image caption:

ਸਾਈਬਰ ਕਰਾਈਮ ਰੋਕਣ ਲਈ ਜਲੰਧਰ ਪੁਲਿਸ ਨੇ ਤਿਆਰ ਕੀਤੀ ਵਿਸ਼ੇਸ਼ ਟੀਮ


ਸੂਬੇ ਵਿੱਚ ਵੱਧ ਰਹੇ ਅਪਰਾਧਾਂ ਨੂੰ ਠੱਲਣ ਲਈ ਜਲੰਧਰ ਪੁਲਿਸ ਨੇ ਇੱਕ ਨਿਵੇਕਲੀ ਅਤੇ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ। ਅਪਰਾਧਾਂ ਵਿੱਚ ਹੋ ਰਹੇ ਵਾਧੇ ਵਿੱਚ ਮੁੱਖ ਭੂਮਿਕਾ ਇੰਟਰਨੈੱਟ ਅਤੇ ਫੋਨ ਕਾਲਾਂ ਦੀ ਹੈ। ਗਲਤ ਜਾਣਕਾਰੀ ਦੇ ਕੇ ਲੋਕ ਕਿਸੇ ਵੀ ਕੰਪਨੀ ਦਾ ਸਿਮ ਲੈ ਲੈਂਦੇ ਹਨ। ਮਗਰੋਂ ਇਹਨਾਂ ਨੰਬਰਾਂ ਰਾਹੀਂ ਫੋਨ &lsquoਤੇ ਧਮਕੀਆਂ ਦੇ ਕੇ ਲੋਕਾਂ ਨਾਲ ਠੱਗੀ ਵੀ ਮਾਰਦੇ ਹਨ। ਇਸ ਸਾਈਬਰ ਕਰਾਈਮ ਵਿੱਚ ਸਭ ਤੋਂ ਵਧ ਨੁਕਸਾਨ ਕੁੜੀਆਂ ਦਾ ਹੁੰਦਾ ਹੈ। ਲੋਕ ਗਲਤ ਅੰਦੇਸ਼ਿਆਂ ਨਾਲ ਕੁੜੀਆਂ ਦੀ ਫੋਟੋਆਂ ਪ੍ਰਾਪਤ ਕਰ ਕੇ ਉਹਨਾਂ ਤੋਂ ਪੈਸੇ ਠੱਗਦੇ ਹਨ ਅਤੇ ਓਹਨਾਂ ਦੀ ਤਸਵੀਰਾਂ ਨੂੰ ਸ਼ੋਸ਼ਲ ਮੀਡੀਆ &lsquoਤੇ ਵੀ ਅਪਲੋਡ ਕਰ ਦਿੰਦੇ ਹਨ। ਜਿਸ ਕਾਰਨ ਕੁੜੀਆਂ ਅਤੇ ਓਹਨਾਂ ਦੇ ਪਰਿਵਾਰਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਦੋਨੋਂ ਹੁੰਦੇ ਹਨ।
ਇਹਨਾਂ ਮਾਮਲਿਆਂ ਵਿੱਚ ਲੋਕਾਂ ਨੂੰ ਆਪਣੀ ਪ੍ਰੇਸ਼ਾਨੀ ਦਾ ਹੱਲ ਕਢਣ ਲਈ ਕਦੇ ਕਿਸੇ ਦਫਤਰ ਕਦੇ ਕਿਸੇ ਪੁਲਿਸ ਅਧਿਕਾਰੀ ਕੋਲ ਜਾਣਾ ਪੈਂਦਾ ਹੈ। ਇਸ ਲਈ ਇਸ ਪ੍ਰੇਸ਼ਾਨੀ ਦਾ ਹੱਲ ਕਢਣ ਲਈ ਜਲੰਧਰ ਪੁਲਿਸ ਨੇ ਜਲੰਧਰ ਪੁਲਿਸ ਵਿਭਾਗ ਵਿਚ ਹੀ ਸਾਈਬਰ ਸੈੱਲ ਦਾ ਨਿਰਮਾਣ ਕੀਤਾ ਹੈ। ਇਸ ਯੂਨਿਟ ਦੇ ਬਣਨ ਨਾਲ ਹੁਣ ਆਮ ਜਨਤਾ ਨੂੰ ਅਲੱਗ ਅਲੱਗ ਥਾਵਾਂ &lsquoਤੇ ਜਾਣ ਦੀ ਲੋੜ ਨਹੀਂ ਪਵੇਗੀ। ਹੁਣ ਲੋਕਾਂ ਦੇ ਸਾਈਬਰ ਕਰਾਈਮ ਸਬੰਧੀ ਸਾਰੇ ਮੁੱਦੇ ਇਕੋ ਛੱਤ ਥੱਲੇ ਹੱਲ ਹੋ ਜਾਣਗੇ। ਇਸ ਯੂਨਿਟ ਨੂੰ ਸ਼ੁਰੂ ਕਰਨ ਲਈ ਹੈਦਰਾਬਾਦ ਤੋਂ ਆਈ ਇੱਕ ਵਿਸ਼ੇਸ਼ ਟੀਮ ਵੱਲੋਂ ਜਲੰਧਰ ਪੁਲਿਸ ਦੇ 7 ਅਧਿਕਾਰੀਆਂ ਨੂੰ ਫਿਲੌਰ ਪੁਲਿਸ ਅਕੈਡਮੀ ਵਿੱਚ ਇਸ ਦੀ ਖ਼ਾਸ ਟਰੇਨਿੰਗ ਵੀ ਦਿੱਤੀ ਹੈ।
ਇਸ ਸਬੰਧੀ ਜਲੰਧਰ ਪੁਲਿਸ ਦੇ ਕਮਿਸ਼ਨਰ ਪ੍ਰਵੀਨ ਸਿੰਘ ਨੇ ਦੱਸਿਆ ਕਿ ਇਸ ਯੂਨਿਟ ਦੇ ਬਣਨ ਨਾਲ ਹੁਣ ਆਮ ਜਨਤਾ ਨੂੰ ਹੋਰ ਸੁਵਿਧਾਵਾਂ ਮਿਲਣਗੀਆਂ। ਖਾਸ ਕਰ ਕੇ ਫਰਜੀ ਫੋਨ ਕਾਲਾਂ ਅਤੇ ਸ਼ੋਸ਼ਲ ਸਾਈਟ ਦੀ ਹੁੰਦੀ ਹੈਕਿੰਗ ਅਤੇ ਦੁਰਵਰਤੋਂ ਨੂੰ ਰੋਕਣ ਲਈ ਇਸ ਯੂਨਿਟ ਸਹਾਈ ਹੋਵੇਗਾ। ਜਲੰਧਰ ਪੁਲਿਸ ਵੱਲੋਂ ਬਣਾਈ ਗਈ ਇਸ ਵਿਸ਼ੇਸ਼ ਟੀਮ ਵੱਲੋਂ ਲੋਕਾਂ ਦੀ ਸਮਸਿਆਵਾਂ ਦਾ ਹੱਲ ਜਲਦ ਤੋਂ ਜਲਦ ਕਢਣ ਦਾ ਦਾਅਵਾ ਕੀਤਾ ਹੈ। ਪਰ ਇਸਦੇ ਨਾਲ ਹੀ ਓਹਨਾਂ ਕਿਹਾ ਕਿ ਕੇਸ ਨੂੰ ਹੱਲ ਕਰਨ ਲਈ 3 ਤੋਂ 6 ਹਫਤਿਆਂ ਦੇ ਵਿੱਚ ਦਾ ਸਮਾਂ ਲੱਗ ਸਕਦਾ ਹੈ। ਪਰ ਹੱਲ ਕੱਢਿਆ ਜਰੂਰ ਜਾਵੇਗਾ। ਜਲੰਧਰ ਪੁਲਿਸ ਦੇ ਕਮਿਸ਼ਨਰ ਨੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਸਾਈਬਰ ਕਰਾਈਮ ਦਾ ਸ਼ਿਕਾਰ ਬਣਦਾ ਹੈ ਤਾਂ ਉਹ ਆਪਣੀ ਸ਼ਿਕਾਇਤ ਜਲੰਧਰ ਪੁਲਿਸ ਕਮਿਸ਼ਨਰ ਦੀ ਈ-ਮੇਲ ਆਈ.ਡੀ &lsquoਤੇ ਵੀ ਭੇਜ ਸਕਦਾ ਹੈ। ਅਸੀਂ ਓਹਨਾਂ ਦੀ ਮੁਸ਼ਕਿਲ ਦਾ ਹੱਲ ਜਲਦ ਤੋਂ ਜਲਦ ਕੱਢਣ ਦੀ ਕੋਸ਼ਿਸ਼ ਕਰਾਂਗੇ।