image caption:

‘ਸੁਪਰਮੈਨ’ ਫਿਲਮ ਦੀ ਕੈਨੇਡੀਅਨ ਅਦਾਕਾਰਾ ਮਾਰਗੋਟ ਕਿਡਰ ਦਾ ਦਿਹਾਂਤ

ਟੋਰਾਂਟੋ :  &lsquoਸੁਪਰਮੈਨ&rsquo ਫਿਲਮ ਦੀ ਕੈਨੇਡੀਅਨ ਅਦਾਕਾਰਾ ਮਾਰਗੋਟ ਕਿਡਰ ਦਾ ਐਤਵਾਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 69 ਸਾਲ ਸੀ। ਟੀ.ਐੱਮ.ਜ਼ੈੱਡ. ਨਾਂ ਦੀ ਵੈੱਬਸਾਈਟ ਨੇ ਸਭ ਤੋਂ ਪਹਿਲਾਂ ਉਨ੍ਹਾਂ ਦੇ ਦਿਹਾਂਤ ਦੀ ਖਬਰ ਦਿੱਤੀ। ਇਕ ਮਨੋਰੰਜਨ ਨਿਊਜ਼ ਵੈੱਬਸਾਈਟ ਦਾ ਕਹਿਣਾ ਹੈ ਕਿ ਮਾਰਗੋਟ ਕਿਡਰ ਦਾ ਦਿਹਾਂਤ ਐਤਵਾਰ ਨੂੰ ਉਨ੍ਹਾਂ ਦੀ ਰਿਹਾਇਸ਼ ਮੋਂਟਾਨਾ &lsquoਚ ਹੋਇਆ।
 
ਮਾਰਗੋਟ ਕਿਡਰ ਨੇ 1978 &lsquoਚ ਆਈ ਫਿਲਮ &lsquoਸੁਪਰਮੈਨ&rsquo &lsquoਚ ਕ੍ਰਿਸਟੋਫਰ ਰੀਵ ਨਾਲ ਕੰਮ ਕਰ ਪ੍ਰਸਿੱਧੀ ਹਾਸਲ ਕੀਤੀ ਸੀ। ਕੈਨੇਡਾ &lsquoਚ ਜਨਮ ਲੈਣ ਵਾਲੀ ਕਿਡਰ ਨੇ 1970 ਦੇ &lsquoਕਵਾਇਸਕਰ ਫਾਰਚਿਊਨ ਹੈਜ਼ ਏ ਕਜ਼ਨ ਇਨ ਦਿ ਬਰੋਨੈਕਸ&rsquo &lsquoਚ ਜੀਨ ਵਾਇਲਡਰ ਨਾਲ ਭੂਮਿਕਾ ਨਿਭਾਉਣ ਤੋਂ ਪਹਿਲਾਂ ਘੱਟ ਬਜਟ ਵਾਲੀਆਂ ਕੈਨੇਡੀਅਨ ਫਿਲਮਾਂ ਤੇ ਟੀ.ਵੀ. ਸ਼ੋਅ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਦੱਸ ਦਈਏ ਕਿ ਮਾਰਗੋਟ ਕਿਡਰ ਦਾ ਜਨਮ 17 ਅਕਤੂਬਰ 1948 &lsquoਚ ਕੈਨੇਡਾ ਦੇ ਯੈਲੋਨਾਇਫ ਸ਼ਹਿਰ &lsquoਚ ਹੋਇਆ ਸੀ।