image caption:

ਗਰਭਵਤੀ ਪਤਨੀ ਦਾ ਗਲਾ ਘੁੱਟ ਕੇ ਮਾਰਨ ਮਗਰੋਂ ਪਤੀ ਫਰਾਰ

ਮੰਡੀ ਗੋਬਿੰਦਗੜ੍ਹ,- ਨੇੜਲੇ ਪਿੰਡ ਅੰਬੇ ਮਾਜਰਾ ਵਿੱਚ ਇੱਕ ਪਰਵਾਸੀ ਵਿਅਕਤੀ ਨੇ ਆਪਣੀ ਪਤਨੀ ਨੂੰ ਚੁੰਨੀ ਨਾਲ ਗਲ ਘੁੱਟ ਕੇ ਮਾਰ ਦਿੱਤਾ ਅਤੇ ਫਰਾਰ ਹੋ ਗਿਆ ਹੈ। ਪੁਲਸ ਨੇ ਮ੍ਰਿਤਕ ਦੀ ਮਾਂ ਦੇ ਬਿਆਨਾਂ ਉਤੇ ਜਵਾਈ ਦੇ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਨਿਸ਼ਾ ਦੇਵੀ ਵਾਸੀ ਪਿੰਡ ਪਿਪਰਾ, ਜ਼ਿਲ੍ਹਾ ਮੋਤੀਹਾਰੀ (ਬਿਹਾਰ) ਹਾਲ ਕਿਰਾਏਦਾਰ ਪਿੰਡ ਅੰਬੇ ਮਾਜਰਾ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਛੋਟੀ ਲੜਕੀ ਰਿੰਕੀ ਦਾ ਵਿਆਹ ਸੁਨੀਲ ਵਾਸੀ ਹਾਥਰਸ, ਬਿਹਾਰ ਨਾਲ ਹੋਇਆ ਸੀ। ਉਸ ਦੇ ਤਿੰਨ ਪੁੱਤਰ ਹਨ ਅਤੇ ਉਹ ਫਿਰ ਗਰਭਵਤੀ ਸੀ। ਸੁਨੀਲ ਅਤੇ ਰਿੰਕੀ ਪਿੰਡ ਅੰਬੇ ਮਾਜਰਾ ਦੇ ਇੱਕ ਘਰ ਵਿੱਚ ਕਿਰਾਏ &lsquoਤੇ ਰਹਿੰਦੇ ਸਨ। ਔਰਤ ਮੁਤਾਬਕ ਉਸ ਦਾ ਜਵਾਈ ਸ਼ੱਕੀ ਸੁਭਾਅ ਦਾ ਸੀ ਤੇ ਹਰ ਵੇਲੇ ਉਸ ਦੀ ਧੀ ਨੂੰ ਘੂਰਦਾ ਰਹਿੰਦਾ ਸੀ। ਕੱਲ੍ਹ ਉਹ ਸ਼ਰਾਬ ਪੀ ਕੇ ਆਇਆ ਤੇ ਰਿੰਕੀ ਨੂੰ ਮੰਦਾ ਬੋਲਦਾ ਰਿਹਾ। ਉਸ ਨੂੰ ਸਮਝਾਇਆ ਤਾਂ ਉਹ ਕਮਰੇ ਵਿੱਚ ਜਾ ਕੇ ਸੌਂ ਗਿਆ ਤੇ ਉਹ ਨਾਲ ਲੱਗਦੇ ਕਮਰੇ ਵਿੱਚ ਆਪਣੇ ਕਮਰੇ ਵਿੱਚ ਜਾ ਕੇ ਸੌਂ ਗਏ। ਕਰੀਬ ਸਾਢੇ ਚਾਰ ਵਜੇ ਰਿੰਕੀ ਦੇ ਕਮਰੇ ਵਿੱਚੋਂ ਚੀਕ ਦੀ ਆਵਾਜ਼ ਸੁਣੀ ਤਾਂ ਜਦੋਂ ਉਨ੍ਹਾਂ ਜਾ ਕੇ ਦੇਖਿਆ ਤਾਂ ਸੁਨੀਲ ਪਤਨੀ ਰਿੰਕੀ ਨੂੰ ਫੜ ਕੇ ਉਸ ਦਾ ਗਲ ਘੁੱਟਦਾ ਪਿਆ ਸੀ। ਇਹ ਵੇਖ ਕੇ ਉਨ੍ਹਾਂ ਰੌਲਾ ਪਾ ਦਿੱਤਾ ਤਾਂ ਸੁਨੀਲ ਨੇ ਰਿੰਕੀ ਨੂੰ ਗਲਾ ਘੁੱਟ ਕੇ ਛੱਡ ਦਿੱਤਾ ਤੇ ਫਰਾਰ ਹੋ ਗਿਆ। ਨਿਸ਼ਾ ਦੇਵੀ ਦੇ ਮੁਤਾਬਕ ਉਸ ਨੇ ਆਪਣੇ ਪੁੱਤਰ ਰਾਜੇਸ਼ ਨੂੰ ਉਠਾ ਕੇ ਦੂਜੇ ਜਵਾਈ ਅਤੇ ਧੀ ਨੂੰ ਲੈਣ ਭੇਜਿਆ, ਜਿਸ ਪਿੱਛੋਂ ਰਿੰਕੀ ਨੂੰ ਇਲਾਜ ਲਈ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਲੈ ਗਏ ਜਿੱਥੇ ਡਾਕਟਰਾਂ ਨੇ ਰਿੰਕੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਥਾਣਾ ਮੁਖੀ ਸੁਖਵੀਰ ਸਿੰਘ ਨੇ ਕਤਲ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਮ੍ਰਿਤਕਾ ਰਿੰਕੀ ਦੀ ਮਾਂ ਨਿਸ਼ਾ ਦੇਵੀ ਦੇ ਬਿਆਨਾਂ &lsquoਤੇ ਸੁਨੀਲ ਕੁਮਾਰ &lsquoਤੇ ਕਤਲ ਦਾ ਕੇਸ ਦਰਜ ਕਰ ਲਿਆ ਹੈ।