image caption:

ਲੁਧਿਆਣਾ ਚੋਣਾਂ ਲਈ ਟਿਕਟ ਮਿਲਣ ਦੇ ਚਾਅ ‘ਚ ਕਾਂਗਰਸੀਆਂ ਨੇ ਚਲਾਈਆਂ ਹਵਾ ‘ਚ ਗੋਲੀਆਂ

 ਇਸ ਵਾਰ ਲੁਧਿਆਣਾ ਨਗਰ ਨਿਗਮ ਚੋਣਾਂ ਦਾ ਮੁੱਦਾ ਐਨਾ ਭਖਿਆ ਹੋਇਆ ਹੈ ਕਿ ਇਹ ਚੋਣਾਂ ਹਰੇਕ ਪਾਰਟੀ ਲਈ ਵਕਾਰ ਦਾ ਮੁੱਦਾ ਬਣ ਗਈਆਂ ਹਨ। ਚਾਹੇ ਉਹ ਪਾਰਟੀ ਕਾਂਗਰਸ, ਅਕਾਲੀ ਦਲ, ਜਾਂ ਆਮ ਆਦਮੀ ਪਾਰਟੀ ਹੀ ਕਿਓਂ ਨਾ ਹੋਵੇ। ਲੁਧਿਆਣਾ ਨਗਰ ਨਿਗਮ ਦੀ ਚੋਣਾਂ ਨੂੰ ਬਾਕੀ ਤਿੰਨ ਨਿਗਮਾਂ ਜਲੰਧਰ, ਅੰਮ੍ਰਿਤਸਰ ਅਤੇ ਪਟਿਆਲਾ ਤੋਂ ਅਲੱਗ ਰੱਖਿਆ ਗਿਆ ਸੀ।

 
ਹੁਣ ਲੁਧਿਆਣਾ ਨਗਰ ਨਗੀਮ ਚੋਣਾਂ ਲਈ ਉਮੀਦਵਾਰਾਂ ਨੂੰ ਟਿਕਟਾਂ ਮਿਲਣ &lsquoਤੇ ਦੀਵਾਲੀ ਵਾਂਗ ਚਾਅ ਚੜ੍ਹਿਆ ਹੋਇਆ ਹੈ। ਇਸੇ ਚਾਅ &lsquoਚ ਕਾਂਗਰਸੀ ਆਗੂ ਜਸਵਿੰਦਰ ਠੁਕਰਾਲ ਦੀ ਪਤਨੀ ਜਸਪ੍ਰੀਤ ਠੁਕਰਾਲ ਨੂੰ ਟਿਕਟ ਮਿਲਣ &lsquoਤੇ ਜਸ਼ਨ ਮਨਾਇਆ ਗਿਆ ਜਿਸ ਵਿੱਚ ਉਨ੍ਹਾਂ ਵਲੋਂ ਹਵਾਈ ਫਾਇਰ ਵੀ ਕੀਤੇ ਗਏ। ਇਨ੍ਹਾਂ ਹਵਾਈ ਫਾਇਰਾਂ ਨੇ ਲੁਧਿਆਣਾ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸੁਰੱਖਿਆ ਦੇ ਦਾਅਵਿਆਂ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ। ਚੁਣੌਤੀ ਦਿੰਦਿਆਂ ਟਿਕਟਾਂ ਦੇ ਐਲਾਨ ਤੋਂ ਬਾਅਦ ਕਾਂਗਰਸੀਆਂ ਨੇ ਵਾਰਡ 39 ਵਿੱਚ ਕਈ ਹਵਾਈ ਫਾਇਰ ਕੀਤੇ।
 
ਵਾਰਡ 39 ਤੋਂ ਕਾਂਗਰਸੀ ਆਗੂ ਜਸਵਿੰਦਰ ਸਿੰਘ ਠੁਕਰਾਲ ਦੀ ਪਤਨੀ ਜਸਪ੍ਰੀਤ ਠੁਕਰਾਲ ਦੀ ਟਿਕਟ ਜਾਰੀ ਹੁੰਦਿਆਂ ਹੀ ਦੇਰ ਰਾਤ ਪਟਾਕਿਆਂ ਦੀ ਆਵਾਜ਼ਾਂ ਵਿੱਚ ਉਨ੍ਹਾਂ ਦੇ ਦੋ ਸਮਰਥਕਾਂ ਨੇ ਹਵਾਈ ਫਾਇਰ ਕੀਤੇ ਗਏ। ਇਨ੍ਹਾਂ ਖਿਲਾਫ਼ ਕਿਸੇ ਨੇ ਸ਼ਿਕਾਇਤ ਤਕ ਨਹੀਂ ਦਿੱਤੀ ਅਤੇ ਨਾ ਹੀ ਇਲਾਕਾ ਪੁਲਿਸ ਨੂੰ ਇਸ ਬਾਰੇ ਪਤਾ ਲੱਗਿਆ। ਗੋਲੀਆਂ ਚਲਾ ਕੇ ਇਲਾਕੇ ਵਿੱਚ ਦਹਿਸ਼ਤ ਫੈਲਾਉਣ ਦੀ ਇਸ ਘਟਨਾ ਦੀ ਕਾਂਗਰਸੀ ਆਗੂ ਦੇ ਸਮਰਥਕਾਂ ਨੇ ਫੇਸਬੁੱਕ &rsquoਤੇ ਲਾਈਵ ਵੀਡੀਓ ਵੀ ਵਿਖਾਈ। ਲਾਈਵ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਇਨਸਾਫ਼ ਪਾਰਟੀ ਨੇ ਇਸ ਨੂੰ ਮੁੱਦਾ ਬਣਾਇਆ।
 
ਲੋਕ ਇਨਸਾਫ਼ ਪਾਰਟੀ ਦੇ ਮੁਖੀ ਨੇ ਸਵੇਰੇ ਲੁਧਿਆਣਾ ਪੁਲਿਸ ਕਮਿਸ਼ਨਰ ਆਰ.ਐਨ. ਢੋਕੇ ਨੂੰ ਸ਼ਿਕਾਇਤ ਕੀਤੀ ਅਤੇ ਵੀਡੀਓ ਦਿਖਾ ਕੇ ਮਾਮਲੇ ਦੀ ਜਾਂਚ ਮੰਗੀ ਜਿਨ੍ਹਾਂ ਜਾਂਚ ਦਾ ਭਰੋਸਾ ਦਿੱਤਾ। ਪੁਲਿਸ ਕਮਿਸ਼ਨਰ ਆਰ.ਐਨ ਢੋਕੇ ਦਾ ਕਹਿਣਾ ਹੈ ਕਿ ਉਨ੍ਹਾਂ ਸਬੰਧਤ ਥਾਣੇ ਨੂੰ ਜਾਂਚ ਕਰ ਕੇ ਕਥਿਤ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਨ ਦੇ ਆਦੇਸ਼ ਦਿੱਤੇ ਹਨ।
 
ਲੋਕ ਇਨਸਾਫ਼ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਜਸਵਿੰਦਰ ਠੁਕਰਾਲ ਨੇ ਦੱਸਿਆ ਕਿ ਜਦੋਂ ਕਾਂਗਰਸ ਹਾਈ ਕਮਾਂਡ ਨੇ ਉਨ੍ਹਾਂ ਨੂੰ ਟਿਕਟ ਮਿਲਣ ਦੀ ਸੂਚਨਾ ਦਿੱਤੀ ਤਾਂ ਉਨ੍ਹਾਂ ਦੇ ਸਮਰਥਕਾਂ ਨੇ ਢੋਲ ਵਜਾਏ ਸਨ, ਪਰ ਕਿਸੇ ਨੇ ਗੋਲੀ ਨਹੀਂ ਚਲਾਈ। ਉਨ੍ਹਾਂ ਕਿਹਾ ਕਿ ਇਹ ਸਭ ਉਨ੍ਹਾਂ ਦੇ ਵਿਰੋਧੀਆਂ ਦੀ ਚਾਲ ਹੈ। ਉਹ ਉਨ੍ਹਾਂ ਦਾ ਅਕਸ ਖਰਾਬ ਕਰਨ ਲਈ ਅਜਿਹਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਭ ਉਨ੍ਹਾਂ ਲੋਕਾਂ ਦਾ ਕੰਮ ਹੈ, ਜਿਨ੍ਹਾਂ ਦੀ ਪਾਰਟੀ ਉਹ ਛੱਡ ਕੇ ਆਏ ਹਨ। ਉਨ੍ਹਾਂ ਕਿਹਾ ਕਿ ਟਿਕਟ ਮਿਲਣ ਦੀ ਖ਼ਬਰ ਤੋਂ ਬਾਅਦ ਉਹ ਪਰਿਵਾਰ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਗਏ ਸਨ।