image caption:

ਕਿਸਾਨਾਂ ਦੇ ਧਰਨੇ ਕਾਰਨ ਰੇਲਵੇ ਯਾਤਰੀ ਪ੍ਰੇਸ਼ਾਨ

 ਅੰਬਾਲਾ : ਅੰਬਾਲਾ ਨੇੜੇ ਸ਼ੰਭੂ ਵਿਖੇ ਰੇਲਵੇ ਟਰੈਕ &rsquoਤੇ ਕਿਸਾਨ ਚਾਰ ਦਿਨਾਂ ਤੋਂ ਧਰਨਾ ਦੇ ਰਹੇ ਹਨ, ਜਦਕਿ ਰਾਜਧਾਨੀ, ਸ਼ਤਾਬਦੀ ਅਤੇ ਵੰਦੇ ਭਾਰਤ ਸਮੇਤ 40 ਰੇਲ ਗੱਡੀਆਂ ਦੇ ਰੱਦ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਰੇਲਵੇ ਵੱਲੋਂ ਕਈ ਟਰੇਨਾਂ ਆਪਣੇ ਰੂਟ ਬਦਲ ਕੇ ਚਲਾਈਆਂ ਜਾ ਰਹੀਆਂ ਹਨ।
ਹਾਲਾਤ ਇਹ ਹਨ ਕਿ ਲੁਧਿਆਣਾ ਰੇਲਵੇ ਸਟੇਸ਼ਨ &rsquoਤੇ ਯਾਤਰੀਆਂ ਦੀ ਭਾਰੀ ਭੀੜ ਦੇਖਣ ਨੂੰ ਮਿਲਦੀ ਹੈ। ਯਾਤਰੀ ਆਪਣੀ ਮੰਜ਼ਿਲ &rsquoਤੇ ਪਹੁੰਚਣ ਲਈ ਸਟੇਸ਼ਨ &rsquoਤੇ ਪਹੁੰਚ ਰਹੇ ਹਨ ਪਰ ਸਟੇਸ਼ਨ &rsquoਤੇ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਟਰੇਨ ਰੱਦ ਹੋ ਗਈ ਹੈ।
ਜੰਮੂ ਜਾਣ ਲਈ ਲੁਧਿਆਣਾ ਰੇਲਵੇ ਸਟੇਸ਼ਨ &rsquoਤੇ ਪਹੁੰਚੇ ਹੈਬੋਵਾਲ ਵਾਸੀ ਕਰਨ ਨੇ ਦੱਸਿਆ ਕਿ ਉਸ ਨੇ ਅੱਜ ਜੰਮੂ ਜਾਣਾ ਸੀ, ਪਰ ਜਦੋਂ ਉਹ ਸਟੇਸ਼ਨ &rsquoਤੇ ਪਹੁੰਚਿਆ ਤਾਂ ਕੋਈ ਰੇਲ ਗੱਡੀ ਨਹੀਂ ਸੀ। ਲੁਧਿਆਣਾ ਤੋਂ ਆਪਣੇ ਭਤੀ