image caption:

ਪੁਲਿਸ ਕਰਮਚਾਰੀਆਂ ‘ਤੇ ਲੱਗੇ ਜਬਰ ਜਨਾਹ ਦੇ ਦੋਸ਼

ਆਏ ਦਿਨ ਔਰਤਾਂ ਨਾਲ ਹੋ ਰਹੇ ਜਬਰ ਜਨਾਹ ਤੇ ਨਕੇਲ ਪਾਉਣਾ ਪੁਲਿਸ ਵਾਲਿਆਂ ਦੇ ਜਿੰਮੇ ਹੈ, ਪਰ ਜੇ ਉਹੀ ਪੁਲਿਸ ਵਾਲੈ ਜਬਰ ਜਨਾਹ ਦੇ ਮਾਮਲਿਆਂ ਨੂੰ ਵਧਾਉਣ ਤਾਂ ਇਸ ਤੋਂ ਮੰਦਭਾਗਾ ਕਿ ਹੋ ਸਕਦਾ ਹੈ? ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਸਥਾਨਕ ਸਲੇਮਟਾਬਰੀ ਇਲਾਕੇ &lsquoਚ ਰਹਿੰਦੀ ਇੱਕ ਔਰਤ ਨੇ ਤਿੰਨ ਪੁਲਿਸ ਮੁਲਾਜ਼ਮਾਂ &lsquoਤੇ ਥਾਣੇ &lsquoਚ ਹੀ ਸਮੂਹਿਕ ਜਬਰ ਜਨਾਹ ਕਰਨ ਦੇ ਦੋਸ਼ ਲਗਾਏ ਹਨ। ਅੱਜ ਸਿਵਲ ਹਸਪਤਾਲ &lsquoਚ ਡਾਕਟਰੀ ਜਾਂਚ ਕਰਵਾਉਣ ਆਈ ਪੀੜਤ ਔਰਤ ਨੇ ਦੱਸਿਆ ਕਿ ਉਸ ਦਾ ਆਪਣੇ ਜਵਾਈ ਨਾਲ 18 ਹਜ਼ਾਰ ਰੁਪਏ ਦਾ ਲੈਣ-ਦੇਣ ਸੀ। ਜਦੋਂ ਉਸ ਨੇ ਆਪਣੇ ਜਵਾਈ ਪਾਸੋਂ ਪੈਸੇ ਮੰਗੇ ਤਾਂ ਗੁੱਸੇ &lsquoਚ ਆਏ ਉਸ ਨੇ ਆਪਣਾ ਮੋਟਰਸਾਈਕਲ ਉਸ ਦੇ ਘਰ ਖੜ੍ਹਾ ਕਰ ਦਿੱਤਾ ਅਤੇ ਖੁਦ ਹੀ ਥਾਣੇ &lsquoਚ ਮੋਟਰਸਾਈਕਲ ਖੋਹਣ ਦੀ ਸ਼ਿਕਾਇਤ ਕਰ ਦਿੱਤੀ।

ਬੀਤੀ ਰਾਤ ਉਸ ਔਰਤ ਨੂੰ ਥਾਣੇ ਬੁਲਾਇਆ ਗਿਆ। ਔਰਤ ਨੇ ਦੱਸਿਆ ਕਿ ਕਾਫੀ ਸਮਾਂ ਉਥੇ ਤਾਇਨਾਤ ਲੁਧਿਆਣਾ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਬਿਠਾਈ ਰੱਖਿਆ ਤੇ ਜਾਂਚ ਕਰਨ ਦਾ ਕਹਿੰਦੇ ਰਹੇ । ਉਸ ਨੇ ਦੱਸਿਆ ਕਿ ਅੱਧੀ ਰਾਤ ਥਾਣੇ &lsquoਚ ਮੌਜੂਦ ਤਿੰਨ ਮੁਲਾਜ਼ਮਾਂ ਨੇ ਉਸ ਨਾਲ ਵਾਰੋਵਾਰੀ ਜਬਰ ਜਨਾਹ ਕੀਤਾ। ਔਰਤ ਨੇ ਦੱਸਿਆ ਕਿ ਬਾਅਦ &lsquoਚ ਇਨ੍ਹਾਂ ਮੁਲਾਜ਼ਮਾਂ ਨੇ ਉਸ ਨੂੰ ਉਥੋਂ ਭੇਜ ਦਿੱਤਾ। ਉਸ ਨੇ ਦੱਸਿਆ ਕਿ ਥਾਣੇ &lsquoਚ ਮੌਜੂਦ ਮੁਲਾਜ਼ਮਾਂ ਨੂੰ ਵੀ ਇਸ ਬਾਰੇ ਦੱਸਿਆ ਪਰ ਇਨ੍ਹਾਂ ਮੁਲਾਜ਼ਮਾਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ। ਅੱਜ ਸਿਵਲ ਹਸਪਤਾਲ &lsquoਚ ਉਕਤ ਔਰਤ ਆਪਣੀ ਡਾਕਟਰੀ ਜਾਂਚ ਕਰਵਾਉਣ ਆਈ ਸੀ ਪਰ ਡਾਕਟਰਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਆਉਣ ਲਈ ਕਿਹਾ।

ਇਸ ਸਬੰਧੀ ਥਾਣਾ ਸਲੇਮਟਾਬਰੀ ਦੇ ਐਸ.ਐਚ.ਓ. ਸ੍ਰੀ ਵਿਜੇ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਕਿਸੇ ਵੀ ਵਿਅਕਤੀ ਨੇ ਉਸ ਨੂੰ ਸ਼ਿਕਾਇਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਹ ਜਾਂਚ ਕਰਵਾਉਣਗੇ ਤੇ ਜਾਂਚ ਉਪਰੰਤ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।