image caption:

ਨਕਸਲੀ ਹਮਲੇ ਵਿਚ 8 ਜਵਾਨ ਸ਼ਹੀਦ

  ਛੱਤਸੀਗੜ੍ਹ ਦੇ ਮੁਕਮਾ &lsquoਚ ਮੰਗਲਵਾਰ ਨੂੰ ਸਰਚ ਅਪਰੇਸ਼ਨ &lsquoਚ ਜੁਟੀ ਸੀਆਰਪੀਐਫ ਦੇ ਜਵਾਨਾਂ &lsquoਤੇ ਲੁਕ ਕੇ ਬੈਠੇ ਮਾਓਵਾਦੀਆਂ ਨੇ ਹਮਲਾ ਕਰ ਦਿੱਤਾ। ਜਿਸ &lsquoਚ ਅੱਠ ਜਵਾਨ ਸ਼ਹੀਦ ਹੋ ਗਏ। ਇਸ ਹਮਲੇ &lsquoਚ ਛੇ ਜਵਾਨ ਜਖਮੀ ਹੋਏ ਹਨ, ਜਿਹਨਾਂ &lsquoਚ ਚਾਰ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜਵਾਨਾਂ ਨੂੰ ਪਹਿਲਾਂ ਆਈਡੀ ਬਲਾਸਟ ਨਾਲ ਨਿਸ਼ਾਨਾ ਬਣਾਇਆ ਗਿਆ, ਫਿਰ ਗੋਲੀਬਾਰੀ ਕੀਤੀ ਗਈ। ਰਿਪੋਰਟ ਦੇ ਅਨੁਸਾਰ ਹਮਲੇ &lsquoਚ ਕਰੀਬ 100 ਮਾਓਵਾਦੀ ਸ਼ਾਮਿਲ ਸਨ।

 
ਨਕਸਲ ਪ੍ਰਭਾਵਿਤ ਸੁਕਮਾ ਦੇ ਕਿਸਤਰਾਮ ਇਲਾਕੇ &lsquoਚ ਦੁਪਿਹਰ ਸਾਢੇ 12 ਵਜੇ ਸੀਆਰਪੀਐੱਫ ਦੀ 212ਵੀਂ ਬਟਾਲੀਅਨ &lsquoਤੇ ਹਮਲਾ ਹੋਇਆਂ ਹੈ। ਜਵਾਨ ਸਰਚ ਅਪਰੇਸ਼ਨ ਦੇ ਲਈ ਜਾ ਰਹੇ ਸਨ, ਤਦ ਨਕਸਲੀਆਂ ਨੇ IED ਬਲਾਸਟ ਕਰ ਦਿੱਤਾ। ਨਕਸਲ ਵਿਰੋਧ ਅਭਿਆਨ &lsquoਚ ਸਪੈਸ਼ਨ ਡੀਐਮ ਅਵਸਥੀ ਨੇ ਦੱਸਿਆ, ਇਕ ਪਟ੍ਰੋਲਿੰਗ ਪਾਰਟੀ ਬਖਤਬੰਦ ਗੱਡੀ ਕਿਸਤਰਾਮ ਤੋਂ ਲੰਘ ਰਹੀ ਸੀ। ਰਸਤੇ &lsquoਚ ਨਕਸਲੀਆਂ ਨੇ IED ਬਲਾਸਟ ਕਰ ਦਿੱਤਾ। ਫਿਲਹਾਲ ਗੋਲੀਬਾਰੀ ਰੁਕੀ ਹੋਈ ਹੈ।
 
ਇਹ ਵੀ ਪੜ੍ਹੋ: ਛਤੀਸਗੜ੍ਹ ਦੇ ਦੋਰਨਾਪਾਲ ਥਾਣਾ ਦੇ ਅਧੀਨ ਸੋਮਵਾਰ ਰਾਤ ਨੂੰ ਗ੍ਰਾਮ ਕੁਦੱਤਥੀਂ &lsquoਚ ਨਕਸਲੀਆਂ ਨੇ ਯਾਤਰੀ ਬੱਸ ਨੂੰ ਰੋਕ ਕੇ ਇੱਕ ਯਾਤਰੀ ਦੀ ਹੱਤਿਆ ਕਰ ਦਿੱਤੀ ਅਤੇ ਉਸ ਤੋਂ ਬਾਅਦ ਛੇ ਵਾਹਨਾਂ ਨੂੰ ਅੱਗ ਲਾ ਦਿੱਤੀ। ਮਾਓਵਾਦੀਆਂ ਨੇ ਇਸ ਹਮਲੇ ਦੇ ਵਿੱਚ ਜਗਦਲਪੁਰ ਤੋਂ ਹੈਦਰਾਬਾਦ ਜਾਣ ਵਾਲੀਆ ਤੇਲਗਾਨਾਂ ਬੱਸ ਸਰਵਿਸ ਦੀਆਂ ਦੋ ਬੱਸਾਂ ਅਤੇ ਦੋ ਲਾਰੀਆਂ ਅਤੇ ਇੱਕ ਹੋਰ ਬੱਸ ਨੂੰ ਅੱਗ ਲਾ ਦਿੱਤੀ। ਨਕਸਲੀਆਂ ਨੇ ਇਸ ਪੂਰੀ ਘਟਨਾ ਨੂੰ 2 ਮਾਰਚ ਦੇ ਦਿਨ ਹੋਈ ਮੁੱਠੜੇੜ ਦੀ ਜਾਂਚ ਨੂੰ ਕਰਵਾਉਣ ਦੇ ਲਈ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।
 
