image caption:

Vogue ਲਈ ਕੈਟਰੀਨਾ ਨੇ ਕਰਵਾਇਆ ਸਾਲ ਦਾ ਸਭ ਤੋਂ ਹਾਟ ਫੋਟੋਸ਼ੂਟ

ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਅਕਸਰ ਆਪਣੇ ਹੌਟ ਅੰਦਾਜ਼ ਕਰਕੇ ਸੁਰਖੀਆਂ &lsquoਚ ਰਹਿੰਦੀ ਹੈ। ਹਾਲ ਹੀ &lsquoਚ ਕੈਟਰੀਨਾ ਨੇ Vogue ਮੈਗਜ਼ੀਨ ਲਈ ਹੌਟ ਫੋਟੋਸ਼ੂਟ ਕਰਵਾਇਆ ਹੈ। ਇਸ ਫੋਟੋਸ਼ੂਟ ਦੀਆਂ ਤਸਵੀਰਾਂ &lsquoਚ ਕੈਟਰੀਨਾ ਦਾ ਗਾਰਜ਼ੀਅਸ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਇਹ ਤਸਵੀਰਾਂ ਸੋਸ਼ਲ ਮੀਡੀਆ &lsquoਤੇ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ।
 
ਕੈਟਰੀਨਾ ਲਈ ਇਹ ਫੋਟੋਸ਼ੂਟ ਇਸ ਸਾਲ ਦਾ ਸਭ ਤੋਂ ਹੌਟ ਫੋਟੋਸ਼ੂਟ ਲੱਗ ਰਿਹਾ ਹੈ। ਕੈਟਰੀਨਾ ਨੇ ਇਸ ਫੋਟੋਸ਼ੂਟ ਨਾਲ ਜੁੜਿਆ ਇਕ ਵੀਡੀਓ ਵੀ ਇੰਸਟਾਗ੍ਰਾਮ &lsquoਤੇ ਸ਼ੋਅਰ ਕੀਤਾ ਹੈ ਜਿਸ &lsquoਚ ਉਸਦਾ ਹੌਟ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਦੱਸਣਯੋਗ ਹੈ ਕਿ ਕੈਟਰੀਨਾ ਜਲਦ ਹੀ &lsquoਟਾਈਗਰ ਜ਼ਿੰਦਾ ਹੈ&rsquo &lsquoਚ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨਾਲ ਨਜ਼ਰ ਆਵੇਗੀ। ਬੀਤੇ ਦਿਨੀਂ ਇਸ ਫਿਲਮ ਦਾ ਟਰੇਲਰ ਅਤੇ 2 ਗੀਤ ਰਿਲੀਜ਼ ਹੋ ਚੁੱਕੇ ਹਨ ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਹੈ।
 
ਨਿਰਦੇਸ਼ਕ ਅਲੀ ਅੱਬਾਸ ਦੇ ਨਿਰਦੇਸ਼ਨ &lsquoਚ ਬਣੀ ਸਲਮਾਨ-ਕੈਟਰੀਨਾ ਸਟਾਰਰ ਫਿਲਮ &lsquoਟਾਈਗਰ ਜ਼ਿੰਦਾ ਹੈ&rsquo 22 ਦਸੰਬਰ ਨੂੰ ਸਿਨੇਮਾਘਰਾਂ &lsquoਚ ਰਿਲੀਜ਼ ਹੋਵੇਗੀ।
ਦੱਸ ਦੇਈਏ ਕਿ ਹਾਲ ਹੀ ਵਿੱਚ ਇਸ ਫਿਲਮ ਦੀ ਪ੍ਰਮੋਸ਼ਨ ਲਈ ਕੈਟਰੀਨਾ ਕੈਫ ਬਿੱਗ-ਬੌਸ ਘਰ ਵਿੱਚ ਆਈ ਸੀ।
 
ਅਕਸਰ ਦੇਖਿਆ ਗਿਆ ਹੈ ਕਿ ਜਦੋਂ ਵੀ ਕੈਟਰੀਨਾ ਕੈਫ &lsquoਬਿੱਗ-ਬੌਸ&rsquo ਵਿੱਚ ਆਉਂਦੀ ਹੈ ਤਾਂ ਸਲਮਾਨ ਖਾਨ ਉਨ੍ਹਾਂ ਦੇ ਸਾਹਮਣੇ ਆਪਣਾ ਦਿਲ ਖੋਲ ਕੇ ਰੱਖ ਦਿੰਦੇ ਹਨ। ਬੇਸ਼ਕ ਉਹ ਅਜਿਹਾ ਮਜ਼ਾਕ ਵਿੱਚ ਹੀ ਕਰਦੇ ਹਨ ਪਰ ਅਕਸਰ ਦੇਖਿਆ ਗਿਆ ਹੈ ਕਿ ਮਜ਼ਾਕ ਵਿੱਚ ਵੀ ਉਹ ਦਿਲ ਦੀ ਗੱਲ ਖੁੱਲੇਆਮ ਕਹਿ ਜਾਂਦੇ ਹਨ।
 
