image caption:

ਕੈਨੇਡਾ ਸਣੇ ਇੰਨ੍ਹਾਂ ਪੰਜ ਦੇਸ਼ਾਂ ‘ਚ ਵਸਦੇ ਭਾਰਤੀਆਂ ਲਈ ਦੂਤਘਰਾਂ ਨੇ ਜਾਰੀ ਕੀਤੀ ਚਿਤਾਵਨੀ

ਅੱਜ ਦੇ ਸਮੇਂ ਵਿੱਚ ਲੋਕਾਂ ਵਿੱਚ ਵਿਦੇਸ਼ ਜਾਣ ਦਾ ਭੂਤ ਜਿਹਾ ਸਵਾਰ ਹੋਇਆ ਪਿਆ ਹੈ।ਕੋਈ ਆਪਣੀ ਜ਼ਿੰਦਗੀ ਬਣਾਉਣ ਜਾਂਦਾ ਹੈ ਤੇ ਕੋਈ ਆਪਣੇ ਟੱਬਰ ਨੂੰ ਪਾਲਣ ਲਈ।ਪਰ ਕਈ ਵਾਰ ਆਪਣਾ ਘਰ ਪਰਿਵਾਰ ਛੱਡ ਕੇ ਗਏ ਲੋਕ ਧੋਖਾਧੜੀ ਦੇ ਸ਼ਿਕਾਰ ਹੋ ਜਾਂਦੇ ਹਨ।ਕਦੇ ਉਹ ਵਿਦੇਸ਼ ਭੇਜਣ ਵਾਲੇ ਟ੍ਰੈਵਲ ਏਜੰਟਾਂ ਦੇ ਹੱਥੇ ਚੜ੍ਹ ਜਾਂਦੇ ਹਨ ਤੇ ਕਦੇ ਆਪਣੇ ਫੋਨ &lsquoਤੇ ਆਉਣ ਵਾਲੀਆਂ ਕਾਲਾਂ ਨਾਲ ਲੁੱਟੇ ਜਾਂਦੇ ਹਨ।

ਅਜਿਹੀ ਹੀ ਸਮੱਸਿਆ ਤੋਂ ਮੁਕਤੀ ਪਾਉਣ ਲਈ ਕਨੇਡਾ,ਫਰਾਂਸ, ਇਟਲੀ, ਸਪੇਨ ਤੇ ਪੁਰਤਗਾਲ &lsquoਚ ਭਾਰਤੀ ਦੂਤਘਰਾਂ ਨੇ ਧੋਖਾਧੜੀ ਦੀਆਂ ਕਾਲਾਂ ਖਿਲਾਫ ਜਨਤਕ ਨੋਟਿਸ ਜਾਰੀ ਕਰਦਿਆਂ ਕਿਹਾ ਹੈ ਕਿ ਅਜਿਹੀਆਂ ਕਾਲਾਂ ਤੋਂ ਬਚਿਆ ਜਾਵੇ, ਜੋ ਕਿ ਕਿਸੇ ਲੈਂਡਲਾਈਨ ਨੰਬਰ ਤੋਂ ਆਉਂਦੀਆਂ ਹਨ ਤੇ ਉਨ੍ਹਾਂ ਤੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਤਾਂ ਅਜਿਹੀਆਂ ਕਾਲਾਂ ਦੇ ਬਾਰੇ ਵਿੱਚ ਪੁਲਸ ਨਾਲ ਸੰਪਰਕ ਕੀਤਾ ਜਾਵੇ।ਤਾਂ ਜੋ ਉਹ ਇਸਦੇ ਪ੍ਰਤੀ ਕਾਰਵਾਈ ਕਰ ਸਕੇ।

ਕੈਨੇਡਾ,ਫਰਾਂਸ &lsquoਚ ਭਾਰਤੀ ਦੂਤ ਘਰ ਨੇ ਪੰਜ ਦਿਨ ਪਹਿਲਾਂ ਨੋਟਿਸ ਜਾਰੀ ਕੀਤਾ ਸੀ, ਜਦੋਂ ਕੈਨੇਡੀਅਨ ਨਿਵਾਸੀ ਵਿਨੋਦ ਕੁਰਵਿਲਾ ਨੂੰ ਇਕ ਕਾਲਰ ਨੇ ਕਿਹਾ ਕਿ ਉਨ੍ਹਾਂ ਨੂੰ ਤੁਰੰਤ ਇਕ ਬੈਂਕ ਖਾਤੇ &lsquoਚ ਹਜ਼ਾਰ ਡਾਲਰ ਜਮ੍ਹਾ ਕਰਵਾਉਣੇ ਹੋਣਗੇ, ਕਿਉਂਕਿ ਉਸ ਦੇ ਇਮੀਗ੍ਰੇਸ਼ਨ ਕਾਗਜ਼ਾਤ ਸਹੀ ਨਹੀਂ ਹਨ। 40 ਸਾਲਾਂ ਕੁਰਵਿਲਾ ਨੇ ਕਿਹਾ ਕਿ ਉਸ ਨੇ ਇਸ ਨੰਬਰ ਬਾਰੇ ਓਟਾਵਾ &lsquoਚ ਭਾਰਤੀ ਹਾਈ ਕਮਿਸ਼ਨ ਨੂੰ ਜਾਣਕਾਰੀ ਦੇ ਦਿੱਤੀ ਹੈ। ਭਾਰਤੀ ਇੰਜੀਨੀਅਰ ਜੋ ਕਿ ਕਰੀਬ 6 ਮਹੀਨੇ ਪਹਿਲਾਂ ਭਾਰਤ ਤੋਂ ਕੈਨੇਡਾ ਆਇਆ ਸੀ, ਨੇ ਦੱਸਿਆ ਕਿ ਮੈਂ ਭਾਰਤੀ ਹਾਈ ਕਮਿਸ਼ਨ ਨਾਲ ਸੰਪਰਕ ਕੀਤਾ ਤੇ ਇਸ ਸਾਰੀ ਘਟਨਾ ਬਾਰੇ ਉਨ੍ਹਾਂ ਨੂੰ ਦੱਸਿਆ ਹੈ।
ਅਧਿਕਾਰੀ ਨੇ ਕਿਹਾ ਕਿ ਅਜਿਹੇ ਸਾਈਬਰ ਅਪਰਾਧਾਂ &lsquoਚ ਅਕਸਰ ਲੋਕਾਂ ਨੂੰ ਪੈਸੇ ਟ੍ਰਾਂਸਫਰ ਕਰਨ ਲਈ ਕਿਹਾ ਜਾਂਦਾ ਹੈ। ਵਿਨੋਦ ਨੇ ਕਿਹਾ ਕਿ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੇ ਮੈਨੂੰ ਪੁਲਸ ਨਾਲ ਸੰਪਰਕ ਕਰਨ ਲਈ ਕਿਹਾ ਕਿ ਤੇ ਇਸ ਸਬੰਧੀ ਸਾਰੀ ਜਾਣਕਾਰੀ ਪੁਲਸ ਨੂੰ ਮੁਹੱਈਆ ਕਰਵਾਉਣ ਦਾ ਸਲਾਹ ਦਿੱਤੀ। ਅਜਿਹੀਆਂ ਹੀ ਕਾਲਾਂ ਸਬੰਧੀ ਫਰਾਂਸ, ਸਪੇਨ, ਇਟਲੀ, ਪੁਰਤਗਾਲ ਦੇ ਦੂਤਘਰਾਂ ਨੇ ਨੋਟਿਸ ਜਾਰੀ ਕੀਤੇ ਹਨ।
ਫਰਾਂਸ ਦੇ ਦੂਤਘਰ ਵਲੋਂ ਜਾਰੀ ਨੋਟਿਸ &lsquoਚ ਕਿਹਾ ਗਿਆ ਹੈ ਕਿ ਭਾਰਤੀ ਵਿਦਿਆਰਥੀਆਂ ਜਾਂ ਹੋਰ ਨਾਗਰਿਕਾਂ ਨੂੰ ਜੇਕਰ 0140505070/71 ਜਿਹੇ ਟੈਲੀਫੋਨ ਨੰਬਰ ਤੋਂ ਕਾਲ ਆਉਂਦੀ ਹੈ ਤਾਂ ਉਹ ਸਾਵਧਾਨ ਰਹਿਣ। ਅਜਿਹੇ ਨੰਬਰ ਤੋਂ ਕਾਲ ਆਉਣ &lsquoਤੇ ਕੋਈ ਟ੍ਰਾਂਸਫਰ ਨਾ ਕੀਤਾ ਜਾਵੇ, ਭਾਰਤੀ ਦੂਤਘਰ ਕਿਸੇ ਵੀ ਤਰ੍ਹਾਂ ਨਾਲ ਕਾਲ ਕਰਕੇ ਪੈਸਿਆਂ ਦੀ ਮੰਗ ਨਹੀਂ ਕਰਦਾ। ਕੈਨੇਡਾ &lsquoਚ ਲਗਭਗ 12 ਲੱਖ ਲੋਕ ਭਾਰਤੀ ਰਹਿੰਦੇ ਹਨ, ਜਿਨ੍ਹਾਂ ਵਿੱਚੋਂ 90 ਫੀਸਦੀ ਮੈਟਰੋਪਾਲੀਟਨ ਤੇ ਹੋਰਨਾਂ ਵੱਡੇ ਸ਼ਹਿਰਾਂ ਵਿੱਚ ਰਹਿੰਦੇ ਹਨ। ਫਰਾਂਸ ਦੇ ਭਾਰਤੀ ਦੂਤਘਰ ਦਾ ਅਨੁਮਾਨ ਹੈ ਕਿ ਫਰਾਂਸ਼ &lsquoਚ ਲਗਭਗ 1,06,000 ਭਾਰਤੀ ਰਹਿੰਦੇ ਹਨ।