image caption:

ਇਸਰੋ ਦਾ ਨਵਾਂ ਉਪਗ੍ਰਹਿ ਲਾਂਚ, ਜਾਣੋ ਇਸ ਦੀ ਖ਼ਾਸੀਅਤ

ਸ੍ਰੀਹਰਿਕੋਟਾ-ਇਸਰੋ ਨੇ ਅੱਜ ਸਵੇਰੇ ਆਪਣੇ PSLV C-40/ਕਾਰਟੋਸੈੱਟ-2 ਮਿਸ਼ਨ ਦਾ ਪ੍ਰੇਖਣ ਕਰ ਦਿੱਤਾ ਹੈ। ਇਹ ਇਸਰੋ ਦਾ 100ਵਾਂ ਉਪਗ੍ਰਹਿ ਹੈ ਜਿਸ ਨੇ ਆਸਮਾਨ ਉਡਾਰੀ ਮਾਰੀ ਹੈ। PSLV C-40 ਨੇ 31 ਉਪਗ੍ਰਹਿ ਨੂੰ ਲੈ ਕੇ ਉਡਾਣ ਭਰੀ ਹੈ, ਜਿਸ ਵਿੱਚ ਤਿੰਨ ਭਾਰਤ ਦੇ 28 ਉਪਗ੍ਰਹਿ 6 ਅਲੱਗ-ਅਲੱਗ ਦੇਸ਼ਾਂ ਦੇ ਹਨ। ਜਾਣੋ ਕੀ ਹੈ ਇਸ ਦੇ ਅਹਿਮੀਅਤ?

ਪਾਕਿਸਤਾਨ ਵਿੱਚ ਬੈਠੇ ਅੱਤਵਾਦੀਆਂ ਦੇ ਮਨਸੂਬੇ ਕਰੇਗਾ ਫ਼ੇਲ੍ਹ- ਇਸਰੋ ਦਾ PSLV C-40 ਵਿੱਚ ਪਾਕਿਸਤਾਨ ਦੇ ਅੱਤਵਾਦੀ ਕੈਂਪਾਂ ਅਤੇ ਬੰਕਰਾਂ ਉੱਤੇ ਨਜ਼ਰ ਰੱਖੇਗੀ ਜਾ ਸਕੇਗੀ। ਕਾਰਟੋਸੈੱਟ 2ਐਫ ਉਪਗ੍ਰਹਿ ਤੋਂ ਹਿੰਦੁਸਤਾਨੀ ਏਜੰਸੀਆਂ, ਪਾਕਿਸਤਾਨ ਵਿੱਚ ਬਣੇ ਅੱਤਵਾਦੀ ਕੈਂਪਸ ਅਤੇ ਬੰਕਰਾਂ ਦੀ ਪਛਾਣ ਕਰ ਸਕਦੀ ਹੈ। ਨਾਲ ਹੀ ਇਹ ਚੀਨ ਦੇ ਹਰ ਸੈਨਿਕ ਹਰਕਤ ਦੀ ਨਿਗਰਾਨੀ ਕਰੇਗਾ। ਚੀਨ ਤੋਂ ਲੱਗੇ ਸੀਮਾ ਵਰਤੀ ਖੇਤਰਾਂ ਵਿੱਚ ਵੀ ਡ੍ਰੈਗਨ ਦੀ ਹਰ ਹਰਕਤ ਉੱਤੇ ਪੈਣੀ ਨਜ਼ਰ ਰੱਖਣ ਵਿੱਚ ਆਸਾਨੀ ਮਿਲੇਗੀ।

ਦੱਸ ਦੇਈਏ ਕਿ ਪਾਕਿਸਤਾਨ ਉੱਤੇ ਜਦੋਂ ਭਾਰਤ ਨੇ ਸਰਜੀਕਲ ਸਟ੍ਰਾਈਕ ਕੀਤੀ ਸੀ। ਉਸ ਸਮੇਂ ਸੈਨਾ ਨੂੰ ਐਲਉਸੀ ਉੱਤੇ ਅੱਤਵਾਦੀਆਂ ਦੇ ਲਾਂਚ ਪੈਡ ਤਬਾਹ ਕਰਨ ਵਿੱਚ ਸੀਰੀਜ਼ ਦੇ ਸੈਟੇਲਾਈਟ ਤੋਂ ਕਾਫ਼ੀ ਮਦਦ ਮਿਲੀ ਸੀ।

ਪੁਲਾੜ ਵਿੱਚ ਭਾਰਤ ਦੀ ਜਾਸੂਸੀ ਅੱਖ

PSLV C-40 ਦੀ ਲਾਂਚਿੰਗ ਇਸ ਲਈ ਵੀ ਸਭ ਤੋਂ ਖ਼ਾਸ ਹੈ ਕਿ ਕਿਉਂਕਿ ਭਾਰਤ ਵਿੱਚ ਬਣਿਆ ਕਾਰਟੋਸੇਟ ਸੀਰੀਜ਼ ਦਾ ਇਹ ਆਧੁਨਿਕ ਉਪਗ੍ਰਹਿ ਹੈ ਜਿਸ ਨੂੰ ਪੁਲਾੜ ਵਿੱਚ ਭਾਰਤ ਦੀ ਜਾਸੂਸੀ ਅੱਖ ਕਿਹਾ ਜਾਂਦਾ ਹੈ। ਕਾਰਟੋਸੇਟ ਸੀਰੀਜ਼ ਦਾ ਇਹ ਸੱਤਵਾਂ ਉਪਗ੍ਰਹਿ ਹੈ ਜਿਹੜਾ ਦੇਸ਼ ਦੀ ਰੱਖਿਆ ਅਤੇ ਸੁਰੱਖਿਆ ਦੇ ਲਈ ਬੇਹੱਦ ਖ਼ਾਸ ਹੈ।

ਮੌਸਮ ਦੀ ਜਾਣਕਾਰੀ ਤੋਂ ਲੈ ਕੇ ਪਰਿਯੋਜਨਾਵਾਂ ਉੱਤੇ ਰਹੇਗੀ ਨਜ਼ਰ-

ਕਾਰਟੋਸੇਟ 2ਐਫ ਉਪਗ੍ਰਹਿ ਵਿੱਚ ਮੌਸਮ ਦੀ ਜਾਣਕਾਰੀ ਵੀ ਆਸਾਨੀ ਨਾਲ ਮੁਹੱਈਆ ਹੋਵੇਗੀ। ਨਾਲ ਹੀ ਵਿਕਾਸ ਪਰਿਯੋਜਨਾਵਾਂ ਦੀ ਨਿਗਰਾਨੀ ਵੀ ਪਹਿਲਾਂ ਤੋਂ ਬਿਹਤਰ ਹੋਵੇਗੀ। ਕਾਰਟੋਸੇਟ-2 ਇੱਕ ਧਰਤੀ ਅਵਲੋਕਨ ਉਪਗ੍ਰਹਿ ਹੈ। ਜਿਹੜਾ ਉੱਚ ਗੁਣਵੱਤਾ ਵਾਲਾ ਚਿੱਤਰ ਪ੍ਰਦਾਨ ਕਰਨ ਵਿੱਚ ਸਮਰੱਥ ਹੈ। ਜਿਸ ਦਾ ਇਸਤੇਮਾਲ ਸ਼ਹਿਰੀ ਤੇ ਗਰਾਮੀਣ ਤੱਟੀਆ ਭੂਮੀ ਉਪਯੋਗ, ਸੜਕ ਨੈੱਟਵਰਕ ਦੀ ਨਿਗਰਾਨੀ ਆਦਿ ਦੇ ਲਈ ਕੀਤਾ ਜਾ ਸਕੇਗਾ।

ਯਾਦ ਰਹੇ ਕਿ 15 ਫਰਵਰੀ 2017 ਨੂੰ ਇੱਕੋ ਵੇਲੇ 104 ਉਪਗ੍ਰਹਿ ਪੁਲਾੜ ਵਿੱਚ ਭੇਜ ਕੇ ਇਸ ਰੋ ਨੇ ਅਜਿਹਾ ਇਤਿਹਾਸ ਲਿਖਿਆ ਸੀ ਜਿਸ ਨੂੰ ਹੁਣ ਤੱਕ ਦਾ ਕੋਈ ਦੋਹਰਾ ਨਹੀਂ ਸਕਿਆ ਹੈ।