image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਨਾਨਕ ਜਾਣੇ ਚੋਜ਼ ਨਾ ਤੇਰੇ

(ਗੁਰੂ ਨਾਨਕ ਦੇਵ) ਤਾਂ ਪ੍ਰਮੇਸ਼ਰ ਨੂੰ ਆਖਦੇ ਹਨ ਕਿ ਮੈਨੂੰ ਤੇਰੇ ਕਰਤਵਾਂ ਦੀ ਸਾਰ ਨਹੀਂ, ਪੂਰਨ ਰੂਪ ਵਿੱਚ ਉਹ ਪ੍ਰਭੂ ਨੂੰ ਮੰਨਦੇ ਹਨ । ਪਰ ਅਸੀਂ ਇਹ ਅਰਥ ਕੱਢਦੇ ਹਾਂ ਕਿ ਅਸੀਂ ਗੁਰੂ ਨਾਨਕ ਜੀ ਤੇਰੇ ਚੋਜ਼ ਨਹੀਂ ਜਾਣਦੇ । ਪੁਰਾਤਨ ਸਮਾਂ ਤਾਂ ਬੇਸਮਝੀ ਦਾ ਪਸ਼ੂ ਪ੍ਰੇਤ ਬੁੱਧੀ ਦਾ ਸੀ ਤਾਂ ਹੀ ਕੀ ਕੀ ਕਹਿਰ ਉਦੋਂ ਹੁੰਦੇ ਸਨ, ਪਰ ਗੁਰੂ ਕਾਲ ਤਾਂ ਬੜਾ ਸੁਘੜਤਾ ਵਾਲਾ ਸੀ, ਕਿਵੇਂ ਧਰਮਾਂ ਦੇ ਲਿਖਤੀ ਪੁਸਤਕਾਂ ਦੇ ਰੂਪ ਵਿੱਚ, ਕਲਮਾਂ, ਦੁਆਤਾਂ, ਸਿਆਹੀ, ਕਾਗਜ਼ ਆਦਿ, ਫੇਰ ਲੇਖਕ ਇਹ ਸਭ ਪਹਿਲਾਂ ਉਪਲਬਧ ਸੀ ਜਦੋਂ ਗੁਰੂ ਜੀ ਸੰਸਾਰ &lsquoਤੇ ਪ੍ਰਗਟ ਹੋਏ ਉਦੋਂ ਬਹੁਤ ਸੁਧਾਰ ਆ ਚੁੱਕੇ ਸਨ, ਗੁਰੂ ਜੀ ਕਿਉਂਕਿ ਹਿੰਦੂ (ਉਸ) ਵੇਲੇ ਸਨਾਤਨ ਪ੍ਰਥਾ ਚੱਲਦੀ ਸੀ, ਸਭ ਰਲ੍ਹ ਮਿਲ ਕੇ ਕੁਦਰਤ ਦੇ ਸੋਮਿਆਂ ਦੀ ਪੂਜਾ ਕਰਿਆ ਕਰਦੇ ਸਨ, ਸਭ ਧਰਮ ਹੀ ਕਿਸੇ ਨੇ ਕਿਸੇ ਰੂਪ ਵਿੱਚ, ਪਰ ਜਦੋਂ ਸਾਂਝੇ ਭਾਈਚਾਰੇ, ਰਹਿਣੀ ਬਹਿਣੀ ਬੋਲੀ ਭਾਸ਼ਾ ਭੀ ਉਹੀ ਉਦੋਂ ਸੰਸਾਰ ਅੱਜ ਵਾਂਗੂੰ ਇਕ ਪਿੰਡ ਨਹੀਂ ਸੀ, ਵਸੀਲੇ ਨਹੀਂ ਸਨ ਫੇਰ ਵੀ ਦੁਨੀਆਂ ਦੇ ਹਿੱਸਿਆਂ ਵਿੱਚ ਪਸਰਦੇ ਗਏ ਧਰਮ ਇਕ ਦੂਜੇ ਤੋਂ ਲੈਂਦੇ ਦਿੰਦੇ ਗਏ ਤੇ ਪਰ ਪਹਿਲੀ ਧਾਰਮਿਕ ਪੁਸਤਕ (ਹਿੰਦੂ ਗੀਤਾ) ਪਰ ਭਾਸ਼ਾ ਸੰਸਕ੍ਰਿਤ, ਈਸਾਈ ਮੱਤ ਵੱਖਰੀ ਜਿਹੀ ਅੰਗ੍ਰੇਜ਼ੀ, ਕੁਝ ਦੂਨੀਆਂ ਭਾਸ਼ਾ ਵਿੱਚੋਂ ਅੱਖਰ ਲਿਖੀ ਆਪਣੀ, ਹੁਣ ਸੰਸਕ੍ਰਿਤ ਕੇਵਲ ਵਿਦਵਾਨ ਪੰਡਤ ਹੀ ਪੜ੍ਹਦੇ ਸਨ (ਪੰਡਤ ਅੱਖਰ ਅੱਜ ਭੀ ਅੰਗ੍ਰੇਜ਼ਾਂ ਵਿੱਚ ਪ੍ਰਚੱਲਤ ਹੈ) ਪਰ ਪੇਂਡੂ ਵਿਚਾਰੇ ਬ੍ਰਾਹਮਣ ਤਾਂ ਉਨ੍ਹਾਂ ਹੱਥੋਂ ਦੁਬੱਲੇ ਜਾਂਦੇ ਸਨ ਜਿਮੇ ਅੱਜ ਸਾਨੂੰ ਆਹ ਪ੍ਰਚਾਰਕ, ਹੁਣ (ਗੁਰੂ ਨਾਨਕ ਦੇਵ ਜੀ) ਦਾ ਸਫਰ ਆ ਰਿਹਾ ਹੈ, ਹਰ ਧਰਮ, ਕਬੀਲੇ, ਨਸਲ ਵਿੱਚ ਕੁਰੀਤਾਂ ਘੁਸੜ ਹੀ ਜਾਂਦੀਆਂ ਕੁਦਰਤਾਂ ਦੇ ਰੰਗ, ਨਸਲਾਂ, ਧਰਮਾਂ ਵਿੱਚ ਬਦਲ ਇਸੇ ਸੰਦਰਭ ਵਿੱਚ ਹਰ ਧਰਮ ਨੇ ਆਪਣੀਆਂ ਮੱਢਲੀਆਂ ਪੁਸਤਕਾਂ ਮਗਰੋਂ ਹੋਰ ਨਾਮਾਂ ਥੱਲੇ ਵੱਖਰੇ ਕਿਤਾਬਚੇ ਛਾਪੇ ਹਿੰਦੂ ਵੇਦ ਉਪਨਿਸ਼ਦ ਆਦਿ ਬਾਈਬਲ ਤੋਂ ਹੋਰ ਕੁਰਾਨ ਤੋਂ ਹੋਰ ਸਿੱਖਾਂ ਨੇ ਭੀ ਦੇਖ ਲਵੋ ਪ੍ਰਕਾਸ਼, ਗੁ: ਪ੍ਰਕਾਸ਼, ਹੋਰ ਪਤਾ ਨਹੀਂ ਕਿੰਨੇ ਕੁ ਅੱਜ ਉਨ੍ਹਾਂ ਤੋਂ ਕਥਾ ਹੋ ਰਹੀਆਂ ਹਨ, ਤਰੈਯਾ ਚਰਿੱਤਰ, ਬਚਿੱਤਰ ਨਾਟਕ ਭੀ ਅਪਣਾਈ ਫਿਰਦੇ ਨੇ (ਗੁਰੂ ਗੋਬਿੰਦ ਸਿੰਘ) ਜੋੜਕੇ, ਫਰੋਲ ਕੇ ਦੇਖੋ ਕਿ ਕੀ ਉਹ ਧਰਮ ਕਸਵੱਟੀ &lsquoਤੇ ਪੂਰਾ ਉਤਰਦੇ ਹਨ ਜਿੰਨਾ ਸਿੱਖ ਧਰਮ ਸਰਲ ਸਾਦਾ ਸੀ ਉਨਾ ਹੀ ਗੁੰਝਲਦਾਰ ਕਰ ਧਰਿਆ ।
