ ਵਾਲਿਆਂ ਨੂੰ ਅਪਰਾਧੀ, ਹਾਲੇ ਤਾਂ ਤਫ਼ਤੀਸ਼ ਮੁਕੰਮਲ ਨਹੀਂ ਹੋਈ, ਤਾਂ ਕੀ ਅਸੀਂ ਪੁਲਸ ਦਾ ਕੰਮ ਸੌਖਾ ਨਹੀਂ ਕਰ ਦਿੱਤਾ ਅਤੇ ਫੜੇ ਗਏ ਬਸ ਸਜ਼ਾ ਖਾਣ, ਠੀਕ ਹੈ ਲਾਸ਼ਾਂ ਪੰਜਾਬ ਭੇਜਣ ਲਈ ਦੂਤਾਵਾਸ ਤੋਂ ਸਹਿਯੋਗ ਮੰਗੋ, ਪਰ ਆਪਣੇ 'ਤੇ ਕੁਝ ਠਰੰਮਾ ਲਾਵੋ ਕਿ ਪਹਿਲਾਂ ਪਤਾ ਤਾਂ ਲੱਗੇ ਕਿ ਅਸਲ ਕਹਾਣੀ ਕੀ ਸੀ, ਕੀ ਹੈ, ਕੌਣ ਕੀ ਕੀ ਕਾਰਵਾਈਆਂ 'ਚ ਗੁਲਤਾਨ ਸੀ, ਪੈਸੇ ਇਕੱਤਰ ਕਰਨ ਲਈ ਸਮਾਂ ਆ ਜਾਵੇਗਾ, ਪਰ ਕਾਹਲੀ ਇਕ ਤੋਂ ਅੱਗੇ ਹੋ ਕੇ ਕਿ ਕੋਈ ਹੋਰ ਇਹ ਕਾਰਜ ਨਾ ਅਰੰਭ ਲਵੇ, ਭਾਈਚਾਰੇ 'ਚ ਸੁਧਾਰ ਦੀ ਕੋਈ ਸਕੀਮ ਨਹੀਂ, ਫੇਰ ਗੱਲ ਸੁੱਟੀ ਆਹ ਚੈਨਲਾਂ ਦੇ ਫੰਡਾਂ ਦੀ ਅਤੇ ਆਪਣੀਆਂ ਕਮਾਈਆਂ ਦੀ ਹੈ।
 ਅਫਸੋਸ ਦੀ ਗੱਲ ਇਹ ਹੈ ਕਿ ਪੰਜਾਬ 'ਚ ਕਾਂਗਰਸੀ ਰਾਜ ਨੇ ਹੁਣ ਭੜਦੋਹਲ ਪਾਇਆ ਪਿਆ ਹੈ, ਨਹੀਂ ਤਾਂ ਸੁਨੀਲ ਜਾਖੜ ਕੌਣ ਹੋਵੇ ਜੋ ਸ਼੍ਰੋਮਣੀ ਕਮੇਟੀ 'ਚ ਦਖਲ ਦੇਵੇ, ਕਪਤਾਨ ਸਾਹਿਬ ਕਚਹਿਰੀ 'ਚ ਫਾਰਮ ਭਰਨ, ਗੱਲ ਕੀ ਸਾਰਾ ਨਜ਼ਲਾ ਤਾਂ ਸਿੱਖ ਕੌਮ ਨੂੰ ਮਲੀਆ ਮੇਟ ਕਰਨ ਦਾ ਹੈ, ਬੁੱਤਾਂ ਦੀ ਹੀ ਗੱਲ ਲੈ ਲਵੋ, ਮੈਂ ਇਕ ਪਰਸੋਂ ਹੀ ਪੰਜਾਬ ਤੋਂ ਮੁੜੀ ਸਖੀ ਨਾਲ ਗੱਲ ਕੀਤੀ ਜੋ ਅੰਮ੍ਰਿਤਸਰ ਦਰਸ਼ਨ ਕਰਨ ਗਈ ਤੇ ਆਖਦੀ ਹੈ ਕਿ ਦੋ ਥਾਈਂ ਧਰਨਾ ਲਾਈ ਬੈਠੇ ਸੀ, ਸਾਨੂੰ ਤਾਂ ਬੁੱਤਾਂ ਦਾ ਕਦੇ ਧਰਮ 'ਚ ਅੜਿੱਕਾ ਨਹੀਂ ਸੀ ਲੱਗਾ, ਐਵੇਂ ਤਮਾਸ਼ੇ ਕਰਨ ਵਾਲੇ ਵਿਹਲੜ ਲੋਕ, ਮਾਜਰਾ ਤਾਂ ਸਾਰਾ ਹੀ ਸਾਹਮਣੇ ਆ ਗਿਆ ਹੈ ਕਿ ਇਹ ਕਾਂਗਰਸ ਨੇ ਚੱਕੇ ਸੀ, ਨਾਲੇ ਕਦੀ ਕਿਸੇ ਪੁਲਸ ਨੇ ਝੱਟ ਕੇਸ ਵਾਪਸ ਲਏ ਸਨ, ਸਭ ਭੂਰੀ ਤੇ ਇਕੱਠ ਤਾਂ ਸ਼੍ਰੋਮਣੀ ਕਮੇਟੀ ਸਾਂਭਣ ਲਈ ਹੈ, ਸਾਡੇ ਇਕ ਚੈਨਲ ਭਾਵੇਂ ਭਾਜਪਾ ਦਾ ਹੈ, ਪਰ ਸਿੱਖ ਪ੍ਰੋਗਰਾਮਰ ਬੈਠੇ ਕਾਂਗਰਸੀ ਮੁਖੀ ਅਤੇ ਜਾਖੜ ਦੀ ਹੀ ਸ਼ਲਾਘਾ ਕਰਨ, ਪਰ ਖਾਲਿਸਤਾਨੀ ਹਨ। ਲੋਕਾਂ ਨੂੰ ਬੱਸ ਮੂਰਖ ਸਮਝੋ ਦੱਸਦੀ ਜਾਵਾਂ ਕਿ ਅਸੀਂ ਗੁਰਦੁਆਰੇ ਤੋਂ ਜਲੂਸ ਕੱਢ ਕੇ ਵਿਸਾਖੀ ਮੇਲਾ ਲਾਇਆ ਜਾਂਦਾ ਸੀ ਤੇ ਫੇਰ ਆ ਹੀ ਨਚਾਰ ਸਨਮਾਨੇ ਜਾਂਦੇ ਸੀ, ਅੱਜ ਨਚਾਰ ਗਰਦਾਨੇ ਜਾਂਦੇ ਹਨ, ਯਾਨੀ ਅਸੀਂ ਸਮਝਦੇ ਹਾਂ ਕਿ ਲੋਕੀ ਸਾਨੂੰ ਕੀ ਕਰ ਲੈਣਗੇ, ਅਸੀਂ ਤਾਂ ਸਰਕਾਰ ਦੇ ਮਾਣਸ ਤੋਂ ਹਾਂ ਪਰ ਕੋਈ ਭੀ ਖਾਲਿਸਤਾਨੀ ਜਥੇਬੰਦੀ ਇਹ ਸਪੱਸ਼ਟ ਨਹੀਂ ਕਰਦੀ ਕਿ ਉਹ ਪੱਖ ਤਾਂ ਭਾਵੇਂ ਅਕਾਲੀ ਦਲ ਦਾ ਨਾ ਪੂਰਨ, ਬਾਦਲਾਂ ਦੇ ਤਾਂ ਕੱਟੜ ਵਿਰੋਧੀ ਹਨ, ਪਰ ਕਾਂਗਰਸ ਦੇ ਅਸਿੱਧੇ ਢੰਗ ਨਾਲ ਜੋੜੀਦਾਰ, ਹਾਲੇ ਮੰਗਦੇ ਨੇ ਖਾਲਿਸਤਾਨ, ਸਾਬਤ ਭਾਵੇਂ ਹੁਣ ਹੋ ਹੀ ਗਿਆ ਹੈ ਕਿ ਇਹ ਲਹਿਰ ਤਾਂ ਸੀ ਹੀ ਕਾਂਗਰਸ ਦੀ, ਪਰ ਜੋ ਕੁਝ ਜਥੇਬੰਦੀਆਂ ਹਾਲੇ ਭੀ ਕਲੇਮ ਕਰਦੀਆਂ ਹਨ ਕਿ ਉਹ ਸਰਕਾਰ ਨਾਲ ਮਿਲਾਪ ਕਰਨ ਵਾਲਿਆਂ ਨਾਲ ਸੰਬੰਧਿਤ ਨਹੀਂ, ਪਰ ਖੁੱਲ੍ਹ ਕੇ ਪ੍ਰਸਾਰਨ ਨਹੀਂ ਕਰਦੀਆਂ ਹੁਣ ਚੈਨਲੀ ਮੋਹਤਵਰ ਦਿੱਲੀ 'ਚ ਆਮ ਪਾਰਟੀ ਦੇ ਗੁਣਗਾਣ ਹਨ, ਫੇਰ ਭੁੱਲ ਗਏ ਪੰਜਾਬ 'ਚੋਂ ਕਿਵੇਂ ਟਿਕਟਾਂ ਦੀ ਵਿਕਰੀ ਤੇ ਕੀ ਕੁਝ ਹੋਰ ਕੀਤਾ ਸੀ, ਪਰ ਇਹ ਤਾਂ ਬੱਸ ਅਕਾਲੀ ਦਲ ਦੇ ਵੈਰੀ ਹਨ, ਬਾਹਰਲਾ ਚੰਗਾ ਜੀਹਦਾ ਲੈਣਾ ਦੇਣਾ ਨੀਂ ਕੋਈ ਪੰਜਾਬ ਨਾਲ ਪਰ ਬਾਦਲ ਪਰਿਵਾਰ ਹੈ ਹੋਰ ਛੜੇ ਹਨ, ਕੀ ਤਮਾਸ਼ੇ ਕਰਦੇ ਹਨ, ਆਹ ਦਿੱਲੀ ਦੇ ਦੋ ਚੈਨਲਾਂ ਦੇ ਸਿੰਘ ਸਭ ਨੂੰ ਕਾਕੇ ਹੀ ਆਖੇ ਜਾਂਦੇ ਹਨ, ਜੀ ਸਾਨੂੰ ਕੋਈ ਨੀਂ ਪੁੱਛਦਾ ਨਿਰਣਾ ਕਰੋ ਕਿਉਂ, ਜਿਹੜਾ ਕਿਸੇ ਦਾ ਸਕਾ ਨਹੀਂ ਉਹਨੂੰ ਕਿਉਂ ਪੁੱਛੂ ਕੋਈ, ਦਿੱਲੀ ਵਾਲੇ 84 ਦੀ ਮਾਰ ਤੋਂ ਪਹਿਲਾਂ ਕਦੀ ਪੰਜਾਬ ਦਾ ਨਓਂ ਲੈਂਦੇ ਸੀ, ਜਦ ਅਗਲਿਆਂ ਘਾਣ ਕੀਤਾ ਤਾਂ ਇਹ ਭੀ ਪੰਜਾਬ ਦੇ ਸਿੱਖ ਬਣ ਗਏ, ਹੁਣ ਆਖਦੇ ਹਨ ਜੀ ਜਰਨੈਲ ਸਿੰਘ ਬੜਾ ਵੱਡਾ ਜਰਨਲਿਸਟ ਹੈ, ਪ੍ਰਕਾਸ਼ ਸਿੰਘ ਬਾਦਲ ਦੇ ਵਿਰੁੱਧ ਲੜਿਆਂ ਉਹਨੂੰ ਭੀ ਕੇਜਰੀਵਾਲ ਨੇ ਟਿਕਟ ਭੀ ਦਿੱਤੀ ਕਿੱਡੀ ਵੱਡੀ ਕੁਰਬਾਨੀ ਹੈ ਉਹਦੀ, ਸੰਗ ਨੀਂ ਆਉਂਦੀ ਇਨ੍ਹਾਂ ਖਾਲਿਸਤਾਨੀਆਂ ਨੂੰ, ਆਪ ਖਾਲਿਸਤਾਨੀਆਂ ਦੀ ਹਮਾਇਤ ਕਰਦੀ ਹੈ, ਬਾਦਲ ਤਾਂ ਮੰਨ ਲਓ ਚੰਗਾ ਨਹੀਂ, ਪਰ ਤੁਸੀਂ ਕਿੰਨੇ ਕੁ ਸੁਹਿਰਦ ਸਿੱਖ ਹੋ ਬੱਸ ਜੀ ਜਿਥੋਂ ਸਿੱਕਾ ਦਿੱਸ ਪਵੇ ਭੱਜੋ ਉੱਧਰ ਨੂੰ, ਚੈਨਲ ਨੀਂ ਪਰਿਵਾਰ ਦੇ ਮੰਗ ਮੰਗ ਦਮੜੇ ਧੂਹ ਪੱਟੀ ਪਈ ਹੈ, ਉਲਟਾ ਉੱਚੇ ਉਠ ਦੜਕਦੇ ਹਨ ਵਪਾਰ ਹੈ। ਮਿਹਨਤ ਕਰੋ, ਨਾ ਕਿ ਦਾਨ ਮੰਗੀ ਜਾਵੋ।