ਨਕਸਲੀਆਂ ਨੇ ਘਟਨਾਕਰਮ ਦੇ ਦੌਰਾਨ ਇੱਕ ਬੈਨਰ ਵੀ ਜਾਰੀ ਕੀਤਾ ਹੈ। ਜਿਸ ਦੇ ਵਿੱਚ ਸਪੱਸਟ ਲਿਖਿਆ ਹੈ ਕਿ 2 ਮਾਰਚ ਨੂੰ ਹੋਈ ਮੁੱਠਭੇੜ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। 2 ਮਾਰਚ ਨੂੰ ਗੜਚਿਰੌਲੀ &lsquoਚ ਫੌਜ਼ ਦੇ ਜਵਾਨਾ ਨੇ 10 ਨਲਸਲੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਸੀ। ਇਹ ਸਾਰੀਆਂ ਬੱਸਾਂ ਤੇਲਗਾਨਾਂ ਤੋਂ ਦੰਤੇਵਾੜਾ, ਜਗਦਲਪੁਰ ਅਤੇ ਸੁਕਮਾ ਦੇ ਰਾਸਤੇ ਮਲਕਾਨਗਿਰੀ ਜਾ ਰਹੀਆਂ ਸਨ। ਦੱਸਿਆ ਜਾ ਰਿਹਾ ਹੈ ਕਿ ਨਕਸਲੀਆਂ ਨੇ ਜਿਸ ਵਿਅਕਤੀ ਦੀ ਹੱਤਿਆ ਕੀਤੀ ਹੈ ਉਸ ਸਾਬਕਾ ਪੁਲਿਸਕਰਮੀ ਮੁੰਨਾ ਸੋਢੀ ਸੀ।
 
ਸੁਕਮਾ ਜਿਲ੍ਹੇ ਦੇ ਪੁਲਿਸ ਕਰਮੀਆਂ ਨੇ ਦੱਸਿਆ ਕਿ ਜਿਲ੍ਹੇ ਦੇ ਦੋਰਨਾਪਾਲ ਥਾਣਾ ਖੇਤਰ ਦੇ ਅਧੀਨ ਪੈਂਟਾ ਅਤੇ ਪੇਦਦਾ ਕੁੜਤੀ ਪਿੰਡ ਦੇ ਵਿਚਕਾਰ ਨਕਸਲੀਆਂ ਦੇ ਦੁਆਰਾ ਦੋ ਬੱਸਾਂ ਨੂੰ ਅੱਗ ਲਾਉਣ ਅਤੇ ਇੱਕ ਵਿਅਕਤੀ ਹੱਤਿਆ ਦੀ ਖਬਰ ਮਿਲੀ ਸੀ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਦਾ ਸਥਾਨ ਕੌਂਟਾ ਤੋਂ ਸੁਕਮਾ ਮਾਰਗ &lsquoਤੇ ਸਥਿਤ ਹੈ। ਉਹਨਾਂ ਨੇ ਦੱਸਿਆ ਕਿ ਪੁਲਿਸ ਨੂੰ ਮਿਲੀ ਜਾਣਕਾਰੀ ਦੇ ਅਨੁਸਾਰ ਇੱਕ ਬਸਤਰ ਜਿਲ੍ਹੇ ਦੇ ਜਗਦਲਪੁਰ ਤੋਂ ਹੈਦਰਾਬਾਦ ਦੇ ਲਈ ਅਤੇ ਫਿਰ ਉਸ ਤੋਂ ਬਾਅਦ ਦੂਸਰੀ ਵਾਰ ਉੜੀਸਾ ਦੇ ਮਲਕਾਨਗਿਰੀ ਤੋਂ ਹੈਦਰਾਬਾਦ ਦੇ ਲਈ ਰਵਾਨਾ ਹੋਈ ਸੀ।