ਇਸ ਵੀਕੈਂਡ ਦਾ ਵਾਰ ਵਿੱਚ ਵੀ ਕੁੱਝ ਅਜਿਹਾ ਹੀ ਦੇਖਣ ਨੂੰ ਮਿਲਿਆ।ਸਲਮਾਨ ਨੇ ਕੈਟਰੀਨਾ ਦੇ ਨਾਲ ਗੇਮ ਖੇਡਿਆ ਅਤੇ ਉਨ੍ਹਾਂ ਦਾ ਦਿਲ ਟਟੋਲਣ ਦੀ ਕੋਸ਼ਿਸ਼ ਕੀਤੀ। ਜਿਸ ਵਿੱਚ ਕਈ ਗੱਲਾਂ ਬਾਹਰ ਆਈਆਂ ਅਤੇ ਇਹ ਗੱਲ ਸਾਫ ਦਿਖੀ ਕਿ ਸਲਮਾਨ ਖਾਨ ਦੇ ਦਿਲ ਵਿੱਚ ਹੁਣ ਵੀ ਕੈਟਰੀਨਾ ਦੇ ਲਈ ਕੁੱਝ ਫੀਲਿੰਗਜ਼ ਹਨ।
 
ਸਲਮਾਨ ਨੇ ਕੈਟਰੀਨਾ ਨੂੰ ਦੋ ਹੀਰੋ ਦੀ ਤਸਵੀਰਾਂ ਦਿਖਾਈਆਂ ਅਤੇ ਉਨ੍ਹਾਂ ਵਿੱਚੋਂ ਇੱਕ ਹੀਰੋ ਨੂੰ ਚੁਨਣ ਦੇ ਲਈ ਕਿਹਾ ਤਾਂ ਪਹਿਲਾਂ ਅਨਿਲ ਕਪੂਰ ਅਤੇ ਅਕਸ਼ੇ ਖੰਨਾ ਦੀ ਤਸਵੀਰ ਆਈ ਕੈਟਰੀਨਾ ਨੇ ਅਨਿਲ ਨੂੰ ਚੁਣਿਆ।ਫਿਰ ਅਨਿਲ ਅਤੇ ਅਕਸ਼ੇ ਕੁਮਾਰ ਤਾਂ ਅਕਸ਼ੇ ਨੂੰ ਚੁਣਿਆ ਫਿਰ ਸ਼ਾਹਰੁਖ ਖਾਨ ਅਤੇ ਅਕਸ਼ੇ ਦੀ ਆਈ ਤਾਂ ਉਨ੍ਹਾਂ ਨੇ ਅਕਸ਼ੇ ਨੂੰ ਹੀ ਚੁਣਿਆ ਫਿਰ ਆਮਿਰ ਅਕਸ਼ੇ ਵਿੱਚੋਂ ਕੈਟਰੀਨਾ ਨੇ ਆਮਿਰ ਨੂੰ ਚੁਣਿਆਂ ।
 
ਅੁਸ ਤੋਂ ਬਾਅਦ ਵਾਰੀ ਆਈ ਡਿਟੈਕਟਰ ਟੈਸਟ ਦੀ ਆਈ ਤਾਂ ਕੈਟਰੀਨਾ ਨੇ ਸਲਮਾਨ ਦੀ ਖਬਰ ਲਈ।ਕੈਟਰੀਨਾ ਕੈਫ ਨੇ ਸਲਮਾਨ ਖਾਨ ਤੋਂ ਸਵਾਲ ਪੁੱਛੇ। ਕੈਟਰੀਨਾ ਕੈਫ ਨੇ ਸਲਮਾਨ ਖਾਨ ਤੋਂ ਪੁਛਿਆ ਕਿ ਕੀ ਤੁਸੀ ਵਿਆਹ ਕਰੋਗੇ ਜਾਂ ਨਹੀਂ ? ਸਲਮਾਨ ਨੇ ਕਿਹਾ ਕਿ ਲੋਕ ਕਹਿੰਦੇ ਹਨ ਕਿ ਵਿਆਹ ਕਰਨ ਦੀ ੳੇੁਮਰ ਨਿਕਲ ਗਈ ਹੈ ਤਾਂ ਕੈਟਰੀਨਾ ਬੋਲੀ ਤੁਸੀਂ ਵਿਆਹ ਕਰ ਸਕਦੇ ਹੋ।
 
ਫਿਰ ਆਮਿਰ ਅਤੇ ਸਲਮਾਨ ਖਾਨ ਵਿੱਚੋਂ ਕਿਸੇ ਇੱਕ ਨੂੰ ਚੁਨਣਾ ਸੀ ਤਾਂ ਕੈਟਰੀਨਾ ਤਾਂ ਕੈਟਰੀਨਾ ਨੇ ਕਿਹਾ ਕਿ ਮੈਂ ਸਲਮਾਨ ਨੂੰ ਰੱਖਾਂਗੀ।ਜਦੋਂ ਕਿ ਸਲਮਾਨ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਇੱਕ ਅਦਾਕਾਰਾ ਚੁਨਣੀ ਹੋਵੇ ਤਾਂ ਉਹ ਕੇਵਲ ਕੈਟਰੀਨਾ ਦਾ ਹੀ ਨਾਮ ਲੈਣਗੇ ਉਨ੍ਹਾਂ ਨੇ ਸੋਨਾਕਸ਼ੀ ਸਿਨਹਾ ਅਤੇ ਦੀਪਿਕਾ ਪਾਦੁਕੋਣ ਦੇ ਨਾਮ ਨੂੰ ਵੀ ਮਨਾ ਕਰ ਦਿੱਤਾ।