    ਜਥੇਦਾਰ ਜੀ ਕਿੰਨਾ ਚੰਗਾ ਹੋਵੇ ਕਿ ਆਪਣਾ ਤਜਰਬਾ ਲੋਕਾਂ ਸਾਹਮਣੇ ਰੱਖਣ ਕਿ ਇਹ ਸੰਪਰਦਾਵਾਂ ਮਨੁੱਖੀ ਪੂਜਾ ਕਰਦੀਆਂ ਹਨ, ਪਰ ਲੁੱਕ-ਛਿੱਪ ਕੇ, ਪਰ ਦੂਜਿਆਂ ਨੂੰ ਭੰਡ ਕੇ ਆਪਣੇ ਆਪ ਨੂੰ ਸੱਚਾ ਸਿੱਧ ਕਰਦੀਆਂ ਹਨ। ਮੇਰੇ ਵਿਰੁੱਧ ਲਿਖੀ ਜਾਵੋ ਮੈਂ ਕਿਹੜਾ ਕੋਈ ਜਥੇਦਾਰੀ, ਗ੍ਰੰਥੀਪੁਣਾ, ਪ੍ਰਚਾਰਕ ਜਾਂ ਧੰਨ ਕਮਾਉਣ ਲਈ ਚੈਨਲਾਂ ਦਾ ਪ੍ਰੀਜੈਂਟਰ ਬਣਨਾ, ਉਨ੍ਹਾਂ ਦੇ ਵਿਰੁੱਧ ਨਹੀਂ ਬੋਲਣਾ ਕਿ ਕਿਧਰੇ ਪ੍ਰੋਗਰਾਮ ਬੰਦ ਨਾ ਕਰ ਧਰਨ, ਪਰ ਗੁਰੂ-ਉਪਦੇਸ਼ ਤਾਂ ਫਿਰ ਮੰਨਦੇ ਨਾ ਹੋਏ ਕਿ ਸੁਧਾਰ ਲਈ ਟੱਕਰ ਲਓ, ਬਾਬਰ ਜਾਬਰ ਆਖੋ, ਨਾਂ ਜੀ ਬੀਬੀ ਨੂੰ ਚੁੱਪ ਕਰਾਓ, ਆਹ ਇਨ੍ਹਾਂ ਦੀਆਂ ਤਹਿਆਂ ਨਾ ਉਧੇੜੇ।
ਪਰ ਮੈਂ ਸ਼ੀਹਣੀ ਦੇਸ਼ ਪੰਜਾਬ ਦੀ ਮੈਨੂੰ ਕੱਲੀ ਨਾ ਜਾਣੀਂ।
ਡਰੋ ਪ੍ਰਮਾਤਮਾ ਤੋਂ, ਮੰਨੋ ਉਹਨੂੰ ਹੋਰ ਸਭ ਦੁਨੀਆਂਦਾਰੀ ਹੈ।
 ਵਿਸ਼ੇ ਵੱਲ ਆਵਾਂ! ਮੈਂ ਨਾ ਤਾਂ ਸਿੱਖ ਧਰਮ ਦੀ ਕੋਈ ਪਦਵੀ ਹਾਂ ਨਾ ਹੀ ਬੁੱਧੀਮਾਨ, ਗਿਆਨਦਾਨ, ਮੁਖੀ ਜਾਂ ਕਿਸੇ ਡੇਰੇ ਦੀ ਪੈਰੋਕਾਰ, ਪਰ ਕੇਵਲ ਇਸ ਦੀ ਧਾਰਨੀ ਹਾਂ ਕਿ ਗੁਰੂ ਆਦੇਸ਼ ਹੈ ਕਿ ਸਭ ਮਨੁੱਖ ਏਕ ਹਨ ਏਕੋ ਹੈ ਭਾਈ' ਗੁਰੂ-ਗ੍ਰੰਥ ਸਾਹਿਬ ਸਾਰੇ ਜਗਤ ਲਈ ਆਖਣ ਵਾਲੇ ਨਸਲਵਾਦੀ ਲਿਖਤਾਂ ਪ੍ਰਸਾਰਨ ਕਰਨ ਜੀ 'ਗੈਰ ਸਿੱਖ' ਮੇਰਾ ਮੰਨਣਾ ਹੈ ਕਿ ਜੇਕਰ ਅੱਜ ਗੁਰੂ ਨਾਨਕ ਦੇਵ ਜੀ ਹੁੰਦੇ ਤਾਂ ਬਾਲਾ, ਮਰਦਾਨਾ ਨੂੰ ਤਾਂ ਤੁਹਾਡੇ ਆਧਾਰ 'ਤੇ ਪਰਾਂ ਕਰ ਦਿੰਦੇ, ਨਹੀਂ ਭਾਈ ਸਾਹਿਬ ਜੀ ਤੁਹਾਨੂੰ ਉਨ੍ਹਾਂ ਨੇ ਫਾਟਕ ਤੋਂ ਬਾਹਰ ਕੱਢਣਾ ਸੀ,
 ਮੁੱਦਾ ਹੈ ਕਿ ਮੈਂ ਗੁਰੂ ਗ੍ਰੰਥ ਸਾਹਿਬ ਜੋ ਅਜੋਕੇ ਸਮੇਂ ਪ੍ਰਵਾਨਤ ਹੈ ਦੀ ਸੰਪਾਦਨਾ ਅਨੁਮਾਨ ਅਨੁਸਾਰ ਆਯੂ ਲਿਖੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲਾਂ ਕਈ ਸਰੂਪ ਸਨ, ਜਥੇਦਾਰ ਜੀ ਗੁਰੂ ਗੋਬਿੰਦ ਸਿੰਘ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਲੋਕ (ਨੌਵੇਂ ਪਾਤਿਸ਼ਾਹ) ਦੇ ਅੰਕਤ ਫੇਰ ਕਦੋਂ ਹੋਏ ਅਤੇ ਦਸਮ ਪਿਤਾ ਨੇ ਕਰਵਾਏ, ਮੈਨੂੰ ਖੁੰਡੀ ਮੱਤ ਨੂੰ ਵਰਦਾਨ ਦਿਉ, ਤੁਸੀਂ ਤਾਂ ਪੰਥ ਨੇ ਕੁਰਸੇ 'ਤੇ ਬਿਠਾਏ ਹੋਏ ਹੋ ਮੇਰੇ ਵਰਗੇ ਅਣਗਿਣਤ ਅਗਿਆਨੀ ਲਾਹਾ ਲੈਣਗੇ।
 ਦੂਜਾ ਵਿਸ਼ਾ ਹੈ ਆਪ ਜੀ ਨੂੰ ਮੇਰੀਆਂ ਲਿਖਤਾਂ ਦਲੀਲ ਰਹਿਤ ਲੱਗਦੀਆਂ ਹਨ, ਕਿਉਂ ਸਮਾਂ ਗੁਆਉਂਦੇ ਹੋ ਪੜ੍ਹ ਪੜ੍ਹ ਗੁਰੂ ਗ੍ਰੰਥ ਸਾਹਿਬ ਨੂੰ ਆਪਣੀਆਂ ਲਿਖਤਾਂ ਸੰਵਾਰਨ ਲਈ ਵਰਤਦੇ ਹੋ, ਜੇਕਰ ਸਾਧਾਰਨ ਸਿੱਖ ਇਹ ਸਮਝਦਾ ਹੁੰਦਾ ਤਾਂ ਹੁਣ ਤੱਕ ਧਰਮ ਦਾ ਧੁਰਾ ਹੀ ਹੋਰ ਹੋਣਾ ਸੀ, ਸਰਲ ਭਾਸ਼ਾ 'ਚ ਗੁਰੂ ਸੰਦੇਸ਼ ਪ੍ਰਸਾਰਨ ਕਰਨੇ ਲਾਹੇਬੰਦ ਹੋਣਗੇ, ਨਹੀਂ ਤਾਂ ਪਾਧਿਆਂ ਵਾਗੂੰ ਪੱਤਰੀਆਂ ਕੇਵਲ ਉਹ ਹੀ ਪੜ੍ਹਨ।
