image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਨਸਲ, ਕੌਮ, ਭਾਈਚਾਰਾ ਬਚਾਊ ਬਣੋ ਬੀਬੀ ਭਜਾਊ ਨਾ, ਏਕੇ ਬਿਨਾਂ ਦੇਸ਼ ਤਾਂ ਕੀ ਜ਼ਿਲ੍ਹਾ ਨੀ ਮਿਲਣਾ ਸੰਭਲੋ ਹਰ ਥਾਂ ਝੱਜੂ ਨਾ ਪਾਉ, ਰਾਜ਼ੀ ਖੁਸ਼ੀ ਰਹੋ, ਜੀਊਂਦੇ ਰਹੋ, ਰੱਬ ਰਾਖਾ

ਦਯਾ ਰਹਿਤ ਧਰਮ, ਧਰਮ ਨਹੀਂ ਹੁੰਦਾ ਪਰ ਸਿੱਧ ਹੋ ਗਿਆ ਕਿ ਧਰਮ ਰਹਿਤ ਹੈ । ਗਿਆਨ ਧਿਆਨ ਕਿਸ ਕਰਮ ਨਾ ਜਾਣਾ ਗਿਆਨ ਬਿਨਾਂ ਗਿਆਨ ਭੀ ਅਧੂਰਾ ਭਾਵੇਂ ਗਿਆਨ ਭਰੀਆਂ ਪੁਸਤਕਾਂ ਦੀਆਂ ਪੰਡਾਂ ਦੇ ਦਿਉ ਅੰਤਰ ਵਿੱਚ ਤਾਂ ਸੂਝ ਨਾਲ ਹੀ ਵੱਸੂ, ਭੇਂਟ ਕੀਤੀਆਂ ਪੜ੍ਹਨਾ ਅਰੰਭਿਆ ਮਾਣ ਮੱਤੀ ਹੋਈ ਲੜੀਵਾਰ, ਸੂਬੇਦਾਰ ਧਰਮ ਸਿੰਘ ਸੁਜੋ: ਲੇਖ ਪੜ੍ਹਦੀ ਰਹੀ ਸੀ, ਸਿੱਖੀ ਰਹਿਤ ਮਰਿਯਾਦਾ ਤਾਂ ਬੜੇ ਕਿਤਾਬਚੇ ਉਪਲਬਧ ਸਨ ਮਾਰਗ ਕਠਣ ਕਿਥੇ ਪੈਂਡੇ &lsquoਤੇ ਤੁਰ ਹੁੰਦਾ ਹੈ । ਦੀਵਾਲੀ ਹਰ ਸਮੇਂ ਉਹੀ ਕੁਝ ਸੁਣੀ ਦਾ ਸੀ ਬੱਸ ਸ਼ਿੰਗਾਰ ਕੇ ਮੁੱਲ ਵੱਟ ਲਉ, ਫੇਰ ਐੱਸ।ਐੱਸ।ਨਾਰੰਗ ਪਹਿਲਾਂ ਪੜ੍ਹ ਚੁੱਕੀ ਹਾਂ, ਹਿਰਖ ਲਿਖਦੇ ਨੇ ਪੰਗਤ ਦੀ ਮਾਨਤਾ ਮਹਾਨਤਾ :-ਕੀਹਨੂੰ ਨਹੀਂ ਪਤਾ ਨਵੀਂ ਹੈ, ਪਰ ਲੇਖਕ ਸਮੇਂ ਦੇ ਹਾਣੀ ਹੋਣ ਨਾਂ ਕਿ ਕੱਲ੍ਹ ਪਰਸੋ ਦੀਆਂ ਪਰੋਸਣ, ਬੇਹੀਆਂ ਤਾਂ ਖਾਣ ਨੂੰ ਕੋਈ ਭੀ ਤਿਆਰ ਨਹੀਂ ਹੁੰਦਾ ਕਈ ਵਾਰ ਤਾਂ ਸੁਣਦੇ ਹਾਂ ਪਹਿਲਾਂ ਡੰਗਰਾਂ ਨੂੰ ਪਾ ਦੇਈ ਦੀਆਂ ਸੀ, ਇਹ ਲਾਗੂ ਕਰਨ ਤੇ ਜੋਰ ਕਿ ਲੰਗਰ ਪੰਗਤ ਵਿੱਚ ਹੀ ਹੁੰਦਾ ਹੈ, ਛੋਟਾ ਕਰਾਂ ਕਿਹੜੇ ਸਮੇਂ ਦੀਆਂ ਗੱਲਾਂ ਕੀ ਤੁਸੀਂ ਉਹੀ ਰੀਤਾਂ &lsquoਤੇ ਚੱਲ ਰਹੇ ? ਧਿਆਨ ਧਰੋ ਪਹਿਲਾਂ ਬੈਠ ਕੇ ਕੰਮ ਬਹੁਤ ਹੁਣ ਖੜਕੇ ਵਿਦੇਸ਼ੀ ਹੀ ਨਹੀਂ ਦੇਸ਼ ਭੀ ਘੱਟ ਕਿਤੇ ਹਨ ਜੋ ਬੈਠਕੇ ਕੰਮ ਵਾਲੇ ਹਨ, ਬਹੁਗਿਣਤੀ ਖੜਕੇ, ਰਸੋਈ ਭੀ ਖੜਕੇ, ਗੋਡੇ ਗਿੱਟੇ ਉਸੇ ਤਰ੍ਹਾਂ ਦੇ ਬਣ ਗਏ, ਉਮਰ ਨਾਲ ਤਾਂ ਕੁਰਸੀਆਂ ਤੇ ਬੈਠਣਾ ਔਖਾ ਹੈ ਭੁੰਜੇ ਕਿਵੇਂ ? ਪਹਿਲਾਂ ਘਰੀਂ ਭੀ ਭੁੰਜੇ ਹੀ ਬੈਠਦੇ ਸਨ (ਆਮ) ਹੁਣ ਕੁਰਸੀਆਂ, ਸੋਫੇ, ਟੇਬਲ, ਸਟੂਲ, ਖਾਣਾ, ਭਾਣਾ ਤੇ ਪਹਿਨਣਾ ਬਦਲਿਆ, ਗੁਰੂ ਘਰਾਂ ਵਿੱਚ ਸਜਾਵਟਾਂ ਅੰਤਾਂ ਦਾ ਖਰਚਾ, ਸੋਨਾ, ਫੁੱਲ, ਭਰਮਾਰ ਗ੍ਰੰਥੀਆਂ ਦੀ ਤੇ ਪ੍ਰਚਾਰਕਾਂ ਦੀ, ਸ਼੍ਰੋਮਣੀ ਕਮੇਟੀ ਦੇ 18000 ਹਜ਼ਾਰ ਕਾਮੇ ਤਨਖਾਹ ਤੇ ਤੇ ਲੇਖਕ ਆਪਣੀਆਂ ਕਿਤਾਬਾਂ ਉਥੋਂ ਮੁਫ਼ਤ ਛਪਵਾਈ ਇਹ ਗੁਰ ਮਰਿਯਾਦਾ ਹੈ ? ਬੱਸ ਵਾਹ ਵਾਹ ਖੱਟਣ ਲਈ ਬੇਤੁਕੀਆਂ ਲਿਖੋ, ਕੀ ਗੁਰੂਦੁਆਰੇ ਇੰਨਾ ਖਰਚਾ, ਰੁਜ਼ਗਾਰ ਤੇ ਕਰ ਸਕਦੇ ਸੀ, ਤਾਂ ਬੱਸ ਪੰਗਤ ਦੀ ਰੀਤ ਰਿੜਕੀ ਚਲੋ ਜਿਨ੍ਹਾਂ ਬਜ਼ੁਰਗਾਂ ਨੇ ਵਿਦੇਸ਼ੀ ਆ ਕੇ ਚੂਨ ਭੂਨ ਨਾਲ ਮੰਗ ਮੰਗ ਇਹ ਧਰਮ ਦੁਆਰੇ ਉਸਾਰੇ ਅੱਜ ਉਨ੍ਹਾਂ ਨੂੰ ਬੈਠਣ ਲਈ ਕੁਰਸੀ ਚੁੱਭਦੀ ਹੈ, ਜਾਂ ਫੇਰ ਆਖੋ ਜੀ ਨਾ ਆਉਣ ਜੇ ਨਹੀਂ ਪੰਗਤ ਵਿੱਚ ਬੈਠ ਹੁੰਦਾ, ਜਰਾ ਹੋਸ਼ ਕਰਕੇ ਲਿਖੋ, ਰੱਬ ਨੇੜੇ ਨਾ ਸੁਣ ਲਵੇ, ਚੈਨਲਾਂ ਤੇ (ਗੁਰੂ ਗ੍ਰੰਥ) ਲੋਕ ਦਾਨ ਪੁੰਨ ਦੇਣ ਕੋਈ ਜਥੇਦਾਰ, ਪ੍ਰਧਾਨ, ਮੈਂਬਰ, ਲੇਖਕ ਨੀ ਕੁਸਕਦਾ, ਭਾਵੇਂ ਕਦੀ ਗਾਣੇ ਫਿਲਮਾਂ ਭੀ ਲਾ ਦੇਣ ਮਗਰੋਂ ਘੱਟੋ ਘੱਟ ਲੇਖਕ ਤਾਂ ਕੁਝ ਮੱਤ ਤੇ ਧੱਫੇ ਮਾਰਨ :- 
ਹੁਣ ਮੈਂ ਆਪਣੀ ਮੱਤ-ਬੁੱੁਧ ਵੱਲ ਆਵਾਂ, ਡਾਕਟਰ ਦਲਜੀਤ ਸਿੰਘ ਹੋਰਾਂ ਦੀ ਪੁਸਤਕ ਮੋਟੀ ਤੇ ਮੇਰੀ ਮੱਤ ਭੀ ਮੋਟੀ, ਸੱਚ ਲਿਖਾਂ ਨਾ ਤਾਂ ਮੈਂ ਗੁਰਮਤ ਭਾਸ਼ਾ ਸਮਝਦੀ ਹਾਂ ਨਾ ਹੀ ਗਿਆਨ ਭਰੀ ਸਮੱਗਰੀ ਤੇ ਐਸੀ ਸੰਗਤ ਭੀ ਨਹੀਂ ਕੀਤੀ, ਪੜ੍ਹ ਪੜ੍ਹ ਲੋਧੀਏ ਵਾਲੀ ਤਾਂ ਕਰ ਤੀ ਪਰ ਦਰਸ਼ਨਾਂ ਤੱਕ ਹੀ ਸੀਮਤ ਰਹਿ ਗਈ ਚਲੋ ਉਹਦੇ ਲਈ ਮਾਣ ਦੀ ਧੰਨਵਾਦੀ ਤੇ ਸਤਿਕਾਰੀ ਹਾਂ ਸਬਕ ਕੀ ਲਿਆ ਕਿ ਕੱਲ੍ਹ ਤੋਂ ਕੁਝ ਸਿੱਖ ਅੱਜ ਨੂੰ ਸੰਭਾਲ ਅੱਜ ਤੋਂ ਤਜਰਬਾ ਟੂਮਾਰੋ (ਕੱਲ੍ਹ) ਨੂੰ ਸਾਹਮਣੇ ਲਿਆਵੋ ਅਸੀਂ ਤਾਂ ਹੁਣ ਉਮਰ ਦਰਾਜ ਹਾਂ ਪਰ ਆਪਾਂ ਸਭ ਪ੍ਰਵਾਰਕ ਮੋਹ ਵਿੱਚ ਹੀ ਡੁੱਬੇ ਹਾਂ ਤਾਂ ਭਾਈਚਾਰਾ, ਸਮਾਜ ਤੇ ਭਵਿੱਖ ਭੀ ਚੌੜਾ ਪਰਿਵਾਰ ਹੈ ਆਪਾਂ ਅਕਲ ਵਿਹੂਣੇ ਨਾ ਬਣੀਏ, ਅਕਲਮੰਦ ਬਣੀਏ ਕਹਾਵਤ ਜੋ ਕੱਲ ਕਰਨਾ ਸੋ ਅੱਜ ਜੋ ਅੱਜ ਸੋ ਅੱਬ, ਸਭ ਕੁਝ ਬਦਲ ਜਾਂਦਾ ਹੈ ਭਾਈ ਸੱਚ ਭੀ ਬਦਲੋ ਜਬ੍ਹਲ ਤਿਆਗੋ । ਕੁਝ ਵਰੇ੍ਹ ਹੋਏ ਇਕ ਨੌਜਵਾਨ ਨੇ ਹਾਸੇ ਵਿੱਚ ਗੱਲ ਸੁਣਾਈ ਕਹਿੰਦਾ ਪ੍ਰਚਾਰਕਾਂ ਦੀ ਸੁਣ ਅੰਟੀ (ਗੁਰੂ ਨਾਨਕ ਦੇਵ) ਪਤਨੀ ਕਹਿੰਦੀ ਸੁਆਮੀ ਜੀ ਆਪ ਤਾਂ ਬਾਹਰ ਰਹਿੰਦੇ ਹੋ, ਸਾਡਾ ਭੀ ਦੇਖੋ, ਗੁਰੂ ਜੀ ਕਹਿੰਦੇ ਭਾਗਮਾਨੇ ਤੂੰ ਕੀ ਆਖਦੀ ਹੈ ਤੇਰੇ ਕੋਲ ਤਾਂ ਸਭ ਕੁਝ ਹੈ (ਗੁਰੂ ਗੋਬਿੰਦ ਸਿੰਘ) ਵੱਲ ਦੇਖ ਸਾਰਾ ਵੰਸ਼ ਵਾਰਤਾ, ਆਹ ਸਾਡਾ ਧੁਰਾ ਹੈ । ਭੈਣ ਨਾਨਕੀ ਜੀ ਨੇ ਤਾਂ ਭਰਜਾਈ ਨੂੰ ਇਹ ਆਖਿਆ ਸੀ ਕਿ ਤੈਨੂੰ ਕੀ ਘਾਟਾ ਹੈ ਤਾਂ ਉਹ ਪੇਕੀ ਚਲੇ ਗਈ ਸੀ । ਬਦਲਾਅ ਭੀ ਹਨ ਪਰ ਮਨੁੱਖੀ ਸੁਭਾਅ ਠੋਸ ਭੀ ਹਨ ਅਕਸਰ ਸੁਣੀਦਾ ਹੈ ਕਿ ਗੁਰੂ ਦਸਮੇਸ਼ ਕਹਿੰਦੇ ਸਨ, ਦੇਖਣ ਆਇੳ ਜਗਤ ਤਮਾਸ਼ਾ, ਸਭ ਦੇਖ ਰਹੇ ਹੋਣਗੇ ਕਿਵੇਂ ਸਾਰੇ ਪੰਡਾਲ ਵਿੱਚ ਤਾਂ ਪੰਜ ਲੱਭੇ ਅੰਮ੍ਰਿਤ ਅਭਿਲਾਸ਼ੀ ਹੁਣ ਜਣਾ ਕਣਾਂ ਜੀ ਬੱਸ ਅੰਮ੍ਰਿਤਧਾਰੀ ਹੋਵੋ, ਕਦੀ ਨਹੀਂ ਸੋਚਿਆ ਕਿ ਅੰਮ੍ਰਿਤ ਛਕਣਾ ਤੇ ਧਾਰਨੀ ਹੋਣਾ ਇਕ ਨਹੀਂ, ਅੰਮ੍ਰਿਤ ਛਕਣਾ ਤਾਂ ਹੁਣ ਰਵਾਜ ਹੈ। ਕੁਝ ਇਹ ਦਿਖਾਉਣ ਲਈ ਮੈਂ ਤਾਂ ਅੰਮ੍ਰਿਤਧਾਰੀ ਹਾਂ ਕੋਈ ਕੰਮ ਘੜੰਮ ਭੀ ਕਰੇ ਤਾਂ ਬਚਾਅ ਜੀ ਅੰਮ੍ਰਿਤਧਾਰੀ ਹੈ ਅੜੂਹੇ ਵਰਤੋ, ਇਸ ਸਪਤਾਹ ਹੋਲਾ ਮਹੱਲਾ ਬੜੇ ਅਸਚਰਜ ਢੰਗ ਹਨ ਬਾਣੇ ਵਿੱਚ ਸਿੰਘ ਸਟਾਲ ਲਾਈ ਆਪਣੀਆਂ ਪੁਸਤਕਾਂ ਵੇਚ ਰਹੇ ਹਨ ਇਕ ਕੋਈ ਗਾਜੀ ਚੈਨਲੀ ਘੰਟਾ ਭਰ ਭਾਸ਼ਨ ਦੇਵੇ ਜੀ ਆਹ ਪਰਿਵਾਰ ਲੁੱਟ ਗਿਆ ਦੂਹੋ ਦੂਹੀ ਭਾਸ਼ਨ ਅਖੀਰ ਹਾਂ ਜੀ ਅਸੀਂ ਹਰ ਥਾਂ ਇਹ ਪੁਸਤਕਾਂ ਦੀ ਸੇਵਾ ਕਰਦੇ ਹਾਂ ਇਕ ਵੇਚਣ ਤੇ ਲਾਇਆ ਚਲੋ ਹੋਰ ਸਟਾਲ ਭੀ ਸਨ ਪਰ ਇਹ ਤਾਂ ਭਾਸ਼ਨ ਦੇਵੇ ਵਾਰਤਾ ਕਿ ਹੋਲਾ ਮਹੱਲਾ ਗੁਰੂ ਜੀ ਨੇ ਸਜਾਇਆ ਸੀ ਦਿਨੋ ਦਿਨ ਜੋੜ ਜੋੜ ਕੇ ਮੰਤਵ ਪੂਰਤੀਆਂ ਹੋ ਰਹੀਆਂ ਹਨ, ਇਕ ਹੋਰ ਸਿੰਘਾਂ ਦਾ ਜਥਾ ਖੜ੍ਹਾ ਜੀ ਅਸੀਂ ਪੱਗਾਂ ਦਾ ਲੰਗਰ ਲਉਂਦੇ ਹਾਂ ਹਰ ਥਾਂ ਅਕਾਲ ਤਖ਼ਤ &lsquoਤੇ ਭੀ, ਦੱਸੋ ਜੀਹਨੂੰ ਇਹ ਨਹੀਂ ਪਤਾ ਕਿ ਲੰਗਰ ਹਾਲ ਵਿੱਚ ਭੋਜਨ ਵਰਤਦਾ ਹੈ, ਸਟਾਲਾਂ ਨੂੰ ਲੰਗਰ ਨਹੀਂ ਆਖ ਸਕਦੇ ਭਾਵੇਂ ਪੱਗਾਂ ਫਰੀ ਦੇਣ ਪਰ ਲੰਗਰ ਨਹੀਂ, ਇਹ ਦਵਾਈਆਂ ਭੀ ਲੰਗਰ, ਕੱਪੜੇ ਭੀ ਲੰਗਰ, ਆਹ ਕਿਸਾਨ ਮੋਰਚੇ ਵਾਲੇ ਕਹਿੰਦੇ ਜੀ ਟੈਂਟਾਂ ਦਾ ਲੰਗਰ ਲਿਆਉਣ, ਗੱਲ ਕੀ ਕਿ ਗਿਆਨ ਤਾਂ ਹੈ ਨਹੀਂ ਬੱਸ ਧਰਮ ਨੂੰ ਹਿੱਤ ਲਈ ਵਰਤ ਰਹੇ ਹਨ, ਮੰਨਣ ਵਾਲੇ ਨਹੀਂ ਹਨ ਸਗੋਂ ਖਿੱਲੀ ਉਡਾਉਣੇ ਹਨ । ਉਨ੍ਹਾਂ ਨਾਲੋਂ ਵੱਧ ਅਫਸੋਸ ਕਿ ਸਾਡੇ ਧਾਰਮਿਕ ਆਗੂ ਤਾਂ ਕੀ ਅਕਾਲ ਤਖ਼ਤ, ਸ਼੍ਰੋਮਣੀ ਕਮੇਟੀ ਦਾ ਭੀ ਗਿਆਨ ਨਹੀਂ ਕੀ ਜਥੇਦਾਰ ਨੂੰ ਇਹ ਸੁਣਦਾ ਨਹੀਂ ਕਿ ਕੀ ਬੋਲਦੇ ਨੇ ਜਦੋਂ ਸਾਹਮਣੇ ਪੱਗਾਂ ਦਾ ਹੀ ਲੰਗਰ ਆਖਣ ਤੇ ਝੁਰਮਟ ਪਾਈ ਵੰਡਣ, ਕੀ ਜਥੇਦਾਰ ਨੂੰ ਇਹ ਅਦੇਸ਼ ਦੇਣੇ ਨਹੀਂ ਬਣਦੇ ਕਿ ਪਰੰਪਰਾਵਾਂ ਤੇ ਪਹਿਰਾ ਦੇਣ ਕਮੇਟੀ ਕਰਮਚਾਰੀ ਉਹ ਤਾਂ ਆਪ ਜੋਤ ਦਾ ਹੋਕਾ ਦੇਵੇ, ਹੁਣ ਦੇਖੋ ਧਾਮੀ ਸਾਹਬ ਕਹਿੰਦੇ ਸਰੋਪੇ ਨਾ ਵੰਡੋ ਤੇ ਆਹ ਪ੍ਰਤਾਪ ਸਿੰਘ ਸਕੱਤਰ ਕੱਲ੍ਹ ਹੀ ਫੜਾਵੇ ਵੰਡਣ ਲਈ, ਦੱਸੋ ਹੁਕਮ ਕੌਣ ਮੰਨੂੰ ਹੋਲਾ ਮਹੱਲਾ ਭੀ ਮੇਲਾ ਬਣ ਗਿਆ ਹੈ, ਧਾਰਮਿਕਤਾ ਕਿਥੇ ਹੈ ? ਮੈਂ ਆਪ ਜੀ ਨੂੰ ਸੰਬੋਧਨ ਹੋਵਾਂ ਕਿ ਮੈਂ ਧਾਰਮਿਕ ਮਨ, ਧੁੰਨ, ਅਧਿਅਨ ਵਿੱਚ ਪਰਪੱਕ ਨਹੀਂ, ਕੋਈ ਪੜ੍ਹਾਈ ਨਹੀਂ ਹਾਂ ਵਕੀਲ ਅੱਗੇ ਕੇਸ ਜਾਂਦਾ ਹੈ ਉਹ ਸਬੂਤ-ਤੱਥ ਤੇ ਸਥਿਤੀ ਖਰੋਚ ਕੇ ਕੇਸ ਜੱਜ ਅੱਗੇ ਪੇਸ਼ ਕਰਦਾ ਹੈ ਤੇ ਅੱਗੋਂ ਫੈਸਲਾ ਉਹਦਾ, ਇਸੇ ਦਿਸ਼ਾ ਵਿੱਚ ਮੈਂ ਤਾਂ ਤੁਹਾਡੇ ਅੱਗੇ ਸਾਰਾ ਮਲ੍ਹਵਾ ਰੱਖਦੀ ਹਾਂ ਜੱਜ ਤੁਸੀਂ ਹੋ ਤੇ ਧਰਮ ਅਦਾਰੇ ਦੇਖਣ ਕਿ ਕੀ ਧਰਮ ਦਾ ਸਹੀ ਅਰਥਾਂ ਵਿੱਚ ਨਿਰਮਾਣ ਹੈ, ਪ੍ਰਚਾਰਕ ਤਾਂ ਵਿੱਚੇ ਸੋਸ਼ਲ ਮੀਡੀਏ ਦੀ ਵਰਤੋਂ ਕਰੀ ਜਾਂਦੇ ਨੇ ਵਿੱਚੇ ਸਾਧਾਂ ਦੇ ਡੇਰਿਆਂ ਸ਼ਰਧਾਲੂ ਜਿਨ੍ਹਾਂ ਨੇ ਅਸਲ ਵਿੱਚ ਧਰਮ ਨੂੰ ਰਲਾਵਟ ਕੀਤੀ ਕਿ ਇਹ ਆਪਣੀ ਹੋਂਦ ਬਣਾ ਲੈਣ, ਸੱਚ ਤਾਂ ਇਹ ਹੈ ਕਿ ਡੇਰੇ ਅੰਗ੍ਰੇਜ਼ ਹਕੂਮਤ ਵੇਲੇ ਦੀ ਦੇਣ ਹਨ, ਡੇਰੇ ਦੇ ਜੋ ਕਾਰਕੁੰਨ ਸਨ ਫੌਜ ਤੋਂ ਹੀ ਆਏ ਸਨ, ਬਾਬਾ ਨੰਦ ਸਿੰਘ ਕਲੇਰਾਂ ਵਾਲੇ, ਈਸ਼ਰ ਸਿੰਘ ਗੜ੍ਹੇਵਾਲੇ, ਅੱਗੋਂ ਰਾਹ ਖੁੱਲ੍ਹ ਗਿਆ ਹੁਣ ਟਕਸਾਲਾਂ ਦਾ ਰਵਾਜ ਬਗਲੀ ਚੁੱੁਕ ਚੋਗਾ ਪਾ ਕੇ ਵੱਡੀ ਕਿਰਪਾਨ ਫੜਕੇ ਪੱਗ ਗੋਲ ਯਾਨੀ ਅੱਡਰੀ ਦਿੱਖ ਬੱਸ ਆਮ ਦੁਖੀ ਸੁਖੀ ਤੇ ਲਗੌੜ ਮਗਰ ਲੱਗ ਕੇ ਇਨ੍ਹਾਂ ਦਾ ਬੋਲਬਾਲਾ ਇਨ੍ਹਾਂ ਨੂੰ ਦੇਖ ਕੇ ਹੋਰ ਐਥੇ ਵਾਲੇ ਔਥੋਂ ਵਾਲੇ ਬਾਬਾ ਜੀ ਫੇਰ ਹੁਣ ਤਾਂ ਜੱਥੀਆਂ ਦੇ ਪਤਾ ਨਹੀਂ ਕੌਣ ਬੱਸ ਚੈਨਲ ਰੱਬ ਜੀਉਂਦਾ ਰਹੇ, ਬੈਠ ਜਾਂਦਾ ਹੈ ਲੈ ਕੇ ਉਹ ਅੱਗੋਂ ਖਾ ਪੀ ਕੇ ਤਕੜੇ ਹੋ ਕੇ ਸਿਆਸੀਆਂ ਨੂੰ ਭੰਡ ਕਿਸੇ ਨੂੰ ਉੱਚਾ ਚੁੱਕ ਸਾਧਨ ਪੱਕੇ ਬੋਲਦਾ ਕੋਈ ਤਾਂ ਨਹੀਂ ਕਿਉਂਕਿ ਉਹ ਆਪ ਆਪਣਾ ਖੋਖਾ ਪੱਕਾ ਕਰਦੇ ਨੇ । ਇਕ ਕਲਪਤ ਜਿਹੀ ਸੋਚ ਸਾਂਝੀ ਕਰਨੀ ਚਾਹੁੰਦੀ ਹਾਂ ਕਿ ਜੇਕਰ ਸਭ ਧਰਮ ਸਬਰ ਸੰਤੋਖ ਭਾਣੇ ਦੇ ਮੰਨਣ ਵਾਲੇ ਬਣ ਸਕਣ ਤਾਂ ਸੰਸਾਰ ਸਤਿਯੁੱਗ ਬਣ ਸਕਦਾ ਹੈ, ਆਪਾਂ ਭਵਿੱਖ ਨੂੰ ਇਸ ਰੂਪ ਵਿੱਚ ਦੇਖ ਕੇ ਅਨੁਭਵ ਕਰ ਸਕਦੇ ਹਾਂ ਇਸ ਕਲਯੁੱਗ ਦੇ ਘੋਰ ਘੁੱਪ ਅੰਨੇ੍ਹਰ ਤੋਂ ਪਿੱਛੋਂ ਸ਼ਾਇਦ ਪ੍ਰਭੂ, ਪ੍ਰਮੇਸ਼ਰ ਇਹ ਬਦਲਾਅ ਲਿਆ ਦੇਵੇ ਤੇ ਦੁਨੀਆਂ ਅੱਡਰੀ ਹੋਵੇਗੀ ਸਾਡੇ ਜੀਵਨ ਵਿੱਚ ਨਹੀਂ, ਇਸ ਵੇਲੇ ਤਾਂ ਸ੍ਰਿਸ਼ਟੀ ਨੇਰ੍ਹਗਰਦੀ ਦੀ ਹੈ । ਆਏ ਦਿਨ ਕਹਿਰ ਦੀਆਂ ਵਾਰਦਾਤਾਂ ਘਟਨਾਮਾਂ, ਚਲੋ ਇਹ ਸਾਡੇ ਵੱਸ ਦਾ ਰੋਗ ਨਹੀਂ ਆਉ ਜੀਵਨ ਵਿੱਚ ਪਸਰਿਆ ਬਦਰੰਗ ਦੇਖੀਏ, ਸਾਡੇ ਦੇਸ਼ ਵਿੱਚ ਭੀ ਚੋਣਾਂ ਹਨ ਲੰਡਨ ਵਿੱਚ ਤਾਂ ਕੇਵਲ ਲੰਡਨ ਅਸੈਂਬਲੀ ਹੀ ਹਨ, ਕੌਂਸਲ ਦੀਆਂ ਨਹੀਂ, ਬਾਕੀ ਥਾਈਂ ਹਨ ਦੇਖੋ ਕਿਹੜੀ ਥਾਂ ਬਦਲ ਹੁੰਦਾ ਹੈ, ਲੇਬਰ ਜਾਂ ਟੋਰੀ, ਸਾਡੇ ਤਾਂ ਮੇਅਰ ਨੇ ਬੜਾ ਦੁਖੀ ਕੀਤਾ ਸੀ ਲੱਗਦਾ ਫੇਰ ਗੱਲ ਪੈਜੂ, ਪੰਜਾਬ ਵਿੱਚ ਕੱਲ ਬੜਾ ਭੂਚਾਲ ਜਦੋ ਜੱਦੀ ਕਾਂਗਰਸੀ ਕਤਲ ਕੀਤੇ ਮੁੱਖ-ਮੰਤਰੀ ਬੇਅੰਤ ਸਿੰਘ ਦਾ ਪੋਤਾ ਹੀ ਰਵਨੀਤ ਬਿੱਟੂ ਭਾਜਪਾ ਵਿੱਚ ਜਾ ਵੜਿਆ, ਅਖੇ ਹੋਰ ਭੀ ਮਗਰੇ ਆ ਰਹੇ ਹਨ ਸ਼ਾਇਦ ਜਲੰਧਰ ਦਾ ਭੀ ਰਿੰਕੂ ਗਿਆ, ਉਧਰ ਅਕਾਲੀ-ਭਾਜਪਾ ਕਹਿੰਦੇ ਹੁਣ ਨੀ ਆੜੀ ਨਹੀਂ ਨਿਭਣੀ ਯਾਰ ਮੱਕਾਰਾ, ਆਪਣੇ ਹੀ ਗਡ੍ਹੀਰੇ ਤੇ ਚੱਲਾਂਗੇ, ਜਾਖੜ ਸਾਹਬ ਚਲੋ ਆਪਣਾ ਤਾਣ ਲਾ ਹਟੇ ਪਰ ਅਕਾਲੀ ਦਲ ਲਈ ਧਰਨੇਕਾਰੀ ਦੁਬਿਧਾ ਦਾ ਕਾਰਨ ਹਨ ਲਿਖਦੀ ਜਾਵਾਂ ਕਿਸਾਨ ਆਗੂਆਂ ਨੇ ਤਾਂ ਫੇਰ ਭੀ ਨਹੀਂ ਲਿਫਣਾ ਸਾਧਾਰਣ ਕਿਸਾਨ ਪੇਂਡੂ ਭਾਵੇਂ ਅਕਾਲੀ ਦਲ ਨੂੰ ਪਛਾਣ ਜਾਣ, ਰਹੀ ਗੱਲ ਹਿੰਦੂ ਵੋਟ ਦੀ ਪਤਾ ਨਹੀਂ ਪੰਜਾਬੀ ਰਹਿਣਗੇ ਜਾਂ ਦਿੱਲੀ, ਭਾਈਚਾਰੇ ਵਿੱਚ ਤਾਂ ਹੱਲ ਚੱਲ ਮੱਚੂਗੀ, ਮਾਨ-ਸਰਕਾਰ ਦੀ ਕੁੰਡਲੀ ਭੀ ਸਹੀ ਨਹੀਂ ਲੱਗਦੀ, ਹੰਕਾਰ-ਫੂੰਕਾਰ ਡੇਗੂ ਜਰੂਰ ਪਰ ਅੰਤ ਭਾਜਪਾ ਭੀ ਭਲੀ ਤੇ ਨਹੀਂ ਦੇਖੋ ? ਪੰਜਾਬ ਦੇ ਲੋਕ ਚਲੋ ਜੋ ਆਮਦ ਹੈ ਉਹ ਤਾਂ ਸਾਡੀ ਸਭਿਯਤਾ ਤੋਂ ਅਣਜਾਣ ਮੰਨ ਲਵੋ ਪਰ ਆਪਣੇ ਦੇਖੋ ਮੱਤਹੀਣ, ਕਿਸਾਨ ਆਪਣੀ ਧਰਤੀ &lsquoਤੇ ਹੀ ਹੱਲੇ ਬੋਲੀ ਜਾਂਦੇ ਨੇ ਸੁਹਿਰਦ ਨੇ ? ਇਸ ਵੇਲੇ ਪਾਲ ਸਿੰਘ ਫਰਾਂਸ ਦਾ ਬਿਆਨ ਅਸੀਂ ਅਕਾਲੀ ਦਲ ਦੇ ਵਿਰੁੱਧ ਨਹੀਂ ਬਾਦਲ ਪਰਿਵਾਰ ਦੇ ਹਾਂ, ਜੇਕਰ ਕੋਈ ਆਖੇ ਅਸੀਂ ਇਨਸਾਫ ਮੋਰਚੇ ਦੇ ਵਿਰੱੁਧ ਨਹੀਂ ਪਾਲ ਸਿੰਘ ਤੇ ਗੁਰਚਰਨ ਸਿੰਘ (ਬਾਪੂ) ਵਿਰੁੱਧ ਗੱਲ ਢੁੱਕਦੀ ਹੈ, ਲੋੜ ਨਹੀਂ ਸੀ ਆਪਸੀ ਖੁੰਦਕ ਦੀ, ਉਧਰ ਸਾਡੀ ਸੁਪਰੀਮ ਕੋਰਟ ਦੇ ਜੱਜ ਸਾਹਬ ਸੁਣੋ ਕੀ ਸੰਦੇਸ਼ ਹੋਲੇ ਮਹੱਲੇ ਤੇ :- ਹਰ ਸਿੱਖ ਪ੍ਰਚਾਰਕ ਬਣੇ ਹਾਲੇ ਪ੍ਰਚਾਰਕਾਂ ਦੇ ਲਾਏ ਪੌਦੇ ਘੱਟ ਨੇ ਘੜੀਸੀ ਫਿਰਦੇ ਨੇ ਮਾਲੀਆਂ ਨੂੰ ਭੀ, ਦੂਜਾ ਜੀ ਸੰਘਰਸ਼ੀ ਬਣੋ ਜਥੇਦਾਰ ਜੀ ਜ਼ਿੰਦਗੀ ਪਹਿਲਾਂ ਹੀ ਦੁਸ਼ਵਾਰ ਹੈ, ਹੋਰ ਔਕੜਾਂ ਬਣਦਾ ਤਾਂ ਇਹ ਹੈ ਕਿ ਹਰ ਇਕ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਵਾਹਿਗੁਰੂ ਨੂੰ ਹਰ ਪਲ ਮਨ ਵਿੱਚ ਧਾਰੋ, ਭੈਅ ਵਿੱਚ ਰਹੋ, ਲੋਕੀ ਝਗੜਿਆਂ ਤੋਂ ਤੰਗ ਤਾਂ ਨਸ਼ੇ ਵਿੱਚ ਜੁੜੇ ਤੁਸੀਂ ਹੋਰ ਲੜਾਈਆਂ ਲਈ ਤਿਆਰੀਆਂ, ਦੱਸੋ ਇਹ ਉਨ੍ਹਾਂ ਦੇ ਪੇਸ਼ੇ ਲਈ ਗ੍ਰੰਥੀਆਂ ਲਈ ਤੇ ਪ੍ਰਚਾਰਕਾਂ ਲਈ ਤਾਂ ਟਕਸਾਲ ਹੈ ਪਰ ਆਮ ਬੰਦਾ ਤਾਂ ਬੌਂਦਲ ਜਾਂਦਾ ਹੈ ਕਿ ਕਿਹੜਾ ਸੰਘਰਸ਼ ਸਿੱਖ ਕੌਮ ਕੁਰਾਹੇ ਪਉਣਿਆਂ ਦੇ ਮਾਰ ਲਈ, ਇਹ ਜਥੇਦਾਰ ਜੱਜ ਨਹੀਂ ਬੱਸ ਗ੍ਰੰਥੀ ਨੇ, ਧਾਮੀ ਸਾਹਬ ਭੀ ਵਕੀਲ ਨੇ ਪਰ ਕੋਈ ਸੁਧਾਰ ਵੱਲ ਨੀਤੀ ਨਹੀਂ ਘੜੀ, ਬਾਕੀ ਪੰਜਾਬ ਦੀ ਤਾਂ ਹੁਣ ਸਥਿਤੀ ਨਿੱਤ ਨਿਘਾਰੂ ਹੀ ਹੋਊ ਕੋਈ ਭੀ ਪਾਰਟੀ ਦਾ ਪਲੜਾ ਭਾਰੂ ਨਹੀਂ, ਬੱਸ ਫੜੋ ਫੜਾਈ, ਤੁਹਮਤ ਬਾਜੀ ਜਿਦਾਂ ਵਾਦਾਂ ਨਾਲੇ ਐੱਮ।