image caption: ਤਸਵੀਰ: ਲੰਡਨ ਮੈਰਾਥਨ ਦਾ ਆਗਾਜ਼ ਕਰਨ ਮੌਕੇ ਹਿੱਸਾ ਲੈਣ ਵਾਲੇ ਦੌੜਾਕ

ਲੰਡਨ ਮੈਰਾਥਨ ਵਿੱਚ 40 ਹਜ਼ਾਰ ਤੋਂ ਵੱਧ ਦੌੜਾਕਾਂ ਨੇ ਹਿੱਸਾ ਲਿਆ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)  ਲੰਡਨ ਮੈਰਾਥਨ ਵਿੱਚ 40 ਹਜ਼ਾਰ ਤੋਂ ਵੱਧ ਦੌੜਾਕਾਂ ਨੇ ਹਿੱਸਾ ਲਿਆ। 24 ਡਿਗਰੀ ਤਾਪਮਾਨ ਤੋਂ ਵੱਧ ਦੀ ਗਰਮੀ ਵਿੱਚ ਦੌੜੇ ਇਹਨਾਂ ਦੌੜਾਕਾਂ ਨੇ ਹੁਣ ਤੱਕ ਦੀ ਸਭ ਤੋਂ ਵੱਧ ਗਰਮੀ ਵਾਲੀ ਦੌੜ ਦਾ ਰਿਕਾਰਡ ਬਣਾਇਆ। 26.2 ਮੀਲ ਦੀ ਇਸ ਮੈਰਾਥਨ ਦੌੜ ਦੀ ਸ਼ੁਰੂਆਤ ਮਹਾਰਾਣੀ ਐਲਿਜਾਬੈੱਥ ਨੇ ਵਿੰਡਸਰ ਕਾਸਲ ਤੋਂ ਬਟਨ ਦੱਬ ਕੇ ਕੀਤੀ। ਸੇਂਟ ਜੇਮਜ਼ ਪਾਰਕ ਦਾ ਸਭ ਤੋਂ ਵੱਧ ਤਾਪਮਾਨ ਵਾਲੀ ਦੌੜ ਦੇ ਪਹਿਲੇ ਰਿਕਾਰਡ 1996 ਵਿੱਚ 22.7 ਡਿਗਰੀ ਅਤੇ 2007 ਵਿੱਚ 22.6 ਡਿਗਰੀ ਤਾਪਮਾਨ ਦਾ ਹੈ। ਇਸ ਦੌੜ ਵਿੱਚ ਹਿੱਸਾ ਲੈਣ ਲਈ 3 ਲੱਖ 86 ਹਜ਼ਾਰ 50 ਲੋਕਾਂ ਵੱਲੋਂ ਅਰਜ਼ੀਆਂ ਦਿੱਤੀਆਂ ਗਈਆਂ ਸਨ, ਜੋ ਵਿਸ਼ਵ ਭਰ 'ਚ ਹੋਣ ਵਾਲੀਆਂ ਮੈਰਾਥਨ ਦੌੜਾਂ ਦਾ ਇੱਕ ਰਿਕਾਰਡ ਹੈ। ਜਦ ਕਿ 2017 ਦੀ ਮੈਰਾਥਨ ਨਾਲੋਂ ਇੱਕ ਤਿਹਾਈ ਵੱਧ ਹੈ। ਇਸ ਮੌਕੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਲਈ ਦੌੜਾਕਾਂ ਨੇ ਹਿੱਸਾ ਲਿਆ ਪੰਜਾਬੀਆਂ ਵਿੱਚ ਜਗਜੀਤ ਸਿੰਘ ਹਰਦੋਵਾਲ ਨੇ ਆਪਣੀ 308ਵੀਂ ਮੈਰਾਥਨ ਦੌੜ ਪੂਰੀ ਕੀਤੀ, ਪ੍ਰੀਤ ਟਾਂਡੀ ਨੇ ਵਰਲਡ ਕੈਂਸਰ ਕੇਅਰ ਵੱਲੋਂ ਪਹਿਲੀ ਵਿਸ਼ਵ ਜੰਗ ਦੇ ਸਿੱਖ ਸਿਪਾਹੀਆਂ ਦੀ ਵਰਦੀ ਪਹਿਣ ਨੇ ਮੈਰਾਥਨ ਵਿੱਚ ਹਿੱਸਾ ਲਿਆ, ਬਲਜਿੰਦਰ ਸਿੰਘ ਚੀਮਾ ਨੇ ਆਪਣੀ 10ਵੀਂ ਲੰਡਨ ਮੈਰਾਥਨ ਪੂਰੀ ਕੀਤੀ। ਇਸ ਤੋਂ ਇਲਾਵਾ ਬਹੁਤ ਸਾਰੇ ਹੋਰ ਭਾਰਤੀ ਮੂਲ ਦੇ ਦੌੜਾਕਾਂ ਨੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਹਿੱਸਾ ਲਿਆ।