image caption:

‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਨਹੀਂ ਮਿਲੀ ਰਾਹਤ, 7 ਮਈ ਤੱਕ ਤਿਹਾੜ ਜੇਲ੍ਹ ‘ਚ ਹੀ ਰਹਿਣਗੇ

 ਦਿੱਲੀ ਦੀ ਇਕ ਅਦਾਲਤ ਨੇ ਕਥਿਤ ਸ਼ਰਾਬ ਘੋਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਅੱਜ ਮੁੱਖ ਮਤਰੀ ਅਰਵਿੰਦ ਕੇਜਰੀਵਾਲ ਤੇ ਬੀਆਰਐੱਸ ਨੇਤਾ ਦੇ ਕਵਿਤਾ ਦੀ ਨਿਆਇਕ ਹਿਰਾਸਤ 7 ਮਈ ਤੱਕ ਵਧਾ ਦਿੱਤੀ।

ਰਿਮਾਂਡ ਮਿਆਦ ਖਤਮ ਹੋਣ &lsquoਤੇ ਵੀਡੀਓ ਕਾਨਫਰੰਸ ਜ਼ਰੀਏ ਅਦਾਲਤ ਵਿਚ ਪੇਸ਼ ਕੀਤੇ ਜਾਣ ਦੇ ਬਾਅਦ ਸੀਬੀਆਈ ਤੇ ਈਡੀ ਮਾਮਲਿਆਂ ਦੀ ਵਿਸ਼ੇਸ਼ ਜੱਜ ਕਾਵੇਰੀ ਬਾਵੇਜਾ ਨੇ ਕੇਜਰੀਵਾਲ ਦੀ ਹਿਰਾਸਤ 14 ਦਿਨ ਲਈ ਵਧਾ ਦਿੱਤੀ। ਜੱਜ ਨੇ ਤੇਲੰਗਾਨਾ ਦੇ ਐਮਐਲਸੀ ਅਤੇ ਸਾਬਕਾ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਦੀ ਧੀ ਕਵਿਤਾ ਦੀ ਸੀਬੀਆਈ ਦੁਆਰਾ ਜਾਂਚ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ 7 ​ਮਈ ਤੱਕ ਨਿਆਂਇਕ ਹਿਰਾਸਤ ਵੀ ਵਧਾ ਦਿੱਤੀ ਹੈ।

ਇਸ ਤੋਂ ਪਹਿਲਾਂ ਅੱਜ ਸਵੇਰੇ ਅਰਵਿੰਦ ਕੇਜਰੀਵਾਲ ਦੇ ਖੂਨ ਵਿਚ ਸ਼ੂਗਰ ਦੀ ਮਾਤਰਾ ਵਧਣ ਦੇ ਬਾਅਦ ਉਨ੍ਹਾਂ ਨੂੰ ਇੰਸੁਲਿਨ ਦਿੱਤੀ ਗਈ। ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਸ &lsquoਤੇ ਮੰਤਰੀ ਆਤਿਸ਼ੀ ਨੇ ਕਿਹਾ ਕਿ ਬਜਰੰਗ ਬਲੀ ਦੀ ਜੈ। ਹਨੂੰਮਾਨ ਜਯੰਤੀ &lsquoਤੇ ਮਿਲੀ ਖੁਸ਼ਖਬਰੀ। ਤਿਹਾੜ ਪ੍ਰਸ਼ਾਸਨ ਨੇ ਅਰਵਿੰਦ ਕੇਜਰੀਵਾਲ ਨੂੰ ਆਖਿਰਕਾਰ ਇੰਸੁਲਿਨ ਦਿੱਤੀ। ਇਹ ਹਨੂੰਮਾਨ ਜੀ ਦੇ ਆਸ਼ੀਰਵਾਦ ਤੇ ਦਿੱਲੀ ਵਾਲਿਆਂ ਦੇ ਸੰਘਰਸ਼ ਦਾ ਨਤੀਜਾ ਹੈ। ਇਸ ਸੰਘਰਸ਼ ਦੇ ਦੌਰ ਵਿਚ ਵੀ ਬਜਰੰਗ ਬਲੀ ਦਾ ਆਸ਼ੀਰਵਾਦ ਸਾਡੇ ਸਾਰਿਆਂ &lsquoਤੇ ਬਣਿਆ ਹੋਇਆ ਹੈ।