image caption:

27 ਸਾਲ ਬਾਅਦ ਇਹ ਜੋੜੀ ਇਕ ਵਾਰ ਫਿਰ ਇਕੱਠੀ

ਮੁੰਬਈ- ਬਾਲੀਵੁੱਡ ਦੇ ਦਿੱਗਜ ਅਦਾਕਾਰ ਅਮਿਤਾਭ ਬੱਚਨ ਤੇ ਰਿਸ਼ੀ ਕਪੂਰ ਦੀ ਕਾਫ਼ੀ ਸਮੇਂ ਤੋਂ ਉਡੀਕੀ ਜਾ ਰਹੀ ਫ਼ਿਲਮ &lsquo102 ਨਾਟ ਆਊਟ&rsquo ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ।   ਇਸ ਗੱਲ ਦੀ ਪਹਿਲਾਂ ਹੀ ਕਾਫ਼ੀ ਚਰਚਾ ਹੈ ਕਿ 27 ਸਾਲ ਬਾਅਦ ਇਹ ਜੋੜੀ ਇਕ ਵਾਰ ਫਿਰ ਇਕੱਠੀ ਨਜ਼ਰ ਆਵੇਗੀ। ਫ਼ਿਲਮ &lsquoਅਮਰ ਅਕਬਰ ਐਾਥਨੀ &lsquoਚ ਭਰਾ ਬਣੇ ਨਜ਼ਰ ਆਏ ਬਿੱਗ ਬੀ ਤੇ ਰਿਸ਼ੀ ਕਪੂਰ ਇਸ ਫ਼ਿਲਮ ਵਿਚ ਪਿਤਾ-ਪੁੱਤਰ ਦੀ ਭੂਮਿਕਾ &lsquoਚ ਨਜ਼ਰ ਆਉਣਗੇ। ਅਮਿਤਾਭ ਫ਼ਿਲਮ &lsquoਚ ਰਿਸ਼ੀ ਕਪੂਰ ਦੇ ਪਿਤਾ ਬਣੇ ਹੋਏ ਹਨ। ਇਹ ਇਕ ਅਜਿਹੇ ਪਿਤਾ-ਪੁੱਤਰ ਦੀ ਕਹਾਣੀ ਹੈ, ਜਿਸ &lsquoਚ 102 ਦੀ ਉਮਰ ਤੋਂ ਬਾਅਦ ਵੀ ਪਿਤਾ ਕਾਫ਼ੀ ਸਕਾਰਾਤਮਕ ਹੈ ਤੇ ਉੱਥੇ ਹੀ ਉਸ ਤੋਂ ਅੱਧੀ ਉਮਰ ਦਾ ਉਸ ਦਾ ਪੁੱਤਰ ਜ਼ਿੰਦਗੀ &lsquoਚ ਕਾਫ਼ੀ ਨਕਾਰਾਤਮਕ ਹੈ। &lsquoਓਹ ਮਾਈ ਗਾਡ&rsquo ਫ਼ਿਲਮ ਦਾ ਨਿਰਦੇਸ਼ਨ ਕਰ ਚੁੱਕੇ ਨਿਰਦੇਸ਼ਕ ਉਮੇਸ਼ ਸ਼ੁਕਲਾ ਇਸ ਸੁਪਰ ਸਟਾਰ ਜੋੜੀ ਨੂੰ ਫਿਰ ਇਕੱਠਿਆਂ ਲਿਆਇਆ ਹੈ। ਅਮਿਤਾਭ ਬੱਚਨ ਟੀਜ਼ਰ &lsquoਚ ਕਹਿ ਰਹੇ ਹਨ ਕਿ ਉਹ ਦੁਨੀਆ ਦਾ ਪਹਿਲਾ ਅਜਿਹਾ ਪਿਤਾ ਹੋਵੇਗਾ, ਜੋ ਆਪਣੇ ਪੁੱਤਰ ਨੂੰ ਬਿਰਧ ਆਸ਼ਰਮ ਭੇਜੇਗਾ। ਇਹ ਫ਼ਿਲਮ 4 ਮਈ ਰਿਲੀਜ਼ ਹੋਣ ਵਾਲੀ ਹੈ।