ਪਾਂਧਿਆਂ ਦੀ ਰੀਸ :- (ਗੁਰੂ ਨਾਨਕ ਦੇਵ ਜੀ) ਤਾਂ ਕੁਰੀਤਾਂ, ਕੁਰਹਿਤਾਂ ਦੇ ਅਲੋਚਕ ਤੇ ਸੁਧਾਰ ਹਾਮੀ ਅਸੀਂ ਅੱਜ ਸਭ ਮੋੜ ਲਿਆਏ ਗੁਰੂ ਜੀ ਦੀ ਲੜਾਈ ਬ੍ਰਾਹਮਣਾਂ ਨਾਲ ਨਹੀਂ ਪਾਂਧਿਆਂ ਨਾਲ ਸੀ ਜੋ ਢਕੌਂਸਲੇ ਲਾ ਕੇ ਰੋਜ਼ੀ ਰੋਟੀ ਦੇ ਸਾਧਨ ਬਣਾ ਰਹੇ ਸਨ, ਪਰ ਪੰਡਤ ਜਾਤੀ ਵੰਡ ਵਿੱਚ ਵਿਸ਼ਵਾਸੀ ਸਨ ਤੇ ਖੱਤਰੀ (ਗੁਰੂ ਜੀ) ਆਪਣੀ ਜਾਤ ਨੂੰ ਨੀਮੀ ਨਹੀਂ ਸਨ ਮੰਨਦੇ ਭਾਵੇਂ ਹੋਰਾਂ ਨੂੰ ਉਸ ਬਸਤੇ ਵਿੱਚ ਰਹਿਣ ਦਿਉ, ਆਹ ਸੀ ਅਸਲੀ ਖੁੰਦਕ ਅੱਗੋਂ ਫੇਰ ਰਾਜ ਭਾਗ ਨਾਲ ਟਕਰਾਅ, ਭਾਵੇਂ ਕਿ ਰਾਜਾ ਹਰ ਵਰਗ ਨੂੰ ਸਹੂਲਤਾਂ ਪ੍ਰਦਾਨ ਤਾਂ ਕਰਦਾ ਸੀ, ਪਰ ਸਭ ਖੁਸ਼ ਨਹੀਂ ਹੁੰਦੇ, ਅੱਜ ਭੀ ਸਰਕਾਰੋ ਜੋ ਲਾਭਕਾਰੀ ਹੈ ਗੁਣਵਾਨ ਜੋ ਵਾਂਝੇ ਉਹ ਵਿਰੋਧੀ ਫੇਰ ਯੁੱਧ ਅਰੰਭ ਹੁੰਦਾ ਹੈ, ਅੱਜ ਨਿੰਦਕ, ਵੈਸੇ ਸਾਰਾ ਦਿਨ ਗੁਰੂ ਜਪੀ ਜਾਂਦੇ ਨੇ ਪਰ ਉਨ੍ਹਾਂ ਦੀ ਸਿੱਖਿਆ ਨਹੀਂ ਮੰਨਣੀ, ਆਪਸੀ ਸਾੜ੍ਹਾ ਅੱਜ ਗੁਰੂ ਕਾਲ ਦੀਆਂ ਸਾਖੀਆਂ ਬਣਾ ਲਈਆਂ ਜੋ ਹੁਣ ਦਾ ਵਿਦਵਾਨੀ (ਨੌਜਵਾਨ) ਮੰਨਣ ਨੂੰ ਤਿਆਰ ਨਹੀਂ, ਕਥਾਵਾਚਕ ਸੁਣੋ :- ਜੀ ਗੁਰੂ ਸਾਹਬ ਨੇ ਆਪਣੀ ਉਮਰ ਦੇ ਦਿੱਤੀ, ਜੀ ਜੀਊਂਦੇ ਰੱਖਣ ਲਈ, ਫੇਰ ਮ੍ਰਿਤਕ ਕੋ ਜੀਵਾਲਨ ਹਾਰ ਤਾਂ ਮੈਨੂੰ ਕਿਸੇ ਨੇ ਆਖਿਆ ਕਿ ਜੇਕਰ ਹੁਣ ਇਨ੍ਹਾਂ ਨੂੰ ਪੁੱਛੇ ਕੋਈ ਕਿ ਭਾਈ ਬਾਲ ਗੁਰੂ  ਬੀਮਾਰੀ ਨਾਲ 8 ਸਾਲ ਦੀ ਆਯੂ ਵਿੱਚ ਪ੍ਰਲੋਕ ਗੁਰੂ ਗੋਬਿੰਦ ਸਿੰਘ ਜੀ ਦੇ ਬਾਲ, ਆਪ ਪਹਿਲਾਂ ਭੀ ਗੁਰੂ ਸਾਹਬ ਛੋਟੀ ਉਮਰੇ ਤਾਂ ਫੇਰ ਇਹ ਕੌਤਕ ਕਿਉਂ ਨਾ ਵਾਪਰਿਆ ? ਪਰ ਇਹ ਕਥਾਵਾਚਕਾਂ ਨੇ ਤਾਂ ਧਰਮ ਤੋਂ ਇਕ ਦਿਨ ਮੂੰਹ ਮੋੜ ਹੋਰ ਧਰਮ ਬਣਵਾ ਦੇਣਾ ਹੈ, ਇਹ ਸਭ ਡੇਰੇਵਾਦ ਦੀ ਦੇਣ ਹੈ ਆਹ ਪਿੰਦਰਪਾਲ ਦੀ ਸੁਣੋ ਕਹਿੰਦਾ ਮੇਰੀ ਤਾਂ ਸਭ ਤੋਂ ਪ੍ਰਭਤਾ ਨਾਨਕਸਰੀਆਂ ਨੇ ਕੀਤੀ ਸੀ, ਮੈਨੂੰ ਸਮਝ ਨੀ ਆਉਂਦੀ ਕਿ ਕੀਰਤਨ ਇੰਨਾ ਰਸ ਭਿੰਨਾ ਹੁੰਦਾ ਸੀ ਕਿ ਸੁਨਣ ਤੋਂ ਮਨ ਉਕਤਾਉਂਦਾ ਨਹੀਂ ਸੀ, ਹੁਣ ਉਹ ਕੀਰਤਨੀਏ ਭੀ ਨਹੀਂ ਰਹੇ, ਹਾਂ ਜੋ ਜਥੇ ਨਿੱਜੀ ਹਨ ਉਹ ਠੀਕ ਹਨ ਪਰ ਆਹ ਜੋ ਅਕੈਡਮੀਆਂ ਵਾਲੇ ਇਹ ਕੀਰਤਨ ਨਹੀਂ ਆਪਣੀ ਕਲਾ ਦਾ ਦਿਖਾਵਾ ਕਰਦੇ ਹਨ, ਕਿਵੇਂ ਅੱਡ ਸੀਨ ਕਰਦੇ ਹਨ, ਅਸੀਂ ਸ਼ਬਦ ਸੁਨਣਾ ਕਿ ਤੁਹਾਡਾ ਮੂੰਹ ਦੇਖਣਾ ਕਿਵੇਂ ਬਣਾ ਰਹੇ ਹੋ ਫੇਰ ਕੋਈ ਉੱਪਰ ਨੂੰ ਹੀ ਦੇਖੀ ਜਾਊ ਭਾਈ ਸਹਿਜ ਨਾਲ ਸੰਗਤਾਂ ਨੂੰ ਜੋੜੋ ਸਮਝ ਆਵੇ ਕੁਝ ਪੱਲੇ ਪਵੇ । ਹੁਣ ਮੈਂ ਆਵਾਂ ਕੁਝ ਆਪਣੀ ਅਵੱਲੀ ਜਿਹੀ ਆਦਤ ਵੱਲ, ਲਿਖਤ ਵਿੱਚ ਦੋ ਨੁਕਤੇ ਲਉ ਜੀ ਅੱਜ ਕੱਲ ਖਿੱਚੋਤਾਣ ਦਾ ਕਾਰਨ ? ਕੌਣ ਕਿਹੜੀ ਧਰਮ ਨਸਲ ਵਿੱਚੋਂ ਆਇਆ ਹਿੰਦੂ ਸਾਖੀ, ਕ੍ਰਿਸ਼ਨ ਸੁਦਾਮਾਂ ਬਾਲਪਨ ਦੇ ਮਿੱਤਰ ਕ੍ਰਿਸ਼ਨ ਜੀ ਤਾਂ ਭਗਵਾਨ ਬਣ ਗਏ ਪਰ ਗਰੀਬ ਸੁਦਾਮਾ ਰੋਟੀ ਤੋਂ ਭੀ ਆਹਰੀ, ਪਤਨੀ ਕਹਿੰਦੀ ਸੁਣਾਂਦਾ ਸੈਂ ਮੇਰਾ ਆੜੀ ਸੀ, ਜਾਹ ਜਾ ਕੇ ਮਿਲ ਸ਼ਾਇਦ ਆਪਾਂ ਭੀ ਸੋਖੇ ਹੋ ਜਾਈਏ ਚਲੋ ਜੀ ਸੁਦਾਮਾਂ ਕਹਿੰਦਾ ਫੇਰ ਸੱਤੂ ਦੇਹ ਲੜ ਬੰਨ ਤੇ ਮੈਂ ਉਹਨੂੰ ਯਾਦ ਕਰਾਊਂ, ਦਰਬਾਰ ਜਾ ਵੱੜਿਆ, ਦਰਬਾਰੀ ਹੱਕੇ ਬੱਕੇ ਇਹ ਕੌਣ, ਖੈਰ ਜਾ ਕੇ ਕਹਿੰਦੇ ਭਗਵਾਨ ਜੀ ਇਕ ਫਟੇ ਪੁਰਾਣੇ ਕੱਪੜੇ ਮੰਗਤਾ ਜਿਹਾ ਆਪ ਨੂੰ ਮਿਲਣ ਲਈ ਆਖ ਰਿਹਾ ਹੈ, ਕ੍ਰਿਸ਼ਨ ਜੀ ਕਹਿੰਦੇ ਲੈ ਆਉ ਸੁਦਾਮੇ ਨੂੰ ਦੇਖ ਗਲਵਕੜੀ ਪਾ ਕੋਲ ਬਠਾ ਹੁਕਮ ਦਿੱਤੇ ਇਹਨੂੰ ਨਹਾ ਧੋ ਕੱਪੜੇ ਬਦਲੋ ਰੱਥ ਗੱਤੀਆਂ ਭਰ ਇਹਦੇ ਘਰ ਹਰ ਚੀਜ਼ ਪਚਾਵੋ ਫੇਰ ਕੋਈ ਮਹਿਲ ਵਿੱਚ ਇਹ ਨੂੰ ਉਤਾਰੋ ਯਾਨੀ ਮਿੱਤਰਤਾ, ਨਾਲ ਹੀ ਮੇਰੀ ਦਲੀਲ : ਨਉਂ ਸੁਦਾਮਾ ਹੈ ਉਧਰ ਮੁਸਲਮਾਨ ਸਦਾਮ ਹੁਸੈਨ, ਬਹੁਤੇ ਨਉਂ ਹਰ ਧਰਮ ਦੇ ਮਿਲਦੇ ਜੁਲਦੇ ਹਨ ਉਹ ਸਮੇਂ ਦੀ ਰਹਿਣੀ ਬਹਿਣੀ ਭਾਈਚਾਰਾ ਬੋਲੀ ਭਾਸ਼ਾ ਸਭ ਜਾਤਾਂ ਵਿੱਚ ਮਿਲਦੀਆਂ ਹਨ ਤਾਂ ਕੀ ਇਹ ਆਖੀ ਜਾਵੋ ਤੁਸੀਂ ਸਾਡੇ ਵਿੱਚੋਂ ਨਿਕਲੇ ਹੋ ਸਭ ਹੀ ਨਿਕਲੇ ਪਰ ਏਕਸ ਕੇ ਬਾਲਕ ਹੀ ਹਾਂ । 
ਝਗੜਾ ਕਿਵੇਂ ਨਿਬੜੂ ਪੜੋ੍ਹ ਨੋਟ ਸੂਝ ਖ਼ਾਲਸਾ ਪ੍ਰਗਟ ਨਹੀਂ ਸਥਾਪਤ ਕੀਤਾ ਸੀ ਭਾਈ । ਜੇਕਰ ਧਰਮ ਰਾਜ ਨੂੰ ਰੋਹ-ਹਿਰਖ ਚੜ੍ਹ ਗਿਆ ਕਿ ਰਚਨਾ ਮੇਰੀ ਹੈ ਤੇ ਇਹ ਐਮੇ ਹੀ ਤੁਸੀਂ ਸਾਡੇ ਵਿੱਚੋਂ ਨਿਕਲੇ ਉਹਨੇ ਫੇਰ ਜੇਕਰ ਬਾਦਰਾਂ ਦੇ ਜਬਾਨ ਤੇ ਬੋਲਣ ਲਾ ਤੇ (ਸਭ ਉਥੋਂ ਨਿਕਲੇ) ਅਤੇ ਬਾਦਰਾਂ ਨੇ ਚੱਕ ਲਈਆਂ ਛੜੀਆਂ ਕਿ ਆਉ ਐਧਰ ਤੁਹਾਨੂੰ ਦੱਸੀਏ ਕਿ ਤੁਸੀਂ ਸਭ ਕੀਹਦੇ ਵਿੱਚੋਂ ਨਿਕਲੇ ਤਾਂ ਘਮਸਾਨ ਪੈ ਜੂ, ਲੱਗ ਜਾਣਗੇ ਮਾਂ ਦੀ ਭੈਣ ਦੀ ਕਰਨ, ਹੁਣ ਮੇਰਾ ਦੂਜਾ ਨੁਕਤਾ :- ਹਿੰਦੂ ਮਾਤਾ ਦੇ ਮੰਦਰ, ਮਾਤਾ ਮਾਤਾ ਹਰ ਵੇਲੇ ਤੇ ਸਿੱਖ ਕਹਿੰਦੇ ਅਸਾਡੇ ਗੁਰੂ ਨੇ ਤੀਮੀਆਂ ਨੂੰ ਬਰਾਬਰਤਾ ਤੇ ਨਾਲ ਹੀ ਕਿਉਂ ਮੰਦਾ ਆਖੀਏ ਪਰ ਫੇਰ ਮਾਂ, ਭੈਣ, ਧੀ ਤਾਂ ਹਰ ਵੇਲੇ ਗਾਲ੍ਹਾਂ ਕਿਉਂ ਕੱਢਦੇ ਹੋ, ਮੈਂ ਸੋਚਿਆ ਕਿ ਹਰ ਚੀਜ਼ ਵਿੱਚ ਬਦਲਾਅ ਕੋਈ ਚੀਜ਼ ਭੀ ਸਥਿਰ ਨਹੀਂ ਰਹਿੰਦੀ ਭਾਈ ਫੇਰ ਹੁਣ ਬਦਲੋ, ਆਖਣ ਲੱਗੋ ਤੁਹਾਡਾ ਪਿਉ, ਦਾਦਾ, ਭਾਈ, ਪੁੱਤ ਬਰਾਬਰ ਦੇ ਹੱਕ ਨਾਲੇ ਤੀਮੀਆਂ ਖੁਸ਼ । ਜੇਕਰ ਮੇਰੀਆਂ ਆਹ ਦਲੀਲਾਂ ਕੁਬੱਲੀਆਂ ਲੱਗਣ ਤੇ ਆਖੋ ਕਿ ਆਹ ਕੀ ਮੂਰਖਤਾ ਲਿਖ ਧਰੀ ਇਸ ਕਮ੍ਹਲੀ ਨੇ ਕੋਈ ਨੀ ਆਪਾਂ ਸਾਰੀਆਂ ਵਸਤਾਂ ਨਾ ਖਰੀਦਦੇ ਹਾਂ ਨਾ ਵਰਤਦੇ, ਇਸ ਕਰਕੇ ਕਿਹੜਾ ਮੁੱਲ ਲੱਗਾ ਪਰ੍ਹਾਂ ਸਿੱਟ ਦਿਉ, ਤੇ ਮੈਨੂੰ ਬਖ਼ਸ਼ ਦਿਉ ਪਰ ਮੈਂ ਇਹ ਇਕ ਅਣਹੋਣੀ ਜਿਹੀ ਦੀ ਭਵਿੱਖ ਬਾਣੀ ਕੀਤੀ ਹੈ, ਕਦੇ ਜਰੂਰ ਪੂਰੀ ਤਾਂ ਹੋਵੇਗੀ, ਦੁਨੀਆਂ &lsquoਤੇ ਭਾਅ ਦੀ ਇੰਨੀ ਬਣੀ ਹੈ ਜਿਮੇ ਜਦੋਂ ਅਤਿ ਦੀ ਗਰਮੀ ਹੋਣੀ ਤਾਂ ਕਹਿਣਾ ਮੀਂਹ ਪਊਗਾ, ਇਹੀ ਮੇਰੀ ਕਲਪਨਾ ਹੈ, ਅੱਜ ਪੱਤਰਕਾਰ, ਲੇਖਕ, ਬੁੱਧੀਮਾਨ, ਸ਼ਾਤਰ ਸਭ ਬਹੁਗਿਣਤੀ ਦਾ ਰੁੱਖ ਦੇਖ ਕੇ ਸੌਦਾ ਵੇਚਦੇ ਹਨ ਸੌਦੇ ਲਈ ਤਾਂ ਵਾਜਵ ਹੈ ਪਰ ਸਮਾਜ ਨੂੰ ਸੇਧ ਦੇਣੀ, ਅਗਾਂਹ ਕਰਨਾ ਪ੍ਰਿਥਮ ਫਰਜ਼ ਹੁੰਦਾ ਸੀ ਪਰ ਹੁਣ ਤਾਂ ਹਵਾ ਤੇ ਛੱਜ ਨੇ ਤਾਂ ਹੀ ਤਾਂ ਜੋ ਹੁਣ ਗੰਦ ਸੋਸ਼ਲ ਮੀਡੀਏ ਨੇ ਪਾਇਆ ਇਹਦੀ ਜ਼ਿੰਮੇਵਾਰੀ ਸਾਡੀ ਭੀ ਸੀ ਕਿ ਤੱਥ, ਸੱਚ ਆਧਾਰਿਤ ਸਾਹਮਣੇ ਰੱਖੀਏ ਆਪੇ ਲੋਕੀ ਮਸਖਰਿਆਂ ਨੂੰ ਭੰਡਣ ।