ਪੀ। ਕਰ ਭੀ ਕੀ ਸਕਦੇ ਨੇ ਫੀਤੇ ਹੀ ਹਨ ਕੇਂਦਰ ਤਕੜੀ, ਸਾਡੇ ਆਪਣੇ ਦੇਸ਼ ਵਿੱਚ ਭੀ ਕੌਂਸਲਾਂ ਦੀਆਂ ਚੋਣਾਂ ਨੇ ਪਰ ਗੱਲ ਚੈਨਲਾਂ ਤੇ ਪੰਜਾਬ ਦੀ ਚੱਲੂ, ਕੱਲ ਹੈਰਾਨੀ ਹੋਈ ਇਕ ਪੰਜਾਬ ਚੈਨਲ ਪ੍ਰਸਾਰਨ ਵਾਲੇ ਤੇ ਇਥੋਂ ਦੀਆਂ ਕੌਂਸਲਾਂ ਦੇ ਬੈਂਕਰਪਸੀ ਤੇ ਖਰਚਿਆਂ ਤੇ ਨੀਤੀਆਂ ਬਾਰੇ ਸੁਣਿਆ ਪਹਿਲੀ ਵਾਰ ਹੀ, ਚਲੋ ਅਰੰਭ ਤਾਂ ਹੋਇਆ, ਉਹ ਕਹਿੰਦੇ ਫੇਰ ਹੋਰ ਮੁੱਦਾ ਲਿਆਵਾਂਗੇ, ਹੁਣ ਪੰਜਾਬ ਦੇ ਪੱਤਰਕਾਰ ਉਤਾਵਲੇ ਨੇ ਕਿ ਐੱਨ।ਆਰ।ਆਈ। ਦਿਲਚਸਪੀ ਨੀ ਦਿਖਾ ਰਹੇ, ਪਹਿਲਾ ਸੁਰਮਾਂ ਹੀ ਮਟਕਾ ਲੈਣ ਆਪ ਵੇਲੇ ਧਾਂਦਲੇਗਰਦੀ ਮਨੀ ਕਿਵਂੇ ਕਿਥੇ ਗਿਆ ਕਿਧਰੇ ਲਾਂਡਰਿੰਗ ਵਿੱਚ ਨਾ ਫੱਸ ਜਾਣ ਹੁਣ ਤਾਂ ਇਹ ਧੁੜਕੂ ਖਾਊ, ਬਹੁਤੀ ਖਿੱਲੀ ਨਹੀਂ ਅੱਗੇ ਦੀ ਤਰ੍ਹਾਂ ਪੈਣੀ, ਯੂ।ਟੀਊਬਾਂ ਭਾਵੇਂ ਕਮਾ ਲੈਣ, ਬੜੀ ਹੈਰਾਨ ਹੋਈ ਬੀਬੀ ਜਗੀਰ ਕੌਰ ਦੀ ਫੇਰੀ ਸੁਆਗਤ ਅਕਾਲੀ ਤਾਂ ਡਰਦੇ ਚੁੱਪ ਹੀ ਰਹਿੰਦੇ ਨੇ ਪਰ ਹੁਣ ਪੈਣਗੇ ਮਗਰ ਜਾਂ ਨਹੀਂ, ਬੜੀ ਦੁਖੀ ਹੋਈ ਪੜ੍ਹਕੇ ਕਿ 26 ਸਾਲਾ ਜਵਾਨ ਗੁਰਪ੍ਰੀਤ ਸਿੰਘ ਇਲਫੋਰਡ ਤੋਂ ਭਾਰਤੀ ਦੂਤਾਵਾਸ ਨੂੰ ਖਾਲਿਸਤਾਨੀ ਸੰਸਥਾ ਅਜ਼ਾਦੀ ਮੋੜਨ ਗਈ ਤੇ ਧੂੰਆਂ ਧਾੜ ਭਾਸ਼ਨ, ਜੀ ਹੁਣ ਅਸੀਂ ਕੁਝ ਕਰਕੇ ਹੀ ਦਿਖਾਵਾਂਗੇ, ਉਕਸਾਹਟ ਵਿੱਚ ਆ ਕੇ ਮੁੰਡਾ ਸਾਊਥਾਲ ਭਾਰਤੀ ਪ੍ਰੇਮੀ ਜਸ਼ਨ ਮਨਾ ਰਹੇ ਸਨ ਤਾਂ ਇਹ ਝਪਟਣ ਲਈ ਪਹੁੰਚ ਗਿਆ, ਕਿਥੇ ਇਲਫੋਰਡ, ਸਿੰਘ ਸਭਾ ਬੈਠਾ ਰਿਹਾ ਅੰਤ ਫਸਾਦ ਵਿੱਚ ਫੜਿਆ ਗਿਆ ਹੁਣ 28 ਮਹੀਨੇ ਸਲਾਖਾਂ ਪਿੱਛੇ, ਲਿਖਦੀ ਜਾਵਾਂ ਕਿ ਮੁੰਡਾ ਵਿੱਦਿਆਰਥੀ ਤੋਂ ਸ਼ਰਨਾਰਥੀ ਅਰਜ਼ੀ ਕਰਤਾ, ਸ਼ਾਇਦ ਉਹ ਅਰਜ਼ੀ ਠੋਸ ਕਰਨ ਲਈ ਕੁੱਦਿਆ ਹੋਵੇ ਹੁਣ ਕੀ ਕਿਸੇ ਸੰਸਥਾ ਨੇ ਕੇਸ ਲੜਿਆ ਪਤਾ ਨਹੀਂ, ਪਰ ਇਸ ਸੰਸਥਾ ਨੂੰ ਜਰੂਰ ਤਕਰੀਰਾਂ ਵਿੱਚ ਸਾਵਧਾਨੀ ਵਰਤਣੀ ਚਾਹੀਦੀ ਹੈ, ਜਵਾਨ ਭੜਕਾਹਟ ਵਿੱਚ ਆ ਕੇ ਜੀਵਨ ਹੀ ਤਬਾਹ ਕਰ ਬੈਠਣਾ ਕੀ ਲਾਭ ? ਬਾਕੀ ਪ੍ਰੇਸ਼ਾਨੀ ਕਿ ਅੱਜ ਇਕੋ ਰੱਬ ਤੋਂ ਚੱਲਦੇ ਚੈਨਲ ਨੇ ਦਿੱਲੀ ਮਾਰਕਾ ਭਾਸ਼ਨ ਲਿਆਂਦਾ ਕੌਣ ਕਾਂਗਰਸੀ ਸੁਖਰਾਜ ਸਿੰਘ ਮਿਆਨੀ ਵਾਲਾ ਮੋਰਚਾ ਜਦੋਂ ਦਾਣੇ ਮੁੱਕ ਗਏ ਤਾਂ ਕਾਂਗਰਸ ਦੇ ਭੀ ਬਹੁਤ ਦਿਆਲੂ ਸੁਖਪਾਲ ਸਿੰਘ ਖਹਿਰਾ ਦਾ ਸਿਰ &lsquoਤੇ ਹੱਥ ਸੀ, ਹੁਣ ਸਭਨਾਂ ਨੂੰ ਹੀ ਰਗੜੀ ਜਾਂਦਾ ਹੈ, ਜੀ ਕੁਰਬਾਨੀ ਵਾਲਿਆਂ ਨੂੰ ਟਿਕਟਾਂ, ਐਨਾ ਭਾਸ਼ਨ ਕਿ ਸਮਝੇ ਮੈਂ ਹੀ ਪੰਜਾਬ ਦਾ ਹਿਤੈਸ਼ੀ ਹਾਂ ਕਿਉਂ ਪਿਤਾ ਦੇ ਧਰਨੇ ਵਿੱਚ ਗੋਲ੍ਹੀ ਵੱਜੀ, ਸਰਕਾਰੋਂ ਭੀ ਪੈਸਾ ਭਰਾ ਨੂੰ, ਸਰਕਾਰੀ ਸਕੂਲ ਵਿੱਚ ਨੌਕਰੀ, ਧਰਨੇ ਵੇਲੇ ਛੜਾ ਤੀ ਰੌਲਾ ਪਾਊ ਬੰਦਾ ਮੇਰਾ ਵਿਚਾਰ ਹੈ ਕਿ ਕੋਈ ਭੀ ਦੇਸ਼, ਸਟੇਟ ਹੋਵੇ ਵਿਰੋਧੀ ਧਿਰ ਤਕੜੀ ਹੋਵੇ ਤਾਂ ਲੋਕਾਂ ਦੀ ਭਲਾਈ ਪਰ ਪੰਜਾਬ ਦੇ ਤਾਂ ਪੰਛੀ ਭੀ ਬੋਲਦੇ ਨੇ ਆਹ ਚੈਨਲ ਤੇ ਪੱਤਰਕਾਰ ਬੋਲੀ ਜਾ ਰਿਹਾ ਹੈ, ਜੀ ਮੈਂ ਅਖ਼ਬਾਰ ਵਿੱਚ ਕੰਮ ਕਰਦਾ ਸੀ (ਪੰਜਾਬ) ਪੱਤਰਕਾਰ ਨੀ ਸਰਕਾਰ ਚਲਾਉਂਦੇ ਹੁੰਦੇ ਪਰ ਸਰਕਾਰ ਪੱਤਰਕਾਰ ਜਰੂਰ ਚਲਾਉਂਦੀ ਹੁੰਦੀ ਹੈ ਸੱਚ ਹੈ ਪੱਤਰਕਾਰ ਤਾਂ ਮਗਰ ਫਿਰਦੇ ਨੇ ਦਿਉ ਕੀ ਦਿੰਦੇ ਹੋ, ਹੁਣ ਸਭ ਨੂੰ ਫਾਡੀ ਆਪ ਗਾਡੀ ਇਹ ਲੋਕ ਪੰਜਾਬ ਦੇ ਹਿਤੈਸ਼ੀ ਨਹੀਂ, ਸਗੋਂ ਵੈਰੀ ਹਨ । ਭਾਵੇਂ ਢੀਂਡਸਾ ਬਾਪ-ਬੇਟਾ ਅਕਾਲੀ ਦਲ ਵਿੱਚ ਮੁੜ ਆਏ, ਪਰ ਮੈਂ ਆਪਣੀ ਅਸੂਲੀ ਲਿਖਤ ਤੋਂ ਪਿਛਾਂਹ ਨਹੀਂ ਮੁੜ ਸਕਦੀ, ਮੇਰੇ ਲਈ ਜੋ ਇਨ੍ਹਾਂ ਦੋ ਸਾਲ ਭਸੂੜੀ ਪਾਈ ਬਿਆਨ ਦਿੱਤੇ ਹਨ ਬੀਬੀ ਜਗੀਰ ਕੌਰ ਨਾਲ ਭੀ ਉਹੀ ਨੀਤੀ ਰੱਖੂੰਗੀ, ਅਕਾਲੀ ਦਲ ਦੀ ਸਮਰਥੱਕ ਹਾਂ ਪਰ ਅਸੂਲ ਨੇ ਜੇਕਰ ਉਨ੍ਹਾਂ ਨੂੰ (ਤਿੰਨਾਂ ਨੂੰ) ਸੰਗ ਨੀ ਲੱਗਦੀ ਤਾਂ ਕੀ ਮੈਂ ਲਾਹ ਧਰਾਂ, ਸਿਆਸਤਾਂ ਭੂਤਨੀਆਂ ਨੇ । ਡਾਕਟਰ ਗੁਰਪ੍ਰੀਤ ਕੌਰ ਭਗਵੰਤ ਘਰ ਪੁੱਤਰੀ ਆਈ, ਤੰਦਰੁਸਤ, ਭਾਗਸ਼ਾਲੀ ਹੋਵੇ, ਬੱਚੇ ਖੁਸ਼ੀ ਹਨ ਅੱਲਾ ਸਭ ਨੂੰ ਦੇਵੇ, ਪ੍ਰਮਾਤਮਾਂ ਅੱਗੇ ਅਰਦਾਸਾ ਕਰੀਏ ਕਿ ਅਮਨ-ਸ਼ਾਂਤੀ ਦੇ ਸੁਭਾਗ ਬਖ਼ਸ਼ੇ, ਕਰੋਪੀ ਦੂਰ ਕਰੇ, ਨਿਆਮਤਾ ਦੇਵੇ, ਸੁਮੱਤ ਦਾ ਦਾਨ ਮੰਗੀਏ, ਉਹਦੇ ਘਰ ਬੜਾ ਕੁਝ ਹੈ ਦਯਾ ਕਰੇ ।
ਵਿਸ਼ੇਸ਼ ਸੂਚੀ
ਸੰਪਾਦਕ ਜੀ
ਜਾਣਕਾਰੀ ਨਸ਼ਰ, ਖਬਰਾਂ ਤੇ ਚੈਨਲੀ ਬਹਿਸ ਮੈਨੂੰ ਤਾਂ ਸਾਂਝ ਪਾਉਣ ਦਾ ਅਵਸਰ ਹੈ ਦਾਅਵਾ ਨਹੀਂ, ਕਰਮਵਾਰ : ਵਿਦੇਸ਼ਾਂ ਤੋਂ (ਆਮ ਪਾਰਟੀ) ਨੂੰ ਲੋੜ੍ਹੇ ਦਾ ਪੈਸਾ ਗਿਆ, ਵਸੀਲਾ ਜਾਇਜ਼ ਜਾਂ ਨਜਾਇਜ਼ ? ਹੁਣ ਫਰ੍ਹੋਲੀ ਹੋਣ &lsquoਤੇ ਕਈ ਕੁਝ ਸਾਹਮਣੇ ਆਊ । ਦੂਜੀ ਖ਼ਬਰ ਉਡੀ ਸੀ ਕਿ ਉਦੋਂ ਕੇਜਰੀਵਾਲ ਮੋਗੇ ਕਿਸੇ ਖਾਲਿਸਤਾਨੀ ਦੇ ਘਰ ਠਹਿਰੇ ਸਨ ਕੀ ਸੱਚ ? ਤੀਜੀ ਪੰਜਾਬ ਵਿੱਚ ਇਨਚਾਰਜ ਲਾਇਆ ਰਾਘਵ ਚੱਢਾ ਅੱਜ ਕੱਲ੍ਹ ਯੂ।ਕੇ। ਹੈ ਅਤੇ ਲੇਬਰ ਐੱਮ।ਪੀ। ਪ੍ਰੀਤ ਕੌਰ ਗਿੱਲ ਸ਼ੈਡੋ ਵਿਦੇਸ਼ ਮੰਤਰੀ ਨੂੰ ਮਿਲੇ, ਫੋਟੋ ਨਸ਼ਰ ਪਰ ਬੀਬੀ ਕਹਿੰਦੀ ਮੇਰੀ ਡਿਊਟੀ ਹੈ । ਲਿਖਣਾ ਉੱਚਿਤ ਹੀ ਹੋਵੇਗਾ ਕਿ ਬੀਬੀ ਗਿੱਲ ਤੇ ਤਨਮਨ ਸਿੰਘ ਢੇਸੀ ਸਿੱਖ ਐੱਮ।ਪੀ। ਹਨ ਨਾ ਕਿ ਬਰਤਾਨਵੀ ਜਨਤਾ ਦੇ, ਕੋਈ ਹਰਜ ਨਹੀਂ ਫੈਡਰੇਸ਼ਨ ਜੇ (ਆਮ ਪਾਰਟੀ) ਸਮਰਥੱਕ ਹੈ, ਹਰ ਇਕ ਨੂੰ ਹੱਕ ਹੈ ਕਿਸੇ ਪਾਰਟੀ ਵਿੱਚ ਸਮਰਥੱਕ ਹੋਣ ਦਾ ਪਰ ਲੁੱਕਵਾਂ ਕਿਉਂ, ਇਹ ਇਤਰਾਜ਼ ਹੈ ਕਿ ਗੁਰੂ ਘਰਾਂ &lsquoਤੇ ਕਬਜ਼ੇ ਕਰਕੇ ਅਦਾਰੇ ਬਣਾਉ ਤੇ ਪੈਸਾ ਸੰਗਤਾਂ ਦਾ ਉਡਾਉ, ਲੋਕਾਂ ਨੂੰ ਧਮਕਾ ਕੇ ਰੱਖੋ ਜੀ ਖਾਲਿਸਤਾਨ ਲੈ ਰਹੇ ਹਾਂ, ਜੇ ਬੋਲੇ ਤਾਂ ਨਾਸਾਂ ਭੰਨਾਂਗੇ ਹੁਣ ਸੁਰਲੋ ਸੁਰਲੀ ਹੈ ਕਿ ਕੁਝ ਗਰਮ ਸੁਭਾਅ ਜਾਂ ਦੇਸ਼ ਪ੍ਰੇਮੀ ਭੱਜਦੇ ਨੇ ਕਿ ਇਹ ਦੇਸ਼ ਤਾਂ ਈਸਾਈ ਮਜ਼੍ਹਬ ਪਰ ਘੱਟ ਗਿਣਤੀ ਵਾਲੇ ਤਿਹਾਰ ਜੋਰਾਂ &lsquoਤੇ ਮਨਾ ਹੋ ਰਹੇ ਹਨ, ਸਾਡੇ ਮੱਧਮ : ਅਸੀਂ ਪੁਰਾਣੇ ਸਮੇਂ ਦੀ ਮੂਰਤ ਸਾਹਮਣੇ ਰੱਖ ਵਿਚਾਰ ਕੀਤਾ ਕਿ ਹਿੰਦੂਸਤਾਨ &lsquoਤੇ ਅੰਗ੍ਰੇਜ਼ ਹਕੂਮਤ ਸਿੱਖ ਭੀ ਉੱਚੇ ਉੱਚੇ ਅਹੁਦਿਆਂ ਤੇ ਸਨ ਪਰ ਰਾਜ ਫਰੰਗੀ ਦਾ ਨੀ ਰਹਿਣ ਦੇਣਾ, ਬੰਬ, ਗਦਰੀ ਬਾਬੇ ਬਰਤਾਨੀਆਂ ਆ ਕੇ ਗੋਲੀ ਨਾਲ ਹਲਾਕ ਕੀਤਾ, ਕੀ ਮੈਂ ਲਿਖ ਸਕਦੀ ਹਾਂ ਕਿ ਹੁਣ ਹਿੰਦੂਸਤਾਨੀ, ਸਿੱਖ ਤੇ ਹੋਰ ਕੌਮਾਂ ਇਸ ਦੇਸ਼ ਵਿੱਚ ਆ ਕੇ ਕੌਂਸਲਰ, ਐੱਮ।ਪੀ।, ਪ੍ਰਧਾਨ ਮੰਤਰੀ, ਲਾਰਡ ਬਣ ਗਏ ਇਹ ਸਰਕਾਰ ਦਾ ਰਾਜ ਤੇ ਭਾਈਵਾਲੀ ਨਹੀਂ, ਭਵਿੱਖ ਵਿੱਚ ਕੋਈ ਇਹ ਵਿਚਾਰਧਾਰਾ ਤੇ ਪਿਛੋਕੜ ਤਵਾਰੀਖ ਪੜ੍ਹ ਦੇਸ਼ ਭਗਤੀ ਨੀ ਜਾਗੂ ? ਹੁਣ ਟੀ।ਵੀ। &lsquoਤੇ ਬਹਿਸ ਸੀ ਕਿ ਸਾਡੇ ਤਿਹਾਰ ਪਿਛਾਂਹ ਸਿੱਟੋ ਘੱਟ ਗਿਣਤੀ ਅੱਗੇ, ਤਾਜ਼ਾ ਖ਼ਬਰ ਲੰਡਨ ਮੇਅਰ ਸਦੀਕ ਖਾਨ ਕਰਕੇ ਕਿਸੇ ਨੇ ਆਖ ਦਿੱਤਾ ਕਿ ਲੰਡਨਸਥਾਨ ਬਣ ਗਿਆ, ਉਹਦੇ &lsquoਤੇ ਤੰਜ, ਬੀਬੀ ਟੋਰੀ ਪਾਰਟੀ ਦੀ ਉਮੀਦਵਾਰ (ਸੂਜਨ ਹਾਲ) ਔਖੀ ਹੋਈ ਸਵਾਲ ਤੇ ਕਿ ਕੁਝ ਲੋਕ ਹEੜਥਯ ੈੂੜਧਸ਼ ਬੋਲਦੇ ਨੇ, ਉਹ ਕਹਿੰਦੀ ਮੈਨੂੰ ਤਰਲੋਮੱਛੀ ਸਦੀਕ ਖਾਨ ਦੇ ਲੰਡਨ ਵਿੱਚ 12।50 ਪੌਂਡ ਕਾਰਾਂ ਤੇ ਜ਼ਜੀਏ ਦੀ ਹੈ, ਦੁਹਾਈ ਲੇਬਰ ਦੀ, ਸਾਰ-ਅੰਸ਼ ਹੈ ਕਿ ਦੇਸ਼ ਦਾ ਭਵਿੱਖ ਚਿੰਤਾਚਨਕ ਹੈ, ਗੜਗੱਜ ਸਿੰਘੋ ਸਮਾਂ ਵਿਚਾਰੋ, ਸਭ ਦੇ ਮੌਰ ਭਨਾਉਂਗੇ ਧੂੰਆਂ ਛੱਡ ਭਾਸ਼ਨਾਂ ਨਾਲ ਸੁਝਾਅ ਹੈ, ਨਸਲ, ਕੌਮ, ਭਾਈਚਾਰਾ ਬਚਾਊ ਬਣੋ ਬੀਬੀ ਭਜਾਊ ਨਾ, ਏਕੇ ਬਿਨਾਂ ਦੇਸ਼ ਤਾਂ ਕੀ ਜ਼ਿਲ੍ਹਾ ਨੀ ਮਿਲਣਾ ਸੰਭਲੋ ਹਰ ਥਾਂ ਝੱਜੂ ਨਾ ਪਾਉ, ਰਾਜ਼ੀ ਖੁਸ਼ੀ ਰਹੋ, ਜੀਊਂਦੇ ਰਹੋ, ਰੱਬ ਰਾਖਾ ।
-ਬਲਵਿੰਦਰ ਕੌਰ ਚਾਹਲ ਸਾਊਥਾਲ