image caption:

ਕੁਵੈਤ ‘ਚ ਪਹਿਲੀ ਵਾਰ ਸ਼ੁਰੂ ਹੋਇਆ ਰੇਡੀਓ ‘ਤੇ ਹਿੰਦੀ ਪ੍ਰਸਾਰਣ, ਭਾਰਤੀ ਰਾਜਦੂਤ ਨੇ ਕੀਤੀ ਸ਼ਲਾਘਾ


ਕੁਵੈਤ ਵਿੱਚ ਪਹਿਲੀ ਵਾਰ ਹਿੰਦੀ ਵਿੱਚ ਰੇਡੀਓ ਪ੍ਰਸਾਰਣ ਸ਼ੁਰੂ ਹੋਇਆ ਹੈ। ਉੱਥੇ ਮੌਜੂਦ ਭਾਰਤੀ ਦੂਤਾਵਾਸ ਨੇ ਇਹ ਜਾਣਕਾਰੀ ਦਿੱਤੀ ਹੈ। ਭਾਰਤੀ ਦੂਤਾਵਾਸ ਨੇ ਹਰ ਐਤਵਾਰ ਕੁਵੈਤ ਰੇਡੀਓ &lsquoਤੇ ਢੰ 93.3 ਅਤੇ ਅੰ 96.3 &lsquoਤੇ ਇੱਕ ਹਿੰਦੀ ਪ੍ਰੋਗਰਾਮ ਸ਼ੁਰੂ ਕਰਨ ਲਈ ਕੁਵੈਤ ਦੇ ਸੰਚਾਰ ਮੰਤਰਾਲੇ ਦੀ ਸ਼ਲਾਘਾ ਕੀਤੀ ਹੈ। ਭਾਰਤੀ ਦੂਤਘਰ ਨੇ ਕਿਹਾ ਕਿ ਕੁਵੈਤ ਵੱਲੋਂ ਚੁੱਕਿਆ ਗਿਆ ਇਹ ਕਦਮ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ​​ਕਰੇਗਾ।
ਸੋਸ਼ਲ ਮੀਡੀਆ ਪਲੇਟਫਾਰਮ ਐਕਸ &lsquoਤੇ ਪੋਸਟ ਕਰਦੇ ਹੋਏ, ਭਾਰਤੀ ਦੂਤਾਵਾਸ ਨੇ ਕਿਹਾ, ਕੁਵੈਤ ਵਿੱਚ ਪਹਿਲੀ ਵਾਰ ਹਿੰਦੀ ਰੇਡੀਓ ਪ੍ਰਸਾਰਣ ਸ਼ੁਰੂ ਹੋਇਆ! ਭਾਰਤੀ ਦੂਤਾਵਾਸ 21 ਅਪ੍ਰੈਲ 2024 ਤੋਂ ਹਰ ਐਤਵਾਰ ਰਾਤ 8:30 ਵਜੇ ਤੋਂ 9 ਵਜੇ ਤੱਕ ਕੁਵੈਤ ਰੇਡੀਓ &lsquoਤੇ ਢੰ 93.3 ਅਤੇ ਅੰ 96.3 &lsquoਤੇ ਹਿੰਦੀ ਪ੍ਰੋਗਰਾਮ ਸ਼ੁਰੂ ਕਰਨ ਲਈ ਕੁਵੈਤ ਦੇ ਸੰਚਾਰ ਮੰਤਰਾਲੇ ਦੀ ਸ਼ਲਾਘਾ ਕਰਦਾ ਹੈ। ਇਹ ਕਦਮ ਭਾਰਤ-ਕੁਵੈਤ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰੇਗਾ।