image caption:

ਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀ

 ਬੀਜਿੰਗ : ਚੀਨ 'ਚ ਸੋਮਵਾਰ (22 ਅਪ੍ਰੈਲ) ਨੂੰ ਭਾਰੀ ਮੀਂਹ ਅਤੇ ਹੜ੍ਹ ਆਉਣ ਦੀ ਸੰਭਾਵਨਾ ਹੈ। ਚੀਨ ਦੇ ਰਾਸ਼ਟਰੀ ਮੌਸਮ ਵਿਭਾਗ ਮੁਤਾਬਕ 21 ਅਪ੍ਰੈਲ ਦੀ ਸ਼ਾਮ ਨੂੰ ਦੱਖਣੀ ਚੀਨ ਦੇ ਤੱਟੀ ਇਲਾਕਿਆਂ 'ਚ ਤੂਫਾਨ ਆ ਸਕਦਾ ਹੈ। ਇਸ ਤੂਫਾਨ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਗਈ ਹੈ।
ਮੌਸਮ ਵਿਭਾਗ ਨੂੰ ਡਰ ਹੈ ਕਿ ਇਹ ਤੂਫ਼ਾਨ ਚੀਨ ਵਿੱਚ ਸਦੀ ਦਾ ਸਭ ਤੋਂ ਵੱਡਾ ਹੜ੍ਹ ਲਿਆ ਸਕਦਾ ਹੈ। ਇਸ ਹੜ੍ਹ ਕਾਰਨ 12 ਕਰੋੜ ਲੋਕ ਪ੍ਰਭਾਵਿਤ ਹੋਣ ਦਾ ਅੰਦਾਜ਼ਾ ਹੈ।
ਚੀਨ ਦੇ ਕਿੰਗਯੁਆਨ ਸ਼ਹਿਰ 'ਚ ਸ਼ਨੀਵਾਰ (20 ਅਪ੍ਰੈਲ) ਰਾਤ 8 ਵਜੇ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਤੂਫਾਨ ਦੇ ਮੱਦੇਨਜ਼ਰ 20,000 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਗਿਆ ਹੈ। ਐਮਰਜੈਂਸੀ ਸੇਵਾਵਾਂ ਅਲਰਟ 'ਤੇ ਹਨ।
ਸਰਕਾਰ ਨੇ ਸਥਿਤੀ ਸੁਧਰਨ ਤੱਕ ਸਮੁੰਦਰੀ ਖੇਤਰਾਂ ਵਿਚ ਜਾਣ ''ਤੇ ਪਾਬੰਦੀ ਲਗਾ ਦਿੱਤੀ ਹੈ। ਬੇਈ ਨਦੀ, ਦੱਖਣੀ ਚੀਨ ਦੀ ਮੁੱਖ ਨਦੀ ਵਿਚ ਉਫਾਨ ਆਇਆ ਹੋਇਆ ਹੈ, ਇੱਥੇ ਸੋਮਵਾਰ ਤੱਕ ਰਿਹਾਇਸ਼ੀ ਖੇਤਰਾਂ ਵਿੱਚ 19 ਫੁੱਟ ਉੱਚਾਈ ਤੱਕ ਪਾਣੀ ਭਰ ਸਕਦਾ ਹੈ।