image caption:

2024 ‘ਚ ਸਭ ਤੋਂ ਵੱਡੀ ਪਾਰਟੀ ਦੇ ਰੂਪ ‘ਚ ਕਾਂਗਰਸ ਮੁੜ ਸੱਤਾ ‘ਚ ਆਏਗੀ : ਰਾਜਾ ਵੜਿੰਗ

 ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ 2024 &lsquoਚ ਸਭ ਤੋਂ ਵੱਡੀ ਪਾਰਟੀ ਦੇ ਰੂਪ &lsquoਚ ਕਾਂਗਰਸ ਮੁੜ ਸੱਤਾ &lsquoਚ ਆਏਗੀ। ਸਭ ਤੋਂ ਵੱਧ ਸੀਟਾਂ &lsquoਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਚੋਣ ਜਿੱਤਣਗੇ । ਸਭ ਤੋਂ ਜ਼ਿਆਦਾ ਵੋਟ ਫੀਸਦੀ ਕਾਂਗਰਸ ਦਾ ਹੋਵੇਗਾ।

ਬਲਕੌਰ ਸਿੰਘ ਵੱਲੋਂ ਚੋਣਾਂ ਲੜੇ ਜਾਣ ਦੇ ਬਿਆਨ &lsquoਤੇ ਰਾਜਾ ਵੜਿੰਗ ਨੇ ਕਿਹਾ ਕਿ ਸਾਡੇ ਲਈ ਉਹ ਬਹੁਤ ਹੀ ਸਤਿਕਾਰਯੋਗ ਹਨ। ਅਸੀਂ ਤਾਂ ਉਨ੍ਹਾਂ ਚੋਣ ਲੜਨ ਦਾ ਸੱਦਾ ਦਿੱਤਾ ਸੀ ਕਿ ਤੁਸੀਂ ਕਾਂਗਰਸ ਤੋਂ ਚੋਣ ਲੜੋ, ਅਸੀਂ ਤੁਹਾਡੇ ਲਈ ਹਾਜ਼ਰ ਹਾਂ। ਸਾਡਾ ਇਕ ਪਰਿਵਾਰ ਹੈ। ਸਿੱਧੂ ਸਾਡਾ ਭਰਾ ਸੀ। ਸਾਨੂੰ ਇਸ ਗੱਲ ਦਾ ਬਹੁਤ ਦੁੱਖ ਹੈ। ਚੰਗਾ ਹੁੰਦਾ ਜੇ ਸਿੱਧੂ ਸਾਡੇ ਵਿਚ ਹੁੰਦਾ ਪਰ ਜੇਕਰ ਉਹ ਚੋਣ ਲੜ ਰਹੇ ਹਨ ਤਾਂ ਇਹ ਬਹੁਤ ਹੀ ਚੰਗੀ ਗੱਲ ਹੈ।