 ਹੁਣ ਚਲੋ ਪੰਥ ਵੱਲ ਆਪ ਦੀ ਆਸਥਾ, ਸ੍ਰੋਮਣੀ ਅਕਾਲੀ ਦਲ ਇਕ ਰਾਜਸੀ ਪਾਰਟੀ ਹੈ, ਜੀਹਨੂੰ ਭਉਂਦੀ ਹੈ ਸਮਰਥਨ ਦਿਉ ਨਹੀਂ ਤਾਂ ਨਾ, ਪਰ ਤੁਹਾਨੂੰ ਕੀਹਨੇ ਹੱਕ ਦਿੱਤਾ ਹੈ ਕਿ ਤੁਸੀਂ ਨਸੀਹਤਾਂ ਦਿਉ, ਪਾਰਟੀ ਦੀ ਮਰਜ਼ੀ ਹੈ ਕੀ ਕਰਨਾ ਹੈ ਕੀ ਨਹੀਂ, ਕਿਸੇ ਵਿਰੋਧੀ ਨੇ ਕੱਕੜੀਆਂ ਲੈਣੀਆਂ ਹਨ, ਅਸੀਂ ਤੁਹਾਨੂੰ ਕਦੋਂ ਮੇਲਾ ਪਾਇਆ ਹੈ ਸਾਡੇ ਮੈਂਬਰ ਬਣੋ, ਮੈਂ ਤਾਂ ਸਗੋਂ ਅਜਿਹੀ ਮੋਮਣੀ ਨੂੰ ਛਾਨਣ ਦੀ ਇਛੁੱਕ ਹਾਂ ਸਪੱਸ਼ਟ ਕਰ ਦੇਵਾਂ ਮੈਂ ਤਾਂ ਹਰ ਉਸ ਵਿਅਕਤੀ ਜੋ ਸੁਹਿਰਦ, ਸੁਚੱਜਾ ਅਤੇ ਅਕਾਲ-ਪੁਰਖ ਦੀ ਰਜ਼ਾ 'ਚ ਰਹਿੰਦਾ ਹੋਵੇ, ਮੱਕਾਰ ਨਾ ਹੋਵੇ, ਉਹਨੂੰ ਸਿੱਖ ਹੀ ਮੰਨਦੀ ਹਾਂ, ਆਹ ਟਿੱਡੀ ਦਲ ਨੇ ਤਾਂ ਧਰਮ ਨੂੰ ਢਾਹ ਲਾਈ ਪਈ ਹੈ, ਤੁਸੀਂ ਬੜੇ ਪੱਕੇ ਸਿੱਖ ਹੋ ਤਾਂ ਨਿਡਰੋ, ਆਹ ਪ੍ਰਾਈਵੇਟ ਜੋ ਗੁਰਦੁਆਰੇ ਚੱਲ ਰਹੇ ਹਨ ਬੰਦ ਕਰਵਾਓ, ਢਡੱਰੀਆਂਵਾਲਾ ਕਾਂਡ 'ਚ ਵਿਚਰੋ, ਲਓ ਟੱਕਰ, ਮੁਸੀਬਤਾਂ ਖੜ੍ਹੀਆਂ ਕਰਕੇ ਕਦੀ ਸ਼੍ਰੋਮਣੀ ਕਮੇਟੀ ਦੇ ਗੱਲ, ਕਦੀ ਅਕਾਲ ਤਖ਼ਤ ਦੇ ਗੱਲ ਮੜੋ ਫੇਰ ਅਕਾਲੀ ਦਲ 'ਤੇ ਬਿਆਨ ਦਾਗੋ, ਲੇਬਰ-ਪਾਰਟੀ ਟੋਨੀ ਬਲੇਅਰ ਵੇਲੇ ਸੱਜੇ ਪੱਖੀ ਬਣ ਗਈ ਤੇ ਕੌਰਬਨ ਵੇਲੇ ਖੱਬੇ, ਤਾਂ ਕੀ ਪਾਰਟੀ ਢਾਹ ਦੇਣ, ਤੁਸੀਂ ਦਿਓ ਉਨ੍ਹਾਂ ਨੂੰ ਸਲਾਹ ਮੈਂ ਤਾਂ ਜੀਹਦੀ ਮੈਂਬਰ ਨਹੀਂ ਹੱਕ ਨੀਂ ਰੱਖਦੀ ਹਾਂ ਜੇਕਰ ਉਹ ਸਰਕਾਰ ਹੈ ਤਾਂ ਸਾਡਾ ਕੁਝ ਭਾਗ ਬਣਦਾ ਹੈ, ਚੈਨਲਾਂ 'ਤੇ ਉਹ ਗੁਰਸਿੱਖ ਮੁੰਡਾ ਨੌਜਵਾਨ ਸਦਾਚਾਰੀ, ਸੂਝਵਾਨ ਲੱਗਦਾ ਹੈ ਬਸ ਉਹਨੂੰ ਸ਼ਾਹਦੀ ਭਰਨ ਲਈ ਵਰਤ ਕੇ ਧਰਮ ਪਾਲਕ ਨਾ ਬਣੋ, ਗੁਰੂ ਸਿਧਾਂਤ ਮੰਨੋ, ਚੈਨਲਾਂ ਨੂੰ ਚੈਲੰਜ ਕਰੋ ਕਿ ਸਾਰਾ ਦਿਨ ਮੰਗਤੇ ਬਣ ਬਣ ਲੋਕਾਂ ਦੀ ਮਾਨਸਿਕਤਾ ਜੋ ਕਈਆਂ ਵਰਗਾਂ 'ਚ ਕਮਜ਼ੋਰ ਹੋ ਚੁੱਕੀ ਹੈ, ਲਾਹਾ ਨਾ ਲਵੋ, ਬੀਬੀ ਤਾਂ ਮੂਰਖ ਹੈ ਪਰ ਆਪ ਸੁਘੜਤਾ ਦਾ ਰਾਹ ਅਪਨਾਵੋ, ਪ੍ਰਸਿੱਧੀ ਤਾਂ ਮਗਰ ਮਗਰ ਫਿਰੂਗੀ, ਕਪਤਾਨ ਸਾਹਿਬ ਨੇ ਧਰਮ 'ਚ ਦਖਲ-ਅੰਦਾਜ਼ੀ ਕੀਤੀ ਹੈ,
  ਬੋਲੋ ਕਿ ਧਰਮ ਰਹਿਤ ਪਾਰਟੀ ਦਾ ਦਖਲ ਯੋਗ ਹੈ, ਪਰ ਕਿਥੇ, ਇਹ ਝੱਖ ਝੁੱਖ ਸਾਨੂੰ ਨੀਂ ਭਾਉਂਦੀ, ਅਸੀ ਤਾਂ ਬਾਦਲਾਂ ਦੇ ਵਿਰੁੱਧ ਬੋਲ ਕੇ ਹੀ ਭਲਵਾਨੀ ਕਰਨੀ ਹੈ, ਸਾਰੇ ਵਿਦੇਸ਼ੀ ਜੋ ਇਸ ਬੰਸਰੀ 'ਤੇ ਲੱਟੂ ਹਨ, ਕੀ ਭਲਾ ਆਮ ਲੋਕਾਂ ਨੂੰ ਪਤਾ ਨਹੀਂ ਕਿ ਇਹ ਕਿਹੜੇ ਦੇਸ਼ ਦੇ ਚੱਕੇ ਹਨ।
 ਅੰਤ 'ਚ ਇਨ੍ਹੀਂ ਦਿਨੀਂ ਦੋ ਸ਼ਖਸੀਅਤਾਂ ਅਕਾਲ ਚਲਾਣਾ ਕਰ ਗਈਆਂ। ਬੀਬੀ ਡਾਕਟਰ ਦਲੀਪ ਕੌਰ ਟਿਵਾਣਾ ਤੇ ਜਸਵੰਤ ਸਿੰਘ ਕੰਵਲ। ਸੱਚ ਲਿਖਾਂ ਮੈਨੂੰ ਤਾਂ ਸਾਹਿਤ ਦੀ ਸਮਝ ਨਹੀਂ ਕਿ ਕਹਿੰਦੇ ਕੀਹਨੂੰ ਨੇ, ਨਾਵਲ, ਲੇਖ, ਕਵਿਤਾਵਾਂ ਜਾਂ ਕਹਾਣੀਆਂ ਨੂੰ, ਮੈਂ ਤਾਂ ਇਨ੍ਹਾਂ ਹਸਤੀਆਂ ਦੇ ਪੁਸਤਕ ਭੰਡਾਰ ਪੜ੍ਹੇ ਜਾਂ ਦਰਸ਼ਨ ਹੀ ਕੀਤੇ ਹਨ, ਬੀਬੀ ਜੀ ਦਾ ਤਾਂ ਨਓਂ ਆਪਣੇ ਕਾਲਜ ਸਮੇਂ ਸੁਣਿਆ ਕਰਦੀ ਸੀ ਦਰਸ਼ਨ ਤਾਂ ਮੂਰਤੀ ਹੀ ਹਨ, ਕੰਵਲ ਹੋਰਾਂ ਦੇ ਬਰਤਾਨਵੀ ਫੇਰੀ ਸਮੇਂ ਇਕ ਵਾਰ ਕੀਤੇ ਸਨ, ਪਰ ਮੈਂ ਉਪਾਸ਼ਕ ਨਹੀਂ ਸੀ, ਬੀਬੀ ਜੀ ਦੀ ਖੇਤਰ ਦੀ ਬੋਲੀ ਮੇਰੀਆਂ ਕੁਝ ਰਿਸ਼ਤੇਦਾਰੀਆਂ ਉੱਧਰ ਸਨ ਕਰਕੇ ਲਿਖਤਾਂ 'ਚ ਮੈਂ ਬੜਾ ਅਨੰਦ ਮਾਣਦੀ ਸੀ, ਪਰ ਮੈਂ ਪੁਸਤਕਾਂ ਨਹੀਂ ਪੜ੍ਹੀਆਂ ਸੋ ਪਤਾ ਭੀ ਨਹੀਂ ਕਿ ਧਰਮ ਨੂੰ ਮੰਨਦੇ ਸਨ ਜਾਂ ਨਹੀਂ, ਮੈਂ ਕਾਹਨੂੰ ਪ੍ਰਮਾਤਮਾ ਨੂੰ ਅਰਦਾਸ ਕਰਾਂ ਮੈਂ ਤਾਂ ਉਨ੍ਹਾਂ ਦੇ ਸਮਰਥੱਕਾਂ ਨਾਲ ਹਮਦਰਦੀ ਹੀ ਪ੍ਰਗਟ ਕਰਦੀ ਹਾਂ, ਦੁਨੀਆਂ ਤੋਂ ਤਾਂ ਸਭ ਨੇ ਜਾਣਾ ਹੈ, ਪਰ ਅਗੇਤਾ ਜਾਣਾ ਦੁੱਖਦਾਈ ਹੁੰਦਾ ਹੈ, ਕੰਵਲ ਹੋਰੀ ਤਾਂ ਸਦੀ ਪੂਰੀ ਕਰ ਗਏ, ਬੀਬੀ ਜੀ ਚਲੋ ਹਾਲੀ ਹੋਰ ਸਮਾਂ ਭੋਗ ਸਕਦੇ ਸਨ, ਪਰ ਹੱਡ ਗੋਡੇ ਰਗੜਨ ਨਾਲੋਂ ਕੂਚ ਭਲਾ।
 ਸਮਾਪਨ ਕਰਦੀ ਹੋਈ ਰਵਿਦਾਸ ਭਾਈਚਾਰੇ ਨੂੰ ਵਧਾਈ ਦਿੰਦੀ ਹਾਂ, ਮੈਂ ਗੁਰੂ ਰਵਿਦਾਸ ਜੀ ਦੀ ਬਹੁਤ ਕਦਰਦਾਨ ਹਾਂ ਜਿੰਨਾਂ ਗੁਰੂ ਨਾਨਕ ਦੇਵ ਜੀ ਤੋਂ ਕਿੰਨਾ ਸਮਾਂ ਪਹਿਲਾਂ ਜਨ ਸੁਧਾਰ ਤੇ ਜੀਵਨ ਜਾਂਚ ਨੂੰ ਨਿਮਰਤਾ ਨਾਲ ਉਪਦੇਸ਼ ਦਿੱਤੇ, ਸਭ ਨੂੰ ਉਨ੍ਹਾਂ ਦੇ ਆਗਮਨ 'ਤੇ ਪ੍ਰਭੂ ਕੋਲ ਅਰਦਾਸੀ ਹੋਣਾ ਬਣਦਾ ਹੈ। ਕੁਝ ਕੁੜੱਤਣ ਭਰੇ ਅੱਖਰਾਂ ਲਈ ਖਿਮਾਂ ਜਾਚਨਾ ਕਰਦੀ ਹਾਂ, ਮਨੁੱਖੀ ਫਿਤਰਤ ਹੈ, ਮੈਂ ਭੀ ਵਿੱਚੋਂ ਹੀ ਹਾਂ।

ਅਨਿਨ ਸੇਵਕ
ਬਲਵਿੰਦਰ ਕੌਰ ਚਾਹਲ ਸਾਊਥਾਲ