image caption:

ਈ.ਡੀ ਨੇ ਸ਼ਿਲਪਾ ਸ਼ੈਟੀ ਦਾ ਫਲੈਟ ਕੀਤਾ ਜ਼ਬਤ

  ਈਡੀ ਨੇ ਸ਼ਿਲਪਾ ਸ਼ੈਟੀ ਦਾ ਫਲੈਟ ਜ਼ਬਤ ਕਰ ਲਿਆ ਹੈ। ਈਡੀ ਨੇ 98 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਇਸ ਵਿਚ ਸ਼ਿਲਪਾ ਸ਼ੈਟੀ ਦਾ ਜੁਹੂ ਵਾਲਾ ਫਲੈਟ ਅਤੇ ਰਾਜ ਕੁੰਦਰਾ ਦੇ ਨਾਂ &rsquoਤੇ ਰਜਿਸਟਰਡ ਬੰਗਲਾ ਅਤੇ ਇਕਵਿਟੀ ਸ਼ੇਅਰ ਸ਼ਾਮਲ ਹਨ। ਮਾਮਲਾ 2002 ਦੇ ਬਿਟਕੌਇਨ ਪੌਂਜੀ ਸਕੀਮ ਘੁਟਾਲੇ ਵਿਚ ਮਨੀ ਲਾਂਡਰਿੰਗ ਨਾਲ ਜੁੜਿਆ ਹੈ। ਈਡੀ ਨੇ ਐਕਸ &rsquoਤੇ ਪੋਸਟ ਦੇ ਜ਼ਰੀਏ ਇਹ ਜਾਣਕਾਰੀ ਦਿੱਤੀ।

ਈਡੀ ਨੇ ਵੇਰੀਏਬਲ ਟੇਕ ਪ੍ਰਾਈਵੇਟ ਲਿਮਟਿਡ ਅਤੇ ਦੋਸ਼ੀ ਮਰਹੂਮ ਅਮਿਤ ਭਾਰਦਵਾਜ, ਅਜੈ ਭਾਰਦਵਾਜ, ਵਿਵੇਕ ਭਾਰਦਵਾਜ, ਸਿੰਪੀ ਭਾਰਦਵਾਜ, ਮਹਿੰਦਰ ਭਾਰਦਵਾਜ ਅਤੇ ਹੋਰਾਂ ਵਿਰੁੱਧ ਮਹਾਰਾਸ਼ਟਰ ਪੁਲਿਸ ਅਤੇ ਦਿੱਲੀ ਪੁਲਿਸ ਕੋਲ ਦਰਜ ਕਈ ਐਫਆਈਆਰਜ਼ ਦੇ ਅਧਾਰ &rsquoਤੇ ਜਾਂਚ ਸ਼ੁਰੂ ਕੀਤੀ ਸੀ।

ਜਾਂਚ ਏਜੰਸੀ ਦਾ ਦੋਸ਼ ਹੈ ਕਿ ਮੁਲਜ਼ਮਾਂ ਨੇ ਹਰ ਮਹੀਨੇ 10% ਰਿਟਰਨ ਦੇ ਝੂਠੇ ਵਾਅਦੇ ਨਾਲ ਬਿਟਕੁਆਇਨ (ਇਕੱਲੇ 2017 ਵਿੱਚ 6600 ਕਰੋੜ ਰੁਪਏ) ਦੇ ਰੂਪ ਵਿੱਚ ਲੋਕਾਂ ਤੋਂ ਵੱਡੀ ਰਕਮ ਇਕੱਠੀ ਕੀਤੀ ਸੀ। ਇਹ ਬਿਟਕੋਇਨ ਮਾਈਨਿੰਗ ਵਿੱਚ ਵਰਤੇ ਜਾਣੇ ਸਨ, ਪਰ ਪ੍ਰਮੋਟਰਾਂ ਨੇ ਨਿਵੇਸ਼ਕਾਂ ਨੂੰ ਧੋਖਾ ਦਿੱਤਾ ਅਤੇ ਗੈਰ-ਕਾਨੂੰਨੀ ਬਿਟਕੋਇਨਾਂ ਨੂੰ ਆਨਲਾਈਨ ਵਾਲਿਟ ਵਿੱਚ ਲੁਕਾ ਦਿੱਤਾ।