image caption:

ਭਾਜਪਾ ਦਾ ਇਲਜ਼ਾਮ, “ਡੇਰਾ ਬਿਆਸ iਖ਼ਲਾਫ਼ ਡਾ. ਗਾਂਧੀ ਨੇ ਕੇਂਦਰ ਨੂੰ ਕੀਤੀ ਸੀ ਝੂਠੀ ਸ਼ਿਕਾਇਤ”

 ਲੋਕ ਸਭਾ ਚੋਣਾਂ ਵਿਚਾਲੇ ਸਿਆਸੀ ਆਗੂਆਂ ਵਲੋਂ ਇਕ ਦੂਜੇ ਵਿਰੁਧ ਬਿਆਨਬਾਜ਼ੀਆਂ ਦਾ ਦੌਰ ਜਾਰੀ ਹੈ। ਹੁਣ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਉਤੇ ਭਾਜਪਾ ਵਲੋਂ ਇਲਜ਼ਾਮ ਲਗਾਏ ਗਏ ਹਨ।
ਦਰਅਸਲ ਕੈਪਟਨ ਅਮਰਿੰਦਰ ਸਿੰਘ ਦੇ ਫ਼ੈਨ ਪੇਜ &lsquoਪੰਜਾਬ ਦਾ ਕੈਪਟਨ&rsquo ਉਤੇ ਇਕ ਪੋਸਟ ਸਾਂਝੀ ਕੀਤੀ ਗਈ ਹੈ। ਇਸ ਪੋਸਟ ਵਿਚ ਦਾਅਵਾ ਕੀਤਾ ਗਿਆ ਹੈ, &ldquoਡਾ. ਧਰਮਵੀਰ ਗਾਂਧੀ ਦਾ ਧਰਮ ਵਿਰੋਧੀ ਚਿਹਰਾ ਬੇਨਕਾਬ। ਡੇਰਾ ਬਿਆਸ iਖ਼ਲਾਫ਼ ਡਾ. ਗਾਂਧੀ ਨੇ ਕੇਂਦਰ ਨੂੰ ਕੀਤੀ ਸੀ ਝੂਠੀ ਸ਼ਿਕਾਇਤ। ਗੁੱਸੇ ਵਿਚ ਆਏ ਸ਼ਰਧਾਲੂ... ਕਾਂਗਰਸ iਖ਼ਲਾਫ਼ ਭੁਗਤਾਨ ਨੂੰ ਤਿਆਰ&rdquo।