image caption:

ਮਲੇਸ਼ੀਆ 'ਚ 200 ਤੋਂ ਵੱਧ ਭਾਰਤੀ ਕੈਦ, ਡਿਪੋਰਟ ਹੋ ਕੇ ਆਏ ਯੂਨਿਕ ਨੇ ਦਿੱਤੀ ਜਾਣਕਾਰੀ

ਜਲੰਧਰ, - : ਮਲੇਸ਼ੀਆ ਤੋਂ ਡਿਪੋਰਟ ਹੋ ਕੇ ਆਏ ਆÎਨਕ ਯੂਨਿਕ ਨੇ ਕਿਹਾ ਹੈ ਕਿ ਭਾਰਤ ਦੇ 200 ਤੋਂ ਵੱਧ ਬੱਚੇ ਮਲੇਸ਼ੀਆ ਵਿਚ ਕੈਦ ਹਨ। ਆਨਿਕ ਦੇ ਨਾਲ ਪਰਤੇ ਉਨ੍ਹਾਂ ਦੇ ਸਾਥੀ ਸੁਖਚੈਨ ਸਿੰਘ ਨੇ ਆਪਣੇ ਪਰਿਵਾਰਕ ਜੀਆਂ ਦੇ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿ ਗਲਤ ਟਰੈਵਲ ਏਜੰਟਾਂ ਜ਼ਰੀਏ ਮਲੇਸ਼ੀਆ ਵਿਚ ਫਸੇ ਭਾਰਤੀ ਬੱਚਿਆਂ ਨੂੰ ਭਾਰਤ ਸਰਕਾਰ ਵਾਪਸ ਲਿਆਉਣ ਲਈ ਯਤਨ ਕਰੇ। ਮਕਸੂਦਾਂ ਦੇ ਧੋਗੜੀ ਰੋਡ ਦੇ ਵਸਨੀਕ ਆਨਿਕ ਯੂਨਿਕ ਦੇ ਪਰਿਵਾਰਕ ਜੀਆਂ ਨੇ ਦੱਸਿਆ ਕਿ ਬਸਤੀ ਬਾਵਾ ਖੇਲ ਦੇ ਵਿਵੇਕ ਵਿਹਾਰ ਦੇ ਰਹਿਣ ਵਾਲੇ ਰਾਜ ਕੁਮਾਰ ਦੇ ਛੋਟੇ ਪੁੱਤਰ ਮੋਨੂੰ ਤੇ ਉਸ ਦੀ ਭੈਣ ਸ਼ੀਤਲ ਨੇ ਝਾਂਸਾ ਦਿੱਤਾ ਸੀ ਕਿ ਉਹ ਉਸ ਨੂੰ ਹਾਂਗਕਾਂਗ ਵਿਚ ਕੰਪਿਊਟਰ ਇੰਜੀਨੀਅਰ ਬਣਾ ਦੇਵੇਗਾ, ਯੂਨਿਕ ਤੇ ਦੋਸਤ ਦੇ ਪੁੱਤਰ ਸੁਖਚੈਨ ਸਿੰਘ ਨੂੰ ਦਿੱਲੀ ਦੇ ਅਸ਼ੋਕ ਕੁਮਾਰ ਨਾਂ ਦੇ ਏਜੰਟ ਨਾਲ ਮਿਲਾਇਆ ਗਿਆ। ਦੋਵਾਂ ਨੂੰ ਸਵਾ ਸਵਾ ਲੱਖ ਵਿਚ ਹਾਂਗਕਾਂਗ ਵਿਚ ਜੌਬ ਦੇਣ ਦੀ ਗੱਲ ਹੋਈ। ਘਰਦਿਆਂ ਨੇ ਦੱਸਿਆ ਕਿ ਉਸ ਨੂੰ ਆਖਿਆ ਗਿਆ ਸੀ ਕਿ ਪੁੱਤਰਾਂ ਦੇ ਨਾਲ ਕੋਲਕਾਤਾ ਦਾ Îਇੱਕ ਐਕਸਪੋਰਟਰ ਵੀ ਜਾਵੇਗਾ। ਇਸ ਦੌਰਾਨ ਦਿੱਲੀ ਤੋਂ ਆਨਿਕ ਯੂਨਿਕ ਤੇ ਸੁਖਚੈਨ ਨੂੰ ਕੋਲਕਾਤਾ ਭੇਜਿਆ ਗਿਆ। ਫਲਾਈਟ ਰੱਦ ਹੋਣ ਦੀ ਗੱਲ ਆਖ ਕੇ ਉਨ੍ਹਾਂ ਨਾਲ ਮਲੇਸ਼ੀਆ ਲਈ ਸੌਦਾ ਤੈਅ ਕੀਤਾ। ਮਲੇਸ਼ੀਆ ਪੁੱਜਣ 'ਤੇ ਆਨਿਕ ਯੂਨਿਕ ਤੇ ਸੁਖਚੈਨ ਨੂੰ ਪੁਲਿਸ ਨੇ ਫੜ ਲਿਆ। ਪੁੱਛ ਪੜਤਾਲ ਮਗਰੋਂ ਫੋਨ ਬੰਦ ਕਰਵਾ ਦਿੱਤੇ ਗਏ। ਪੂਰੀ ਰਾਤ ਜੇਲ੍ਹ ਰੱਖਣ ਮਗਰੋਂ ਭਾਰਤ ਭੇਜ ਦਿੱਤਾ ਗਿਆ।