image caption:

ਸਾਲ 2022 ’ਚ ਕਰੀਬ 66,000 ਭਾਰਤੀਆਂ ਨੂੰ ਮਿਲੀ ਅਮਰੀਕੀ ਨਾਗਰਿਕਤਾ : ਸੀ.ਆਰ.ਐਸ. ਰੀਪੋਰਟ

 ਨਵੀਂ ਦਿੱਲੀ: ਸਾਲ 2022 &rsquoਚ 65,960 ਭਾਰਤੀ ਅਧਿਕਾਰਤ ਤੌਰ &rsquoਤੇ ਅਮਰੀਕੀ ਨਾਗਰਿਕ ਬਣੇ, ਜਿਸ ਨਾਲ ਭਾਰਤ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨ ਵਾਲੇ ਦੇਸ਼ਾਂ ਦੀ ਗਿਣਤੀ ਦੇ ਮਾਮਲੇ &rsquoਚ ਮੈਕਸੀਕੋ ਤੋਂ ਬਾਅਦ ਦੂਜਾ ਸੱਭ ਤੋਂ ਵੱਡਾ ਦੇਸ਼ ਬਣ ਗਿਆ। ਅਮਰੀਕੀ ਮਰਦਮਸ਼ੁਮਾਰੀ ਬਿਊਰੋ ਦੇ ਅਮਰੀਕਨ ਕਮਿਊਨਿਟੀ ਸਰਵੇ ਦੇ ਅੰਕੜਿਆਂ ਮੁਤਾਬਕ 2022 &rsquoਚ ਵਿਦੇਸ਼ੀ ਮੂਲ ਦੇ 4.6 ਕਰੋੜ ਲੋਕ ਅਮਰੀਕਾ &rsquoਚ ਰਹਿੰਦੇ ਸਨ, ਜੋ ਅਮਰੀਕਾ ਦੀ ਕੁਲ 33.33 ਕਰੋੜ ਆਬਾਦੀ ਦਾ ਲਗਭਗ 14 ਫੀ ਸਦੀ ਹੈ। ਸੁਤੰਤਰ ਕਾਂਗਰੇਸ਼ਨਲ ਰੀਸਰਚ ਸਰਵਿਸ (ਸੀ.ਆਰ.ਐੱਸ.) ਵਲੋਂ ਵਿੱਤੀ ਸਾਲ 2022 ਲਈ ਅਮਰੀਕੀ ਕੁਦਰਤੀਕਰਨ ਨੀਤੀ &rsquoਤੇ 15 ਅਪ੍ਰੈਲ ਦੀ ਤਾਜ਼ਾ ਰੀਪੋਰਟ ਦੇ ਅਨੁਸਾਰ, ਵਿੱਤੀ ਸਾਲ 2022 &rsquoਚ 969,380 ਵਿਅਕਤੀ ਅਮਰੀਕੀ ਨਾਗਰਿਕ ਬਣੇ। ਰੀਪੋਰਟ &rsquoਚ ਕਿਹਾ ਗਿਆ, &lsquo&lsquoਅਮਰੀਕਾ ਦੀ ਨਾਗਰਿਕਤਾ ਹਾਸਲ ਕਰਨ ਵਾਲੇ ਲੋਕਾਂ &rsquoਚ ਸੱਭ ਤੋਂ ਜ਼ਿਆਦਾ ਗਿਣਤੀ ਮੈਕਸੀਕੋ &rsquoਚ ਜਨਮੇ ਲੋਕਾਂ ਦੀ ਹੈ। ਇਸ ਤੋਂ ਬਾਅਦ ਭਾਰਤ, ਫਿਲੀਪੀਨਜ਼, ਕਿਊਬਾ ਅਤੇ ਡੋਮਿਨਿਕਨ ਗਣਰਾਜ ਦੇ ਲੋਕਾਂ ਨੂੰ ਸੱਭ ਤੋਂ ਵੱਧ ਅਮਰੀਕੀ ਨਾਗਰਿਕਤਾ ਮਿਲੀ।&rsquo&rsquoਸੀ.ਆਰ.ਐਸ. ਨੇ ਦਸਿਆ ਕਿ 2022 &rsquoਚ 1,28,878 ਮੈਕਸੀਕਨ ਅਮਰੀਕੀ ਨਾਗਰਿਕ ਬਣੇ। ਇਸ ਤੋਂ ਬਾਅਦ ਭਾਰਤ (65,960), ਫਿਲੀਪੀਨਜ਼ (53,413), ਕਿਊਬਾ (46,913), ਡੋਮਿਨਿਕਨ ਗਣਰਾਜ (34,525), ਵੀਅਤਨਾਮ (33,246) ਅਤੇ ਚੀਨ (27,038) ਦਾ ਨੰਬਰ ਆਉਂਦਾ ਹੈ।

ਰੀਪੋਰਟ &rsquoਚ ਕਿਹਾ ਗਿਆ ਹੈ ਕਿ 2023 ਤਕ ਭਾਰਤ ਤੋਂ ਵਿਦੇਸ਼ੀ ਮੂਲ ਦੇ ਅਮਰੀਕੀ ਨਾਗਰਿਕਾਂ ਦੀ ਗਿਣਤੀ 2,831,330 ਸੀ, ਜੋ ਮੈਕਸੀਕੋ (10,638,429) ਤੋਂ ਬਾਅਦ ਦੂਜੀ ਸੱਭ ਤੋਂ ਵੱਧ ਹੈ। ਇਸ ਤੋਂ ਬਾਅਦ ਚੀਨ ਇਸ ਸੂਚੀ &rsquoਚ ਪਹਿਲੇ ਨੰਬਰ &rsquoਤੇ (2,225,447) ਹੈ। ਸੀ.ਆਰ.ਐਸ. ਦੀ ਰੀਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਅਮਰੀਕਾ ਵਿਚ ਰਹਿ ਰਹੇ ਭਾਰਤੀ ਮੂਲ ਦੇ ਲਗਭਗ 42 ਫੀ ਸਦੀ ਵਿਦੇਸ਼ੀ ਨਾਗਰਿਕ ਇਸ ਸਮੇਂ ਅਮਰੀਕੀ ਨਾਗਰਿਕ ਬਣਨ ਦੇ ਅਯੋਗ ਹਨ।