ਦੇਸ਼ ਕੌਮ ਤੇ ਭਾਈਚਾਰਾ ਤਰੱਕੀ ਕਿਵੇਂ ਤੇ ਸੰਸਾਰ ਤੇ ਰਾਜ ਕਿਵੇਂ ਕੀਤਾ, ਨਿੱਕੀ ਜਿਹੀ ਸਤਰ ਹੈ, ਜਦੋਂ ਅਸੀਂ ਇਥੇ ਆਏ ਤਾਂ ਕੀ ਦੇਖਿਆ ਹਰ ਕਾਮੇ ਦੇ ਹੱਥੀਂ ਅਖ਼ਬਾਰ ਹੋਣਾ ਸਵੇਰੇ ਕੰਮ &lsquoਤੇ ਜਾਂਦਿਆਂ, ਮਜ਼ਦੂਰ ਤਬਕਾ ਤਾਂ ਸੰਨ ਹੀ ਫੜੀ ਫਿਰਦਾ ਸੀ, ਮੇਰੇ ਪਤੀ ਨੇ ਤਾਂ ਘਰ ਹੀ ਗਾਰਡੀਅਨ ਲਵਾਇਆ ਸੀ, ਪਰ ਮੈਂ ਕੰਮ &lsquoਤੇ ਹੀ ਟੈਲੀਗਰਾਫ ਪੜ੍ਹ ਲੈਂਦੀ ਸੀ ਲਿਖਤ ਤੋਂ ਭਾਵ ਕਿ ਇਸ ਨਸਲ ਨੇ ਸਾਰੇ ਸੰਸਾਰ &lsquoਤੇ ਰਾਜ ਕੀਤਾ ਆਪਣਾ ਧੁਰਾ ਖ਼ਬਰਾਂ ਦੇਖਣਾ ਰੱਖਿਆ, ਇਕ ਅਸੀਂ ਹਾਂ ਪਤਾ ਹੀ ਨਹੀਂ ਕਿ ਅਖ਼ਬਾਰ ਦੀ ਕੀ ਮਹੱਤਤਾ ਹੈ, ਹੁਣ ਤਾਂ ਚੈਨਲਾਂ &lsquoਤੇ ਰੌਣਕਾਂ, ਜੋ ਮਰਜੀ ਊਤ-ਪਤਾਣ ਬੋਲੀ ਜਾਵੋ, ਕਿਹੜਾ ਕਿਸੇ ਨੇ ਸਾਂਭ ਕੇ ਰੱਖਣਾ ਹੈ ਨਾਲੇ ਵਿਰੋਧ, ਨਿੰਦਾ ਤੇ ਭੰਡਣ &lsquoਤੇ ਜੋਰ, ਨਾ ਪਤਾ ਕੌਣ ਕੀ ਕਹਿ ਗਿਆ ਉਹੀ ਹਾਲਤ ਅੱਜ ਧਰਮ ਕੌਮ ਭਾਈਚਾਰੇ ਦੀ ਹੈ । ਅਸੀਂ ਬਰਤਾਂਤ ਜੀ ਰਾਜ ਲੈਣਾ ਹੈ ਮਹਾਰਾਜਾ ਵਰਗਾ ਰਾਜ ਚਾਹੀਦਾ ਏ, ਕੀ ਸਾਡਾ ਚਰਿੱਤਰ ਹੈ ਰਾਜ ਵਾਲਾ ਕੀ ਅਸੀਂ ਦੂਜੀਆਂ ਕੌਮਾਂ ਵੱਲ ਸਵੱਲੀ ਨਜ਼ਰ ਰੱਖਦੇ ਹਾਂ ਮੈਂ ਇਕ ਜਾਣਕਾਰੀ ਕਦੋਂ ਦੀ ਸੋਚਦੀ ਹਾਂ ਕਿ ਬਾਬਾ ਬੰਦਾ ਬਹਾਦਰ ਦਾ ਰਾਜ ਕਦੋਂ ਤੇ ਕਿਹੜੇ ਕਿਹੜੇ ਖਿੱਤੇ &lsquoਤੇ ਸੀ, ਸਬੂਤ ਤੇ ਤੱਥ ਸਹੀ ਹੋਣ ਮਹਾਰਾਜਾ ਰਣਜੀਤ ਸਿੰਘ ਵਾਂਗੂੰ ਜੀ ਦਿੱਲੀ ਤੱਕ ਸੀ, ਭਾਈ ਇਹ ਤਾਂ ਮਾਲਵੇ ਵਿੱਚ ਨਹੀਂ ਸੀ ਤੇ ਦਿੱਲੀ ਫੇਰ ਕਿਧਰ ਦੀ ਤੇ ਕਿਹੜੀ ਰਾਜਧਾਨੀ ਸੀ ਤੇ ਸਿੱਕਾ ਭੀ ਲੋਕਾਂ ਨੂੰ ਦਿਖਾਉ, ਇਤਿਹਾਸ ਦੀ ਸਹੀ ਜਾਣਕਾਰੀ ਦੇਵੋ, ਲਉ ਹੁਣ ਫੇਰ ਸੁਣੋ ਅੰਮ੍ਰਿਤਪਾਲ ਕਾਂਡ ਲਈ ਚੇਤਨਾ ਯਾਤਰਾ ਸਾਬੋ ਕੀ ਤਲਵੰਡੀ ਤੋਂ ਜਲੂਸ ਆ ਕੇ ਅਕਾਲ ਤਖ਼ਤ &lsquoਤੇ ਸਮਾਪਤ, ਕੀ ਹਾਲੇ ਚੇਤੰਨਤਾ ਦੀ ਕਸਰ ਹੈ, ਵਿਦੇਸ਼ੀ ਡੰਕੇ ਵੱਜਦੇ ਨੇ ਫੇਰ ਜੇਕਰ ਸ਼੍ਰੋਮਣੀ ਕਮੇਟੀ ਨੇ ਕੱਢਣਾ ਸੀ ਤਾਂ ਜਿਹੜੀ ਪੰਜ ਮੈਂਬਰੀ ਕਮੇਟੀ ਸੀ ਉਹ ਕੀ ਘੁਲ੍ਹਾੜੀ ਜੋੜਨੀ ਸੀ, ਕਿਉਂ ਉਹ ਨਾ ਅਗਵਾਈ ਕਰੇ, ਜੇਕਰ ਅਕਾਲ ਤਖ਼ਤ ਦਾ ਜਥੇਦਾਰ ਹੁਕਮ ਕਰਦਾ ਸੀ, ਫੇਰ ਮਾਤਾ ਕਿਉਂ ਮੂਹਰੇ ਹੁਣ ਕਹਿੰਦੇ ਗ੍ਰਿਫਤਾਰ ਕਰ ਲਈ ਪਰ ਨਉਂ ਕੇਵਲ ਮਾਤਾ ਦਾ ਹੀ ਲੈਂਦੇ ਨੇ ਨਾਲ ਤਾਂ ਤਿੰਨ ਚਾਚੇ, ਚਾਚੀ, ਭੂਆ ਸਾਰੇ ਸਨ, ਇਧਰ ਆਹ ਅੰਬਰ ਦਾ ਧੂਤੂ ਤਾਂ ਸਾਹ ਹੀ ਨਹੀਂ ਲੈਂਦਾ ਸਰਕਾਰ ਨੂੰ ਭੰਡਣ ਤੋਂ, ਬੋਲੀ ਭਾਈ ਸਾਹਬ ਭਾਈ ਅੰਮ੍ਰਿਤਪਾਲ ਸਿੰਘ ਕਿਹੜਾ ਹਾਥੀ ਡੰਗਤਾ ਸੀ, ਹਾਂ ਸਾਰੇ ਪੰਜਾਬ ਵਿੱਚ ਗੁਰੂ ਗ੍ਰੰਥ ਸੜਕਾਂ &lsquoਤੇ ਫੇਰਿਆ, ਇਹ ਬੇਅਦਬੀ ਦਾ ਤਾਂ ਸੋਗ ਨਹੀਂ ਬੱਸ ਜੀ ਸਰਕਾਰ ਭੰਡੋ, ਦੂਜੇ ਅਦਾਰੇ ਭੰਡੋ, ਹੁਣ ਹੋਰ ਸੁਣੋ ਆਹ ਦੂਜਾ ਚੈਨਲ ਪੰਜਾਬ ਦੀ ਸਿਆਸਤ ਕਿੱਡਾ ਵੱਡਾ ਸੁਝਾਅ ਜੀ ਅਕਾਲੀ ਦਲ ਅੰਮ੍ਰਿਤਪਾਲ ਨੂੰ ਖਡੂਰ ਸਾਹਬ ਤੋਂ ਟਿਕਟ ਦੇਵੇ ਕਿਉਂ ? ਉਹ ਅਕਾਲੀ ਦਲ ਦਾ ਮੈਂਬਰ ਹੈ, ਤੁਹਾਡੀ ਆਪਣੀ ਵਾਰਸ ਪੰਜਾਬ ਜਥੇਬੰਦੀ ਤੇ ਤੁਸੀਂ ਆਪ ਖੜ੍ਹਾ ਕਰੋ, ਕੱਲ੍ਹ ਨੂੰ ਤੁਸੀਂ ਤਾਂ ਆਖੋਗੇ ਕ੍ਰਿਸ਼ਨ ਭਗਵਾਨ ਦੇ ਮੁੰਡੇ ਨੂੰ ਟਿਕਟ ਜਸਵੀਰ ਸਿੰਘ ਰੋਡੇ ਦੇ ਮੁੰਡੇ ਨੂੰ ਬਾਕੀ ਫੇਰ ਬੰਦੀ ਸਿੰਘਾਂ ਨੂੰ ਤਾਂ ਅਕਾਲੀ ਦਲ ਲੰਗਰ ਲਾਵੇ, ਦਲੀਲ ਜੀ ਜੇ ਅਕਾਲੀ ਦਲ ਨੇ ਪੰਥਕ ਮੁੁੱਦੇ ਚੁੱਕਣੇ ਹਨ ਬੱਸ ਆਹੀ ਪੰਥ ਹੈ ਗੱਲ ਕੀ ਇਹ ਢਕਵੰਝ ਨਾਲ ਚੈਨਲ ਚੱਲਣ ਤੇ ਇਨ੍ਹਾਂ ਦੀ ਵਾਹ ਵਾਹ, ਕਦੀ ਇਕ ਦੂਜੇ ਦੇ ਵਿਰੋਧੀ ਸਨ ਉਥੇ ਭੀ ਕੋਈ ਆਹ ਅਕਾਲੀ ਸਿੰਘ ਬੀਬੀ ਦੇ ਨਾਲ ਹੀ ਫੜ ਕੇ ਅੰਦਰ ਕਰਤਾ ਸੂਤਰ ਕਹਿੰਦੇ ਸੱਚ ਨਹੀਂ ਜੇਕਰ ਯਾਤਰਾ ਦੀ ਆਗਿਆ ਲਈ ਸੀ ਤਾਂ ਇਹ ਕਿਉਂ ? ਕੀ ਸਾਡੇ ਦੇਸ਼ ਵਿੱਚ ਇਸ ਤਰ੍ਹਾਂ ਆਵਾਗਉਣ ਸੜਕਾਂ &lsquoਤੇ ਰੋਕਾਂ ਲੱਗਦੀਆਂ ਹਨ, ਕਾਨੂੰਨ ਅਵਸਥਾ ਫੇਰ ਕੀ ਸਰਕਾਰ ਵਗਾੜ ਰਹੀ ਹੈ ਜਾਂ ਇਹ ਸਭ ਲੋਕ, ਮੇਰਾ ਮੰਨਣਾ ਹੈ ਇਹ ਅਸਲ ਵਿੱਚ ਕਾਂਗਰਸੀ ਹਨ ਅਕਾਲੀ ਦਲ ਵੈਰੀ, ਅੱਜ ਦੇ ਨਹੀਂ ਪਹਿਲਾਂ ਤੋਂ ਹੀ ਹਨ, ਮੈਂ ਇਸ ਸੋਚ ਤੋਂ ਲਾਂਭੇ ਨਹੀਂ ਹੋ ਸਕਦੀ ਕਿ ਸਿੱਖ (ਗੁਰੂ ਗ੍ਰੰਥ) ਨੂੰ ਵਰਤ ਰਹੇ (ਸਾਧਾਰਨ) ਨਹੀਂ ਇਹ ਆਗੂ ਬਣੇ, ਅੰਮ੍ਰਿਤਪਾਲ ਭੀ ਮੋਨਾ ਸੀ ਪਰ ਆ ਕੇ ਜੀ ਵਾਰਸ ਪੰਜਾਬ ਦੇ ਅਤੇ ਫੇਰ ਅੰਮ੍ਰਿਤ ਅਭਿਲਾਸ਼ੀ ਅੰਤ (ਗੁਰੂ ਗ੍ਰੰਥ) ਚੁੱਕ ਕੇ ਜਿਮੇ ਝੁੰਬਰ ਪਾਇਆ ਤੇ ਅੜੂਹਾ ਬਣਾਇਆ, ਉਹ ਸੰਤਾਪ ਮਾਰ ਰਿਹਾ ਹੈ ਹਾਲੇ ਭੀ ਪਸ਼ਚਾਤਾਪ ਕਰਨ ਦੀ ਥਾਂ ਸਗੋਂ ਉੱਪਰਦੜੀਆਂ ਮਾਰ ਰਹੇ ਹਨ ਸਾਨੂੰ ਪ੍ਰਮਾਤਮਾਂ ਬਖ਼ਸ਼ ਨਹੀਂ ਰਿਹਾ ਮੰਨਦੀ ਹਾਂ ਮਾਪਿਆਂ ਲਈ ਸਹਿਣਾ ਕਠਿਨ ਹੈ, ਪਰ ਅਵੱਲੇ ਰਾਹ ਤੁਰਨਾ ਭੀ ਭਲਾ ਨਹੀਂ, ਤੈਂ ਵੱਖਰੀ ਕੋਈ ਨਾ ਗੱਲ ਕੀਤੀ, ਭਗਵੰਤ ਮਾਨ ਨੇ ਭੀ ਪੁਲਸੀਆ ਵਿਧਾਇਕ ਲਿਆ ਸ਼ਾਇਦ ਸੇਖੋ, ਹੁਣ ਅੰਬਰਸਰ ਅਕਾਲੀ ਦਲ ਨੇ ਗੈਂਗਸਟਰ ਦਾ ਪਿਤਾ ਤੇ ਪੁਲਸ ਇੰਸਪੈਕਟਰ ਭੁੱਲਰ ਚੱੁਕ ਲਿਆ, ਸ਼ਾਇਦ ਉਹਦਾ ਪੁੱਤਰ ਭੀ ਹਾਲੇ ਜੇਲ੍ਹ ਵਿੱਚ ਸੁਣਦੇ ਸੀ ਜੈ ਪਾਲ ਤਾਂ ਐਨਕਾਊਂਟਰ ਵਿੱਚ ਮਾਰਿਆ ਗਿਆ ਸੀ, ਪਿਉ ਨੇ ਬੜੀ ਹਾਲ ਦੁਹਾਈ ਮਚਾਈ ਸੀ, ਪੁਲਸੀਆ ਕਰਕੇ ਹੁਣ ਚੋਣ ਵਿੱਚ ਮੋਦੀ ਸਾਹਬ ਕਹਿੰਦੇ ਸਿੱਖ ਕਾਂਗਰਸ ਦਾ ਕੀਤਾ ਅਤਿਆਚਾਰ ਭੁੱਲ ਨਹੀਂ ਸਕਦੇ ਪਰ ਉਹ ਤਾਂ ਉਹਦੀ ਗੱਲ ਨੀ ਕਰਦੇ, ਭਾਵੇਂ ਕਾਂਗਰਸ ਦਾ ਕਹਿਰ, ਕਿਸਾਨਾਂ ਦੀ ਲਹਿਰ ਜੋ ਇਸ ਵੇਲੇ ਤੁਹਾਡੇ ਵਿਰੁੱਧ ਜ਼ੋਰਾਂ &lsquoਤੇ ਹੈ । ਸੱਚ ਤਾਂ ਇਹ ਹੈ ਕਿ ਕਿਸਾਨ ਤਾਂ ਹਨ ਹੀ ਕਾਂਗਰਸ ਦੇ ਯੂਨੀਅਨਾਂ ਕਰਕੇ ਚਲੋ ਹੁਣ ਮੋਦੀ ਸਾਹਬ ਦੀ ਬਾਦਸ਼ਾਹਤ, ਕੇਜਰੀਵਾਲ ਦੀ ਅਦਾਲਤ ਤੋਂ ਰਾਹਤ ਨਾ ਮਿਲਣ &lsquoਤੇ ਬਿਆਨ ਅਦਾਲਤਾਂ ਕਾਨੂੰਨ ਨਾਲ ਚੱਲਦੀਆਂ ਹਨ ਸਿਆਸਤ ਨਾਲ ਨਹੀਂ, ਇਹ ਇੰਕਸ਼ਾਫ ਕਰਨਾ ਕਿਉਂ ਪਿਆ ? ਅੰਦਰੋ ਤਾਂ ਪਤਾ ਹੈ ਜੱਜ ਸਿਆਸਤਾਂ ਦੇ ਹੀ ਗੀਗੇ ਹਨ ਮੈਂ ਬਹੁਤ ਵਰੇ੍ਹ ਪਹਿਲਾਂ ਕਿਹਾ ਸੀ ਸਾਡੇ ਦੇਸ਼ ਵਿੱਚ ਕਚਹਿਰੀਆਂ ਵਿੱਚ ਲਿਖਿਆ ਸੀ (ਚੂEੜਥ ੂਫ਼ ਜEਸ਼ਥਣਛੲ) ਇਥੇ ਇੰਨਸਾਫ ਹੈ ? ਲਿਖਣਾ ਬਣਦਾ ਹੈ (ਚੂEੜਥ ੂਫ਼ ਜEਧਘੲਙੲਞਥ) ਇਹ ਫੈਸਲੇ ਹਨ ਜੱਜਾਂ ਦੇ, ਮੈਂ ਕੇਜਰੀਵਾਲ ਦੇ ਹੱਕ ਵਿੱਚ ਨਹੀਂ ਸਿਧਾਂਤਕ ਗੱਲ ਲਿਖਦੀ ਹਾਂ, ਦੂਜਾ ਮੁੱਦਾ ਆਹ ਤਿੰਨ ਕੁ ਅੰਬਰ ਅਡੰਬਰ ਦੇ ਧੂਤੂ ਤੁਖਣੇ ਦਿੰਦੇ ਹੀ ਰਹਿੰਦੇ ਹਨ ਹੁਣ ਜੀ ਚੇਤਨਾ ਮਾਰਚ (ਅੰਮ੍ਰਿਤਪਾਲ) ਧਿਰ ਦਾ ਦਬਕਾ ਭਲਾ ਚੇਤਨਾ ਦੀ ਕਸਰ ਹੈ ਸਾਰੀ ਦੁਨੀਆਂ &lsquoਤੇ ਡੰਕੇ ਵੱਜਦੇ ਨੇ ਇਹ ਹਾਲੇ ਹੁਣ ਤਖ਼ਤਾਂ &lsquoਤੇ ਜਾ ਕੇ ਆਏ ਹੁਣ ਫੇਰ ਬੰਸਰੀ ਜੀ ਚੁੱਕੀ ਜੋ ਪੱਤਰਕਾਰ ਬਣਿਆ ਹੈ ਇਹਨੇ ਨਿਰਮਲ ਸਿੰਘ ਰਾਗੀ ਦੀ ਮੌਤ &lsquoਤੇ ਭੂਚਾਲ ਲਿਆਂਦਾ ਹੁਣ ਬਰਸੀ &lsquoਤੇ ਜੀ ਯਾਦਗਾਰ ਨੀ ਬਣਾਈ, ਲੱਗਦਾ ਪੰਜਾਬ ਤਾਂ ਯਾਦਗਾਰ ਗਾਹ ਬਣਜੂ ਹੋਰ ਥਾਂ ਤਾਂ ਰਹਿਣੀ ਨਹੀਂ ਹਾਲੇ ਇਹ ਸਿਵਾ ਠੰਡਾ ਨਹੀਂ ਕੀਤਾ ਸ਼੍ਰੋਮਣੀ ਕਮੇਟੀ ਦੁਆਲੇ ਹੋ ਗਿਆ ਜੀ ਚੇਤਨਾ ਮਾਰਚ ਕਿਉਂ ਨਹੀਂ ਕੱਢਿਆ ਭਲਿਆ ਮਾਣਸਾ ਕਿੰਨੇ ਕੁ ਮਾਰਚ ਹੀ ਕੱਢੀ ਜਾਣੇ ਨੇ, ਪੁਲਸ ਫੇਰ ਬੱਸ ਇਸੇ ਕਾਸੇ &lsquoਤੇ ਰਹੂ ਕਾਨੂੰਨ ਕੀ ਕਰਨੇ ਨੇ ਜਦੋਂ ਮੰਨਣੇ ਹੀ ਨਹੀਂ, ਸ਼੍ਰੋਮਣੀ ਕਮੇਟੀ ਨੂੰ ਤਾਂ ਮਜ਼ਬੂਰ ਕਰਦੇ ਨੇ ਮਤੇ ਪਾਸ ਕਰਕੇ ਭੇਜੇ ਤਾਂ ਭੁੱਖ ਹੜਤਾਲ ਇਕੱਤਰਤਾ ਵਿੱਚ ਬਣਾ ਕੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਭੇਜੇ ਉਹਨੇ ਅੱਗੋਂ ਸ਼੍ਰੋਮਣੀ ਕਮੇਟੀ ਦੇ ਗੱਲ੍ਹ ਪਾ ਤੇ ਇਹ ਅਸਲ ਵਿੱਚ ਪੰਥਕ ਧਿਰਾਂ ਨਹੀਂ ਤਮਾਸ਼ਬੀਨ ਜੱਥੀਆਂ ਨੇ, ਲੱਖਾ ਸਿਧਾਣਾ, ਭਾਨਾ ਸਿੱਧੂ ਤੇ ਅੰਮ੍ਰਿਤਸਰ ਅਕਾਲੀ ਦਲ ਹੁਣ ਦਾ ਬੁਲਾਰਾ ਬਲੇਅਰ ਹੁਣ ਲੋਕ ਸਭਾ ਦਾ ਟਿਕਟ, ਪੁਤਲੀ ਡਾਂਸ ਇਕ ਲਿਖਾਂ ਕਿ ਕਾਂਗਰਸੀ ਪ੍ਰਚਾਰ ਕਿ ਸ: ਸਿਮਰਨਜੀਤ ਸਿੰਘ ਮਾਨ ਦੇ ਨਾਲੇ ਰੂੜ੍ਹ ਸਿੰਘ ਨੇ ਅੰਗ੍ਰੇਜ਼ਾਂ ਤੋਂ ਜਗੀਰਾਂ ਲਈ ਦਾਅਵਤਾਂ ਤੇ ਨਾਲ ਸੁੰਦਰ ਸਿੰਘ ਮਜੀਠਾ ਜੀ ਡਾਇਰ ਨੂੰ ਖਾਣਾ ਨੰਬਰ ਜੱਲ੍ਹਿਆਵਾਂਲਾ ਸਾਕਾ ਕਾਂਗਰਸੀ ਸਿਆਸਤ ਸੀ ਇਕੱਠ ਸਿੱਖਾਂ ਦਾ ਇਹ ਨਹੀਂ, ਪ੍ਰਾਪੇਗੰਡਾ ਹੈ, ਹੁਣ ਕੀ ਕੀ ਕਰਦੇ ਨੇ ਇਹੀ ਲੋਕ ਸਨ ਉਦੋਂ ਭੀ ਕਾਂਗਰਸ ਹਾਵੀ ਸੀ ਤੇ ਸਭ ਵਸੀਲੇ ਸਿੱਖ ਵਿਰੁੱਧ ਸਨ ਕੋਈ ਗੱਦਾਰੀ ਨੀ ਰੂੜ੍ਹ ਸਿੰਘ ਦੀ ਤੇ ਮਜੀਠੇ ਦੀ, ਕਰਨੀ ਭਰਨੀ ਭਰਨੀ ਪੈਂਦੀ ਹੈ, ਅਕਾਲੀ ਦਲ &lsquoਤੇ ਤੂਹਮਤਾਂ ਪਹਿਲਾਂ ਤੋਂ ਲਾ ਰਹੇ ਹਨ ਹੁਣ ਭੀ ਭਰੀ ਜਾਂਦੇ ਨੇ ਕੇਜਰੀਵਾਲ ਨੇ ਜੋ ਊਧਮ ਪੰਜਾਬ ਵਿੱਚ ਮਚਾਇਆ ਸੀ, ਮੂਹਰੇ ਆ ਗਿਆ ਹਾਲੇ ਭੀ ਪੰਥ ਦੋਖੀ ਹੀ ਹਨ, ਮੋਦੀ ਸਾਹਬ ਭੀ ਹੁਣ ਬਹੁਤ ਘੁਮੰਡੀ ਬਣ ਚੁੱਕੇ ਹਨ ਚੰਗਾ ਨੀ ਪਰ ਸਾਡੇ ਬੰਦੇ ਭੀ ਆਪਣੇ ਸੂਬੇ ਦਾ ਗਮ ਨਹੀਂ ਬਾਹਰਲੇ ਵਿੱਚ ਹੀ ਭੱਜਦੇ ਨੇ ਹੁਣ ਕਿਸਾਨ ਕਿਧਰ ਕਿਧਰ ਜਲੂਸ ਕੱਢਦੇ ਫਿਰਦੇ ਨੇ, ਖੱਟ ਕੀ ? ਮੀਡੀਆ ਜੀ ਦਿੱਲੀ ਦਾ ਆਪ ਵਜੀਰ ਅਸਤੀਫਾ ਦੇ ਗਿਆ ਕਾਰਨ ਪਤਾ ਹੀ ਹੈ ਡਰਦੇ ਪਰ ਤੁਹਾਨੂੰ ਕੀ ਲਉ ਚੜ੍ਹ ਜੂ ਪੰਜਾਬ ਸਥਿਤੀ ਵਿਚਾਰੋ ਕਿ ਅੱਗੋਂ ਕੀ ਕਰਨਾ ਹੈ ਜੋ ਇਨ੍ਹਾਂ ਅਲਾਮਤਾਂ ਤੋਂ ਛੁਟਕਾਰਾ ਪਵੇ, ਹਰ ਦਿਨ ਧਰਨੇ ਉਧਰ ਧਰਮ ਵਾਲੇ ਨਗਰ ਕੀਰਤਨ ਬੁਰਾ ਨਾ ਮਨਾਇਉ ਦੋਨੋ ਹੀ ਨੌਜਵਾਨਾਂ ਨੂੰ ਰੁਜ਼ਗਾਰ ਰਹਿਤ ਤੇ ਫੇਰ ਨਸ਼ੇੜੀ ਬਨਣ ਦੇ ਰਾਹ &lsquoਤੇ ਜਦੋਂ ਵਿਹਲੇ ਇਨ੍ਹਾਂ ਥਾਵਾਂ &lsquoਤੇ ਤੁਰੇ ਫਿਰਨ ਤਾਂ ਕੰਮ ਹੋਵੇ ਭੀ ਤਾਂ ਕਰਨਾ ਕਦੋਂ ? ਨਾ ਸ਼੍ਰੋਮਣੀ ਕਮੇਟੀ ਤੇ ਨਾ ਹੀ ਯੂਨੀਅਨ ਆਗੂ ਸੁਹਿਰਦ, ਐਥੇ ਭੀ ਥਾਂ ਥਾਂ ਧਰਮ ਦੁਆਰੇ ਫੇਰ ਭੀ ਪਾਲਕੀਆਂ ਸੜਕਾਂ &lsquoਤੇ, ਮੇਲੇ ਪਾਰਕਾਂ ਵਿੱਚ ਲਾਵੋ, ਨਾ ਕਿ ਧਰਮ ਨੂੰ ਵਰਤੋ ਗੋਲਕ ਲਈ ਤੇ ਸ਼ੋਹਰਤ ਲਈ, ਸੰਗਤ ਨੂੰ ਧਰਮ ਗਿਆਨ ਮਿਲਦਾ ਉਥੋਂ ਕੌਣ ਕੀਰਤਨ ਕਰਦਾ ਹੈ ਸਟਾਲਾਂ ਤੋਂ ਲਵੋ ਸਿੱਟੋ, ਭੱਜੋ ਧੱਕੇ ਮਾਰੇ, ਕੋਈ ਭੀ ਮੀਡੀਆ ਧਾਰਮਿਕ ਪੱਖ ਨਹੀਂ ਘੋਖਦਾ ਬੱਸ ਮੂਰਤਾਂ ਦਿਖਾ ਕੇ ਪੈਸੇ, ਦੂਜੇ ਦੇਸ਼ਾਂ ਵਿੱਚ ਜਾ ਕੇ (ਇਟਲੀ, ਜਰਮਨੀ, ਫਰਾਂਸ) ਭੀ ਲਾ ਆਏ ਕੱਢੋ ਜਲੂਸ ਫੇਰ ਸਿਆਸੀਆਂ ਬਗੈਰ ਗਤੀ ਨਹੀਂ, ਪ੍ਰਬੰਧਕਾਂ ਨੇ ਆਪਣੇ ਰਿਸ਼ਤੇ ਜੋ ਗੰਡਨੇ ਹੁੰਦੇ ਨੇ, ਮੈਂ ਤਾਂ ਇਸ ਤੋਂ ਇਹ ਅਨੁਮਾਨ ਲਾਇਆ ਹੈ ਕਿ ਇਥੋਂ ਦੀ ਪਨੀਰੀ ਤਾਂ ਆਵਾਜਾਰ ਹੋ ਰਹੀ ਹੈ, ਬੱਸ ਨਵੀਂ ਆਮਦ ਦਾ ਅਨੰਦ ਸਾਨੂੰ ਇਨ੍ਹਾਂ ਦੇ ਵੀਜ਼ੇ ਲੱਗਣ ਦਾ ਕੀ ਲਾਭ ਸਾਡੇ ਬੱਚੇ ਤਾਂ ਵਿਚਾਰੇ ਪ੍ਰੇਸ਼ਾਨ ਹੋ ਰਹੇ ਹਨ ਕਿ ਆਹ ਕੀ ਕਰਦੇ ਨੇ ਸਾਡੇ ਧਰਮ ਰੱਖਿਅਕ ਗੁਰਦੁਆਰਿਆਂ ਵਿੱਚ ਗਿਣਤੀ ਯੂਰਪੋਂ ਆਏ ਤੇ ਪੰਜਾਬੋ ਤੇ ਹਰਿਆਣੇ ਤੋਂ ਵੀਜ਼ੇ ਦੀ ਹੈ, ਹੁਣ ਲੰਗਰਾਂ ਦਾ ਭੀ ਸੇਵਾਦਾਰਾਂ ਦੀ ਘਾਟ ਫਾਹਾ ਵੱਢ ਹੁੰਦਾ ਹੈ ਤੇ ਅਨਜਾਣ ਜੋ ਜੀ ਕਰਦਾ ਦਾਲਾਂ ਭਾਜੀਆਂ ਵਿੱਚ ਪਾਈ ਜਾਂਦੇ ਨੇ ਮਸਾਲੇ ਮਿਹਦੇ ਲਈ ਖਰਾਬ ਪਰ ਪ੍ਰਬੰਧਕ ਕੀ ਕਰਨ ਹਾਂ ਲਾਂਗਰੀਆਂ ਨੂੰ ਨਸੀਹਤ ਤਾਂ ਦੇ ਸਕਦੇ ਨੇ ਕਿ ਭਾਈ ਪੰਜਾਬੀ ਲੰਗਰ ਸਾਦਾ ਰੱਖੋ ਨਹੀਂ ਤਾਂ ਤਨਖਾਹ ਕੱਟਾਂਗੇ, ਪਰ ਕਿਥੇ ਜੀ ? ਚਲੋ ਮੈਂ ਤਾਂ ਆਪਣਾ ਜੁੰਮਾਂ ਕਰਨਾ ਹੀ ਹੈ । ਪ੍ਰਭੂ ਸਿਹਤ ਸਬਰ ਸੰਤੋਖ ਬਖ਼ਸ਼ੇ ।
ਵਿਸ਼ੇਸ਼ ਨੁਕਤੇ ਸਿੱਖ ਮੰਚ ਲਈ
ਖਿਮਾਂ ਕਰਨਾ ਪਰਚਾ ਪਰਖ ਨਾਲ ਇਕ ਹੋਰ ਪੰਨਾ ਵਧਾ ਰਹੀ ਹਾਂ, ਮੈਂ ਸੋਚਦੀ ਹਾਂ ਇਹ ਲੋੜ ਹੈ । ਨੰਬਰ ਇਕ ਆਪ ਜੀ ਦੇ ਸੰਪਾਦਕੀ ਲੇਖ ਵਿੱਚ ਇਕ ਸਤਰ :- ਪੁਲਸ ਨੂੰ ਲੋੜ ਨੀ ਜੱਜ ਤੇ ਜਲਾਦ ਬਨਣ ਦੀ, ਮਹੱਤਵਪੂਰਵਕ ਹੈ ਪਰ ਕੀ ਸਿੱਖਾਂ ਨੂੰ ਆਪੇ ਸਜਾ ਤੇ ਸੋਧਾ ਲਾਉਣ ਦੀ ਪ੍ਰਥਾ ਕਬੂਲ ਹੈ । ਦੂਜਾ ਸਿੱਖ ਸੰਸਥਾਵਾਂ ਉੱਤੇ ਵਪਾਰੀ ਵਰਗ ਭਾਰੂ ਪਹਿਲਾਂ ਕੇਸਰੀ ਲਹਿਰ ਚਲਾ ਕੇ ਕੱਪੜਾ ਵੇਚਿਆ, ਹੁਣ ਫੇਰ ਦੇਖੋ ਜੀ 325ਵਾਂ ਸਾਜਨਾ ਦਿਵਸ ਹਰ ਘਰ &lsquoਤੇ ਝੰਡਾ ਲਾਉ ਤੇ ਨਾਲ ਹੀ ਸ਼੍ਰੋਮਣੀ ਕਮੇਟੀ ਨੇ ਟਰੱਕ ਲੱਦ &lsquoਤੇ ਗੁਰਦੁਆਰਿਆਂ ਵਿੱਚ ਵੰਡਣ ਲਈ, ਉਧਰ ਹੱਟੀਆਂ ਵਾਲੇ ਕਹਿੰਦੇ ਜੀ ਬੜੇ ਵਿੱਕ ਰਹੇ ਹਨ ਇਹ ਪ੍ਰਧਾਨ ਮੱਕੜ ਵੇਲੇ ਬਹੁਤੀ ਵਧੀ, ਪਹਿਲਾਂ ਭੀ ਕੜਾਹ ਪ੍ਰਸ਼ਾਦ ਵਿਕਰੀ, ਪਿੰਨੀ ਪ੍ਰਸ਼ਾਦ ਵਿਕਰੀ, ਗੱਲ ਕੀ ਧਰਮ ਨਾਲ ਜੋੜ ਕੇ ਵਪਾਰ ਵਿੱਚ ਵਾਧਾ, ਤੀਜਾ ਨੁਕਤਾ ਹੈ ਪਰਚੇ ਵਿੱਚ ਸਰਵਜੀਤ ਸਿੰਘ ਸੈਕਰਾਮੰਟੋ ਲੇਖ ਪੜ੍ਹਕੇ ਬੌਂਦਲ ਹੀ ਗਈ ਪਰ ਨਾਲ ਹੀ ਤਸੱਲੀ ਹੋ ਗਈ ਕਿ ਗੁਰੂ ਕਾਲ ਵਿੱਚ ਭੀ ਲਿਖਾਰੀ ਕਿੱਤਾਕਾਰੀ ਸਨ ਹੈਰਾਨੀ ਨਹੀਂ ਹੋਈ ਪੜ੍ਹਕੇ ਮਨਘੜਤ ਸਾਖੀਆਂ ਹਨ ਤੇ ਗੁਰੂ-ਵਿਰੋਧ ਭੀ ਬਹੁਤ ਸੀ, ਪਤਾ ਨਹੀਂ ਕਿੰਨੇ ਕੁ ਕਿਤਾਬਚੇ ਨੇ ਹੁਣ ਪੱਤ ਉੱਧੜ ਰਹੇ ਹਨ ਕਿ ਕਿਸੇ ਦਾ ਕੋਈ ਸੱਚ ਤੱਥ ਮੂਲ ਘੱਟ ਹੀ ਹੈ, ਲੇਖਕ ਹੁਣ ਪੜਚੋਲ ਕਰਨ ਲੱਗੇ ਹਨ ਤੇ ਨਿਕਾਰ ਰਹੇ ਹਨ ਕੋਈ ਕਹਿੰਦਾ ਜੀ ਉਹ ਲਿਖਤ ਤਾਂ ਦਰਿਆ ਵਿੱਚ ਸਿੱਟ ਦਿੱਤੀ ਸੀ, ਬਾਲੇ ਦੀ ਸਾਖੀ ਭੀ ਕਲਪਤ ਹੈ ਆਦਿ, ਹੁਣ ਦੇਖੋ ਕੋਈ ਹੰਦਾਲ ਭੀ ਹੋਇਆ ਤੇ ਉਹਦੀ ਕਿਸੇ ਪੁਸਤਕ ਨੂੰ ਹੰਦਾਲ ਗ੍ਰੰਥ ਭੀ ਲਿਖ ਧਰਿਆ, ਪੜ੍ਹਕੇ ਚੱਕਰ ਖਾਂਦਾ ਹੈ ਮਨ ਕਿ ਸਿੱਖ ਧਰਮ ਦੀ ਪ੍ਰਥਾ ਵਿੱਚ ਕਿੰਨੇ ਕੁ ਆਹ ਕਿਤਾਬਚੇ ਹਨ, ਮੇਰਾ ਨਿਰਣਾ ਹੈ ਕਿ ਜੇਕਰ ਕੇਵਲ ਗੁਰੂ ਗ੍ਰੰਥ ਨੂੰ ਹੀ ਪ੍ਰਚਾਰਕ ਧੁਰਾ ਰੱਖਣ ਸਾਖੀਆਂ ਛੱਡਣ ਕੋਈ ਭਾਈ ਗੁਰਦਾਸ, ਨੰਦ ਲਾਲ, ਸੰਤੋਖ ਸਿੰਘ, ਨਾਭਾ, ਭੰਗੂ ਜਾਂ ਨਵੇਂ ਲੇਖਕ ਕੇਵਲ ਹੀ ਮੰਨੇ ਜਾਣ, ਧਰਮ ਰਹੂ । ਧਰਮ ਧੁਰੇ ਨਾਲ ਹੀ ਚੱਲਦਾ ਹੈ ਜਦੋਂ ਧੁਰੇ ਮਧੋ੍ਹਲੋ ਜਾਣ ਤਾਂ ਹਾਲ ਕਈ ਹੋਰ ਕੌਮਾਂ ਦਾ ਭੀ ਹਾਲ ਦੇਖ ਲੈਣਾ ਉੱਚਿਤ ਹੈ, ਹਿੰਦੂ ਪੰਡਤ ਤਾਂ ਧਰਮ ਨੂੰ ਪਾਲਦੇ ਸਨ ਪਰ ਪਾਧੇ ਆਪ ਨੂੰ ਬੱਸ ਆਹ ਹੀ ਹਾਲ ਅੱਜ ਸਾਡਾ ਹੈ, ਪਤਾ ਨਹੀਂ ਕਿਉਂ ਸਾਡਾ ਤਾਂ ਪ੍ਰਚਾਰ ਸੰਪੂਰਨ ਨਹੀਂ ਲਿਖਤਾਂ ਅਧੂਰੀਆਂ ਫੇਰ ਸੰਗਤਾਂ ਨੂੰ ਜੀ ਗੁਰੂ ਗ੍ਰੰਥ ਸਾਡਾ ਸਭ ਕੁਝ ਕਿਉਂ ਫੇਰ ਕਥਾ ਬਾਣੀ ਗੁਰਬਾਣੀ ਦੀ ਨਹੀਂ ਹੋ ਰਹੀ ?
ਹੁਣੇ ਮੈਨੂੰ ਇਕ ਮੇਰੇ ਅਜੀਜ਼ ਨੇ ਰਾਜ਼ੀ ਬਾਜੀ ਲਈ ਟੈਲੀਫੂਨ ਕੀਤਾ ਨਾਲ ਹੀ ਕਹਿੰਦਾ ਅੰਟੀ ਇਕ ਗੱਲ ਦੱਸੀਂ ਕਿ ਸਿੱਖ ਵਿਚਾਰਧਾਰਾ ਤਾਂ ਕਹਿੰਦੀ ਹੈ ਕਿ ਗੁਰਬਾਣੀ ਜਾਂ ਗੁਰੂ ਗ੍ਰੰਥ ਵਿੱਚ ਇਕ ਹੋਰ ਅੱਖਰ ਲਾਮ, ਕੰਨਾ, ਬਿੰਦੀ ਆਦਿ ਲੱਗ ਨਹੀਂ ਸਕਦੇ ਤਾਂ ਫੇਰ ਸੋਧ ਅਰਥ ਸੁਧਾਰ ਯਾਨੀ ਪਹਿਲੇ ਗੁਰੂ ਸਧਾਰੂ ਸਨ ਤਾਂ ਫੇਰ ਸੋਧਾ ਕਿਵੇਂ ਬਣ ਗਿਆ, ਇਹ ਅਸੀਂ ਗਰੁੱਪ ਵਿੱਚ ਇਕ ਦਿਨ ਬਹਿਸ ਕੀਤੀ ਕਿ ਇਹ ਕੀ ਅਨੋਮਲੀ ਹੈ ? ਮੈਂ ਕਿਹਾ ਮੇਰੀ ਸਮਝ ਤਾਂ ਇਹ ਕਹਿੰਦੀ ਹੈ ਇਹ ਸਾਧਾਰਨ ਸਿੱਖ ਪ੍ਰਥਾ ਨਹੀਂ ਹੈ ਇਕ ਖਾਸ ਫਿਰਕੇ ਦੀ ਆਪਣੀ ਵਿਧੀ ਹੈ, ਉਨ੍ਹਾਂ ਦੀ ਆਪਣੀ ਬੋਲੀ ਹੈ ਤੇ ਟੋਲੀ ਹੈ ਨਾਲੇ ਪਹਿਲਾਂ ਇਹ ਵੱਖਰੇ ਰੂਪ ਵਿੱਚ ਸੀ ਹੁਣ ਹੋਰ ਵਿੱਚ, ਰਹੀ ਗੱਲ ਇਹ ਦਸਮੇਂ ਗੁਰੂ ਦੀ ਵਿਚਾਰਧਾਰਾ ਸੀ ਮੈਂ ਕੁਝ ਕਹਿਣਾ ਨਹੀਂ ਚਾਹੁੰਦੀ ਮੇਰੇ ਦੁਆਲੇ ਡਾਂਗ ਚੱਕ ਲੈਣਗੇ ਪਰ ਮੈਂ ਸਹਿਮਤ ਹਾਂ ਕਿ ਸਾਧਾਰਨ ਸਿੱਖ ਧਰਮ ਵਿੱਚ ਅਜਿਹੀ ਕੋਈ ਮਰਿਯਾਦਾ ਨੂੰ ਥਾਂ ਨਹੀਂ ਸੀ, ਹੁਣ ਕਈ ਫਿਰਕੇ, ਸਾਧੂ ਸੰਪਰਦਾਵਾਂ ਤੇ ਜਥੇ ਬਣੇ ਨੇ ਤੇ ਆਪਣਾ ਆਪਣਾ ਵਿਧਾਨ ਲਾਗੂ ਕਰੀ ਜਾਂਦੇ ਨੇ, ਅਕਾਲ ਤਖ਼ਤ ਤੇ ਸ਼੍ਰੋਮਣੀ ਕਮੇਟੀ ਇਨ੍ਹਾਂ ਦੇ ਮੂਹਰੇ ਲਿਫ ਜਾਂਦੀ ਹੈ, ਇਹ ਹੋਰ ਸ਼ੋਰ ਮਚਾ ਦਿੰਦੇ ਨੇ, ਮੈਂ ਤਾਂ ਇਹੀ ਸਲਾਹ ਦੇਊਂਗੀ ਕਿ ਤੁਸੀਂ ਆਪਣਾ ਇਸ਼ਟ ਸੰਭਾਲੋ, ਪ੍ਰਮਾਤਮਾਂ ਵਿੱਚ ਵਿਸ਼ਵਾਸੀ ਹੋਵੋ, ਵਿਅਕਤੀ ਪੂਜਾ ਉੱਚਿਤ ਨਹੀਂ, ਖੁਸ਼ ਰਹੋ, ਬਖ਼ਸ਼ਿਸ਼ਾਂ ਮਾਣੋ ।
ਬਲਵਿੰਦਰ ਕੌਰ ਚਾਹਲ